ਵਿਭਾਗੀ ਪ੍ਰੀਖਿਆ ਥੋਪਣ ਦੇ ਫੈਸਲੇ ਦੀਆਂ ਕਾਪੀਆਂ ਫੂਕੀਆਂ , ਡੀਟੀਐਫ ਵੱਲੋਂ ਅਧਿਆਪਕ ਵਿਰੋਧੀ ਪੰਜਾਬ ਰਾਜ ਸਕੂਲ ਅਧਿਆਪਕ ਸੇਵਾ ਨਿਯਮ-2018 ਰੱਦ ਕਰਨ ਦੀ ਮੰਗ

 ਵਿਭਾਗੀ ਪ੍ਰੀਖਿਆ ਥੋਪਣ ਦੇ ਫੈਸਲੇ ਦੀਆਂ ਕਾਪੀਆਂ ਫੂਕੀਆਂ 


ਡੀਟੀਐਫ ਵੱਲੋਂ ਅਧਿਆਪਕ ਵਿਰੋਧੀ ਪੰਜਾਬ ਰਾਜ ਸਕੂਲ ਅਧਿਆਪਕ ਸੇਵਾ ਨਿਯਮ-2018 ਰੱਦ ਕਰਨ ਦੀ ਮੰਗ


8 ਅਗਸਤ : ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ.) ਦੇ ਸੱਦੇ ਉੱਤੇ ਸਾਲ 2018 ਤੋਂ ਬਾਅਦ ਸਿੱਧੀ ਭਰਤੀ ਅਤੇ ਤਰੱਕੀ ਪ੍ਰਾਪਤ ਅਧਿਆਪਕਾਂ ਅਤੇ ਹੋਰਨਾਂ ਕਰਮਚਾਰੀਆਂ 'ਤੇ ਵਿਭਾਗੀ ਟੈਸਟ ਅਤੇ ਕੰਪਿਊਟਰ ਟੈਸਟ ਥੋਪਣ ਦੇ ਫ਼ੈਸਲੇ ਖ਼ਿਲਾਫ਼ ਅੰਮ੍ਰਿਤਸਰ ਜਿਲ੍ਹੇ ਦੇ ਸ.ਸ.ਸ.ਸ.ਸੋਹੀਆਂ ਕਲਾਂ, ਜੱਬੋਵਾਲ, ਖਲਚੀਆਂ, ਬਾਸਰਕੇ ਗਿੱਲਾਂ, ਬਲਸਰਾਏ, ਰਈਆ, ਰਮੀਦੀ, ਸ.ਹ.ਸ.ਫਤਾਹਪੁਰ, ਕੋਟ ਮਹਿਤਾਬ, ਸ.ਮਿ.ਸ. ਠੱਠੀਆਂ, ਸ.ਐ.ਸ. ਕੋਟ ਮਹਿਤਾਬ, ਨੇਪਾਲੀ, ਰਾਜਾਸਾਂਸੀ, ਵਰਨਾਲੀ ਸਮੇਤ ਅਨੇਕਾਂ ਸਕੂਲਾਂ ਵਿੱਚ ਅਧਿਆਪਕਾਂ ਅਤੇ ਕਰਮਚਾਰੀਆਂ ਨੇ ਸਕੂਲਾਂ ਵਿੱਚ ਸਾਲ 2018 ਦੇ ਅਧਿਆਪਕ ਵਿਰੋਧੀ ਨਿਯਮਾਂ ਦੀਆਂ ਕਾਪੀਆਂ ਫੂਕੀਆਂ ਗਈਆਂ।



ਇਸ ਮੌਕੇ ਜਥੇਬੰਦੀ ਦੇ ਸੂਬਾਈ ਵਿੱਤ ਸਕੱਤਰ ਅਸ਼ਵਨੀ ਅਵਸਥੀ, ਜਰਮਨਜੀਤ ਸਿੰਘ, ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ, ਜ਼ਿਲ੍ਹਾ ਵਿੱਤ ਸਕੱਤਰ ਹਰਜਾਪ ਸਿੰਘ ਬੱਲ, ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਸੂਬਾ ਕਮੇਟੀ ਮੈਂਬਰ ਚਰਨਜੀਤ ਸਿੰਘ ਰਾਜਧਾਨ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਪੁਰਾਣੀ ਸਰਕਾਰ ਦੇ ਹੀ ਅਧਿਆਪਕ ਮੁਲਾਜ਼ਮ ਵਿਰੋਧੀ ਫੈਸਲਿਆਂ ਨੂੰ ਬਰਕਰਾਰ ਰੱਖਦਿਆਂ, ਸਾਲ 2018 ਦੇ ਨਿਯਮਾਂ ਤਹਿਤ ਸਿੱਧੀ ਭਰਤੀ ਅਤੇ ਪਦਉੱਨਤ ਹੋਣ ਵਾਲੇ ਪ੍ਰਾਇਮਰੀ ਤੇ ਸੈਕੰਡਰੀ ਅਧਿਆਪਕਾਂ, ਸਕੂਲ ਮੁੱਖੀਆਂ ਅਤੇ ਨਾਨ ਟੀਚਿੰਗ ਕਰਮਚਾਰੀਆਂ ਉੱਪਰ ਵਿਭਾਗੀ ਪ੍ਰੀਖਿਆ ਥੋਪਣ ਅਤੇ ਇਸ ਦੀ ਆੜ ਵਿੱਚ ਸਬੰਧਿਤ ਮੁਲਾਜ਼ਮਾਂ ਦਾ ਸਲਾਨਾ ਇਨਕਰੀਮੈਂਟ ਰੋਕਣ ਦਾ ਤਾਨਾਸ਼ਾਹੀ ਰਾਹ ਅਖਤਿਆਰ ਕੀਤਾ ਹੈ। ਜਦ ਕਿ ਸਬੰਧਿਤ ਕਰਮਚਾਰੀ ਪਹਿਲਾਂ ਹੀ ਕਈ ਤਰ੍ਹਾਂ ਦੀਆਂ ਮੁਕਾਬਲਾ ਪ੍ਰੀਖਿਆਵਾਂ, ਉੱਚ ਯੋਗਤਾਵਾਂ ਗ੍ਰਹਿਣ ਕਰਨ, ਮੈਰਿਟ, ਤਜਰਬੇ ਅਤੇ ਸੀਨੀਆਰਤਾ ਰੂਪੀ ਬੈਰੀਅਰ ਸਫਲਤਾ ਨਾਲ ਪਾਰ ਕਰਨ ਉਪਰੰਤ ਨਿਯੁਕਤ ਹੁੰਦੇ ਹਨ। ਅਜਿਹੇ ਵਿੱਚ ਵਿਭਾਗੀ ਪ੍ਰੀਖਿਆ ਥੋਪਣਾ, ਗੈਰ ਵਾਜਿਬ ਅਤੇ ਮਾਨ ਸਨਮਾਨ ਨੂੰ ਘਟਾਉਣ ਵਾਲਾ ਫੈਸਲਾ ਹੈ।


ਡੀ.ਟੀ.ਐੱਫ. ਅੰਮ੍ਰਿਤਸਰ ਦੇ ਰਾਜੇਸ਼ ਕੁਮਾਰ ਪ੍ਰਾਸ਼ਰ, ਨਿਰਮਲ ਸਿੰਘ, ਕੁਲਦੀਪ ਸਿੰਘ ਤੋਲਾਨੰਗਲ, ਪਰਮਿੰਦਰ ਸਿੰਘ ਰਾਜਾਸਾਂਸੀ, ਸ਼ਮਸ਼ੇਰ ਸਿੰਘ, ਗੁਰਪ੍ਰੀਤ ਸਿੰਘ ਨਾਭਾ, ਵਨੀਤ ਸ਼ਰਮਾ, ਵਿਕਾਸ ਕੁਮਾਰ, ਨਰਿੰਦਰ ਸਿੰਘ ਮੱਲੀਆਂ, ਨਰੇਸ਼ ਕੁਮਾਰ, ਮਨਪ੍ਰੀਤ ਸਿੰਘ, ਸੁਖਜਿੰਦਰ ਸਿੰਘ ਜੱਬੋਵਾਲ, ਵਿਸ਼ਾਲ ਕਪੂਰ, ਵਿਕਾਸ ਚੌਹਾਨ, ਪਵਨਪ੍ਰੀਤ ਸਿੰਘ, ਮਨੀਸ਼ ਪੀਟਰ, ਦਿਲਬਾਗ ਸਿੰਘ, ਚਰਨਜੀਤ ਸਿੰਘ ਸਿੰਘ ਭੱਟੀ, ਬਲਦੇਵ ਕ੍ਰਿਸ਼ਨ ਆਦਿ ਨੇ ਦੱਸਿਆ ਕਿ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਸਮੂਹ ਅਧਿਆਪਕਾਂ ਅਤੇ ਸੰਘਰਸ਼ੀ ਜੱਥੇਬੰਦੀਆਂ ਨੂੰ 8 ਤੋਂ 10 ਅਗਸਤ ਦਰਮਿਆਨ ਸਕੂਲਾਂ/ਦਫਤਰਾਂ/ਬਲਾਕਾਂ ਵਿੱਚ ਇਸ ਮਾਰੂ ਫੈਸਲੇ ਅਤੇ ਸੇਵਾ ਨਿਯਮ 2018 ਦੀਆਂ ਕਾਪੀਆਂ ਸਾੜਣ ਦਾ ਸੱਦਾ ਵੀ ਦਿੱਤਾ ਗਿਆ। ਦੱਸਣਯੋਗ ਹੈ ਕਿ ਸਾਲ 2018 ਦੇ ਨਿਯਮ ਵਿਭਾਗੀ ਪ੍ਰੀਖਿਆ ਥੋਪਣ, ਬਾਰਡਰ/ਨਾਨ-ਬਾਰਡਰ ਕਾਡਰ ਰੂਪੀ ਵੰਡੀ ਪਾਉਣ, ਤਰੱਕੀ ਕੋਟਾ ਘਟਾਉਣ ਅਤੇ ਨਾ ਮਾਤਰ ਕਰਨ, ਨਵੀਂ ਭਰਤੀ ਦੀ ਮੁੱਢਲੀ ਯੋਗਤਾ ਨੂੰ ਸਬੰਧਿਤ ਕੋਰਸਾਂ (ਆਰਟ ਅਤੇ ਕਰਾਫਟ, ਪੀ.ਟੀ.ਆਈ, ਈ.ਟੀ.ਟੀ., ਬੀ.ਐਡ. ਆਦਿ) ਲਈ ਯੋਗਤਾ ਨਾਲੋਂ ਤੋੜਣ ਵਾਲੇ ਮਾਰੂ ਨਿਯਮ ਹਨ।


Also read: 

ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ, ਲੈਕਚਰਾਰ ਨੇ ਕਿਹਾ- ਮੈਂ ਮੰਤਰੀ ਨੂੰ ਪੜ੍ਹਾਇਆ , ਫਿਰ ਵੀ ਨਹੀਂ ਮੰਨੀਆਂ ਮੰਗਾਂ

ਜ਼ਿਕਰਯੋਗ ਹੈ ਕਿ ਪਿਛਲੇ ਲੰਮੇ ਸਮੇਂ ਤੋਂ ਵਧਦੀ ਮਹਿੰਗਾਈ ਦੇ ਦੌਰ ਵਿੱਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਮੁਲਾਜ਼ਮਾਂ ਅਤੇ ਕਰਮਚਾਰੀਆਂ ਨੂੰ ਕੋਈ ਮਹਿੰਗਾਈ ਭੱਤਾ ਨਹੀਂ ਦਿੱਤਾ ਗਿਆ, ਮਹਿੰਗਾਈ ਭੱਤੇ ਦੀਆਂ ਕਈ ਕਿਸ਼ਤਾਂ ਹੜਪ ਲਈਆਂ, ਮਿਲਦੇ ਭੱਤੇ ਪੇਂਡੂ ਭੱਤਾ ਬਾਰਡਰ ਏਰੀਏ ਅਲਾਊਂਸ ਅਤੇ ਹੋਰ ਕਈ ਕਿਸਮ ਦੇ ਅਲਾਊਂਸ ਰੇਸ਼ਨਲਾਈਜ਼ੇਸ਼ਨ ਦੇ ਨਾਂ ਹੇਠ ਰੋਕ ਲਏ ਗਏ, ਇਸ ਦੇ ਉਲਟ ਸਿੱਖਿਆ ਵਿਭਾਗ ਦੇ ਅਧਿਕਾਰੀ ਹਰ ਰੋਜ਼ ਮਿਲਦੀਆਂ ਤਨਖਾਹਾਂ ਅਤੇ ਡਾਕਾ ਮਾਰਨ ਦੇ ਉਪਬੰਧ ਲੱਭਦੇ ਰਹਿੰਦੇ ਹਨ ਜੋ ਕਿ ਕਦੇ ਬਰਦਾਸ਼ਤ ਯੋਗ ਨਹੀਂ। ਜੇਕਰ ਅਜਿਹੀ ਨਾਦਰਸ਼ਾਹੀ ਹੁਕਮਾਂ ਤੇ ਤੁਰੰਤ ਰੋਕ ਨਾ ਲਗਾਈ ਗਈ ਤਾਂ ਭਵਿੱਖ ਵਿੱਚ ਤਿੱਖੇ ਸੰਘਰਸ਼ ਕੀਤੇ ਜਾਣਗੇ।ਇਸਦੇ ਨਾਲ ਹੀ ਆਗੂਆਂ ਨੇ ਮੰਗ ਕੀਤੀ ਕੀ ਰੋਕੇ ਪੇਂਡੂ ਭੱਤੇ ਅਤੇ ਬਾਰਡਰ ਏਰੀਆ ਅਤੇ ਰੇਸ਼ਨਲਾਈਜੇਸ਼ਨ ਹੇਠ ਨੱਪੇ ਅਲਾਓਸ ਤੁਰੰਤ ਬਹਾਲ ਕੀਤੇ ਜਾਣ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends