6635 ਈਟੀਟੀ ਅਧਿਆਪਕਾਂ ਦੀ ਭਰਤੀ ਵਿੱਚ ਵੱਧ ਮੈਰਿਟ ਵਾਲੇ ਅਧਿਆਪਕਾਂ ਨੂੰ ਦੂਰ ਦੇ ਸਟੇਸ਼ਨ ਦੇਣਾ ਧੱਕਾ :

 6635 ਈਟੀਟੀ ਅਧਿਆਪਕਾਂ ਦੀ ਭਰਤੀ ਵਿੱਚ ਵੱਧ ਮੈਰਿਟ ਵਾਲੇ ਅਧਿਆਪਕਾਂ ਨੂੰ ਦੂਰ ਦੇ ਸਟੇਸ਼ਨ ਦੇਣਾ ਧੱਕਾ :


ਬੀ ਐਡ ਅਧਿਆਪਕ ਫਰੰਟ


ਪੰਜਾਬ ਸਰਕਾਰ ਵਲੋਂ ਹੁਣੇ ਨਵ ਨਿਯੁਕਤ ਈਟੀਟੀ ਅਧਿਆਪਕਾਂ ਨੂੰ ਆਪਣੇ ਜਿਲ੍ਹੇ ਤੋਂ ਦੂਰ ਤੈਨਾਤ ਕਰਨ ਦੇ ਫੈਸਲੇ ਨੂੰ ਬੀ ਐਡ ਅਧਿਆਪਕ ਫਰੰਟ ਪੰਜਾਬ ਦੇ ਜਿਲ੍ਹਾ ਫਾਜ਼ਿਲਕਾ ਦੇ ਆਗੂਆਂ ਦਪਿੰਦਰ ਢਿੱਲੋਂ ਸੂਬਾ ਕਮੇਟੀ ਪ੍ਰਚਾਰ ਸਕੱਤਰ ਸਤਿੰਦਰ ਸਚਦੇਵਾ ਜਿਲ੍ਹਾ ਪ੍ਰਧਾਨ ਰਾਕੇਸ਼ ਸਿੰਘ ਜਿਲ੍ਹਾ ਸ੍ਰਪਰਸਤ ਪ੍ਰੇਮ ਕੰਬੋਜ ਜਿਲ੍ਹਾ ਜਨਰਲ ਸਕੱਤਰ ਅਸ਼ਵਨੀ ਖੁੰਗਰ ਖਚਾਨਚੀ ਪਰਵਿੰਦਰ ਗਰੇਵਾਲ ਜਗਮੀਤ ਖਹਿਰਾ ਕ੍ਰਾਂਤੀ ਕੰਬੋਜ ਸੁਖਵਿੰਦਰ ਸਿੰਘ ਮਨੋਜ ਸ਼ਰਮਾ ਕਵਿੰਦਰ ਗਰੋਵਰ ਮਨਦੀਪ ਗਰੋਵਰ ਬਲਦੇਵ ਕੰਬੋਜ ਕ੍ਰਿਸ਼ਨ ਕਾਂਤ ਸਾਰੇ ਜਿਲ੍ਹਾ ਕਮੇਟੀ ਅਹੁਦੇਦਾਰਾਂ ਅਤੇ ਸਾਰੇ ਬਲਾਕ ਪ੍ਰਧਾਨਾਂ ਰਾਜ ਸ਼ਰਮਾ ਮਹਿੰਦਰ ਬਿਸ਼ਨੋਈ ਸੁਭਾਸ਼ ਚੰਦਰ ਸੋਹਨ ਲਾਲ ਅਸ਼ੋਕ ਕੰਬੋਜ਼ ਅਨਿਲ ਜਸੂਜਾ ਵੀਰ ਚੰਦ ਨੇ ਸਖ਼ਤ ਸ਼ਬਦਾਂ ਚ ਨਿਖੇਧੀ ਕਰਦਿਆਂ ਧੱਕਾ ਕਰਾਰ ਦਿੱਤਾ ਹੈ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਅਧਿਆਪਕਾਂ ਨੂੰ ਮੈਰਿਟ ਦੇ ਆਧਾਰ ਤੇ ਆਪਣੇ ਘਰ ਦੇ ਨੇੜੇ ਪਏ ਖਾਲੀ ਸਟੇਸ਼ਨਾਂ ਤੇ ਇੱਕ ਵਾਰ ਬਦਲੀ ਕਰਵਾਉਣ ਦਾ ਮੌਕਾ ਦਿੱਤਾ ਜਾਵੇ ਤਾਂ ਜੋ ਮਿਹਨਤ ਨਾਲ ਜੋ ਅਧਿਆਪਕਾਂ ਨੇ ਵੱਧ ਅੰਕ ਪ੍ਰਾਪਤ ਕੀਤੇ ਹਨ ਉਹਨਾਂ ਨੂੰ ਹੌਸਲਾ ਮਿਲ ਸਕੇ ਅਤੇ ਉਹ ਸਰਕਾਰੀ ਸਕੂਲਾਂ ਦੀ ਵੱਧ ਤੋਂ ਵੱਧ ਹੌਸਲੇ ਨਾਲ ਸੇਵਾ ਕਰ ਸਕਣ ਇਸ ਮੌਕੇ ਵਿਕਾਸ ਨਾਗਪਾਲ ਜਤਿੰਦਰ ਕਸ਼ਿਅਪ ਵਿਕਰਮ ਜਲੰਧਰਾ ਰਾਜਨ ਸਚਦੇਵਾ ਚੌਥ ਮੱਲ ਇੰਦਰਜੀਤ ਢਿੱਲੋਂ ਗਗਨ ਵਿਸ਼ਨੂੰ ਅਬੋਹਰ ਅਨੂਪ ਗਰੋਵਰ ਗੁਰਮੀਤ ਸਿੰਘ ਹਰਵਿੰਦਰ ਸਿੰਘ ਬਲਵਿੰਦਰ ਪਾਲ ਕ੍ਰਿਸ਼ਨ ਲਾਲ ਮਹਿੰਦਰ ਕੁਮਾਰ ਗੁਰਪ੍ਰੀਤ ਸਿੰਘ ਵਿਨੋਦ ਕੁਮਾਰ ਗੁਰਬਖਸ਼ ਸਿੰਘ ਰਣਬੀਰ ਕੁਮਾਰ ਆਦਿ ਆਗੂ ਹਾਜ਼ਰ ਸਨ

Featured post

SOE - MERITORIOUS SCHOOL ADMISSION LINK 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ

SOE - MERITORIOUS  SCHOOL ADMISSION 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ  ਚੰਡੀਗੜ੍ਹ, 22 ਜਨਵਰੀ 20...

RECENT UPDATES

Trends