ਤਰੱਕੀ ਉਪਰੰਤ ਵਿਭਾਗੀ ਪ੍ਰੀਖਿਆ ਦੇ ਜੱਬਰੀ ਪੱਤਰ ਨੂੰ ਰੱਦ ਕਰੋ --ਲੈਕਚਰਾਰ ਯੂਨੀਅਨ
ਪੱਤਰ ਦੀਆਂ ਕਾਪੀਆਂ ਸਾੜਨ ਅਤੇ 13 ਅਗਸਤ ਨੂੰ ਲੁਧਿਆਣਾ ਵਿਖੇ ਸਟੇਟ ਬਾਡੀ ਮੀਟਿੰਗ ਦਾ ਫੈਸਲਾ।
ਅਮ੍ਰਿਤਸਰ 08 ਅਗਸਤ
ਗੋਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੀ ਸਟੇਟ ਬਾਡੀ ਦੀ ਹੰਗਾਮੀ ਜੂਮ ਮੀਟਿੰਗ 2018 ਤੋ ਬਾਅਦ ਤਰੱਕੀ ਉਪਰੰਤ ਵਿਭਾਗੀ ਪ੍ਰੀਖਿਆ ਦੇ ਮੁੱਦੇ ਤੇ ਸੰਜੀਵ ਕੁਮਾਰ ਫਤਿਹਗੜ੍ਹ ਸਾਹਿਬ ਅਤੇ ਅਮਨ ਸ਼ਰਮਾ ਅੰਮ੍ਰਿਤਸਰ ਦੀ ਪ੍ਰਧਾਨਗੀ ਵਿੱਚ ਹੋਈ। ਇਸ ਵਿੱਚ ਬਲਰਾਜ ਸਿੰਘ ਬਾਜਵਾ ਗੁਰਦਾਸਪੁਰ ਅਤੇ ਰਵਿੰਦਰ ਸਿੰਘ ਬੈੰਸ ਜਲੰਧਰ ਨੇ ਕਿਹਾ ਕਿ ਵਿਭਾਗ ਵੱਲੋ ਹਰ ਸਾਲ ਜਾਰੀ ਕੀਤੀ ਜਾਣ ਵਾਲੀ ਏ.ਸੀ.ਆਰ. ਹੀ ਕਰਮਚਾਰੀ /ਅਧਿਆਪਕ ਦੀ ਪ੍ਰੀਖਿਆ ਦੀ ਸਹੀ ਕਸੋਟੀ ਹੈ ।
ਸੇਵਾਮੁਕਤੀ ਦੇ ਨੇੜੇ ਅਤੇ 20 -25 ਸਾਲ ਪੜਾਉਣ ਤੋ ਬਾਅਦ ਅਧਿਆਪਕ ਦੀ ਹਰ ਪੱਖੋ ਜਾਂਚ ਅਤੇ ਕਾਉੰਸਲਿੰਗ ਕਰਨ ਤੋ ਉਪਰੰਤ ਤਰੱਕੀ ਹੋਣ ਉਪਰੰਤ ਉਸਦੀ ਵਿਭਾਗੀ ਅਤੇ ਕੰਪਿਊਟਰ ਪ੍ਰੀਖਿਆ ਲੈਣਾ ਉਸਦਾ ਘੋਰ ਅਪਮਾਨ ਹੈ। ਹਰਜੀਤ ਸਿੰਘ ਬਲਹਾੜੀ ਨੇ ਕਿਹਾ ਕਿ ਗਿਆਨ ਨੂੰ ਇਨ ਸਰਵਿਸ ਟਰੇਨਿੰਗ ਅਤੇ ਰਿਫਰੈਸਰ ਸੈਮੀਨਾਰਾਂ ਨਾਲ ਅਪਡੇਟ ਕੀਤਾ ਜਾ ਸਕਦਾ ਹੈ ਪਰ ਅਜਿਹੀ ਵਿਭਾਗੀ ਪ੍ਰੀਖਿਆ ਦੇ ਬਹਾਨੇ ਉਸਦੀ ਸਲਾਨਾ ਤਰੱਕੀ ਰੋਕਣਾ ਅਧਿਆਪਕ ਨਾਲ ਬਹੁਤ ਵੱਡੀ ਨਾ- ਇਨਸਾਫੀ ਅਤੇ ਬੇਇੱਜਤੀ ਹੈ ।ਅਮਨ ਸ਼ਰਮਾ ਅੰਮ੍ਰਿਤਸਰ ਨੇ ਕਿਹਾ ਕਿ 2018 ਤਰੱਕੀ ਨਿਯਮ ਸੀਨੀਅਰ ਮਾਸਟਰ/ਲੈਕਚਰਾਰ ਵਰਗ ਲਈ ਬਹੁਤ ਘਾਤਕ ਹਨ।
ਅਧਿਆਪਕ ਵਿਰੋਧੀ ਪੱਤਰ ਸਾੜਦੇ ਹੋਏ ਸਰਕਾਰੀ ਸੀਨੀਅਰ ਸਕੈਡਰੀ ਸਕੂਲ ਸੋਹੀਆਂ ਕਲਾਂ ਅੰਮ੍ਰਿਤਸਰ ਦੇ ਅਧਿਆਪਕ |
ਇਹਨਾਂ ਨਿਯਮਾਂ ਅਧੀਨ ਪਰਮੋਸ਼ਨ ਕੋਟਾ 75 ਪ੍ਰਤੀਸ਼ਤ ਤੋ ਘਟਾ ਕੇ 50 ਪ੍ਰਤੀਸ਼ਤ ਕਰ ਦਿੱਤਾ ਗਿਆ ਅਤੇ ਸਿੱਧੀ ਭਰਤੀ ਵਿੱਚ ਵੀ ਸੀਨੀਅਰ ਅਧਿਆਪਕ ਨੂੰ ਰੋਕਣ ਲਈ ਉਮਰ ਹੱਦ 52 ਸਾਲ ਤੋ 45 ਸਾਲ ਕਰ ਦਿੱਤੀ ਗਈ ਅਤੇ ਇਹਨਾਂ ਅਧੀਨ ਹੀ ਇਸ ਗੈਰ ਜਰੂਰੀ ਤਰੱਕੀ ਉਪਰੰਤ ਪ੍ਰੀਖਿਆ ਨੂੰ ਲਾਜ਼ਮੀ ਕੀਤਾ ਗਿਆ। ਇਹਨਾਂ ਦੋਸ਼ਾ ਤੋ ਇਲਾਵਾ 2018 ਤਰੱਕੀ ਨਿਯਮ ਦੋਸ਼ਾ ਦਾ ਪੁਲਿੰਦਾ ਹਨ ਇਸ ਲਈ ਲੈਕਚਰਾਰ ਮਾਸਟਰ ਵਰਗ ਨੇ ਇਹਨਾਂ ਨੂੰ ਰੱਦ ਕਰਵਾਉਣ ਲਈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਹਨਾਂ ਵਿਰੁੱਧ ਕਈ ਕੇਸ ਕੀਤੇ ਹੋਏ ਹਨ ਇਸ ਲਈ ਲੈਕਚਰਾਰ ਯੂਨੀਅਨ ਦੀ ਸਟੇਟ ਬਾਡੀ ਨੇ ਇੱਕਮਤ ਨਾਲ ਸਿੱਖਿਆ ਮੰਤਰੀ ਜੀ ਨੂੰ ਇਹਨਾਂ ਨਿਯਮਾਂ ਨੂੰ ਰੱਦ ਕਰਦੇ ਹੋਏ ਇਸ ਪ੍ਰੀਖਿਆ ਨੂੰ ਜਲਦ ਰੱਦ ਕਰਨ ਦੀ ਅਪੀਲ ਕੀਤੀ ।
ਜੱਥੇਬੰਦੀ ਨੇ 24 ਸਾਲਾਂ ਤੋ ਤਰੱਕੀ ਉਡੀਕ ਰਹੇ ਲੈਕਚਰਾਰ ਨੂੰ ਜਲਦ ਪ੍ਰਿੰਸੀਪਲ ਪਦਉੱਨਤ ਕਰਨ ਦੀ ਅਪੀਲ ਕੀਤੀ ।ਜੱਥੇਬੰਦੀ ਨੇ ਇਹਨਾਂ ਸਾਰੇ ਮੁੱਦਿਆਂ ਤੇ ਵਿਚਾਰ ਅਤੇ ਸੰਘਰਸ਼ ਉਲੀਦਣ ਲਈ ਸਾਰੀ ਜਿਲ੍ਹਾ ਇਕਾਈਆਂ ਦੀ ਹੰਗਾਮੀ ਮੀਟਿੰਗ 13 ਅਗਸਤ ਦਿਨ ਸ਼ਨੀਵਾਰ ਨੂੰ ਲੁਧਿਆਣਾ ਵਿਖੇ ਬੁਲਾ ਲਈ ਹੈ।ਇਸ ਮੌਕੇ ਸੁਖਦੇਵ ਸਿੰਘ ਰਾਣਾ ,ਕੋਸ਼ਲ ਸ਼ਰਮਾ, ਚਰਨਦਾਸ ਸ਼ਰਮਾ,ਕੁਲਦੀਪ ਕੁਮਾਰ ਗਰੋਵਰ, ਅਮਰਜੀਤ ਸਿੰਘ ਵਾਲੀਆ, ਰਣਬੀਰ ਸਿੰਘ ਸੋਹਲ, ਤਜਿੰਦਰ ਸਿੰਘ ਬਲਜੀਤ ਸਿੰਘ, ਅਵਤਾਰ ਸਿੰਘ ,ਜਗਤਾਰ ਸਿੰਘ ਆਦਿ ਹਾਜਰ ਸਨ।