ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਸਿੱਖਿਆ ਮੰਤਰੀ ਨਾਲ਼ ਹੋਈ ਮੀਟਿੰਗ
ਚੰਡੀਗੜ੍ਹ , 12 ਅਕਤੂਬਰ
ਅੱਜ ਸਾਂਝਾ ਅਧਿਆਪਕ ਮੋਰਚਾ ਪੰਜਾਬ ਦੀ ਅਹਿਮ ਮੀਟਿੰਗ ਸਰਕਟ ਹਾਊਸ ਚੰਡੀਗੜ੍ਹ ਵਿਖੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈੰਸ ਨਾਲ ਹੋਈ। ਇਸ ਵਿੱਚ ਅਧਿਆਪਕਾਂ ਦੇ ਹੋਰਨਾਂ ਮੁੱਦਿਆਂ ਤੋਂ ਬਿਨਾਂ ਹੇਠ ਲਿਖੇ ਮੁੱਦੇ ਵਿਚਾਰੇ ਗਏ :
ਵਿਕਟਮਾਈਜੇਸ਼ਨਾਂ ਬਹੁਤ ਜਲਦੀ ਰੱਦ ਕਰਨ ਬਾਰੇ ਸਹਿਮਤੀ ਬਣੀ ਹੈ। 2018 ਦੇ ਸਰਵਿਸ ਰੂਲ ਬਹੁਤ ਜਲਦ ਮੋਰਚੇ ਦੇ ਆਗੂਆਂ ਨੂੰ ਬੁਲਾ ਕੇ ਸੋਧੇ ਜਾਣਗੇ।ਡੀ. ਈ. ਓਜ਼. ਅਤੇ ਡਿਪਟੀ ਡੀ. ਈ. ਓਜ਼ ਅਗਲੇ ਹਫ਼ਤੇ ਤੱਕ ਲਾਉਣ ਬਾਰੇ ਸਹਿਮਤੀ ਬਣੀ।ਸਾਰੇ ਕਾਡਰਾਂ ਦੀਆਂ ਪ੍ਰੋਮੋਸ਼ਨਾਂ ਬਹੁਤ ਜਲਦੀ ਕਰਨ ਬਾਰੇ ਸਹਿਮਤੀ ਬਣੀ।
238 ਪ੍ਰਿੰਸੀਪਲ ਅਗਲੇ ਹਫ਼ਤੇ ਤੱਕ ਪ੍ਰੋਮੋਟ ਕਰਨ ਫੈਸਲਾ ਹੋਇਆ।ਵਿਭਾਗੀ ਪ੍ਰੀਖਿਆ ਹਾਲ ਦੀ ਘੜੀ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।ਤਬਾਦਲਾ ਨੀਤੀ ਬਾਰੇ ਮੋਰਚੇ ਵੱਲੋੰ ਅੱਜ ਦਿੱਤੇ ਸੁਝਾਵਾਂ ਨੂੰ ਲਾਗੂ ਕਰਨ ਬਾਰੇ ਸਹਿਮਤੀ ਬਣੀ ਹੈ।
ਐਸ ਐੱਲ ਏ ਅਸਾਮੀ ਦਾ ਨਾਮ ਬਹੁਤ ਜਲਦ ਬਦਲਣ ਬਾਰੇ ਸਹਿਮਤੀ ਬਣੀ।ਸਿੱਧੀ ਭਰਤੀ ਵਾਲਿਆਂ ਦੇ ਪ੍ਰੋਮੋਸ਼ਨ ਕਾਲ ਬਾਰੇ ਮੁੜ ਵਿਚਾਰ ਕਰਨ ਬਾਰੇ ਸਹਿਮਤੀ ਬਣੀ।ਸਿੱਖਿਆ ਮੰਤਰੀ ਜੀ ਨੇ ਅਧਿਆਪਕਾਂ ਦੀਆਂ ਮੰਗਾਂ ਅਤੇ ਮਸਲਿਆਂ ਉੱਪਰ ਬਹੁਤ ਜਲਦ ਮੋਰਚੇ ਨੂੰ ਦੁਬਾਰਾ ਬੁਲਾਉਣ ਲਈ ਕਿਹਾ।