ਕੱਚੇ/ਪੱਕੇ ਮੁਲਾਜਮਾਂ ਅਤੇ ਪੈਨਸ਼ਨਰਾਂ ਦੇ ਹੱਕ ਦੇਵੇ ਸਰਕਾਰ
--ਮੁਲਾਜਮ ਫਰੰਟ
ਲਾਰਿਆਂ ਤੋਂ ਅੱਕਿਆਂ ਮੁਲਾਜਮਾਂ ਸਾੜਿਆ ਸਰਕਾਰ ਦਾ ਪੁਤਲਾ
ਅੰਮਿ੍ਤਸਰ, 20 ਅਕਤੂਬਰ
ਕੱਚੇ ਮੁਲਾਜਮ ਪੱਕੇ ਕਰਨ, ਬਰਾਬਰ ਕੰਮ ਬਰਾਬਰ ਤਨਖਾਹ ਦਾ ਫਾਰਮੂਲਾ ਲਾਗੂ ਕਰਨ, ਆਸ਼ਾ ਆਂਗਨਵਾੜੀ ਵਰਕਰਜ਼ ਦਾ ਭੱਤਾ ਵਾਅਦੇ ਅਨੁਸਾਰ ਦੁਗਣਾ ਕਰਨ, ਬੰਦ ਕੀਤਾ ਬਾਰਡਰ ਤੇ ਪੇਂਡੂ ਭੱਤਾ ਤੇ ਹੋਰ ਪੈਂਤੀ ਭੱਤੇ ਸ਼ੁਰੂ ਕਰਨ, ਡੀ ਏ ਦੀਆਂ ਬਣਦੀਆਂ ਸਾਰੀਆਂ ਕਿਸ਼ਤਾਂ ਬਕਾਏ ਸਮੇਤ ਜਾਰੀ ਕਰਨ, ਪੇ ਕਮਿਸ਼ਨ ਸਹੀ ਗੁਣਾਂਕ ਨਾਲ ਲਾਗੂ ਕਰਕੇ ਬਣਦੇ ਬਕਾਏ ਦੇਣ, ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੇ ਕੀਤੇ ਵਾਅਦਿਆਂ ਤੋਂ ਘੇਸਲ ਮਾਰ ਰਹੀ ਪੰਜਾਬ ਸਰਕਾਰ ਵਿਰੁੱਧ ਗੁੱਸਾ ਕੱਢਦਿਆਂ ਪੰਜਾਬ ਤੇ ਯੂ ਟੀ ਮੁਲਾਜਮ/ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਕਨਵੀਨਰ ਪ੍ਰਭਜੀਤ ਸਿੰਘ ਉੱਪਲ, ਅਸ਼ਵਨੀ ਅਵਸਥੀ, ਗੁਰਦੀਪ ਸਿੰਘ ਬਾਜਵਾ, ਕੰਵਲਜੀਤ ਸਿੰਘ, ਮਦਨ ਗੋਪਾਲ, ਸੁਰਜੀਤ ਸਿੰਘ ਗੁਰਾਇਆ, ਬਲਦੇਵ ਰਾਜ, ਰਾਮ ਲੁਭਾਇਆ ਦੀ ਅਗਵਾਈ ਚ ਇਕੱਠੇ ਹੋਏ ਮੁਲਾਜਮਾਂ ਨੇ ਸਥਾਨਕ ਜਿਲ੍ਹਾ ਕਚਿਹਰੀ ਨੇੜੇ ਰੋਸ ਮਾਰਚ ਕਰਦਿਆਂ ਕਿਚਲੂ ਚੌਂਕ ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ।
ਇਸ ਮੌਕੇ ਆਗੂਆਂ ਜਰਮਨਜੀਤ ਸਿੰਘ, ਬਲਕਾਰ ਸਿੰਘ ਵਲਟੋਹਾ, ਨਰਿੰਦਰ ਕੁਮਾਰ, ਅਜੇ ਸਨੋਤਰਾ,ਜਤਿੰਦਰ ਸਿੰਘ ਔਲਖ, ਮੰਗਲ ਸਿੰਘ ਟਾਂਡਾ,ਮਮਤਾ ਸ਼ਰਮਾ, ਰਸ਼ਪਾਲ ਸਿੰਘ ਜੋਧਾਨਗਰੀ, ਬਲਜਿੰਦਰ ਸਿੰਘ, ਮੁਖ਼ਤਾਰ ਮੁਹਾਵਾ, ਸੁਖਦੇਵ ਰਾਜ ਕਾਲੀਆ, ਚਰਨ ਸਿੰਘ, ਸੋਮਨਾਥ ਰੋਲੀਆ, ਨਰਿੰਦਰ ਸ਼ਰਮਾ ਨੇ ਕਿਹਾ ਕਿ ਸੱਤ ਮਹੀਨੇ ਹੋਗੇ ਸਰਕਾਰ ਬਣੀ ਨੂੰ ਪਰ ਅੱਜ ਤੱਕ ਮੁਲਾਜਮਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ। ਦਿਵਾਲੀ ਸਿਰ ਤੇ ਹੈ ਪਰ ਮੁਲਾਜਮਾਂ ਦੇ ਹੱਕ ਦੇਣ ਦੀ ਬਜਾਏ ਭਰਮਾਊ ਢੰਗ ਨਾਲ ਤੋਹਫ਼ੇ ਦੇਣ ਦੇ ਐਲਾਨ ਕਰਕੇ ਗੁਮਰਾਹ ਕੀਤਾ ਜਾ ਰਿਹਾ ਹੈ।
ਬਣਦੀਆਂ ਪੋਸਟਾਂ ਤੇ ਭਰਤੀ ਨਾ ਕਰਕੇ ਕਈ ਵਿਭਾਗ ਖਤਮ ਕੀਤੇ ਜਾ ਰਹੇ ਹਨ। ਸਰਕਾਰ ਚ ਆਉਣ ਤੋਂ ਪਹਿਲਾਂ ਜਿਹੜੇ ਲੋਕ ਨਿੱਤ ਦਿਨ ਮੁਲਾਜਮਾਂ ਦੇ ਧਰਨਿਆਂ ਸ਼ਾਮਲ ਹੁੰਦੇ ਸਨ ਹੁਣ ਧਰਨੇ ਲਾਉਣ ਨੂੰ ਗੁਨਾਹ ਦੱਸ ਰਹੇ ਹਨ। ਜੋ ਕੇ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਗਰ ਸਰਕਾਰ ਨੇ ਬਣਦੇ ਹੱਕ ਨਾ ਦਿੱਤੇ ਤਾਂ ਆਉਣ ਵਾਲੇ ਸਮੇਂ ਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੁਲਾਜਮ ਆਗੂ ਬਲਵਿੰਦਰ ਸਿੰਘ ਜੱਸੜ, ਪਰਮਜੀਤ ਸਿੰਘ, ਭੁਪਿੰਦਰ ਸਿੰਘ, ਅਮਨ ਸ਼ਰਮਾ, ਰਾਕੇਸ਼ ਕੁਮਾਰ ਧਵਨ, ਹਰਪ੍ਰੀਤ ਸਿੰਘ ਸੋਹੀਆਂ, ਰਾਜੇਸ਼ ਕੁਮਾਰ ਪਰਾਸ਼ਰ ਆਦਿ ਉਚੇਚੇ ਤੌਰ ਤੇ ਹਾਜ਼ਰ ਰਹੇ।