ਦੂਜੀ ਬੰਪਰ ਭਰਤੀ: ਸਿੱਖਿਆ ਵਿਭਾਗ ਵਿੱਚ 12000 ਅਸਾਮੀਆਂ ਤੇ ਭਰਤੀ ਸਮੇਤ 32000 ਅਸਾਮੀਆਂ ਤੇ ਭਰਤੀ

 

PUNJAB GOVT SECOND BUMPER RECRUITMENT. 2022

ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਵਿੱਚ 26, 754 ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਬਾਅਦ ਹੁਣ ਦੂਜੇ ਪੜਾਅ ਵਿੱਚ ਵੀ ਬੰਪਰ ਭਰਤੀ ਕਰਨ ਜਾ ਰਹੀ ਹੈ। 



ਹੁਣ ਸਰਕਾਰ ਵੱਖ-ਵੱਖ ਵਿਭਾਗਾਂ 'ਚ ਕਰੀਬ 32,000 ਖਾਲੀ ਅਸਾਮੀਆਂ 'ਤੇ ਭਰਤੀ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਸਰਕਾਰ ਮੁੱਖ ਸਕੱਤਰ ਦੀ ਪ੍ਰਧਾਨਗੀ ਹੇਠ ਇਕ ਕਮੇਟੀ ਦਾ ਗਠਨ ਕਰ ਰਹੀ ਹੈ। ਇਸ ਕਮੇਟੀ ਵਿੱਚ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ। ਕਮੇਟੀ ਪੂਰਾ ਖਰੜਾ ਤਿਆਰ ਕਰੇਗੀ। ਇਹ ਭਰਤੀ ਪੁਲਿਸ, ਬੋਰਡ ਕਾਰਪੋਰੇਸ਼ਨਾਂ, ਲੋਕਲ ਬਾਡੀ, ਮਾਲ, ਸਿੱਖਿਆ, ਸਿਹਤ ਅਤੇ ਪਰਿਵਾਰ ਭਲਾਈ, ਲੋਕ ਨਿਰਮਾਣ ਵਿਭਾਗ, ਖੁਰਾਕ ਅਤੇ ਸਪਲਾਈ, ਟਰਾਂਸਪੋਰਟ, ਆਬਕਾਰੀ ਅਤੇ ਕਰ ਵਿਭਾਗ ਆਦਿ ਵਿੱਚ ਕੀਤੀ ਜਾਵੇਗੀ।



ਕਮੇਟੀ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ ਦੀ ਸੂਚੀ ਤਿਆਰ ਕਰੇਗੀ। ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨਾਲ ਗੱਲਬਾਤ ਕਰਕੇ ਭਰਤੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਮੁੱਖ ਗੱਲ ਇਹ ਹੈ ਕਿ ਹੁਣ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਹ ਸਾਰੀਆਂ ਅਸਾਮੀਆਂ ਰੈਗੂਲਰ ਭਰਤੀ ਦੇ ਆਧਾਰ 'ਤੇ ਹੀ ਭਰੀਆਂ ਜਾਣਗੀਆਂ। ਹੁਣ ਤੱਕ ਸਰਕਾਰ ਵੱਖ-ਵੱਖ ਅਸਾਮੀਆਂ 'ਤੇ ਠੇਕੇ 'ਤੇ ਭਰਤੀ ਕਰ ਰਹੀ ਹੈ, ਜਿਸ ਦਾ ਮੁਲਾਜ਼ਮ ਵਿਰੋਧ ਕਰਦੇ ਆ ਰਹੇ ਹਨ।


ਵੱਖ-ਵੱਖ ਵਿਭਾਗਾਂ ਵਿੱਚ ਰੈਗੂਲਰ ਅਸਾਮੀਆਂ ਲਈ ਦੂਜੇ ਪੜਾਅ ਵਿੱਚ ਭਰਤੀ ਪ੍ਰਕਿਰਿਆ ਸ਼ੁਰੂ: ਚੀਮਾ

 ਪਹਿਲੇ ਪੜਾਅ ਵਿੱਚ ਵੱਖ-ਵੱਖ ਵਿਭਾਗਾਂ ਵਿੱਚ ਭਰਤੀ ਪ੍ਰਕਿਰਿਆ ਚੱਲ ਰਹੀ ਹੈ। ਹੁਣ ਦੂਜੇ ਪੜਾਅ ਵਿੱਚ 32 ਹਜ਼ਾਰ ਤੋਂ ਵੱਧ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇਗੀ। ਨੌਜਵਾਨਾਂ ਲਈ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਰੈਗੂਲਰ ਭਰਤੀ ਕਰ ਰਹੀ ਹੈ, ਠੇਕੇ 'ਤੇ ਨਹੀਂ। ਪਿਛਲੀਆਂ ਸਰਕਾਰਾਂ ਠੇਕੇ ਅਤੇ ਆਊਟਸੋਰਸ ਰਾਹੀਂ ਭਰਤੀ ਕਰਦੀਆਂ ਸਨ। 

                   "ਹਰਪਾਲ ਸਿੰਘ ਚੀਮਾ, ਵਿੱਤ ਅਤੇ ਯੋਜਨਾ ਮੰਤਰੀ, ਪੰਜਾਬ" 


ਇਹਨਾਂ ਵਿਭਾਗਾਂ ਵਿੱਚ ਭਰਿਆਂ ਜਾਣਗੀਆਂ ਅਸਾਮੀਆਂ: ਮੀਡੀਆ ਰਿਪੋਰਟਾਂ ਅਨੁਸਾਰ ਪੰਜਾਬ ਸਰਕਾਰ ਦੂਜੀ ਬੰਪਰ ਭਰਤੀ ਵਿੱਚ 32000 ਅਸਾਮੀਆਂ ਤੇ ਭਰਤੀ ਕਰੇਗੀ।

ਪੁਲਿਸ ਵਿਭਾਗ : 6400, ਬੋਰਡ ਕਾਰਪੋਰੇਸ਼ਨਾਂ ਵਿੱਚ 10000, ਮਾਲ ਵਿਭਾਗ ਵਿੱਚ   2000  ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ।

ਸਿੱਖਿਆ ਵਿਭਾਗ: 12000-

ਸਿੱਖਿਆ ਵਿਭਾਗ ਵਿੱਚ ਪੰਜਾਬ ਸਰਕਾਰ ਵੱਲੋਂ 12000 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਇਹਨਾਂ ਅਸਾਮੀਆਂ ਵਿੱਚ ਟੀਚਿੰਗ ਅਤੇ ਨਾਨ ਟੀਚਿਂਗ ਅਸਾਮੀਆਂ ਸ਼ਾਮਲ ਹਨ।


ਫੂਡ ਸਪਲਾਈ ਵਿਭਾਗ ਵਿੱਚ 3400 ਅਸਾਮੀਆਂ ਤੇ ਭਰਤੀ ਕੀਤੀ ਜਾਵੇਗੀ। ਘਰ ਘਰ ਰਾਸਨ ਪਹੁੰਚਾਉਣ ਲਈ ਕਰਮਚਾਰੀਆਂ ਦੀ ਭਰਤੀ ਕੀਤੀ ਜਾਵੇਗੀ। ਇਸ ਤੋਂ  ਅਲਾਵਾ ਪਬਲਿਕ ਹੈਲਥ, ਟਰਾਂਸਪੋਰਟ ਵਿਭਾਗ ਆਦਿ ਵਿਭਾਗਾਂ ਵਿੱਚ ਭਰਤੀ ਕੀਤੀ ਜਾਵੇਗੀ।








Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends