ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਸਕੂਲ ਦੀ ਚੈਕਿੰਗ: ਜ਼ਮੀਨ ਤੇ ਬੈਠੇ ਮਿਲੇ ਵਿਦਿਆਰਥੀ, ਸਕੂਲ ਵਿੱਚ ਨਹੀਂ ਫਰਨੀਚਰ
ਸਾਡੇ ਅਧਿਆਪਕ ਅਨੇਕਾਂ ਮੁਸ਼ਕਲਾਂ ਦੇ ਬਾਵਜੂਦ ਬਹੁਤ ਮਿਹਨਤ ਕਰ ਰਹੇ ਹਨ : ਸਿੱਖਿਆ ਮੰਤਰੀ
ਮੋਹਾਲੀ, 8 ਅਗਸਤ
ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਸੋਮਵਾਰ ਨੂੰ ਖਰੜ ਦੇ ਦੇਸੂਮਾਜਰਾ ਸਰਕਾਰੀ ਸਕੂਲ ਦੀ ਚੈਕਿੰਗ ਕੀਤੀ। ਇਸ ਦੌਰਾਨ ਸਕੂਲ ਦੇ ਕਈ ਕਲਾਸਾਂ ਵਿੱਚ ਬੱਚਿਆਂ ਦੇ ਬੈਠਣ ਲਈ ਫਰਨੀਚਰ ਨਹੀਂ ਸੀ। ਇਸ ਤੋਂ ਇਲਾਵਾ ਕਈ ਮੁਸ਼ਕਿਲਾਂ ਦਾ ਵੀ ਸਾਹਮਣਾ ਕਰਨਾ ਪਿਆ।
ਸਿੱਖਿਆ ਮੰਤਰੀ ਬੈਂਸ ਨੇ ਦੌਰੇ ਤੋਂ ਬਾਅਦ ਕਿਹਾ ਕਿ ਇੰਨੀਆਂ ਕਮੀਆਂ ਦੇ ਬਾਵਜੂਦ ਸਾਡੇ ਅਧਿਆਪਕ ਸਖ਼ਤ ਮਿਹਨਤ ਕਰ ਰਹੇ ਹਨ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਹਨ। ਜ਼ਮੀਨੀ ਦੌਰੇ ਤੋਂ ਸਾਨੂੰ ਅਸਲ ਸਥਿਤੀ ਬਾਰੇ ਪਤਾ ਲੱਗੇਗਾ। ਉਸ ਤੋਂ ਬਾਅਦ ਉਨ੍ਹਾਂ ਨੂੰ ਸੁਧਾਰਿਆ ਜਾਵੇਗਾ।
Today I visited Desu Majra School of Kharar, our teachers are working very hard against all odds. No furniture and numerous other issues. Ground visits help us knowing the exact situation.https://t.co/OS4GAtApB2
— Harjot Singh Bains (@harjotbains) August 8, 2022
ALSO READ: ਕੱਲ ਨੂੰ ਬੰਦ ਰਹਿਣਗੇ ਵਿਦਿਅੱਕ ਅਦਾਰੇ , ਹੁਕਮ ਜਾਰੀ
3 ਹਫ਼ਤੇ ਪਹਿਲਾਂ ਮੀਂਹ ਕਾਰਨ ਇਸੇ ਸਕੂਲ ਵਿੱਚ ਪਾਣੀ ਭਰ ਗਿਆ ਸੀ। ਕਲਾਸ ਰੂਮ ਤੋਂ ਦਫ਼ਤਰ ਤੱਕ ਪਾਣੀ ਭਰ ਗਿਆ ਸੀ। ਉਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਨੂੰ ਛੁੱਟੀ ਕਾਨੀ ਪਈ। ਇਸ ਤੋਂ ਬਾਅਦ ਵੀ ਮੰਤਰੀ ਬੈਂਸ ਨੇ ਤੁਰੰਤ ਅਧਿਕਾਰੀਆਂ ਨੂੰ ਉਥੇ ਭੇਜ ਦਿੱਤਾ। ਹਾਲਾਂਕਿ ਹੁਣ ਵੀ ਮੀਂਹ ਕਾਰਨ ਸਕੂਲ ਦੀ ਇਮਾਰਤ ਦੀ ਚਾਰਦੀਵਾਰੀ ਖਸਤਾ ਹਾਲਤ ਵਿੱਚ ਨਜ਼ਰ ਆ ਰਹੀ ਹੈ।