ਪੰਜਾਬ ਸਰਕਾਰ ਨੇ ਰਾਜ ਦੇ ਵਿੱਤ ਬਾਰੇ, ਵਾਈਟ ਪੇਪਰ ਪੇਸ਼ ਕੀਤਾ ਹੈ। ਇਸ ਵਿੱਚ ਲਿਖਿਆ ਹੈ :-
"ਰਾਜ ਦੇ ਵਿੱਤ ਬਾਰੇ, ਇਹ ਵਾਈਟ ਪੇਪਰ ਪੰਜਾਬ ਸਰਕਾਰ ਨੂੰ ਵਿੱਤ ਦੇ ਖੇਤਰ ਵਿੱਚ ਪੇਸ਼ ਆ ਰਹੇ
ਗੁੰਝਲਦਾਰ ਮੁੱਦਿਆਂ/ਸਮੱਸਿਆਵਾਂ ਨੂੰ ਸੁਖਾਲਾ ਬਣਾਉਣ ਦਾ ਇੱਕ ਯਤਨ ਹੈ, ਜੋ ਕਿ ਪਿਛਲੀਆਂ ਸਰਕਾਰਾਂ ਦੀ
ਅਣਗਹਿਲੀ ਕਾਰਨ ਸਮੇਂ ਦੇ ਨਾਲ ਹੋਰ ਗੰਭੀਰ ਹੋ ਗਿਆ ਹੈ। ਪਿਛਲੀਆਂ ਸਰਕਾਰਾਂ, ਲੋੜੀਂਦੇ ਸੁਧਾਰਾਂ ਨੂੰ ਲਾਗੂ ਕਰਨ ਦੀ ਬਜਾਏ, ਵਿੱਤੀ ਦੁਰਵਰਤੋਂ ਵੱਲ
ਲਗਾਤਾਰ ਖਿਸਕਦੀਆਂ ਰਹੀਆਂ, ਜਿਵੇਂ ਕਿ ਗੈਰ-ਉਤਪਾਦਕ ਮਾਲੀ ਖਰਚਿਆਂ, ਮੁਫਤ ਅਤੇ ਅਣ-ਉਚਿਤ
ਸਬਸਿਡੀਆਂ, ਭਵਿੱਖ ਦੇ ਵਿਕਾਸ ਲਈ ਜ਼ਰੂਰੀ ਪੂੰਜੀ ਅਤੇ ਸਮਾਜਿਕ ਖੇਤਰ ਦੇ ਨਿਵੇਸ਼ਾਂ ਵਿੱਚ ਵਰਚੁਅਲ
ਗਿਰਾਵਟ ਅਤੇ ਕਰ ਅਤੇ ਗੈਰ-ਕਰ ਮਾਲੀਏ ਦੀ ਸਮਰੱਥਾ ਦੀ ਵਸੂਲੀ ਨਾ ਹੋਣ ਤੋਂ ਸਾਬਤ ਹੁੰਦਾ ਹੈ।
3. ਪੰਜਾਬ ਦਾ ਮੌਜੂਦਾ ਪ੍ਰਭਾਵੀ ਬਕਾਇਆ ਕਰਜ਼ਾ 2.63 ਲੱਖ ਕਰੋੜ ਰੁਪਏ (2021-22 ਸੋਧੇ ਅਨੁਮਾਨ)
ਹੈ, ਜੋ ਕਿ ਜੀ ਐਸ ਡੀ ਪੀ ਦਾ 45.88% ਹੈ। "