ONLINE TEACHER TRANSFER: ਬਹੁਤੇ ਅਧਿਆਪਕ ਅਯੋਗ ਕਰਾਰ,ਅਧਿਆਪਕਾਂ ਨੂੰ ਵੇਰਵੇ ਸਹੀ ਕਰਨ ਦਾ ਇੱਕ ਮੌਕਾ ਦੇਣ ਦੀ ਕੀਤੀ ਜਾ ਰਹੀ ਜ਼ੋਰਦਾਰ ਮੰਗ

 ਵਿਭਾਗ ਵੱਲੋਂ ਬਦਲੀਆਂ ਲਈ ਅਯੋਗ ਕਰਾਰ ਦਿੱਤੇ ਪ੍ਰਾਇਮਰੀ ਅਧਿਆਪਕਾਂ ਨੂੰ ਵੇਰਵੇ ਸਹੀ ਕਰਨ ਦਾ ਇੱਕ ਮੌਕਾ ਦੇਣ ਦੀ ਕੀਤੀ ਜਾ ਰਹੀ ਜ਼ੋਰਦਾਰ ਮੰਗ


ਅਜਿਹੇ ਅਧਿਆਪਕ ਹਰ ਪੱਖੋਂ ਯੋਗ ਹੋਣ ਦੇ ਬਾਵਜੂਦ ਸਟੇਸ਼ਨ ਚੋਣ ਤੋਂ ਖੁੰਝੇ



ਐੱਸ ਏ ਐੱਸ ਨਗਰ (22 ਜੂਨ) : ਜ਼ਿਕਰਯੋਗ ਹੈ ਕਿ ਵਿਭਾਗ ਵੱਲੋਂ ਪਿਛਲੇ ਕੱਲ੍ਹ 21 ਜੂਨ ਨੂੰ ਅਧਿਆਪਕਾਂ ਦੀਆਂ ਆਨਲਾਈਨ ਬਦਲੀਆਂ ਸਬੰਧੀ ਪ੍ਰਾਇਮਰੀ ਕਾਡਰ ਲਈ ਸਟੇਸ਼ਨ ਚੁਆਇਸ ਜਾਰੀ ਕੀਤੀ ਗਈ ਸੀ । ਜਿਸ ਦੌਰਾਨ ਸੈਂਕੜੇ ਅਧਿਆਪਕ ਸਰਵਿਸ ਮਿਸਮੈਚ ਅਤੇ ਸਕੂਲ ਦੀ ਠਹਿਰ ਘੱਟ ਹੋਣ ਕਾਰਨ ਅਯੋਗ ਕਰਾਰ ਦਿੱਤੇ ਗਏ । ਸਰਵਿਸ ਮਿਸਮੈਚ ਵਾਲੇ ਕੇਸਾਂ ਵਿੱਚ ਅਧਿਆਪਕਾਂ ਦੀ ਨਿਯੁਕਤੀ ਦੀ ਮਿਤੀ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਅਧਿਆਪਕਾਂ ਅਤੇ ਸੁਸਾਇਟੀਆਂ ਅਧੀਨ ਭਰਤੀ ਦੀ ਮਿਤੀ ਅਤੇ ਵਿਭਾਗ ਵਿੱਚ ਨਿਯੁਕਤ ਹੋਣ ਦੀ ਮਿਤੀ ਵੱਖ-ਵੱਖ ਹੋਣ ਕਰਕੇ ਬਹੁਗਿਣਤੀ ਅਧਿਆਪਕਾਂ ਵੱਲੋਂ ਜਨਰਲ ਵੇਰਵਿਆਂ ਵਿੱਚ ਵਿਭਾਗ ਵਿੱਚ ਆਉਣ ਦੀ ਮਿਤੀ ਭਰ ਦਿੱਤੀ ਹੈ। ਜਿਸ ਕਰਕੇ ਦੋਵਾਂ ਨਿਯੁਕਤੀਆਂ ਦੀਆਂ ਮਿਤੀਆਂ ਦਾ ਅੰਤਰਾਲ ਪੈਦਾ ਹੋ ਗਿਆ ਹੈ।

 PUNJAB GOVT JOBS 2022 :  ਦੇਖੋ ਪੰਜਾਬ ਸਰਕਾਰ 2022  ਦੀਆਂ ਸਰਕਾਰੀ ਨੋਕਰੀਆਂ ਇੱਥੇ 

  • ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 917 ਅਸਾਮੀਆਂ ਤੇ ਭਰਤੀ , 3 ਦਿਨ ਬਾਕੀ https://bit.ly/3xq4RQT 


  • BAL VIKAS PROJECT OFFICER; ਬਾਲ ਵਿਕਾਸ ਪ੍ਰੋਜੈਕਟ ਅਫਸਰਾਂ ਦੀ ਭਰਤੀ, , ਅੰਤਿਮ ਮਿਤੀ 17 ਜੂਨ।https://bit.ly/3zxOqEz

ਸਕੂਲ ਦੀ ਘੱਟ ਠਹਿਰ ਵਾਲੇ ਕੇਸਾਂ ਵਿੱਚ ਬਦਲੀਆਂ ਕੈਂਸਲ ਕਰਵਾਉਣ ਵਾਲੇ ਅਧਿਆਪਕ ਹਨ ਜਿਹਨਾਂ ਨੇ ਨਵੇਂ ਸਕੂਲ ਵਿੱਚ ਜੁਆਇਨ ਹੀ ਨਹੀਂ ਕੀਤਾ ਅਤੇ ਉਹਨਾਂ ਦੀ ਠਹਿਰ ਉਸ ਸਕੂਲ ਦੀ ਦਿਖਾਉਣ ਕਰਕੇ ਅਯੋਗ ਕਰਾਰ ਦਿੱਤਾ ਗਿਆ ਹੈ। ਵਿਭਾਗ ਵੱਲੋਂ ਸਟੇਸ਼ਨ ਚੋਣ ਤੋਂ ਪਹਿਲਾਂ ਹਰ ਵਾਰੀ ਅਯੋਗ ਅਧਿਆਪਕਾਂ ਨੂੰ ਵੇਰਵੇ ਦਰੁੱਸਤ ਕਰਨ ਦਾ ਮੌਕਾ ਦਿੱਤਾ ਜਾਂਦਾ ਰਿਹਾ ਹੈ ਪਰ ਇਸ ਵਾਰ ਵਿਭਾਗ ਨੇ ਦਰੁੱਸਤੀ ਦਾ ਮੌਕਾ ਦਿੱਤੇ ਬਿਨ੍ਹਾਂ ਹੀ ਸਟੇਸ਼ਨ ਚੋਣ ਕਰਵਾ ਦਿੱਤੀ ਹੈ । ਜਦੋਂ ਕਿ ਡੀ ਡੀ ਓ ਵੱਲੋਂ ਵੇਰਵੇ ਅਪਰੂਵ ਕਰ ਦਿੱਤੇ ਗਏ ਸਨ। ਜਿਸ ਦਾ ਯੋਗ ਅਧਿਆਪਕਾਂ ਨੂੰ ਖਮਿਆਜ਼ਾ ਭੁਗਤਨਾ ਪੈ ਰਿਹਾ ਹੈ ਕਿਉਂਕਿ ਅਯੋਗ ਕਰਾਰ ਦੇਣ ਕਰਕੇ ਸਬੰਧਿਤ ਅਧਿਆਪਕਾਂ ਨੂੰ ਸਟੇਸ਼ਨ ਚੋਣ ਦਾ ਮੌਕਾ ਨਹੀਂ ਮਿਲਿਆ। ਵਿਭਾਗ ਨੂੰ ਇਸ ਸਬੰਧੀ ਕਾਰਵਾਈ ਕਰਦਿਆਂ ਇਹਨਾਂ ਕੇਸਾਂ ਵਾਲੇ ਅਧਿਆਪਕਾਂ ਨੂੰ ਦਰੁੱਸਤੀ ਦਾ ਮੌਕਾ ਦੇਕੇ ਪਹਿਲੇ ਗੇੜ ਵਿੱਚ ਹੀ ਸਟੇਸ਼ਨ ਚੋਣ ਕਰਨ ਦਾ ਮੌਕਾ ਦਿੱਤਾ ਜਾਵੇ। ਤਾਂ ਕਿ ਸੈਂਕੜੇ ਯੋਗ ਅਧਿਆਪਕ ਬਦਲੀ ਪ੍ਰਕ੍ਰਿਆ ਦਾ ਲਾਭ ਲੈ ਸਕਣ।


PSEB 10TH -12 TH RESULT: ਇੰਤਜ਼ਾਰ ਖਤਮ, ਦੇਖੋ ਨਤੀਜਾ ਅਪਡੇਟ 


ਅਧਿਆਪਕ ਯੂਨੀਅਨ ਡੀਟੀਐਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ , ਜਨਰਲ ਸਕੱਤਰ ਮੁਕੇਸ਼ ਕੁਮਾਰ, ਅਤੇ ਸੂਬਾ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਕਿਹਾ ਕਿ ਸਿੱਖਿਆ ਮੰਤਰੀ ਵੱਲੋਂ ਅਧਿਆਪਕ ਯੂਨੀਅਨਾਂ ਨਾਲ ਮੀਟਿੰਗ ਕਰਕੇ ਬਦਲੀਆਂ ਸਬੰਧੀ ਅਧਿਆਪਕਾਂ ਦੀਆਂ ਮੰਗਾਂ ਨੂੰ ਮਨਣ ਦਾ ਭਰੋਸਾ ਦਿੱਤਾ ਗਿਆ ਸੀ, ਪ੍ਰੰਤੂ ਇਸਦੇ ਉਲਟ ਬਹੁਤੇ ਅਧਿਆਪਕ ਵੱਖ ਵੱਖ ਕਾਰਨਾ ਕਰਕੇ ਬਦਲੀਆਂ ਲਈ ਅਯੋਗ ਕਰਾਰ ਦਿੱਤੇ ਗਏ ਹਨ । ਉਨ੍ਹਾਂ ਕਿਹਾ ਕਿ ਬਦਲਿਆਂ ਤੋਂ ਪਹਿਲਾਂ ਸਿੱਖਿਆ ਵਿਭਾਗ ਅਧਿਆਪਕਾਂ ਨੂੰ ਆਪਣੇ ਵੇਰਵੇ ਸਹੀ  ਕਰਨ ਦਾ ਮੌਕਾ ਦਿੰਦਾ ਸੀ , ਲੇਕਿਨ ਇਸ ਵਾਰ ਅਜਿਹਾ ਨਾਂ ਕਰਕੇ ਅਧਿਆਪਕਾਂ ਨੂੰ ਅਯੋਗ ਕਰਾਰ  ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਜਿਹੜੇ ਅਧਿਆਪਕਾਂ ਨੂੰ ਅਯੋਗ ਕਰਾਰ ਦਿੱਤਾ ਹੈ, ਉਨ੍ਹਾਂ ਨੂੰ ਆਪਣੇ ਵੇਰਵੇ ਸਹੀ ਕਰਨ ਲਈ ਇੱਕ ਮੌਕਾ ਜ਼ਰੂਰ ਦਿੱਤਾ ਜਾਵੇ, ਤਾਂ ਜੋ ਇਹਨਾਂ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

  • PUNJAB HEALTH DEPARTMENT RECRUITMENT : 2156 ਅਸਾਮੀਆਂ ਤੇ ਭਰਤੀ https://bit.ly/3aKFyRI 

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends