ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਜਿਲਾ ਅਜਲਾਸ ਵਿਚ ਸੰਘਰਸ਼ਾਂ ਨੂੰ ਤਿੱਖਾ ਕਰਨ ਦਾ ਅਹਿਦ

 ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਦੇ ਜਿਲਾ ਅਜਲਾਸ ਵਿਚ ਸੰਘਰਸ਼ਾਂ ਨੂੰ ਤਿੱਖਾ ਕਰਨ ਦਾ ਅਹਿਦ 


 ਸ਼ਕੁੰਤਲਾ ਸਰੋਏ ਜਿਲਾ ਪ੍ਰਧਾਨ ਅਤੇ ਬਲਵਿੰਦਰ ਕੌਰ ਬਾਗੋਵਾਲ ਜਨਰਲ ਸਕੱਤਰ ਬਣੇ

ਪ੍ਰਮੋਦ ਭਾਰਤੀ

ਨਵਾਂਸ਼ਹਿਰ 8 ਸਤੰਬਰ 2022:- ਆਸ਼ਾ ਵਰਕਰ ਤੇ ਫੈਸਿਲੀਟੇਟਰ ਯੂਨੀਅਨ ਪੰਜਾਬ ਜਿਲਾ ਸ਼ਹੀਦ ਭਗਤ ਸਿੰਘ ਨਗਰ ਦਾ ਜਿਲਾ ਡੈਲੀਗੇਟ ਅਜਲਾਸ ਡੈਮੋਕ੍ਰੇਟਿਕ ਮੁਲਾਜ਼ਮ ਫਰੰਟ ਦੇ ਸੂਬਾਈ ਆਗੂ ਹਰਿੰਦਰ ਦੁਸਾਂਝ,ਮੁਕੇਸ਼ ਗੁਜਰਾਤੀ ਸੂਬਾਈ ਚੋਣ ਆਬਜ਼ਰਵਰ ਮਨਦੀਪ ਕੌਰ ਬਿਲਗਾ, ਪੁਸ਼ਪਿੰਦਰ ਕੌਰ ਪਾਂਸ਼ਟਾ ਦੀ ਦੇਖ ਰੇਖ ਹੇਠ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ, ਬੰਗਾ ਰੋਡ ਨਵਾਂਸ਼ਹਿਰ ਵਿਖੇ ਕੀਤਾ ਗਿਆ। ਜਿਸ ਵਿੱਚ ਸਮੂਹ ਬਲਾਕਾਂ ਦੇ ਚੁਣੇ ਹੋਏ ਡੈਲੀਗੇਟਾਂ ਨੇ ਸ਼ਮੂਲੀਅਤ ਕੀਤੀ।ਇਸ ਅਜਲਾਸ ਵਿੱਚ ਇਫਟੂ ਦੇ ਸੂਬਾਈ ਪ੍ਰਧਾਨ ਕਲਵਿੰਦਰ ਸਿੰਘ ਵੜੈਚ,ਬਲਵੀਰ ਸਿੰਘ ਖਾਨਪੁਰੀ ਸੂਬਾਈ ਕਨਵੀਨਰ ਡੈਮੋਕ੍ਰੇਟਿਕ ਪੈਨਜ਼ਨਰਜ ਫਰੰਟ ,ਜਸਬੀਰ ਦੀਪ ਜਿਲਾ ਸਕੱਤਰ ਜਮਹੂਰੀ ਅਧਿਕਾਰ ਸਭਾ, ਰੁਪਿੰਦਰ ਕੌਰ ਦੁਰਗਾ ਪੁਰ ਜਿਲਾ ਸਕੱਤਰ ਇਸਤਰੀ ਜਾਗ੍ਰਿਤੀ ਮੰਚ,ਹੰਸਰਾਜ ਗੜ੍ਹਸ਼ੰਕਰ ਵਿਸ਼ੇਸ਼ ਰੂਪ ਵਿੱਚ ਹਾਜ਼ਰ ਹੋਏ। ਸਟੇਜ ਦਾ ਸੰਚਾਲਨ ਰਜਵਿੰਦਰ ਕੌਰ ਨੇ ਕੀਤਾ। ਜਥੇਬੰਦੀ ਦੀਆਂ ਜਿਲਾ ਸਰਗਰਮੀਆਂ ਦੀ ਰਿਪੋਰਟ ਸ਼ਕੁੰਤਲਾ ਸਰੋਏ ਨੇ ਪੇਸ਼ ਕੀਤੀ ਜਿਸ ਤੇ ਹਾਜਰ ਡੈਲੀਗੇਟਾਂ ਨੇ ਵਿਚਾਰ ਚਰਚਾ ਕੀਤੀ। ਅਜਲਾਸ ਵਿੱਚ 10 ਸਤੰਬਰ ਨੂੰ ਪੰਜਾਬ ਤੇ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਫਰੰਟ ਪੰਜਾਬ ਵਲੋਂ ਮੁਲਾਜ਼ਮ ਮੰਗਾਂ ਨੂੰ ਲੈ ਕੇ ਸੰਗਰੂਰ ਵਿਖੇ ਕੀਤੀ ਜਾਣ ਵਾਲੀ ਰੈਲੀ ਵਿੱਚ ਵਧ-ਚੜ੍ਹ ਕੇ ਸ਼ਮੂਲੀਅਤ ਕਰਨ , ਬਹੁ ਚਰਚਿਤ ਬਿਲਕਿਸ ਬਾਨੋ ਦੇ ਬਲਾਤਕਾਰੀਆਂ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਗੁਜਰਾਤ ਸਰਕਾਰ ਵਲੋਂ ਰਿਹਾ ਕੀਤੇ ਗਏ ਕਾਤਲਾਂ ਨੂੰ ਮੁੜ ਜੇਹਲ ਵਿਚ ਬੰਦ ਕਰਨ ਦੇ ਮਤੇ ਪਾਸ ਕੀਤੇ ਗਏ। 

   ਅਜਲਾਸ ਵਿੱਚ ਜਿਲਾ ਪ੍ਰਧਾਨ ਨੇ ਪਿਛਲੀ ਜਿਲਾ ਕਮੇਟੀ ਭੰਗ ਕਰਦਿਆ ਅਗਲੀ ਟਰਮ ਲਈ ਜਿਲਾ ਕਮੇਟੀ ਦੀ ਚੋਣ ਕਰਵਾਉਣ ਦਾ ਐਲਾਨ ਕੀਤਾ।ਅਗਲੀ ਜਿਲੇ ਦੀ ਚੋਣ ਲਈ ਐਲਾਨ ਕੀਤੇ ਵੱਖ ਵੱਖ ਅਹੁਦਿਆ ਲਈ ਡੈਲੀਗੇਟਾਂ ਵਿਚੋਂ ਅਹੁਦੇਦਾਰਾਂ ਨੇ ਆਪਣੇ ਨਾਮਜਦਗੀ ਪੱਤਰ ਚੋਣ ਅਬਜ਼ਰਵਰਾਂ ਨੂੰ ਪੇਸ਼ ਕੀਤੇ ।ਜਿਹਨਾਂ ਦੀ ਪੜਤਾਲ ਕਰਨ ਤੋਂ ਬਾਅਦ ਸਰਬਸੰਮਤੀ ਨਾਲ ਚੁਣੀ ਗਈ ਨਵੀਂ ਕਮੇਟੀ ਦਾ ਐਲਾਨ ਕੀਤਾ ਜਿਹਨਾਂ ਵਿੱਚ ਜਿਲਾ ਪ੍ਰਧਾਨ ਸ਼ਕੁੰਤਲਾ ਸਰੋਏ, ਸੀਨੀਅਰ ਮੀਤ ਪ੍ਰਧਾਨ ਹਰਬੰਸ ਕੌਰ ਮੁਜੱਫਰਪੁਰ, ਮੀਤ ਪ੍ਰਧਾਨ ਗੁਰਪਾਲ ਕੌਰ ਸੜੋਆ ਤੇ ਜਸਵੀਰ ਕੌਰ ਬਲਾਚੌਰ,ਜਨਰਲ ਸਕੱਤਰ ਬਲਵਿੰਦਰ ਕੌਰ ਬਾਗੋਵਾਲ,ਜਾਇੰਟ ਸਕੱਤਰ ਕੁਲਵਿੰਦਰ ਕੌਰ,ਸੀਮਾ ਸੁਜੋਂ, ਵਿੱਤ ਸਕੱਤਰ ਗੀਤਾ ਬੈਰਸੀਆਂ ,ਪ੍ਰੈਸ ਸਕੱਤਰ ਰਾਜ ਰਾਣੀ ਸੁੱਜੋਂ, ਜਥੇਬੰਦਕ ਸਕੱਤਰ ਰਜਨੀ ਸੜੋਆ,ਸਹਾਇਕ ਵਿੱਤ ਸਕੱਤਰ ਗੁਰਪ੍ਰੀਤ ਕੌਰ ਮੁਕੰਦਪੁਰ,ਸਹਾਇਕ ਪ੍ਰੈਸ ਸਕੱਤਰ ਚਰਨਜੀਤ ਕੌਰ ਨਵਾਂਸ਼ਹਿਰ( ਅਰਬਨ)ਚੁਣੇ ਗਏ।ਅਜਲਾਸ ਵਿਚ ਮੁਕੰਦ ਪੁਰ ਬਲਾਕ ਦੇ ਪ੍ਰਧਾਨ ਰਜਵਿੰਦਰ ਕੌਰ, ਸਕੱਤਰ ਜਸਵੀਰ ਕੌਰ, ਬਲਾਕ ਬਲਾਚੌਰ ਦੇ ਪ੍ਰਧਾਨ ਅਨੀਤਾ ਅਤੇ ਸਕੱਤਰ ਸੁਨੀਤਾ, ਬਲਾਕ ਮੁਜੱਫਰ ਪੁਰ ਦੇ ਪ੍ਰਧਾਨ ਗੀਤਾ,ਬਲਾਕ ਸੁੱਜੋਂ ਦੇ ਪ੍ਰਧਾਨ ਸੀਮਾ, ਸਕੱਤਰ ਰਾਜ ਬਹੂਆ,ਬਲਾਕ ਸੜੋਆ ਦੇ ਪ੍ਰਧਾਨ ਗੁਰਪਾਲ ਕੌਰ, ਸਕੱਤਰ ਰਜਨੀ, ਬਲਾਕ ਨਵਾਂਸ਼ਹਿਰ (ਅਰਬਨ)ਦੇ ਪ੍ਰਧਾਨ ਵਿੰਦਰ, ਸਕੱਤਰ ਪੂਜਾ ਵੀ ਮੌਜੂਦ ਸਨ। ਅਜਲਾਸ ਦੀ ਸਮਾਪਤੀ ਸੰਘਰਸ਼ਾਂ ਨੂੰ ਤਿੱਖੇ ਕਰਨ ਦੇ ਅਹਿਦ ਨਾਲ ਹੋਈ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends