SST 9TH WORKBOOK SOLVED: ਅਰਥ-ਸਾਸ਼ਤਰ ਪਾਠ-1 ਇਕ ਪਿੰਡ ਦੀ ਕਹਾਣੀ
ਪਾਠ-1 ਅਰਥ-ਸਾਸ਼ਤਰ ਇਕ ਪਿੰਡ ਦੀ ਕਹਾਣੀ
ਬਹੁ-ਵਿਕਲਪੀ ਪ੍ਰਸ਼ਨ:
1. ਇਕ ਹੈਕਟੇਅਰ ਕਿੰਨ੍ਹੇ ਏਕੜ ਦੇ ਬਰਾਬਰ ਹੁੰਦਾ ਹੈ?
- (ੳ) ਦੋ ਏਕੜ
- (ਅ) ਤਿੰਨ ਏਕੜ
- (ੲ) ਅੱਧਾ ਏਕੜ
- (ਸ) ਇਹਨਾਂ ਵਿੱਚੋਂ ਕੋਈ ਨਹੀਂ
2. ਹੇਠ ਲਿਖਿਆਂ ਵਿੱਚੋਂ ਕਿਹੜਾ ਉਤਪਾਦਨ ਦਾ ਸਾਧਨ ਨਹੀਂ ਹੈ?
- (ੳ) ਭੂਮੀ
- (ਅ) ਕਿਰਤ
- (ੲ) ਪੂੰਜੀ
- (ਸ) ਬਾਜ਼ਾਰ
ਉੱਤਰ : (ਸ) ਬਾਜ਼ਾਰ
3. ਉਹ ਆਰਥਿਕ ਕਿਰਿਆ ਹੈ ਜਿਸਦੇ ਰਾਹੀਂ ਵਸਤਾਂ ਅਤੇ ਸੇਵਾਵਾਂ ਦੀ ਉਪਯੋਗਤਾ ਜਾਂ ਮੁੱਲ ਵਿੱਚ ਵਾਧਾ ਕੀਤਾ ਜਾਂਦਾ ਹੈ।
- (ੳ) ਆਮਦਨ
- (ਅ) ਉਤਪਾਦਨ
- (ੲ) ਲਾਗਤ
- (ਸ) ਪੂਰਤੀ
4. ਹੇਠ ਲਿਖਿਆਂ ਵਿਚੋਂ ਕਿਹੜੀ ਰੱਬੀ ਦੀ ਫਸਲ ਹੈ
- (ੳ) ਕਣਕ
- (ੲ) ਛੋਲੇ
- (ਅ) ਜੋ
- (ਸ) ਉਪਰੋਕਤ ਸਾਰੇ
ਉੱਤਰ :(ਸ) ਉਪਰੋਕਤ ਸਾਰੇ
ਖਾਲੀ ਥਾਂਵਾਂ ਪੂਰੀਆਂ ਕਰੋ:
1. ਸਿੰਚਾਈ ਦੇ ਮੁੱਖ ਸਾਧਨ ਨਹਿਰਾਂ ਅਤੇ ਟਿਊਬਵੈੱਲ ਹਨ।
2. ਉੱਦਮੀ ਉਤਪਾਦਨ ਦੀ ਪ੍ਰਕਿਰਿਆ ਵਿੱਚ ਆਰਥਿਕ ਨਿਰਣੇ ਲੈਂਦਾ ਹੈ।
3. ਉਤਪਾਦਨ ਦੇ ਸਾਧਨ ਭੂਮੀ, ਕਿਰਤ ਪੂੰਜੀ ਅਤੇ ਉੱਦਮੀ ਹਨ।
4. ਆਰਥਿਕ ਲਾਭ ਲਈ ਕੀਤੀਆਂ ਗਈਆਂ ਮਨੁੱਖੀ ਕਿਰਿਆਵਾਂ ਕਿਰਤ ਅਖਵਾਉਦੀਆਂ ਹਨ।
5. ਪੰਜਾਬ ਵਿੱਚ ਭੂਮੀ ਦੀ ਮਾਪਦੰਢ ਦੀ ਇਕਾਈ ਹੈਕਟੇਅਰ ਹੈ।
ਸਹੀ ਜਾਂ ਗਲਤ
- 1. ਉੱਦਮੀ ਲਾਭ ਦੇ ਉਦੇਸ਼ ਨਾਲ ਕੰਮ ਕਰਦਾ ਹੈ। ✅
- 2. ਭੂਮੀ ਦੀ ਪੂਰਤੀ ਅਸੀਮਿਤ ਹੈ।❌
- 3. ਪੂੰਜੀ ਮਨੁੱਖੀ ਕਿਰਤ ਦਾ ਸਾਧਨ ਹੈ।✅
- 4. ਮਨੁੱਖ ਦੀਆਂ ਲੋੜਾਂ ਸੀਮਤ ਹਨ।❌
- 5. ਪੰਜਾਬ ਨੂੰ ਦੇਸ਼ ਦੀ ਅਨਾਜ ਟੋਕਰੀ ਵਜੋਂ ਜਾਣਿਆ ਜਾਂਦਾ ਹੈ।✅
ਗਤੀਵਿਧੀ (1):
ਪੜ੍ਹੋ ਅਤੇ ਦੱਸੋ
- 1. ਉਹ ਪ੍ਰਣਾਲੀ ਜਿਸ ਰਾਹੀਂ ਭੂਮੀ ਦੇ ਟੁੱਕੜੇ 'ਤੇ ਇੱਕ ਤੋਂ ਵੱਧ ਫ਼ਸਲ ਉਗਾਈ ਜਾਂਦੀ ਹੈ। [ਬਹੁ-ਫਸਲੀ ਪ੍ਰਣਾਲੀ ]
- 2. ਉਹ ਫ਼ਸਲ ਜੋ ਸਤੰਬਰ-ਅਕਤੂਬਰ ਵਿੱਚ ਵੱਢੀ ਜਾਂਦੀ ਹੈ। [ਧਾਨ ਦੀ ਫ਼ਸਲ]
- 3.ਉਹ ਫ਼ਸਲ ਜੋ ਅਪ੍ਰੈਲ ਵਿੱਚ ਵੱਢੀ ਜਾਂਦੀ ਹੈ। [ਕਣਕ ਦੀ ਫਸਲ]
ਗੁੰਮ ਹੋਏ ਸ਼ਬਦਾਂ ਨੂੰ ਲੱਭ ਕੇ ਅਰਥ-ਸਾਸ਼ਤਰ ਦੀ ਪਰਿਭਾਸ਼ਾ ਪੂਰੀ ਕਰੋ। ਲਾਭ, ਮਨੁਖੀ ਵਰਤਾਰੇ, ਸਾਧਨਾਂ ,ਸੰਤੁਸ਼ਟੀ,ਉਤਪਾਦਕ
ਅਰਥ-ਸ਼ਾਸਤਰ ਮਨੁੱਖੀ ਵਰਤਾਰੇ ਦਾ ਉਹ ਵਿਗਿਆਨ ਹੈ, ਜਿਸ ਦਾ ਸਬੰਧ ਦੁਰਲੱਭ ਸਾਧਨਾਂ ਦਾ ਪ੍ਰਯੋਗ ਅਜਿਹੇ ਢੰਗ ਨਾਲ ਕਰਨ ਤੋਂ ਹੈ, ਜਿਸ ਨਾਲ ਉਪਭੋਗਤਾ ਅਧਿਕਤਮ ਸੰਤੁਸ਼ਟੀ ਪ੍ਰਾਪਤ ਕਰ ਸਕੇ।