ਮੁੱਖ ਅਧਿਆਪਕ ਜਥੇਬੰਦੀ ਵੱਲੋਂ ਪੰਜਾਬ ਭਰ ਦੇ ਜੁਝਾਰੂ ਅਧਿਆਪਕ ਸਾਥੀ ਸਨਮਾਨਤ:ਅਮਨਦੀਪ ਸਰਮਾ

 ਮੁੱਖ ਅਧਿਆਪਕ ਜਥੇਬੰਦੀ ਵੱਲੋਂ ਪੰਜਾਬ ਭਰ ਦੇ ਜੁਝਾਰੂ ਅਧਿਆਪਕ ਸਾਥੀ ਸਨਮਾਨਤ:ਅਮਨਦੀਪ ਸਰਮਾ।

           ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਪੱਧਰੀ ਕਨਵੈਨਸ਼ਨ ਦੌਰਾਨ ਪੰਜਾਬ ਭਰ ਦੇ ਜੁਝਾਰੂ ਸਾਥੀਆਂ ਦਾ ਸਨਮਾਨ ਕੀਤਾ ਗਿਆ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਭਰ ਵਿੱਚੋਂ ਬਿਹਤਰ ਸੇਵਾਵਾਂ ਦੇਣ ਵਾਲੇ ਅਧਿਆਪਕ ਸਾਥੀਆਂ ਨੂੰ ਸਨਮਾਨਤ ਕੀਤਾ ਗਿਆ ਜਿਨ੍ਹਾਂ ਵਿੱਚ ਜਥੇਬੰਦੀ ਪੰਜਾਬ ਦੇ ਸੂਬਾ ਉਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ, ਸੂਬਾ ਜਨਰਲ ਸਕੱਤਰ,ਸਤਿੰਦਰ ਸਿੰਘ ਦੁਆਬੀਆ ਜ਼ਿਲ੍ਹਾ ਹੁਸ਼ਿਆਰਪੁਰ, ਜਸਬੀਰ ਸਿੰਘ ਹੈਡ ਟੀਚਰ ਜਿਲ੍ਹਾ ਹੁਸ਼ਿਆਰਪੁਰ,ਰਾਮਪਾਲ ਸਿੰਘ ਹੈਡ ਟੀਚਰ ਜਲੰਧਰ,ਬਲਜੀਤ ਸਿੰਘ ਸਟੇਟ ਐਵਾਰਡੀ ਅਧਿਆਪਕ ਗੁਰਦਾਸਪੁਰ ,ਕੁਲਵਿੰਦਰ ਸਿੰਘ ਵਾਰਸ਼ਾਂ ਸਟੇਟ ਐਵਾਰਡੀ ਅਧਿਆਪਕ ਜ਼ਿਲ੍ਹਾ ਪਟਿਆਲਾ, ਪਰਮਜੀਤ ਸਿੰਘ ਹੈਡ ਟੀਚਰ ਜ਼ਿਲ੍ਹਾ ਪਟਿਆਲਾ, ਰਿੰਟੂ ਪਲ ਪਾਤੜ‍ਾ,ਭਗਵੰਤ ਭਟੇਜਾ ਜਿਲ‍ਾ ਫ਼ਾਜ਼ਿਲਕਾ, ਸੁਖਜੀਵਨ ਸਿੰਘ ਹੁਸ਼ਿਆਰਪੁਰ, ਓਮ ਪ੍ਰਕਾਸ਼ ਸੁਨਾਮ,ਜਗਦੀਪ ਸਿੰਘ ਅ੍ਰਮਿਤਸਰ, ਕੁਲਦੀਪ ਛਾਬੜਾ,ਰਾਕੇਸ ਮਾਹਰ ਅਬੋਹਰ ਆਦਿ ਅਧਿਆਪਕ ਆਗੂ ਦਾ ਜਥੇਬੰਦੀ ਪੰਜਾਬ ਵੱਲੋਂ ਸਨਮਾਨ ਕੀਤਾ ਗਿਆ।



      ਜਥੇਬੰਦੀ ਪੰਜਾਬ ਦੇ ਸੂਬਾ ਉੱਪ ਪ੍ਰਧਾਨ ਰਗਵਿੰਦਰ ਸਿੰਘ ਧੂਲਕਾ ਨੇ ਬੋਲਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਨਮਾਨ ਜਥੇਬੰਦਕ ਕੰਮਾਂ ਅਤੇ ਸਕੂਲ ਦੇ ਕੰਮਾਂ ਪ੍ਰਤੀ ਹੱਲਾਸ਼ੇਰੀ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਅੱਗੇ ਤੋਂ ਸਾਰੇ ਸਾਥੀ ਹੋਰ ਵਧ ਚੜ੍ਹ ਕੇ ਪ੍ਰਾਇਮਰੀ ਸਿੱਖਿਆ ਨੂੰ ਵਧੀਆ ਬਣਾਉਣ ਦਾ ਉਪਰਾਲਾ ਕਰਨਗੇ ਇਸ ਸਮੇਂ ਰਕੇਸ਼ ਕੁਮਾਰ ਬਰੇਟਾ ਨੇ ਬੋਲਦਿਆਂ ਕਿਹਾ ਕਿ ਇਹ ਜਥੇਬੰਦੀ ਦਾ ਬਹੁਤ ਵਧੀਆ ਫੈਸਲਾ ਹੈ ਜਿਸ ਨਾਲ ਕੰਮ ਕਰਨ ਵਾਲੇ ਸਾਥੀਆਂ ਨੂੰ ਹੋਰ ਉਤਸ਼ਾਹ ਮਿਲੇਗਾ। ਇਸ ਮੌਕੇ ਸੁਖਵਿੰਦਰ ਸਿੰਗਲਾ ਬਰੇਟਾ, ਜਸ਼ਨਦੀਪ ਸਿੰਘ ਕੁਲਾਣਾ,ਜੋਗਿੰਦਰ ਸਿੰਘ ਲਾਲੀ ਸਟੇਟ ਐਵਾਰਡੀ ਅਧਿਆਪਕ, ਬਲਵਿੰਦਰ ਸਿੰਘ ਹਾਕਮਵਾਲਾ ,ਰਾਮਪਾਲ ਸਿੰਘ ਸਟੇਟ ਕਮੇਟੀ ਮੈਂਬਰ ,ਗੁਰਜੰਟ ਸਿੰਘ ਬੱਛੋਆਣਾ ਸੂਬਾ ਪ੍ਰੈੱਸ ਸਕੱਤਰ ਪੰਜਾਬ ਆਦਿ ਅਧਿਆਪਕ ਸਾਥੀਆਂ ਨੇ ਵੀ ਸੰਬੋਧਨ ਕੀਤਾ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends