ਚੰਡੀਗੜ੍ਹ 5 ਸਤੰਬਰ 2022
ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ 25 ਹਜ਼ਾਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇਗੀ। ਇਸ ਦੇ ਲਈ 3 ਮੰਤਰੀਆਂ ਦੀ ਸਬ-ਕਮੇਟੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਿਪੋਰਟ ਸੌਂਪ ਦਿੱਤੀ ਹੈ। ਅੱਜ ਯਾਨੀ 5 ਸਤੰਬਰ ਨੂੰ ਹੋਈ ਮੰਤਰੀ ਮੰਡਲ ਦੀ ਬੈਠਕ 'ਚ ਸਬ ਕਮੇਟੀ ਦੀ ਰਿਪੋਰਟ ਨੂੰ ਮਨਜ਼ੂਰੀ ਦਿੱਤੀ ਗਈ।
ਇਸ ਰਿਪੋਰਟ ਵਿੱਚ ਸਿੱਖਿਆ ਵਿਭਾਗ ਦੇ ਸਭ ਤੋਂ ਵੱਧ ਕੱਚੇ ਅਧਿਆਪਕ ਹਨ, ਜਿਨ੍ਹਾਂ ਨੂੰ ਮੁੱਖ ਮੰਤਰੀ ਨੇ ਆਨੰਦਪੁਰ ਸਾਹਿਬ ਵਿੱਚ 8736 (5442 ਸਿੱਖਿਆ ਪਰੋਵਾਈਡਰ, 1130 IEV ਵਲੰਟੀਅਰ, 1639 Other categories (Egs, Str) 525 ਪੰਜਾਬ ਸਕੂਲ ਸਿੱਖਿਆ ਬੋਰਡ) ਪੱਕਾ ਕਰਨ ਦਾ ਐਲਾਨ ਕੀਤਾ ਹੈ। ਦੂਜੇ ਨੰਬਰ ’ਤੇ ਸਿਹਤ ਵਿਭਾਗ ਦੇ ਕਰੀਬ 6000 ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਟਰਾਂਸਪੋਰਟ ਅਤੇ ਪਾਵਰਕੌਮ ਦੇ ਮੁਲਾਜ਼ਮਾਂ ਨੂੰ ਵੀ ਪੱਕਾ ਕੀਤਾ ਜਾਵੇਗਾ।
ਪੱਕਾ ਕਰਮਚਾਰੀ ਹੋਣ ਲਈ 10 ਸਾਲ ਦੀ ਸੇਵਾ ਜ਼ਰੂਰੀ
ਪੰਜਾਬ ਸਰਕਾਰ ਸਿਰਫ਼ ਉਨ੍ਹਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰ ਰਹੀ ਹੈ, ਜਿਨ੍ਹਾਂ ਨੇ 10 ਸਾਲ ਤੋਂ ਕੱਚੇ ਮੁਲਾਜਮ ਦੇ ਤੌਰ 'ਤੇ ਸਰਕਾਰ ਨਾਲ ਕੰਮ ਕੀਤਾ ਹੈ। ਉਨ੍ਹਾਂ ਲਈ ਵੱਖਰਾ ਕੇਡਰ ਬਣਾਇਆ ਜਾਵੇਗਾ। ਹਰੇਕ ਵਿਭਾਗ ਦੀ ਵੱਖਰੀ ਨੀਤੀ ਹੋਵੇਗੀ। ਇਸ ਦੇ ਨਾਲ ਹੀ, ਪਹਿਲੇ 3 ਸਾਲਾਂ ਲਈ, ਉਨ੍ਹਾਂ ਨੂੰ ਸਰਕਾਰੀ ਨੌਕਰੀਆਂ ਦੇ ਨਿਯਮਾਂ ਅਨੁਸਾਰ ਸਿਰਫ ਸ਼ੁਰੂਆਤੀ ਤਨਖਾਹ ਮਿਲੇਗੀ।