ਚੰਡੀਗੜ੍ਹ, 10 ਮਈ- ਪੰਜਾਬ ਦੇ ਮੁੱਖ ਮੰਤਰੀ ਵਲੋਂ ਅੱਜ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ,ਮੁੱਖ ਅਧਿਆਪਕਾਂ ਅਤੇ ਸਿੱਖਿਆ ਅਫ਼ਸਰਾਂ ਨਾਲ ਮੁਲਾਕਾਤ ਕੀਤੀ ਗਈ।
ਇਸ ਦੌਰਾਨ ਪ੍ਰਿੰਸੀਪਲਾਂ,ਮੁੱਖ ਅਧਿਆਪਕਾਂ ਅਤੇ ਸਿੱਖਿਆ ਅਫ਼ਸਰਾਂ ਨੂੰ ਸੰਬੋਧਨ 'ਚ ਮੁੱਖ ਮੰਤਰੀ ਨੇ ਕਿਹਾ ਗਿਆ ਕਿ ਸਾਡੇ ਪ੍ਰਿੰਸੀਪਲ ਤੇ ਅਧਿਆਪਕ ਕੌਮ ਦੇ ਨਿਰਮਾਤਾ ਹਨ, ਅਤੇ ਉਨ੍ਹਾਂ ਨੂੰ ਸਮੱਸਿਆਵਾਂ ਦਾ ਵੀ ਪਤਾ ਹੈ ਤੇ ਉਨ੍ਹਾਂ ਸਮਸਿਆਵਾਂ ਦਾ ਹੱਲ ਵੀ।
ਸਿੱਖਿਆ ਸੁਧਾਰ ਲਈ ਨਵੀਂ ਪਹਿਲ ਦੀ ਸ਼ੁਰੂਆਤ:
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ, ਪੰਜਾਬ ਦੇ ਅੰਦਰ ਛੇਤੀ ਹੀ ਸਿੱਖਿਆ 'ਚ ਸੁਧਾਰ ਲਈ ਨਵੀਂ ਪਹਿਲ ਕੀਤੀ ਜਾਵੇਗੀ।
ਮੰਤਰੀ ਨੇ ਕਿਹਾ ਕਿ, ਜੋ ਕੁੱਝ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤਾ, ਉਹ ਅਸੀਂ ਕਰਨ ਜਾ ਰਹੇ ਹਾਂ।
ਮਾਨ ਨੇ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿਚ ਪੰਜਾਬ ਸਰਕਾਰ ਅਪਣੇ ਖਰਚੇ ਤੇ ਪ੍ਰਿੰਸੀਪਲਾਂ, ਵਾਈਸ ਪ੍ਰਿੰਸੀਪਲਾਂ ਦੇ ਬੈਚ ਬਣਾ ਕੇ ਉਹਨਾਂ ਨੂੰ ਸਵਿਟਜ਼ਰਲੈਂਡ, ਫਿਨਲੈਂਡ, ਸਿੰਗਾਪੁਰ, ਆਕਸਫੋਰਡ ਯੂਨੀਵਰਸਿਟੀ ਅਤੇ ਹੈਵਰਡ ਯੂਨੀਵਰਸਿਟੀ 'ਚ ਟ੍ਰੇਨਿੰਗ ਲਈ ਭੇਜੇਗੀ।
ਸਿੱਖਿਆ ਸੁਧਾਰ ਲਈ ਅਧਿਆਪਕਾਂ ਤੋਂ ਮੰਗੇਂ ਸੁਝਾਅ :ਭਗਵੰਤ ਮਾਨ ਨੇ ਇਹ ਵੀ ਕਿਹਾ ਕਿ, ਸਾਰੇ ਅਧਿਆਪਕਾਂ, ਪ੍ਰਿੰਸੀਪਲਾਂ ਨੂੰ ਖੁੱਲ੍ਹ ਕੇ ਆਪਣੇ ਆਈਡੀਏ ਤੇ ਸੁਝਾਅ ਦੇਣ, ਇਨ੍ਹਾਂ ਸਾਰਿਆਂ ਦੇ ਸਹਿਯੋਗ ਨਾਲ ਸਿੱਖਿਆ ਕ੍ਰਾਂਤੀ ਲਿਆਵਾਂਗੇ।