ਕਲੱਸਟਰ ਤੰਗੋਸਾਹ ਦੀਆਂ ਖੇਡਾਂ ਸੰਪੰਨ, ਜੇਤੂ ਵਿਦਿਆਰਥੀ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਲੈਣਗੇ ਭਾਗ:- ਅੰਜੂ ਬਾਲਾ

 ਕਲੱਸਟਰ ਤੰਗੋਸਾਹ ਦੀਆਂ ਖੇਡਾਂ ਸੰਪੰਨ।

ਜੇਤੂ ਵਿਦਿਆਰਥੀ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਲੈਣਗੇ ਭਾਗ:- ਅੰਜੂ ਬਾਲਾ।


ਪਠਾਨਕੋਟ, 29 ਅਗਸਤ ( )

ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਿੱਖਿਆ ਅਫ਼ਸਰ ਜਸਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਡੀ.ਜੀ. ਸਿੰਘ ਦੀ ਅਗਵਾਈ ਅਤੇ ਅੰਜੂ ਬਾਲਾ ਸੈਂਟਰ ਹੈਡ ਟੀਚਰ ਤੰਗੋਸਾਹ ਦੀ ਦੇਖ-ਰੇਖ ਹੇਠ ਸਰਕਾਰੀ ਪ੍ਰਾਇਮਰੀ ਸਕੂਲ ਤੰਗੋਸਾਹ ਵਿਖੇ ਕਰਵਾਈਆਂ ਗਈਆਂ ਕਲੱਸਟਰ ਪੱਧਰੀ ਖੇਡਾਂ ਸ਼ਾਨੌ-ਸ਼ੌਕਤ ਨਾਲ ਸਮਾਪਤ ਹੋ ਗਈਆਂ। ਕਲੱਸਟਰ ਪੱਧਰੀ ਖੇਡਾਂ ਦੀ ਸ਼ੁਰੁਆਤ ਮੁੱਖ ਮਹਿਮਾਨ ਬੀਪੀਈਓ ਰਿਸ਼ਮਾਂ ਦੇਵੀ ਨੇ ਰਿਬਨ ਕੱਟ ਕੇ ਕੀਤਾ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ, ਜਦਕਿ ਬਲਾਕ ਸਪੋਰਟਸ ਅਫ਼ਸਰ ਗੁਰਸ਼ਰਨਜੀਤ ਕੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਖੇਡ ਮੁਕਾਬਲਿਆਂ ਦੌਰਾਨ ਬੈਡਮਿੰਟਨ, ਲੜਕੀਆਂ ਦੀਆਂ ਦੌੜਾ, ਲੰਬੀ ਛਾਲ, ਕਬੱਡੀ, ਰੱਸੀ ਟੱਪਣਾ, ਆਦਿ ਖੇਡ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਦੇ ਨਤੀਜਿਆਂ ਸਬੰਧੀ ਜਾਣਕਾਰੀ ਦਿੰਦਿਆਂ ਸੈਂਟਰ ਹੈਡ ਟੀਚਰ ਅੰਜੂ ਬਾਲਾ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਸੈਂਟਰ ਦੇ ਤੇਰਾਂ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਸੀ। 



ਜਿਨ੍ਹਾਂ ਵਿੱਚ ਬੈਡਮਿੰਟਨ(ਕੁੜੀਆਂ) ਦੇ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਮਦਾਰਪੁਰ ਦੀ ਨਿਮਰਤਾ ਨੇ ਪਹਿਲਾਂ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਸਾਲੋਵਾਲ ਦੀ ਜਾਨਵੀ ਨੇ ਦੂਜਾ ਸਥਾਨ, ਸਰਕਾਰੀ ਪ੍ਰਾਇਮਰੀ ਸਕੂਲ ਠਾਕੁਰਪੁਰ ਦੀ ਅੰਮ੍ਰਿਤ ਨੇ ਤੀਜਾ ਸਥਾਨ, ਬੈਡਮਿੰਟਨ (ਮੁੰਡੇ) ਮੁਕਾਬਲਿਆਂ ਵਿੱਚ ਠਾਕੁਰਪੁਰ ਦੇ 

ਅਰਮਾਨ ਨੇ ਪਹਿਲਾਂ ਸਥਾਨ, ਤੰਗੋਸਾਹ ਦੇ ਸਿਵਧਰ ਨੇ ਦੂਜਾ ਸਥਾਨ ਅਤੇ ਅਲੀ ਖਾਂ ਦੇ ਰੋਹਿਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸੀ ਟੱਪਣਾ (ਮੁੰਡਿਆਂ) ਦੇ ਮੁਕਾਬਲਿਆਂ ਵਿੱਚ ਡੱਲਾ ਬਲੀਮ ਦਾ ਪ੍ਰਿੰਸ ਨੇ ਪਹਿਲਾਂ ਸਥਾਨ, ਮਦਾਰਪੁਰ ਦੇ ਦਿਲਬਾਗ ਨੇ ਦੂਜਾ ਸਥਾਨ ਅਤੇ ਠਾਕੁਰਪੁਰ ਦੇ ਰਿਤਿਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਰੱਸੀ ਟੱਪਣਾ (ਕੁੜੀਆਂ) ਦੇ ਮੁਕਾਬਲਿਆਂ ਵਿੱਚ ਠਾਕੁਰਪੁਰ ਦੀ ਭੂਮਿਕਾ ਨੇ ਪਹਿਲਾਂ ਸਥਾਨ, ਮਦਾਰਪੁਰ ਦੀ ਰਾਧਿਕਾ ਸ਼ਰਮਾ ਨੇ ਦੂਜਾ ਸਥਾਨ ਅਤੇ ਬਹਿਦੋਚੱਕ ਦੀ ਏਕਮ ਜੋਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਖੋ-ਖੋ ਦੇ ਮੁਕਾਬਲਿਆਂ ਵਿੱਚ ਮਦਾਰਪੁਰ ਦੀ ਰਾਧੀਕਾ ਸ਼ਰਮਾ, ਕਿਰਨ, ਮੀਰਾ, ਵੈਦੋਚੱਕ ਦੀ ਏਕਮ, 

ਠਾਕੁਰਪੁਰ ਦੀ ਕਨੀਕਸਾ, ਭੂਮਿਕਾ, ਤੰਗੋਸਾਹ ਦੀ ਤਨਵੀ, ਪੂਰਵੀ, ਜੋਤੀ, ਪਲਕ, ਸਲੋਵਾਲ ਦੀ ਖੁਸ਼ੀ ਅਤੇ ਅੰਮ੍ਰਿਤ ਦੀ ਟੀਮ ਜੇਤੂ ਰਹੀ, ਕਬੱਡੀ ਦੇ ਮੁਕਾਬਲਿਆਂ ਵਿੱਚ ਪ੍ਰਿੰਸ ਡੱਲਾ ਬਲੀਮ, ਸੁਰਮੋਦੀਨ, ਸਰਮੋਲਾੜੀ, ਆਕਰਸ਼ਿਤ ਸਾਲੋਵਾਲ, ਲਵਦੀਪ ਤੰਗੋਸਾਹ, ਦਿਵਿਆਂਸ਼ ਠਾਕੁਰਪੁਰ, ਪ੍ਰਿੰਸ ਡੱਲਾ ਬਲੀਮ, ਜਸਵੰਤ ਢੋਲੋਵਾਲ, ਜੁਬੇਰ ਡੱਲਾ ਭਲੀਮ, ਸਾਗਰ ਪਹਾੜੋਚੱਕ ਦੀ ਟੀਮ ਜੇਤੂ ਰਹੀ। ਲੰਮੀ ਛਾਲ(ਮੁੰਡਿਆਂ) ਦੇ ਮੁਕਾਬਲਿਆਂ ਵਿੱਚ ਪ੍ਰਿੰਸ ਡੱਲਾ ਬਲੀਮ ਨੇ ਪਹਿਲਾਂ, ਰੋਹਿਤ ਡੱਲਾ ਬਲੀਮ ਨੇ ਦੂਜਾ, ਆਕਰਸ਼ਿਤ ਸਾਲੋਵਾਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ ਲੰਮੀ ਛਾਲ( ਕੁੜੀਆਂ) ਦੇ ਮੁਕਾਬਲਿਆਂ ਵਿੱਚ ਅੰਮ੍ਰਿਤ ਠਾਕੁਰਪੁਰ ਨੇ ਪਹਿਲਾਂ, ਏਕਮ ਬਹਿਦੋਚੱਕ ਨੇ ਦੂਜਾ ਅਤੇ ਕਨਿਸ਼ਕ ਠਾਕੁਰਪੁਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 100 ਮੀ‌: ਦੌੜ(ਮੁੰਡੇ) ਮੁਕਾਬਲਿਆਂ ਵਿੱਚ ਸੁਰਮੋਦੀਨ ਸਰਮੋਲਾੜੀ ਨੇ ਪਹਿਲਾਂ, ਪ੍ਰਿੰਸ ਤੰਗੋਸਾਹ ਨੇ ਦੂਜਾ ਅਤੇ ਪ੍ਰਿੰਸ ਡੱਲਾ ਬਲੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। 200 ਮੀ: ਦੌੜ(ਮੁੰਡਿਆਂ) ਦੇ ਮੁਕਾਬਲਿਆਂ ਵਿੱਚ ਪ੍ਰਿੰਸ ਡੱਲਾ ਬਲੀਮ ਨੇ ਪਹਿਲਾਂ, ਸੁਰਮੋਦੀਨ ਸਰਮੋਲਾੜੀ ਨੇ ਦੂਜਾ, ਰੋਹਿਤ ਡੱਲਾ ਭਲੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਦਕਿ 100 ਮੀ: ਦੌੜ(ਕੁੜੀਆਂ) ਦੇ ਮੁਕਾਬਲਿਆਂ ਵਿੱਚ ਮੁਸਕਾਨ ਡੱਲਾ ਬਲੀਮ ਨੇ ਪਹਿਲਾਂ, ਪਲਕ ਤੰਗੋਸਾਹ ਨੇ ਦੂਜਾ ਅਤੇ ਹਰਗੁਨ ਹਯਾਤੀਚੱਕ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਨੇ ਜੇਤੂ ਵਿਦਿਆਰਥੀਆਂ ਦੇ ਅਧਿਆਪਕਾਂ ਅਤੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਖਿਡਾਰੀਆਂ ਨੂੰ ਬਲਾਕ ਪੱਧਰੀ ਮੁਕਾਬਲਿਆਂ ਲਈ ਹੋਰ ਜ਼ਿਆਦਾ ਪਰੈਕਟਿਸ ਕਰਵਾਉਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਐਚਟੀ ਰਾਕੇਸ਼ ਸੈਣੀ, ਰਾਜੇਸ਼ ਸ਼ਰਮਾ, ਸੁਨੀਤ ਕੁਮਾਰ, ਸੁਰਜੀਤ ਕੁਮਾਰ, ਸੋਨਿਆਂ, ਸ਼ਸ਼ੀ ਗਿੱਲ, ਪਰਮਜੀਤ, ਨਿਰਮਲਜੀਤ, ਮਮਤਾ ਆਦਿ ਹਾਜ਼ਰ ਸਨ। 

ਫੋਟੋ ਕੈਪਸ਼ਨ:- ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਦੇ ਹੋਏ ਬੀਪੀਈਓ ਰਿਸ਼ਮਾਂ ਦੇਵੀ, ਸੈਂਟਰ ਹੈਡ ਟੀਚਰ ਅੰਜੂ ਬਾਲਾ ਅਤੇ ਹੋਰ।

ਫੋਟੋ ਕੈਪਸ਼ਨ:- ਵੱਖ ਵੱਖ ਖੇਡਾਂ ਵਿੱਚ ਭਾਗ ਲੈਂਦੇ ਹੋਏ ਬੱਚੇ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends