ਬਰਨਾਲਾ 'ਚ ਮੰਤਰੀ ਦੇ ਘਰ ਦੇ ਬਾਹਰ ਪ੍ਰਦਰਸ਼ਨ, ਲੈਕਚਰਾਰ ਨੇ ਕਿਹਾ- ਮੈਂ ਮੰਤਰੀ ਗੁਰਮੀਤ ਹੇਅਰ ਨੂੰ ਪੜ੍ਹਾਇਆ , ਫਿਰ ਵੀ ਨਹੀਂ ਮੰਨੀਆਂ ਮੰਗਾਂ
ਹਾਇਰ ਐਜੂਕੇਸ਼ਨ ਇੰਸਟੀਚਿਊਟ ਆਫ਼ ਸੋਸਾਇਟੀ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਨੇ ਉਚੇਰੀ ਸਿੱਖਿਆ ਮੰਤਰੀ ਮੀਤ ਹੇਅਰ ਦੇ ਘਰ ਅੱਗੇ ਪ੍ਰਦਰਸ਼ਨ ਕਰਕੇ ਆਪਣੀਆਂ ਮੰਗਾਂ ਪੂਰੀਆਂ ਕਰਨ ਦੀ ਮੰਗ ਕੀਤੀ | ਧਰਨਾਕਾਰੀਆਂ ਨੇ ਜਦੋਂ ਸਰਕਾਰ ’ਤੇ ਬੇਰੁਖ਼ੀ ਕਰਨ ਅਤੇ ਜਾਇਜ਼ ਮੰਗਾਂ ਨਾ ਮੰਨਣ ਦੇ ਦੋਸ਼ ਲਾਏ ਤਾਂ ਮਹਿੰਦਰਾ ਕਾਲਜ ਪਟਿਆਲਾ ਦੀ ਮਹਿਲਾ ਲੈਕਚਰਾਰ ਤਰਨਪ੍ਰੀਤ ਕੌਰ ਨੇ ਦਾਅਵਾ ਕੀਤਾ ਕਿ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਉਨ੍ਹਾਂ ਦੇ ਵਿਦਿਆਰਥੀ ਹਨ, ਫਿਰ ਵੀ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾ ਰਹੀਆਂ।
ਸਵਾਮੀ ਵਿਵੇਕਾਨੰਦ ਕਾਲਜ ਵਿੱਚ ਉਹ ਗੁਰਮੀਤ ਹੇਅਰ ਨੂੰ ਬੀ.ਟੈਕ ਵਿੱਚ ਕੰਪਿਊਟਰ ਸਾਇੰਸ ਪੜ੍ਹਾਉਂਦੀ ਸੀ। ਪਰ ਅੱਜ ਉਸ ਨੂੰ ਆਪਣੇ ਹੀ ਵਿਦਿਆਰਥੀ ਦਾ ਵਿਰੋਧ ਕਰਨਾ ਪੈ ਰਿਹਾ ਹੈ। ਕਿਉਂਕਿ ਉਨ੍ਹਾਂ ਦੀ ਕਿਸੇ ਵੀ ਮੰਗ ਵੱਲ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਅਧਿਆਪਕ ਠੇਕੇ ’ਤੇ ਕੰਮ ਕਰ ਰਹੇ ਹਨ, ਉਨ੍ਹਾਂ ਨੂੰ ਪੱਕਾ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਸਰਕਾਰ ਪੱਕੀ ਨੌਕਰੀ ਦੇਵੇ ਅਤੇ ਉਨ੍ਹਾਂ ਦੀਆਂ ਹੋਰ ਮੰਗਾਂ ਵੀ ਪੂਰੀਆਂ ਕਰੇ ਨਹੀਂ ਤਾਂ ਉਹ ਤਿੱਖਾ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਣਗੇ।