ਮਾਮਲਾ ਬਦਲੀਆਂ ਤੇ ਪਰਮੋਸ਼ਨਾ ਨਾ ਕਰਨ ਦਾ: ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਸੰਘਰਸ਼ ਦੀ ਚਿਤਾਵਨੀ

 ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਸੰਘਰਸ਼ ਦੀ ਚਿਤਾਵਨੀ 


"ਮਾਮਲਾ ਬਦਲੀਆਂ ਤੇ ਪਰਮੋਸ਼ਨਾ ਨਾ ਕਰਨ ਦਾ"  


ਨਵਾਂ ਸ਼ਹਿਰ 19 ਸਤੰਬਰ,2022 (ਪ੍ਰਮੋਦ ਭਾਰਤੀ)

ਮਾਸਟਰ ਕੇਡਰ ਯੂਨੀਅਨ ਪੰਜਾਬ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਹਰਮਿੰਦਰ ਸਿੰਘ ਉੱਪਲ ਅਤੇ ਜਿਲਾ ਜਨਰਲ ਸਕੱਤਰ ਵਿਨੇ ਕੁਮਾਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 06 ਸਤੰਬਰ ਨੂੰ ਸਿੱਖਿਆ ਮੰਤਰੀ ਪੰਜਾਬ ਹਰਜੋਤ ਬੈਂਸ ਨਾਲ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ ਮੰਗਾਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ 2.59 ਦਾ ਗੁਣਾਕ ਦੇਣ ਸੰਬੰਧੀ, ਅਧਿਆਪਕਾ ਦੀਆਂ ਬਦਲੀਆਂ ਸਟੇਅ ਦੀ ਸ਼ਰਤ ਹਟਾ ਕੇ ਜਲਦੀ ਤੋ ਜਲਦੀ ਕਰਨ ਸੰਬੰਧੀ, ਮੁੱਖ ਅਧਿਆਪਕ/ਲੈਕਚਰਾਰ ਦੀਆਂ ਪਦਉਨਤੀਆ ਕਰਨ ਸੰਬੰਧੀ, ਪੇਂਡੂ ਭੱਤਾ ਅਤੇ ਬਾਰਡਰ ਏਰੀਆ ਭੱਤਾ ਲਾਗੂ ਕਰਨ ਸੰਬੰਧੀ, ਇਕ ਦਿਨ ਦੀ ਮੈਡੀਕਲ ਛੁੱਟੀ ਅਪਲਾਈ ਕਰਨ ਵਾਸਤੇ ਪੋਰਟਲ ਨੂੰ ਦਰੁਸਤ ਕਰਨ ਸੰਬੰਧੀ, ਐਸ ਐਸ ਏ ਰਮਸਾ ਦਾ ਬਕਾਇਆ ਰਾਸ਼ੀ ਜਾਰੀ ਕਰਨ ਸੰਬੰਧੀ ਅਤੇ ਉਹਨਾਂ ਦੀ ਪਿਛਲੀ ਸੇਵਾ ਦਾ ਲਾਭ ਦੇਣ ਸੰਬੰਧੀ ਆਦਿ ਵਖ ਵਖ ਮੁਦਿਆਂ ਨੂੰ ਲੈ ਕੇ ਮੀਟਿੰਗ ਹੋਈ ਸੀ ਅਤੇ ਸਿੱਖਿਆ ਮੰਤਰੀ ਵਲੋਂ ਇਹਨਾ ਮੰਗਾਂ ਨੂੰ ਵਿਚਾਰ ਕੇ ਹਲ ਕਰਨ ਦਾ ਭਰੋਸਾ ਦਿੱਤਾ ਸੀ ਪਰ ਕਾਫੀ ਸਮਾਂ ਬੀਤ ਜਾਣ ਤੇ ਇਹਨਾਂ ਮੰਗਾ ਨੂੰ ਸਿੱਖਿਆ ਮੰਤਰੀ ਵਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ ।



ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਇਹਨਾ ਮੰਗਾਂ ਨੂੰ ਹਲ ਕਰਵਾਉਣ ਵਾਸਤੇ ਜਲਦੀ ਹੀ ਸੂਬਾ ਸਰਕਾਰ ਵਿਰੁੱਧ ਸੰਘਰਸ਼ ਕਰਨ ਦੀ ਚਿਤਾਵਨੀ ਦਿੱਤੀ ਹੈ । ਮਾਸਟਰ ਕੇਡਰ ਯੂਨੀਅਨ ਪੰਜਾਬ ਵਲੋਂ ਸੰਘਰਸ਼ ਦੀ ਲੜੀ ਤਹਿਤ ਪਹਿਲਾਂ ਸੂਬੇ ਦੇ ਸਾਰੇ ਜਿਲਿਆ ਵਿੱਚ ਜਿਲਾ ਕਮੇਟੀਆਂ ਦੀ ਅਗਵਾਈ ਵਿੱਚ ਇਕ ਯਾਦ ਪੱਤਰ ਜਿਲਾ ਸਿੱਖਿਆ ਅਫਸਰ ਸੈਕੰਡਰੀ ਨੂੰ ਸਿੱਖਿਆ ਮੰਤਰੀ ਪੰਜਾਬ ਤੱਕ ਪੁੱਜਦਾ ਕਰਨ ਵਾਸਤੇ 21 ਸਤੰਬਰ ਨੂੰ ਦਿੱਤਾ ਜਾਣਾਂ ਹੈ ਜੇ ਫਿਰ ਵੀ ਪੰਜਾਬ ਸਰਕਾਰ ਮਾਸਟਰ ਕੇਡਰ ਯੂਨੀਅਨ ਦੀਆਂ ਜਾਇਜ ਮੰਗਾਂ ਨੂੰ ਹੱਲ ਕਰਵਾਉਣ ਵਾਸਤੇ ਕੋਈ ਉਪਰਾਲਾ ਨਹੀਂ ਕਰਦੀ ਤਾ ਜਲਦੀ ਹੀ ਜਿਲਾ ਪੱਧਰ ਤੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਜਾਣਗੇ ਅਤੇ ਸੂਬਾ ਕਮੇਟੀ ਦੀ ਮੀਟਿੰਗ ਕਰਕੇ ਪੰਜਾਬ ਪੱਧਰ ਤੇ ਤਿੱਖੇ ਸੰਘਰਸ਼ਾਂ ਕੀਤੇ ਜਾਣਗੇ।ਇਸ ਸਮੇਂ ਹੋਰਨਾ ਤੋ ਇਲਾਵਾ ਨਰਿੰਦਰ ਸਿੰਘ ਭਾਰਟਾ, ਭੁਪਿੰਦਰ ਸਿੰਘ, ਜਸਵਿੰਦਰ ਸਿੰਘ, ਸੁਰਿੰਦਰ ਸਿੰਘ, ਗੁਰਮੀਤ ਸਿੰਘ, ਬਲਦੇਵ ਸਿੰਘ ਸਿੱਧੂ, ਪਵਨ ਕੁਮਾਰ, ਅਮਨਦੀਪ ਸਿੰਘ, ਸਵਰਨਜੀਤ ਸਿੰਘ, ਭੁਪਿੰਦਰਪਾਲ ਮੁਕੰਦਪੁਰ, ਮੱਖਣ ਸਿੰਘ ਬਖਤੌਰ, ਰਾਮ ਲੁਭਾਇਆ , ਚੰਦਰਸ਼ੇਖਰ, ਨਿਰਮਲ ਸਿੰਘ ਨਵਾਗਰਾਈਂ, ਨਿਰਮਲ ਰਾਮ,ਹਰਜਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends