ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਮੁਜ਼ਾਹਰਾ ਕੀਤਾ ਗਿਆ-
ਡੀ.ਏ., ਤਨਖਾਹ ਕਮਿਸ਼ਨ, ਪੁਰਾਣੀ ਪੈਨਸ਼ਨ ਸਕੀਮ, ਕੱਚੇ ਮੁਲਾਜ਼ਮ ਪੱਕੇ ਕਰਨ ਦੀ ਕੀਤੀ ਮੰਗ-
ਲੁਧਿਆਣਾ 20 ਅਕਤੂਬਰ
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਪੂਰੇ ਸੂਬੇ ਵਿੱਚ 17 ਤੋ 22 ਅਕਤੂਬਰ ਤੱਕ ਮੁਲਾਜਮਾ ਦੀਆ ਮੰਗਾ ਦੇ ਹੱਲ ਨੂੰ ਲੈ ਕਿ ਰੋਸ ਮੁਜਾਹਰੇ ਅਰਥੀ ਫੂਕ ਮੁਜਾਹਰੇ ਕੀਤੇ ਜਾ ਰਹੇ ਹਨ ।
ਅੱਜ ਸੁਬਾ ਸਰਪ੍ਰਸਤ ਚਰਨ ਸਿੰਘ ਸਰਾਭਾ, ਸੂਬਾ ਪ੍ਰਧਾਨ ਪੰਜਾਬ ਪੈਨਸ਼ਨਰਜ ਯੁਨੀਅਨ ਗੁਰਮੇਲ ਸਿੰਘ ਮੈਲਡੇ, ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ, ਵਿੱਤ ਸਕੱਤਰ ਮਨਜੀਤ ਸਿੰਘ ਗਿੱਲ ,ਜ਼ਿਲ੍ਹਾ ਪ੍ਰਧਾਨ ਹਰਬੰਸ ਸਿੰਘ ਪੰਧੇਰ, ਜਰਨਲ ਸਕੱਤਰ ਸੁਰਿੰਦਰ ਸਿੰਘ ਬੈਂਸ ਦੀ ਅਗਵਾਈ ਹੇਠ ਇੱਕਠੇ ਹੋਏ ਮੁਲਾਜਮਾ/ਪੈਨਸਨਰਾ ਨੇ ਆਪਣੀਆਂ ਮੰਗਾ ਦੇ ਹੱਲ ਲਈ ਡੀਸੀ ਦਫ਼ਤਰ ਲੁਧਿਆਣਾ ਦੇ ਬਾਹਰ ਇੱਕਠੇ ਹੋਣ ਉਪਰੰਤ ਮਾਰਚ ਕਰਦੇ ਹੋਏ, ਜਿਲਾ ਪ੍ਰਬੰਧਕੀ ਕੰਪਲੈਕਸ ਜਿਲਾ ਲੁਧਿਆਣਾ ਦੇ ਅੱਗੇ ਜੋਰਦਾਰ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਨੂੰ ਕੋਸਿਆ ਅਤੇ ਖੂਬ ਨਾਅਰੇਬਾਜ਼ੀ ਕੀਤੀ| ਟਹਿਲ ਸਿੰਘ ਸਰਾਭਾ, ਰਣਧੀਰ ਸਿੰਘ ਧੀਰਾ , ਐਸ ਪੀ ਸਿੰਘ, ਕੇਵਲ ਸਿੰਘ ਬਨਵੈਤ, ਚਮਕੌਰ ਸਿੰਘ, ਜਗਦੀਸ਼ ਸਿੰਘ ਜਗਰਾਉਂ, ਜੀਤ ਸਿੰਘ, ਆਗੂਆਂ ਵੱਲੋਂ ਦੱਸਿਆ ਗਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਵੱਲੋਂ ਵੋਟਾਂ ਤੋਂ ਪਹਿਲਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਨਾਲ ਉਨ੍ਹਾਂ ਦੀਆਂ ਹੱਕੀ ਤੇ ਜਾਇਜ਼ ਮੰਗਾਂ ਹੱਲ ਕਰਨ ਲਈ ਚੋਣ ਵਾਅਦੇ ਕੀਤੇ ਸਨ ਪਰੰਤੂ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਮੁਲਾਜ਼ਮ,ਪੈਨਸ਼ਨਰ ਮੰਗਾਂ ਪ੍ਰਤੀ ਲਗਾਤਾਰ ਟਾਲ-ਮਟੋਲ ਨੀਤੀ ਅਪਣਾ ਰਹੀ ਹੈ ਜਿਸ ਦੀ ਫੈਡਰੇਸ਼ਨ ਆਗੂਆਂ ਵੱਲੋਂ ਸਖਤ ਨਿੰਦਾ ਕੀਤੀ ਜਾਂਦੀ ਹੈ ।
ਇਸ ਮੋਕੇ ਹਰਜਿੰਦਰ ਸਿੰਘ ਸੀਲੋ, ਜਗਮੇਲ ਸਿੰਘ ਪੱਖੋਵਾਲ, ਚਰਨ ਸਿੰਘ ਤਾਜਪੁਰੀ, ਅਸ਼ੋਕ ਕੁਮਾਰ ਮੱਟੂ, ਮਨੀਸ਼ ਸ਼ਰਮਾ, ਬਲਵੀਰ ਸਿੰਘ ਮਾਨ, ਅਮਰਜੀਤ ਸਿੰਘ, ਪਰਮਿੰਦਰ ਪਾਲ ਸਿੰਘ ਰਾਮਗੜ੍ਹ ਸਰਦਾਰਾਂ, ਧਰਮ ਸਿੰਘ ਮਲੌਦ, ਪਰਮਜੀਤ ਸਿੰਘ ਗੌਰਮਿੰਟ ਕਾਲਜ, ਆਗੂਆ ਨੇ ਸੰਬੋਧਨ ਕਰਦਿਆ ਕਿਹਾ ਕਿ ਕੰਟਰੇਕਟ ਮੁਲਾਜ਼ਮਾਂ ਨੂੰ ਰੈਗਲੂਰ ਕਰਨ ,ਪੁਰਾਣੀ ਪੈਨਸਨ ਸਕੀਮ ਦੀ ਬਹਾਲੀ ਕਰਨ ਸਬੰਧੀ, ਡੀ ਏ ਦੀਆ ਕਿਸ਼ਤਾਂ ਜਾਰੀ ਕਰਨ, ਛੇਵੇ ਤਨਖਾਹ ਕਮਿਸਨ ਦੀਆ ਤਰੁੱਟੀਆਂ ਦੂਰ ਕਰਨ, ਬੰਦ ਕੀਤੇ ਭੱਤੇ ਪੈਡੂ ਭੱਤਾ, ਸਫਰੀ ਭੱਤੇ ਸਮੇਤ 37 ਹੋਰ ਭੱਤੇ ਬਹਾਲ ਕਰਨ ਸਬੰਧੀ, ਆਸਾ ਵਰਕਰ/ ਆਂਗਣਵਾੜੀ ਵਰਕਰ/ਮਿੱਡ ਡੇ ਮੀਲ ਵਰਕਰ ਦੀ ਤਨਖਾਹ ਘੱਟੋ ਘੱਟ 26000 ਨਿਸਚਿਤ ਕਰਨ ਸਬੰਧੀ ,15/1/15 ਦੇ ਪਰਖ ਅਧੀਨ ਪੱਤਰ ਨੂੰ ਵਾਪਸ ਲੈਣ ਸਬੰਧੀ, ਅਤੇ ਹੋਰ ਮੰਨੀਆ ਮੰਗਾ ਨੂੰ ਸਰਕਾਰ ਫੋਰੀ ਲਾਗੂ ਕਰੇ ।
ਇਸ ਮੌਕੇ ਪੰਜਾਬ ਸਰਕਾਰ ਦੀ ਅਰਥੀ ਸਾੜੀ ਗਾਈ| ਇਸ ਰਣਜੀਤ ਸਿੰਘ ਮੁੱਲਾਂਪੁਰ, ਮਹਿੰਦਰ ਸਿੰਘ ਮੱਤੇਵਾੜਾ ,ਦਰਸ਼ਨ ਸਿੰਘ ਮੋਹੀ, ਕਮਲ ਚੰਦ, ਸਮੇਤ ਕਈ ਹੋਰ ਆਗੂਆਂ ਨੇ ਸੰਬੋਧਨ ਕੀਤਾ।
ਇਸ ਮੌਕੇ ਅਡੀਸ਼ਨਲ ਡਿਪਟੀ ਕਮਿਸਨਰ ਲੁਧਿਆਣਾ ਸ੍ਰੀ ਰਾਹੁਲ ਚਾਬਾ ਰਾਹੀਂ ਮੰਗਾਂ ਦਾ ਮੰਗ ਪੱਤਰ ਮੁੱਖ ਮੰਤਰੀ ਦੇ ਨਾਂ ਭੇਜਿਆ ਗਿਆ| ਇਸ ਸਮੇਂ ਵੱਡੀ ਗਿਣਤੀ ਵਿੱਚ ਮੁਲਾਜ਼ਮ/ਪੈਨਸ਼ਨਰ ਹਾਜ਼ਰ ਸਨ।