ਚੰਡੀਗੜ੍ਹ,13 ਅਕਤੂਬਰ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ 12 ਅਕਤੂਬਰ ਨੂੰ ਅਧਿਆਪਕਾਂ ਦੀ ਵੱਖ ਵੱਖ ਜਥੇਬੰਦੀਆਂ ਨਾਲ ਮੀਟਿੰਗਾਂ ਕੀਤੀਆਂ। ਇਸ ਮੌਕੇ ਸਿੱਖਿਆ ਮੰਤਰੀ ਨੇ ਕਿਹਾ ਕਿ ਅੱਜ ਅਸੀਂ ਲਗਭਗ 60 ਜਥੇਬੰਦੀਆਂ ਨਾਲ ਮੀਟਿੰਗ ਕੀਤੀ , ਅਤੇ ਸਾਰੀਆਂ ਜਥੇਬੰਦੀਆਂ ਦੀ ਗੱਲ ਨੂੰ ਧਿਆਨ ਨਾਲ ਸੁਣਿਆ। ਉਨ੍ਹਾਂ ਕਿਹਾ ਬਹੁਤ ਸਾਰੇ ਮਸਲੇ ਪਿਛਲੀਆਂ ਸਰਕਾਰਾਂ ਦੇ ਵਿਗਾੜੇ ਹੋਏ ਹਨ , ਅਸੀਂ ਉਨ੍ਹਾਂ ਸਾਰਿਆਂ ਮਸਲਿਆਂ ਨੂੰ ਹਲ ਕਰਨ ਦੀ ਕੋਸ਼ਿਸ ਕਰ ਰਹੇ ਹਨ।
ਸਿੱਖਿਆ ਮੰਤਰੀ ਨੇ ਕਿਹਾ "ਜਿਹੜੇ ਸਾਥੀ ਟੈਂਕੀਆਂ ਤੇ ਬੈਠੇ ਨੇ , ਉਹਨਾਂ ਨੂੰ ਟੈਂਕੀਆਂ ਤੇ ਉਤਰ ਕ ਗੱਲ ਕਰਨੀ ਚਾਹੀਦੀ ਹੈ , ਸਿੱਖਿਆ ਮੰਤਰੀ ਦਾ ਦਫਤਰ ਗੱਲ ਸੁਣਨ ਲਈ ਤਿਆਰ ਹੈ , ਉਹਨਾਂ ਦੇ ਮਸਲੇ ਹਲ ਕਰਨ ਲਈ ਤਿਆਰ ਹੈ , ਪ੍ਰੰਤੂ ਅਸੀਂ ਸਿੱਖਿਆ ਵਿਭਾਗ ਨੂੰ ਧਰਨਿਆਂ ਤੌਂ ਮੁਕਤ ਕਰਨਾ ਹੈ। ਉਹਨਾਂ ਕਿਹਾ ਜਿਹੜੇ ਸਾਥੀ ਟੈਂਕੀਆਂ ਤੇ ਬੈਠੇ ਨੇ, ਉਹ ਟੈਂਕੀਆਂ ਤੇ ਉਤਰਨ ਤੇ ਸਿੱਖਿਆ ਮੰਤਰੀ ਨਾਲ ਗੱਲ ਕਰਨ , ਅਸੀਂ ਉਹਨਾਂ ਨਾਲ ਖੜਾਂਗੇ।
ਉਹਨਾਂ ਕਿਹਾ ," ਕਿ ਹੁਣ ਉਹ ਲੋਕ ਧਰਨਿਆਂ ਵਿੱਚ ਜਾ ਕੇ ਹਮਾਇਤ ਕਰ ਰਹੇ ਹਨ ਜਿਹਨਾਂ ਨੇ ਖੁਦ ਸਰਕਾਰ ਵਿੱਚ ਰਹਿ ਕੇ ਨੋਜਵਾਨਾਂ ਨਾਲ ਧੋਖਾ ਕੀਤਾ ਹੈ। ਬਹੁਤੇ ਸਾਥੀ ਰਾਜਨੀਤੀ ਕਰ ਰਹੇ ਹਨ , ਪ੍ਰੰਤੂ ਸਾਡੀ ਸਰਕਾਰ ਇਹ ਬਰਦਾਸਤ ਨਹੀਂ ਕਰੇਗੀ। ਅਸੀਂ ਕੱਚੇ ਅਧਿਆਪਕਾਂ ਨੂੰ ਪੱਕਾ ਕੀਤਾ , ਸ਼ਾਨਦਾਰ ਟਰਾਂਸਫਰ ਪਾਲਿਸੀ ਲਾਗੂ ਕਰ ਰਹੇ ਹਾਂ , ਕੰਪਿਊਟਰ ਅਧਿਆਪਕਾਂ ਦੇ ਮਸਲੇ ਨੂੰ ਹਲ ਕੀਤਾ ਜਾ ਰਿਹਾ ਹੈ , ਹਾਲੇ ਹੋਰ ਵੀ ਬਹੁਤੇ ਕੰਮ ਕਰਨੇ ਬਾਕੀ ਹੈ , ਸਮਾਂ ਲਗੇਗਾ।
IMPORTANT NEWS
DENGUE ALERT: ਸਿਹਤ ਵਿਭਾਗ ਵੱਲੋਂ ਐਡਵਾਈਜਰੀ ਜਾਰੀ, ਜ਼ਰੂਰ ਪੜ੍ਹੋ
ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਲਈ ਲਿਆ ਵੱਡਾ ਫੈਸਲਾ, ਪੜ੍ਹੋ ਇਥੇ
ਸਿੱਖਿਆ ਮੰਤਰੀ ਨੇ ਸਾਫ ਕਿਹਾ ਕਿ ਜਿਹੜੀ ਯੂਨੀਅਨ ਧਰਨਾ ਦੇਵੇਗੀ , ਉਹਨੂੰ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਹੀਂ ਮਿਲੇਗਾ , ਜਿਹੜੀ ਯੂਨੀਅਨ ਧਰਨਾ ਨਹੀਂ ਦੇਵੇਗੀ ਉਸ ਯੂਨੀਅਨ ਦਾ ਕੰਮ ਸਭ ਤੋਂ ਪਹਿਲਾ ਹੋਵੇਗਾ , ਅਤੇ ਜਿਹੜੀ ਯੂਨੀਅਨ ਧਰਨਾ ਦੇਵੇਗੀ , ਉਸਦੀ ਫਾਈਲ ਸਭ ਤੋਂ ਬਾਅਦ ਚ ਦੇਖਾਂਗਾ।
ਸਿੱਖਿਆ ਮੰਤਰੀ ਨੇ ਅਗੇ ਕਿਹਾ ਕਿ ਸਿੱਖਿਆ ਵਿਭਾਗ ਦੀ ਜੋ , ਤਸਵੀਰ ਧਰਨਿਆਂ ਵਾਲੇ ਮਹਿਕਮੇ ਦੀ ਬਣਾਈ ਹੈ , ਅਸੀਂ ਉਸਨੂੰ ਬਦਲਣਾ ਹੈ।