ਸਮਾਜਿਕ ਵਿਗਿਆਨ- ਅੱਠਵੀਂ ਪਾਠ- 1 ਸਾਧਨ ਕਿਸਮਾਂ ਅਤੇ ਸਾਂਭ ਸੰਭਾਲ
ਪ੍ਰਸ਼ਨ.1 ਸਾਧਨਾਂ ਤੋਂ ਤੁਹਾਡਾ ਕੀ ਭਾਵ ਹੈ?
ਉੱਤਰ : ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਸਾਧਨ ਅਖਵਾਉਂਦੇ ਹਨ । ਸਾਧਨ ਕੁਦਰਤੀ ਅਤੇ ਗੈਰ ਕੁਦਰਤੀ ਦੋਵੇਂ ਤਰ੍ਹਾਂ ਦੇ ਹੋ ਸਕਦੇ ਹਨ |
ਪ੍ਰਸ਼ਨ 2: ਕੁਦਰਤੀ ਸਾਧਨ ਕਿਹੜੇ ਹਨ ਅਤੇ ਇਹੀ ਸਾਨੂੰ ਕੌਣ ਪ੍ਰਦਾਨ ਕਰਦਾ ਹੈ?
ਉੱਤਰ- ਕੁਦਰਤੀ ਸਾਧਨ ਕੁਦਰਤ ਦੁਆਰਾ ਮਨੁੱਖ ਨੂੰ ਪ੍ਰਦਾਨ ਕੀਤੇ ਗਏ ਹਨ ਜਿਵੇਂ ਕਿ ਜੰਗਲ, ਦਰਿਆ, ਖਣਿਜ ਪਦਾਰਥ, ਸੂਰਜੀ ਸ਼ਕਤੀ, ਸਮੁੰਦਰ ਆਦਿ।
ਪ੍ਰਸ਼ਨ 3. ਸਾਧਨਾਂ ਦੀਆਂ ਕਿਸਮਾਂ ਦੀ ਸੂਚੀ ਬਣਾਓ ।
ਉੱਤਰ- ਸਾਧਨਾਂ ਦੀਆਂ ਕਿਸਮਾਂ :-
- 1. ਜੀਵ ਅਤੇ ਨਿਰਜੀਵ ਸਾਧਨ
- 2. ਵਿਕਸਿਤ ਅਤੇ ਸੰਭਾਵਿਤ ਸਾਧਨ
- 3. ਮੁੱਕਣਯੋਗ ਅਤੇ ਨਾ-ਮੁੱਕਣਯੋਗ ਸਾਧਨ
- 4. ਮਿੱਟੀ ਅਤੇ ਭੂਮੀ ਸਾਧਨ
- 5. ਸਮੁੰਦਰੀ ਅਤੇ ਖਇਜ ਸਾਧਨ
- 6. ਮਨੁੱਖੀ ਸਾਧਨ
ਪ੍ਰਸ਼ਨ 4. ਮਿੱਟੀ ਦੀ ਪਰਿਭਾਸ਼ਾ ਲਿਖੋ।
ਉੱਤਰ- ਮਿੱਟੀ ਧਰਤੀ ਦੀ ਸਭ ਤੋਂ ਉੱਪਰਲੀ ਛੋਟੀ ਜਿਹੀ ਪਰਤ ਹੈ ਜਿਹੜੀ ਮੂਲ ਚੱਟਾਨ ਦੇ ਟੁੱਟਣ ਭੱਜਣ ਜੀਵਾਂ ਅਤੇ ਰੁੱਖ ਬੂਟਿਆਂ ਦੇ ਗਲਣ ਸੜਨ ਕਾਰਨ ਬਣਦੀ ਹੈ ।
ਪ੍ਰਸ਼ਨ 5. ਸਮੁੰਦਰਾਂ ਤੋਂ ਸਾਨੂੰ ਕੀ ਕੀ ਪ੍ਰਾਪਤ ਹੁੰਦਾ ਹੈ?
ਉੱਤਰ- ਸਮੁੰਦਰ ਸਾਨੂੰ ਬਹੁਤ ਵੱਡੀ ਮਾਤਰਾ ਵਿੱਚ ਮੱਛੀਆਂ,ਮੋਤੀ, ਘੋਗੇ, ਸਿੱਪੀਆਂ, ਹੀਰੇ ਜਵਾਹਰਾਤ ਆਦਿ ਦਿੰਦੇ ਹਨ। ਕਈ ਥਾਵਾਂ ਤੇ ਸਮੁੰਦਰੀ ਤੱਟਾਂ ਤੋਂ ਪੈਟਰੋਲੀਅਮ ਪਦਾਰਥ ਵੀ ਪ੍ਰਾਪਤ ਹੁੰਦੇ ਹਨ।
ਪ੍ਰਸ਼ਨ 6. ਸਾਧਨਾਂ ਦੀ ਸਹੀ ਸਾਂਭ ਸੰਭਾਲ ਕਿਵੇਂ ਹੋ ਸਕਦੀ ਹੈ?
ਉੱਤਰ- 1.ਵਰਤੋਂ ਸਮੇਂ ਇਨ੍ਹਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ।
2. ਦੁਬਾਰਾ ਵਰਤੇ ਜਾ ਸਕਣ ਵਾਲੇ ਸਾਧਨਾਂ ਨੂੰ ਮੁੜ ਵਰਤੋਂ ਵਿਚ ਲਿਆਂਦਾ ਜਾਵੇ।
3. ਇਨ੍ਹਾਂ ਦੀ ਵਰਤੋਂ ਸਬੰਧੀ ਨਿਯਮ ਬਣਾਏ ਜਾਣ।
4.ਲੋਕਾਂ ਵਿੱਚ ਸਾਧਨਾਂ ਦੀ ਸਾਂਭ ਸੰਭਾਲ ਬਾਰੇ ਜਾਗ੍ਰਿਤੀ ਪੈਦਾ ਕੀਤੀ ਜਾਵੇ।
ਪ੍ਰਸ਼ਨ 7. ਜੀਵ ਅਤੇ ਨਿਰਜੀਵ ਸਾਧਨਾਂ ਵਿੱਚ ਅੰਤਰ ਸਪਸ਼ਟ ਕਰੋ।
ਉੱਤਰ: ਜੀਵ ਸਾਧਨ ਉਹ ਮੁਢਲੇ ਸਾਧਨ ਹਨ ਜਿਹੜੇ ਕਿ ਜਾਨਦਾਰ ਵਸਤਾਂ ਤੋਂ ਉਤਪੰਨ ਹੁੰਦੇ ਹਨ। ਜੀਵ ਜੰਤੂ ਅਤੇ ਪੌਦੇ ਜੀਵ ਸਾਧਨ ਅਖਵਾਉਂਦੇ ਹਨ।
ਕੁਦਰਤ ਤੋਂ ਮਿਲਣ ਵਾਲੀਆਂ ਨਿਰਜੀਵ ਵਸਤੂਆਂ ਜਿਵੇਂ ਕਿ ਖਣਿਜ ਪਦਾਰਥ, ਸੂਰਜ, ਪਾਈ ਆਦਿ ਨਿਰਜੀਵ ਸਾਧਨ ਅਖਵਾਉਂਦੇ ਹਨ।
ਪ੍ਰਸ਼ਨ 8:ਭੂਮੀ ਅਤੇ ਮਿੱਟੀ ਸਾਧਨ ਦੀ ਮਹੱਤਤਾ ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ: ਭੂਮੀ ਅਤੇ ਮਿੱਟੀ ਸਾਧਨ ਦੀ ਵਰਤੋ ਮਨੁੱਖ ਦੁਆਰਾ ਖੇਤੀਬਾੜੀ ਕਰਨ, ਉਦਯੋਗ ਲਗਾਉਣ, ਆਵਾਜਾਈ ਦੇ ਸਾਧਨ ਵਿਕਸਤ ਕਰਨ, ਖੇਡਾਂ ਖੇਡਣ, ਸੈਰ-ਸਪਾਟੇ ਆਦਿ ਕੰਮਾਂ ਲਈ ਕੀਤੀ ਜਾਂਦੀ ਹੈ।
ਪ੍ਰਸ਼ਨ 9: ਖਣਿਜ ਪਦਾਰਥ ਸਾਨੂੰ ਕਿਥੋਂ ਪ੍ਰਾਪਤ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋਂ ਕਿੱਥੇ ਕੀਤੀ ਜਾਂਦੀ ਹੈ?
ਉੱਤਰ: ਖਣਿਜ ਸਾਧਨ ਧਰਤੀ ਵਿੱਚੋਂ ਮਿਲਣ ਵਾਲੇ ਪਦਾਰਥ ਹਨ । ਖਣਿਜ ਸਾਧਨ ਅਲੱਗ-ਅਲੱਗ ਪ੍ਰਕਾਰ ਦੀਆਂ ਚਟਾਨਾਂ ਤੋਂ ਪ੍ਰਾਪਤ ਹੁੰਦੇ ਹਨ। ਇਹਨਾਂ ਨੂੰ ਉਦਯੋਗਾਂ ਵਿਚ ਵਰਤਿਆ ਜਾਂਦਾ ਹੈ। ਖਣਿਜ ਸਾਡੇ ਉਦਯੋਗਾਂ ਦਾ ਆਧਾਰ ਮੰਨੇ ਜਾਂਦੇ ਹਨ।
ਪ੍ਰਸ਼ਨ 10:ਵਿਕਸਿਤ ਅਤੇ ਸੰਭਾਵਿਤ ਸਾਧਨਾਂ ਨੂੰ ਉਦਾਹਰਨ ਸਹਿਤ ਸਮਝਾਓ।
ਉੱਤਰ: ਜਿਹੜੇ ਸਾਧਨ ਕਿਸੇ ਲਾਭਦਾਇਕ ਆਰਥਿਕ ਮਕਸਦ ਵਾਸਤੇ ਵਰਤੇ ਜਾਂਦੇ ਹਨ ਉਨ੍ਹਾਂ ਨੂੰ ਵਿਕਸਿਤ ਸਾਧਨ ਕਿਹਾ ਜਾਂਦਾ ਹੈ। ਜਿਹੜੇ ਸਾਧਨ ਮੌਜੂਦ ਤਾਂ ਹਨ ਪਰ ਉਨ੍ਹਾਂ ਦੀ ਵਰਤੋਂ ਨਹੀਂ ਹੁੰਦੀ, ਉਨ੍ਹਾਂ ਨੂੰ ਸੰਭਾਵਤ ਸਾਧਨ ਕਿਹਾ ਜਾਂਦਾ ਹੈ। ਪਹਾੜਾਂ ਤੋਂ ਉੱਤਰਦੀਆਂ ਨਦੀਆਂ ਬਿਜਲੀ ਪੈਦਾ ਕਰਨ ਵਾਸਤੇ ਸਾਧਨ ਹਨ। ਜਦੋਂ ਨਦੀਆਂ ਦੇ ਇਸ ਪਾਣੀ ਤੋਂ ਬਿਜਲੀ ਤਿਆਰ ਕੀਤੀ ਜਾਂਦੀ ਹੈ ਤਾਂ ਇਹ ਪਾਈ ਵਿਕਸਿਤ ਸਾਧਨ ਅਖਵਾਉਂਦਾ ਹੈ।
ਪ੍ਰਸ਼ਨ 11. ਮੁੱਕਣਯੋਗ ਸਾਧਨਾ ਦੀ ਵਰਤੋ ਸਾਨੂੰ ਸਮਝਦਾਰੀ ਅਤੇ ਸੰਕੋਚ ਨਾਲ ਕਿਉਂ ਕਰਨੀ ਚਾਹੀਦੀ ਹੈ?
ਉੱਤਰ- ਮੁੱਕਣਯੋਗ ਸਾਧਨਾ ਦਾ ਭੰਡਾਰ ਨਿਸਚਿਤ ਹੈ, ਜਿਹੜਾ ਇਕ ਵਾਰ ਖਤਮ ਹੋ ਜਾਣ ਤੇ ਦੁਬਾਰਾ ਪ੍ਰਾਪਤ ਨਹੀਂ ਹੋਵੇਗਾ। ਇਸ ਲਈ ਸਾਨੂੰ ਇਹਨਾਂ ਮੁਕਣ ਯੋਗ ਸਾਧਨਾਂ ਦੀ ਵਰਤੋਂ ਬਹੁਤ ਹੀ ਸਮਝਦਾਰੀ ਅਤੇ ਸੰਕੋਚ ਨਾਲ ਕਰਨੀ ਚਾਹੀਦੀ ਹੈ।
ਪ੍ਰਸ਼ਨ 12. ਸਾਧਨਾਂ ਤੋਂ ਤੁਹਾਡਾ ਕੀ ਭਾਵ ਹੈ? ਇਨ੍ਹਾਂ ਦੀਆਂ ਕਿਸਮਾਂ ਦੱਸਦੇ ਹੋਏ ਸਾਂਭ-ਸੰਭਾਲ ਦਾ ਮਹੱਤਵ ਅਤੇ ਸਾਂਭ ਸੰਭਾਲ ਵਾਸਤੇ ਅਪਣਾਏ ਜਾ ਸਕਣ ਵਾਲੇ ਢੰਗਾਂ ਦਾ ਵਰਨਣ ਕਰੋ।
ਉੱਤਰ- ਅਜਿਹੇ ਕੁਦਰਤੀ ਜਾਂ ਮਨੁੱਖ ਦੁਆਰਾ ਬਣਾਏ ਪਦਾਰਥ ਜਿਹੜੇ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੇ ਹਨ, ਸਾਧਨ ਅਖਵਾਉਂਦੇ ਹਨ।
ਸਾਧਨਾਂ ਦੀਆਂ ਕਿਸਮਾਂ :-
1. ਜੀਵ ਅਤੇ ਨਿਰਜੀਵ ਸਾਧਨ 2. ਵਿਕਸਿਤ ਅਤੇ ਸੰਭਾਵਿਤ ਸਾਧਨ 3. ਮੁੱਕਣਯੋਗ ਅਤੇ ਨਾ-ਮੁੱਕਣਯੋਗ ਸਾਧਨ 4. ਮਿੱਟੀ ਅਤੇ ਭੂਮੀ ਸਾਧਨ 5. ਸਮੁੰਦਰੀ ਅਤੇ ਖਣਿਜ ਸਾਧਨ 6.ਮਨੁੱਖੀ ਸਾਧਨ
ਸਾਂਭ-ਸੰਭਾਲ ਦਾ ਮਹੱਤਵ :- ਬਹੁਤ ਸਾਰੇ ਸਾਧਨ ਜਿਵੇਂ ਕਿ ਕੋਲਾ ਅਤੇ ਪੈਟਰੋਲੀਅਮ ਪਦਾਰਥ ਇੱਕ ਵਾਰ ਖਤਮ ਹੋ ਜਾਣ ਤੇ ਦੁਬਾਰਾ ਪ੍ਰਾਪਤ ਨਹੀਂ ਹੋਣਗੇ।ਇਸ ਲਈ ਸਾਧਨਾਂ ਦੀ ਸਾਂਭ ਸੰਭਾਲ ਕਰਨੀ ਬਹੁਤ ਜ਼ਰੂਰੀ ਹੈ।
ਸਾਂਭ ਸੰਭਾਲ ਵਾਸਤੇ ਅਪਣਾਏ ਜਾ ਸਕਣ ਵਾਲੇ ਢੰਗ:-
1.ਵਰਤੋਂ ਸਮੇਂ ਇਨ੍ਹਾਂ ਨੂੰ ਵਿਅਰਥ ਨਾ ਜਾਣ ਦਿੱਤਾ ਜਾਵੇ।
2. ਦੁਬਾਰਾ ਵਰਤੇ ਜਾ ਸਕਣ ਵਾਲੇ ਸਾਧਨਾਂ ਨੂੰ ਮੁੜ ਵਰਤੋਂ ਵਿਚ ਲਿਆਂਦਾ ਜਾਵੇ।
3. ਇਨ੍ਹਾਂ ਦੀ ਵਰਤੋਂ ਸਬੰਧੀ ਨਿਯਮ ਬਣਾਏ ਜਾਣ।
4. ਲੋਕਾਂ ਵਿੱਚ ਸਾਧਨਾਂ ਦੀ ਸਾਂਭ ਸੰਭਾਲ ਬਾਰੇ ਜਾਗ੍ਰਿਤੀ ਪੈਦਾ ਕੀਤੀ ਜਾਵੇ।