Wednesday, 22 June 2022

ਅਪੈਂਟਿਸਸ਼ਿਪ ਟ੍ਰੇਨਿੰਗ ਸਕੀਮ ਅਧੀਨ 15000 ਨੌਜਵਾਨਾਂ ਨੂੰ ਸਿਖਲਾਈ ਅਤੇ ਸਟਾਈਫੰਡ 8050/-

ਪੰਜਾਬ ਰਾਜ ਵਿਚ ਲਗਭਗ 5000 ਤੋਂ ਵੱਧ  ਉਦਯੋਗਾਂ ਵਿਚ 15000 ਦੇ ਕਰੀਬ ਬੁਆਇਲਰ ਅਟੈਂਡੈਂਟ ਆਪੇਟਰ ਲੋੜੀਂਦੇ ਹਨ। ਇਹ ਨੌਜਵਾਨਾਂ ਲਈ ਇਕ ਸੁਨਿਹਰੀ ਅਵਸਰ ਹੈ ਕਿ ਉਹ ਅਪੈਂਟਿਸਸ਼ਿਪ ਟ੍ਰੇਨਿੰਗ ਸਕੀਮ ਅਧੀਨ ਬੁਆਇਲਰ ਅਟੈਂਡੈਂਟ ਦੀ ਸਿਖਲਾਈ ਪ੍ਰਾਪਤ ਕਰਕੇ ਇਨ੍ਹਾਂ ਉਦਯੋਗਾਂ ਵਿਚ ਨੌਕਰੀ ਹਾਸਲ ਕਰ ਸਕਣ। ਇਸ ਮੰਤਵ ਹਿੱਤ ਮਿਤੀ: 24-6-2022 ਨੂੰ ਚੈਂਬਰ ਆਫ਼ ਇੰਡਸਟਰੀ ਐਂਡ ਕਮਰਸ ਅੰਡਰਟੇਕਿੰਗ ਫੇਜ਼ 5 ਫੋਕਲ ਪੁਆਇੰਟ, ਲੁਧਿਆਣਾ ਵਿਖੇ ਬੁਆਇਲਰ ਉਦਯੋਗ ਨਾਲ ਸੰਬੰਧਿਤ ਉਦਯੋਗਪਤੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ। 

ਜਿਸ ਵਿਚ ਬੁਆਇਲਰ ਉਦਯੋਗ ਨਾਲ ਸੰਬੰਧਿਤ ਉਦਯੋਗ/ਉਦਯੋਗਪਤੀ ਸ਼ਾਮਿਲ ਹੋਣਗੇ ਅਤੇ ਆਪਣੇ ਆਪ ਨੂੰ ਅਪੇਂਟਿਸਸ਼ਿਪ ਪੋਰਟਲ 'ਤੇ ਰਜਿਸਟਰ ਕਰਵਾਉਣਗੇ। ਇਸੀ ਤਰਜ਼ ਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਉਣ ਵਾਲੇ ਨੌਜਵਾਨਾਂ ਨੂੰ ਵੀ ਅਪੇਂਟਿਸਸ਼ਿਪ ਟ੍ਰੇਨਿੰਗ ਸਕੀਮ ਅਧੀਨ ਦਿੱਤੀ ਜਾ ਰਹੀ ਬੁਆਇਲਰ ਅਟੈਂਡੰਟ ਦੀ ਟ੍ਰੇਨਿੰਗ ਲਈ ਰਜਿਸਟਰ ਕੀਤਾ ਜਾਵੇਗਾ।

 ਅਪੇਂਟਿਸ ਨੂੰ ਡੀ.ਜੀ.ਟੀ. ਭਾਰਤ ਸਰਕਾਰ ਦੀਆਂ ਗਾਈਡਲਾਈਨਜ਼ ਅਨੁਸਾਰ ਸਟਾਈਫੰਡ ਦਿੱਤਾ ਜਾਵੇਗਾ ਜੋ ਕਿ ਪਹਿਲੇ ਸਾਲ 7000/-ਰੁਪਏ ਦੂਜੇ ਸਾਲ 7700/-ਰੁਪਏ ਅਤੇ ਤੀਜੇ ਸਾਲ 8050/-ਰੁਪਏ ਹੈ। 


ਇਸ ਮੀਟਿੰਗ/ਕੈਂਪ ਵਿਚ 10ਵੀਂ, 12ਵੀਂ ਅਤੇ ਆਈ.ਟੀ.ਆਈ. ਪਾਸ ਸਿੱਖਿਆਰਥੀ ਆਪਣੇ ਆਪ ਨੂੰ ਹੇਠ ਲਿਖੇ ਮਾਧਿਅਮਾਂ ਰਾਹੀਂ ਅਟਿਸ਼ ਲੱਗਣ ਹਿੱਤ ਰਜਿਸਟਰ ਕਰ ਸਕਦੇ ਹਨ। 

1. ਮੀਟਿੰਗ/ਕੈਂਪ ਵਿਚ ਭਾਗ ਲੈ ਕੇ ਆਪਣੇ ਆਪ ਨੂੰ ਰਜਿਸਟਰ ਕਰਵਾਉ। 
2. www.apprenticeshipindia.gov.in ਪੋਰਟਲ ਉੱਤੇ ਆਪਣੇ ਆਪ ਨੂੰ ਰਜਿਸਟਰ ਕਰਵਾਓ। 
3. ਈਮੇਲ ਆਈਡੀ “app.registration@gmail.com’ ਤੇ ਨਿਰਧਾਰਤ ਪ੍ਰੋਫਾਰਮਾ ਭਰ ਕੇ ਸਮੇਤ ਦਸਤਾਵੇਜ਼ਾਂ ਦੀਆਂ ਸਕੈਨ ਕਾਪੀਆਂ ਭੇਜੋ। 4. ਦਸਤਾਵੇਜ਼ਾਂ ਦੀਆਂ ਕਾਪੀਆਂ ਦੇ ਨਾਲ ਨਿਰਧਾਰਤ ਫਾਰਮੇ ਨੂੰ ਭਰ ਕੇ ਪੰਜਾਬ ਰਾਜ ਦੇ ਕਿਸੇ ਵੀ ਸਰਕਾਰੀ ਆਈ.ਟੀ.ਆਈ. ਵਿਚ ਜਮ੍ਹਾਂ ਕਰਵਾਉ।ਨਿਰਧਾਰਤ ਪ੍ਰੋਫਾਰਮੇ ਦਾ ਫਾਰਮੇਟ ਵਿਭਾਗ ਦੀ ਵੈੱਬਸਾਈਟ www.punjabitis.gov.in 'ਤੇ ਉਪਲਬਧ ਹੈ.
RECENT UPDATES

Today's Highlight