ਜੀ.ਟੀ.ਯੂ ਨੇ ਤਰੱਕੀ ਪ੍ਰਕ੍ਰਿਆ ਮੁਕੰਮਲ ਕਰਨ ਲਈ ਜਿਲਾ ਸਿੱਖਿਆ ਅਫਸਰ ਨੂੰ ਪੱਤਰ ਲਿਖਿਆ
ਲੁਧਿਆਣਾ ( ) ਸਾਲ 2021 ਤੋਂ ਤਰੱਕੀ ਹਿਤ ਲਗਭਗ ਵੀਹ ਬਾਈ ਸਾਲ ਉਡੀਕਣ ਮਗਰੋਂ ਜੇ ਤਰੱਕੀ ਪ੍ਰਕ੍ਰਿਆ ਸ਼ੁਰੂ ਹੋਈ ਤਾਂ ਚੋਣ ਜ਼ਾਬਤੇ ਕਾਰਨ ਉਸ ਨੂੰ ਵਿਚੇ ਹੀ ਛੱਡ ਦਿੱਤਾ ਗਿਆ, ਜਿਸ ਕਾਰਨ ਅਧਿਆਪਕਾ ਵਿਚ ਰੋਸ ਤੇ ਨਿਰਾਸ਼ਾ ਹੈ।
ਇਹਨਾ ਸ਼ਬਦਾਂ ਦਾ ਪ੍ਰਗਟਾਵਾ ਗੌਰਮਿੰਟ ਟੀਚਰਜ਼ ਯੂਨੀਅਨ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਜਗਜੀਤ ਸਿੰਘ ਮਾਨ ਨੇ ਕੀਤਾ। ਉਹਨਾਂ ਕਿਹਾ ਕਿ ਤਰੱਕੀ ਉਡੀਕਦੇ ਕਈ ਅਧਿਆਪਕ ਰਿਟਾਇਰ ਹੋ ਗਏ ਜਾ ਹੋਣ ਕੰਢੇ ਹਨ, ਇਸ ਬਾਬਤ ਯੂਨੀਅਨ ਵਲੋਂ ਇਕ ਪੱਤਰ ਜ਼ਿਲ੍ਹਾ ਸਿੱਖਿਆ ਅਧਿਕਾਰੀ ਲੁਧਿਆਣਾ ਅਤੇ ਇਕ ਪੱਤਰ ਡੀ.ਪੀ.ਆਈ ( ਐ : ਸਿ ) ਨੂੰ ਲਿਖ ਕੇ ਜਨਵਰੀ ਮਹੀਨੇ ਸ਼ੁਰੂ ਕੀਤੀ ਗਈ ਪ੍ਰਕ੍ਰਿਆ ਜਿਹੜੀ ਕਿ ਚੋਣ ਜ਼ਾਬਤਾ ਲੱਗਣ ਕਾਰਨ ਵਿਚਾਲੇ ਹੀ ਰੋਕ ਦਿੱਤੀ ਗਈ ਸੀ ਨੂੰ ਜਲਦੀ ਮੁਕੰਮਲ ਕਰਨ ਦੀ ਅਪੀਲ ਕੀਤੀ।
ਇਸ ਦੇ ਨਾਲ ਹੀ ਉਹਨਾਂ ਨੇ ਰਿਟਾਇਰ ਹੋਣ ਵਾਲੇ ਕਰਮਚਾਰੀਆਂ ਨੂੰ ਵੀ ਉਹਨਾਂ ਦੀ ਆਉਣ ਵਾਲੀ ਅਗਲੀ ਤਰੱਕੀ ਦੇ ਕੇ ਰਿਟਾਇਰ ਕਰਨ ਦੀ ਮੰਗ ਵੀ ਕੀਤੀ , ਉਹਨਾਂ ਕਿਹਾ ਕਿ ਐਚ.ਟੀ, ਸੀ.ਐਚ.ਟੀ, ਬੀ. ਪੀ. ਈ .ਓ ਦੀਆਂ ਅਸਾਮੀਆਂ ਖ਼ਾਲੀ ਹੋਣ ਦੇ ਬਾਵਜੂਦ ਤਰਕਿਆਂ ਨਹੀਂ ਕੀਤੀਆਂ ਜਾ ਰਹੀਆਂ ਜਿਸ ਨਾਲ ਕੰਮ ਦਾ ਬੋਝ ਵੱਧ ਰਿਹਾ ਹੈ, ਇਸ ਦੇ ਨਾਲ ਹੀ ਸੰਬਧਿਤ ਕਰਮਚਾਰੀ ਦੇ ਹੱਕਾਂ ਨੂੰ ਖੋਹਿਆ ਜਾ ਰਿਹਾ ਹੈ ਤੇ ਉਨਾ ਨਾਲ ਅੱਨਿਆ ਕੀਤਾ ਜਾ ਰਿਹਾ ਹੈ, ਸੰਸਥਾ ਦੇ ਅਹੁਦੇਦਾਰ ਪ੍ਰਭਜੀਤ ਸਿੰਘ ਰਸੂਲਪੁਰ, ਹੁਸ਼ਿਆਰ ਸਿੰਘ, ਅਮਨ ਖੇੜਾ ਤੇ ਰੋਹਿਤ ਅਵਸਥੀ ਨੇ ਸਾਂਝੇ ਤੌਰ ਤੇ ਉਕਤ ਸਾਰੀ ਪ੍ਰਕ੍ਰਿਆ ਨੂੰ ਆਮ ਬਦਲੀਆ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਪਾਰਦਰਸ਼ੀ ਤੇ ਮੈਰਿਟ ਦੇ ਅਧਾਰ ਉਪਰ ਮੁਕੰਮਲ ਕਰਨ ਦੀ ਅਪੀਲ ਕੀਤੀ ਤਾਂ ਜੋ ਕਰਮਚਾਰੀਆਂ ਨੂੰ ਉਹਨਾਂ ਦਾ ਬਣਦਾ ਹੱਕ ਮਿਲ ਸਕੇ।