ਡੇਟਸ਼ੀਟ (ਟਰਮ 2 ਨਾਲ ਸਬੰਧਤ) ਮੁੜ ਪ੍ਰੀਖਿਆ ਜੁਲਾਈ 2022
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਪ੍ਰੀਖਿਆ 2022 (ਟਰਮ-2) ਦੌਰਾਨ ਪੇਪਰ
ਕਲੈਸ਼ ਹੋਣ ਕਾਰਨ/ ਵੱਖ-ਵੱਖ ਕਾਰਨਾਂ ਕਰਕੇ ਪ੍ਰੀਖਿਆ ਦੇਣ ਤੋਂ ਰਹਿ ਗਏ ਪ੍ਰੀਖਿਆਰਥੀਆਂ ਦੀ ਮੁੜ ਪ੍ਰੀਖਿਆ ਮਿਤੀ
1.7.2022 ਤੋਂ ਕਰਵਾਈ ਜਾ ਰਹੀ ਹੈ।
ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ ਮਿਤੀ 1.7.2022 ਤੋਂ 13.7.2022
ਤੱਕ ਬੋਰਡ ਵੱਲੋਂ ਸਥਾਪਤ ਕੀਤੇ ਗਏ ਪ੍ਰੀਖਿਆ ਕੇਂਦਰ ਬਠਿੰਡਾ, ਜਲੰਧਰ, ਐਸ.ਏ.ਐਸ. ਨਗਰ ਤੇ ਕਰਵਾਈ ਜਾਈ ਹੈ।
ਬਠਿੰਡਾ ਪ੍ਰੀਖਿਆ ਕੇਂਦਰ ਵਿੱਚ (ਬਠਿੰਡਾ, ਸੰਗਰੂਰ,ਬਰਨਾਲਾ, ਮਾਨਸਾ,ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ,
ਫਾਜਿਲਕਾ, ਫਿਰੋਜਪੁਰ, ਮਲੇਰਕੋਟਲਾ), ਜਲੰਧਰ ਪ੍ਰੀਖਿਆ ਕੇਂਦਰ ਵਿੱਚ (ਜਲੰਧਰ, ਕਪੂਰਥਾਲਾ, ਅੰਮ੍ਰਿਤਸਰ,
ਤਰਨਤਾਰਨ, ਹੁਸ਼ਿਆਰਪੁਰ,ਗੁਰਦਾਸਪੁਰ, ਪਠਾਨਕੋਟ, ਮੋਗਾ, ਲੁਧਿਆਣਾ), ਐਸ.ਏ.ਐਸ.ਨਗਰ ਪ੍ਰੀਖਿਆ ਕੇਂਦਰ ਵਿੱਚ
(ਐਸ.ਏ.ਐਸ.ਨਗਰ, ਰੋਪੜ੍ਹ, ਐਸ.ਬੀ.ਐਸ.ਨਗਰ, ਫਤਿਹਗੜ੍ਹ ਸਾਹਿਬ, ਪਟਿਆਲਾ) ਜਿਲਿਆਂ ਦੇ ਪ੍ਰੀਖਿਆਰਥੀ
ਪ੍ਰੀਖਿਆ ਦੇਣਗੇ।
ਪ੍ਰੀਖਿਆ ਸ਼ੁਰੂ ਹੋਣ ਦਾ ਸਮਾਂ ਸਵੇਰੇ 11.00 ਵਜੇ ਹੋਵੇਗਾ।