BREAKING NEWS; ਬਿਨਾਂ ਵਰਦੀ ਤੋਂ ਸਕੂਲ ਆਏ ਵਿਦਿਆਰਥੀ ਦੀ ਕੁੱਟਮਾਰ, ਸ਼ਿਕਾਇਤ ਲੈ ਕੇ ਆਏ ਦਾਦੇ ਦੀਆਂ ਪ੍ਰਿੰਸੀਪਲ ਵੱਲੋਂ ਪੱਸਲੀਆਂ ਤੋੜਨ ਦੇ ਦੋਸ਼
ਅੰਮ੍ਰਿਤਸਰ 13 ਸਤੰਬਰ
ਅਮ੍ਰਿਤਸਰ ਦੇ ਇਕ ਸਕੂਲ ਵਿਚ ਬਿਨਾਂ ਵਰਦੀ ਤੌ ਆਏ ਇਕ ਵਿਦਿਆਰਥੀ ਦੀ ਕੁੱਟਮਾਰ ਕਰਨ ਅਤੇ , ਸ਼ਿਕਾਇਤ ਲੈ ਕੇ ਸਕੂਲ ਪਹੁੰਚੇ ਬੱਚੇ ਦੇ ਦਾਦੇ ਦੀ ਵੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜ਼ਖਮੀਆਂ ਨੂੰ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਵੇਰਕਾ ਸਕੂਲ ਵਿੱਚ ਪੜਦੇ ਬਿਦਿਆਰਥੀ ਰਮਨ ਕੁਮਾਰ ਦੇ ਦਾਦਾ ਪੀੜਤ ਰਮੇਸ਼ ਕੁਮਾਰ ਨੇ ਦੋਸ਼ ਲਾਇਆ ਕਿ ਸ਼ਿਕਾਇਤ ਦੇ ਤਿੰਨ ਦਿਨ ਬਾਅਦ ਵੀ ਪੁਲੀਸ ਨੇ ਸਕੂਲ ਪ੍ਰਬੰਧਕਾਂ ’ਤੇ ਕੋਈ ਕਾਰਵਾਈ ਨਹੀਂ ਕੀਤੀ। ਪੀੜਤਾ ਦਾ ਦੋਸ਼ ਹੈ ਕਿ ਸਕੂਲ ਦੇ ਪ੍ਰਿੰਸੀਪਲ ਸਮੇਤ 5 ਲੋਕਾਂ ਨੇ ਏ ਉਹਨਾਂ ਨੂੰ ਲੱਤਾਂ ਅਤੇ ਮੁੱਠੀਆਂ ਨਾਲ ਕੁੱਟੋ।
ਸਕੂਲ ਵਿੱਚ ਪੜਦੇ ਬਿਦਿਆਰਥੀ ਰਮਨ ਕੁਮਾਰ ਨੇ ਦੱਸਿਆ ਕਿ ਜਦੋਂ ਮੇਰੇ ਦਾਦਾ ਪ੍ਰਿੰਸੀਪਲ ਨਾਲ ਗੱਲ ਕਰਨ ਗਏ ਤਾਂ ਪ੍ਰਿੰਸੀਪਲ ਸਮੇਤ 5 ਲੋਕਾਂ ਨੇ ਦਾਦੇ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਦਾਦੇ ਦੇ ਸੱਟਾਂ ਲੱਗੀਆਂ।
ਪੀੜਤ ਰਮੇਸ਼ ਕੁਮਾਰ ਵਾਸੀ ਨਵੀ ਅਬਾਦੀ ਵੇਰਕਾ ਨੇ ਦੱਸਿਆ ਕਿ ਵੀਰਵਾਰ ਨੂੰ ਜਦੋਂ ਬੱਚੇ ਸਕੂਲ ਤੋਂ ਘਰ ਪਰਤੇ ਤਾਂ ਰਮਨ ਕੁਮਾਰ ਦਰਦ ਨਾਲ ਚੀਕ ਰਿਹਾ ਸੀ। ਪੁੱਛਣ 'ਤੇ ਰਮਨ ਨੇ ਦੱਸਿਆ ਕਿ ਪ੍ਰਿੰਸੀਪਲ ਜਗਜੀਤ ਸਿੰਘ ਨੇ ਵਰਦੀ ਨਾ ਪਾਉਣ ਕਾਰਨ ਉਸ ਦੇ ਹੱਥ ਡੰਡੇ ਨਾਲ ਮਾਰਿਆ ਸੀ। ਅਗਲੇ ਦਿਨ ਦਾਦਾ ਰਮੇਸ਼ ਕੁਮਾਰ ਪੋਤੇ ਨੂੰ ਲੈ ਕੇ ਪ੍ਰਿੰਸੀਪਲ ਨੂੰ ਮਿਲਣ ਆਇਆ ਤਾਂ ਪ੍ਰਿੰਸੀਪਲ ਨੇ ਕਿਹਾ ਕਿ ਤੁਹਾਡਾ ਪੋਤਾ ਵਰਦੀ ਪਾ ਕੇ ਸਕੂਲ ਨਹੀਂ ਆਇਆ, ਇਸ ਲਈ ਉਸ ਨੇ ਕੁੱਟਮਾਰ ਕੀਤੀ।
ALSO READ: PSEB SEPTEMBER EXAM 2022: STRUCTURE OF QUESTION PAPER, SAMPLE PAPER, SYLLABUS DOWNLOAD HERE
HOLIDAYS IN SCHOOL: ਦੀਵਾਲੀ ਦੁਸਹਿਰਾ ਸਮੇਤ 13 ਦਿਨ ਬੰਦ ਰਹਿਣਗੇ ਸਕੂਲ, ਦੇਖੋ ਛੁੱਟੀਆਂ ਦੀ ਸੂਚੀ
ਰਮੇਸ਼ ਕੁਮਾਰ ਨੇ ਕਿਹਾ ਕਿ ਤੁਸੀਂ ਸਾਨੂੰ ਵਰਦੀ ਪਾ ਕੇ ਆਉਣ ਬਾਰੇ ਕਿਉਂ ਨਹੀਂ ਦੱਸਿਆ, ਜੇਕਰ ਸਾਨੂੰ ਦੱਸਿਆ ਹੁੰਦਾ ਤਾਂ ਅਸੀਂ 3 ਸਤੰਬਰ ਨੂੰ ਵਰਦੀ ਪਾ ਕੇ ਬੱਚੇ ਨੂੰ ਭੇਜ ਦਿੰਦੇ। ਇਸ ਗੱਲ ਨੂੰ ਲੈ ਕੇ ਪ੍ਰਿੰਸੀਪਲ ਨੇ ਬਹਿਸ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਪ੍ਰਿੰਸੀਪਲ ਦੇ ਦਫਤਰ ਤੋਂ ਬਾਹਰ ਆਇਆ ਤਾਂ ਪ੍ਰਿੰਸੀਪਲ ਅਤੇ ਹੋਰ ਵਿਅਕਤੀਆਂ ਵੱਲੋਂ ਉਸ ਦਾ ਗਲਾ ਫੜ ਕੇ ਉਸ ਨੂੰ ਜ਼ਮੀਨ ’ਤੇ ਸੁਟਿਆ , ਲੱਤਾਂ-ਬਾਹਾਂ ਨਾਲ ਕੁੱਟਮਾਰ ਕੀਤੀ ਅਤੇ ਮੇਰੀਆਂ ਦੋ ਪਸਲੀਆਂ ਤੋੜ ਦਿਤੀਆਂ ।
ਕੀ ਕਹਿਣਾ ਹੈ ਸਕੂਲ ਪ੍ਰਿੰਸੀਪਲ ਦਾ ?
ਮੀਡੀਆ ਰਿਪੋਰਟ ਅਨੁਸਾਰ ਸਕੂਲ ਦੇ ਪ੍ਰਿੰਸੀਪਲ ਜਗਜੀਤ ਸਿੰਘ ਹੁੰਦਲ ਨੇ ਰਮੇਸ਼ ਵੱਲੋਂ ਲਗਾਏ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਅਤੇ ਕਿਹਾ ਕਿ ਉਸ ਨੇ ਕਿਸੇ ਦੀ ਕੁੱਟਮਾਰ ਨਹੀਂ ਕੀਤੀ। ਇਸ ਦੇ ਉਲਟ ਰਮੇਸ਼ ਨੇ ਦਫ਼ਤਰ ਆ ਕੇ ਉਸ ਨਾਲ ਦੁਰਵਿਵਹਾਰ ਕੀਤਾ। ਜ਼ਮੀਨ 'ਤੇ ਡਿੱਗਣ ਕਾਰਨ ਰਮੇਸ਼ ਕੁਮਾਰ ਜ਼ਖਮੀ ਹੋ ਗਿਆ। ਉਸ ਨੂੰ ਬਦਨਾਮ ਕਰਨ ਲਈ ਇਹ ਸਾਜ਼ਿਸ਼ ਰਚੀ ਜਾ ਰਹੀ ਹੈ।
ਪਾਓ ਹਰੇਕ ਅਪਡੇਟ ਟੈਲੀਗਰਾਮ ਤੇ ਜੁਆਈਨ ਕਰੋ ਟੈਲੀਗਰਾਮ ਚੈਨਲ 👈👈👈👈👈👈👈👈👈👈👈
ਕੀ ਕਹਿਣਾ ਹੈ ਵਿਦਿਆਰਥੀ ਦੇ ਦਾਦਾ ਰਮੇਸ਼ ਕੁਮਾਰ ਦਾ?
ਵਿਦਿਆਰਥੀ ਦੇ ਦਾਦਾ ਰਮੇਸ਼ ਕੁਮਾਰ ਨੇ ਕਿਹਾ ਕਿ ਜਦੋਂ ਮੈਂ ਪ੍ਰਿੰਸੀਪਲ ਕੋਲ ਪਹੁੰਚਿਆ ਤਾਂ ਮੈਂ ਸਿਰਫ ਇੰਨਾ ਹੀ ਕਿਹਾ ਕਿ ਕੁੱਟਮਾਰ ਕਰਨ ਗਲਤ ਹੈ , ਜੇਕਰ ਤੁਸੀਂ ਸਾਨੂੰ ਦੱਸਿਆ ਹੁੰਦਾ ਤਾਂ ਬੱਚੇ ਨੂੰ ਡਰੈੱਸ ਵਿੱਚ ਸਕੂਲ ਭੇਜ ਦਿੰਦੇ। ਉਦੋਂ ਹੀ ਉਹ ਗੁੱਸੇ 'ਚ ਆ ਗਿਆ ਅਤੇ ਬਹਿਸ ਕਰਨ ਲੱਗਾ ਅਤੇ ਮੇਰੀ ਕੁੱਟਮਾਰ ਕੀਤੀ।
PSEB SEPTEMBER EXAM: DOWNLOAD SAMPLE PAPER HERE
JOBS OF WEEKEND: ਇਸ ਹਫਤੇ ਦੀਆਂ ਸਰਕਾਰੀ ਨੌਕਰੀਆਂ ਦੇਖੋ ਇਥੇ
LEAVE RULES/ LETTER: ਸਿੱਖਿਆ ਵਿਭਾਗ ਵੱਲੋਂ ਜਾਰੀ ਛੁਟੀਆਂ ਸਬੰਧੀ ਮਹੱਤਵਪੂਰਨ ਪੱਤਰ ਡਾਊਨਲੋਡ ਕਰੋ ਇਥੇ
ਕੀ ਕਹਿਣਾ ਹੈ ਪੁਲਿਸ ਅਧਿਕਾਰੀਆਂ ਦਾ :
ਵੇਰਕਾ ਥਾਣੇ ਦੇ ਐਸਐਚਓ ਕਿਰਨਦੀਪ ਸਿੰਘ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਆ ਗਈ ਹੈ ਅਤੇ ਉਹ ਅੱਜ ਪੀੜਤ ਦੇ ਬਿਆਨ ਦਰਜ ਕਰਨਗੇ। ਮੰਗਲਵਾਰ ਨੂੰ ਪੀੜਤਾ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਐਸਐਚਓ ਨੇ ਕਿਹਾ ਪੁਲਿਸ ਵੱਲੋਂ ਕਾਰਵਾਈ ਨਾ ਕਰਨ ਦਾ ਦੋਸ਼ ਗਲਤ ਹੈ। ਮੈਡੀਕਲ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਸੀ।