ਡੀ.ਟੀ.ਐੱਫ. ਦੀ ਜਨਰਲ ਕੌਂਸਲ ਦੌਰਾਨ "ਸੱਤਾ ਦੇ ਵਧਦੇ ਕੇਂਦਰੀਕਰਨ" 'ਤੇ ਚਰਚਾ



ਡੀ.ਟੀ.ਐੱਫ. ਦੀ ਜਨਰਲ ਕੌਂਸਲ ਦੌਰਾਨ "ਸੱਤਾ ਦੇ ਵਧਦੇ ਕੇਂਦਰੀਕਰਨ" 'ਤੇ ਚਰਚਾ 


"ਸੱਤਾ ਦਾ ਕੇਂਦਰੀਕਰਨ, ਜਨਤਕ ਹਿੱਤਾਂ ਲਈ ਗੰਭੀਰ ਚੁਣੌਤੀ" :ਐਡਵੋਕੇਟ ਰਾਜਵਿੰਦਰ ਸਿੰਘ ਬੈਂਸ 


ਕੱਚੇ ਅਧਿਆਪਕਾਂ, ਨਵੀਂਆਂ ਭਰਤੀਆਂ ਅਤੇ ਪੁਰਾਣੀ ਪੈਨਸ਼ਨ ਸਬੰਧੀ ਦਿੱਤਾ 'ਮੰਗ ਪੱਤਰ'  



  10 ਮਈ, ਅੰਮ੍ਰਿਤਸਰ ( ): 


ਡੈਮੋਕਰੇਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਦੇ ਸੂਬਾਈ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਗੁਜਰਾਤੀ, ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਬਿਆਨ ਜਾਰੀ ਕਰਦਿਆਂ ਦੱਸਿਆ ਕਿ, ਡੀਟੀਐੱਫ ਦੇ ਜਨਰਲ ਕੌਂਸਲ ਦੀ ਦੂਜੀ ਸਲਾਨਾ ਇਕੱਤਰਤਾ ਦੌਰਾਨ 'ਸੱਤਾ ਦੇ ਵਧਦੇ ਕੇਂਦਰੀਕਰਨ' 'ਤੇ ਚਰਚਾ ਕਰਨ ਤੋਂ ਇਲਾਵਾ ਅਧਿਆਪਕਾਂ ਦੇ ਸਭ ਤੋਂ ਵਧੇਰੇ ਸ਼ੋਸ਼ਿਤ ਹਿੱਸਿਆਂ ਕੱਚੇ ਅਧਿਆਪਕਾਂ, ਕੰਪਿਊਟਰ ਫੈਕਲਟੀ ਤੇ ਨਾਨ ਟੀਚਿੰਗ ਦੀ ਵਿਭਾਗੀ ਰੈਗੂਲਰਾਈਜ਼ੇਸ਼ਨ, ਨਵੀਂਆਂ ਭਰਤੀਆਂ ਮੁਕੰਮਲ ਕਰਕੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਅਤੇ ਪੁਰਾਣੀ ਪੈਨਸ਼ਨ ਦੀ ਬਹਾਲੀ ਸਬੰਧੀ ਮੁੱਖ ਮੰਤਰੀ ਵੱਲ 'ਮੰਗ ਪੱਤਰ' ਵੀ ਭੇਜਿਆ ਗਿਆ। ਇਸ ਦੌਰਾਨ ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਵੱਲੋਂ ਕੀਤੇ ਐਲਾਨਨਾਮੇ ਅਨੁਸਾਰ, ਇਨ੍ਹਾਂ ਮੰਗਾਂ 'ਤੇ ਹੀ 13 ਮਈ ਨੂੰ ਜਿਲ੍ਹਾ ਪੱਧਰ 'ਤੇ ਡਿਪਟੀ ਕਮਿਸ਼ਨਰਾਂ ਰਾਹੀਂ 'ਮੰਗ ਪੱਤਰ' ਦੇਣ, 9 ਜੁਲਾਈ ਨੂੰ ਪੁੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਸੰਗਰੂਰ ਕਨਵੈਨਸ਼ਨ ਦਾ ਭਰਵਾਂ ਹਿੱਸਾ ਬਣਨ ਅਤੇ 1 ਜੁਲਾਈ ਤੋਂ ਜਥੇਬੰਦੀ ਦੀ ਮੈਂਬਰਸ਼ਿਪ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।




      ਡੀ.ਟੀ.ਐਫ. ਦੇ ਸੂਬਾਈ ਆਗੂਆਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਨਰਲ ਕੌਂਸਲ ਦੌਰਾਨ ਜਥੇਬੰਦਕ ਸਰਗਰਮੀਆਂ ਦੀ ਰਿਪੋਰਟ, ਵਿੱਤ ਦੀ ਸਲਾਨਾ ਰਿਪੋਰਟ ਅਤੇ ਸੰਵਿਧਾਨਕ ਸੋਧਾਂ ਦਾ ਖਰੜਾ ਪੇਸ਼ ਕਰਨ ਤੋਂ ਬਾਅਦ, ਇਸ 'ਤੇ ਚਰਚਾ ਕਰਦਿਆਂ ਹਾਊਸ ਵੱਲੋਂ ਸਰਬਸੰਮਤੀ ਨਾਲ ਪ੍ਰਵਾਨ ਕੀਤਾ ਗਿਆ ਹੈ। "ਸੱਤਾ ਦੇ ਵਧਦੇ ਕੇਂਦਰੀਕਰਨ" ਸਬੰਧੀ ਸੈਮੀਨਾਰ ਵਿੱਚ 'ਮੁੱਖ ਬੁਲਾਰੇ' ਵਜੋਂ ਪਹੁੰਚੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸੀਨੀਅਰ ਐਡਵੋਕੇਟ ਰਾਜਵਿੰਦਰ ਸਿੰਘ ਬੈਂਸ ਲਈ ਸਵਾਗਤੀ ਸ਼ਬਦਾਂ ਤੋਂ ਇਲਾਵਾ ਸੱਤਾ ਦੇ ਸਭ ਤੋਂ ਭਿਆਨਕ, ਗ਼ੈਰ ਜਮਹੂਰੀ ਅਤੇ ਪਿਛਾਖੜੀ ਰੂਪ "ਫਾਸ਼ੀਵਾਦ" ਦੇ ਵੱਖ-ਵੱਖ ਪਹਿਲੂਆਂ ਤੋਂ ਡੀਟੀਐਫ ਦੇ ਇਕ ਬੁਲਾਰੇ ਨੇ ਜਾਣੂ ਕਰਵਾਇਆ ਗਿਆ। ਐਡਵੋਕੇਟ ਬੈਂਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਕੇਂਦਰੀਕਰਨ ਦੀ ਨੀਤੀ ਤਹਿਤ ਕਾਰਪੋਰੇਟ ਸੱਤਾ 'ਤੇ ਲਗਾਤਾਰ ਆਪਣਾ ਕੰਟਰੋਲ ਵਧਾ ਰਿਹਾ ਹੈ। ਮੀਡੀਆ ਦੇ ਇਕ ਵੱਡੇ ਹਿੱਸੇ 'ਤੇ ਕਬਜ਼ਾ ਕਰਦੇ ਹੋਏ, ਸੂਚਨਾਵਾਂ ਰਾਹੀਂ ਲੋਕਾਂ ਦੇ ਦਿਮਾਗ 'ਤੇ ਵੀ ਨਿਯੰਤਰਨ ਕੀਤਾ ਜਾ ਰਿਹਾ ਹੈ। ਐਡਵੋਕੇਟ ਬੈਂਸ ਨੇ ਇਸ ਹੱਲੇ ਦਾ ਟਾਕਰਾ ਕਰਨ ਲਈ ਸਾਂਝੇ ਸੰਘਰਸ਼ਾਂ ਦਾ ਰਾਹ ਅਖਤਿਆਰ ਕਰਦਿਆਂ, ਜਥੇਬੰਦ ਹੋਣ ਅਤੇ ਸੰਘਰਸ਼ ਦੀ ਤਿਆਰੀ ਵਿੱਢਣ ਦਾ ਸੱਦਾ ਦਿੱਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪਹੁੰਚੇ ਮਾਈਕਰੋ ਬਾਇਲੋਜਿਸਟ ਡਾ. ਜਗਦੀਸ਼ ਚੰਦਰ ਨੇ ਦੱਸਿਆ ਕਿ, ਸਰਕਾਰਾਂ ਕਿਵੇਂ ਸਿਹਤ ਦੀਆਂ ਸਮੱਸਿਆਵਾਂ ਦੇ ਡਰ ਖੜ੍ਹੇ ਕਰਕੇ ਲੋਕਾਂ ਦੇ ਅਧਿਕਾਰਾਂ ਨੂੰ ਖੋਹਣ ਜਾ ਰਹੀਆਂ ਹਨ। ਜਨਰਲ ਕੌਂਸਲ ਵਿੱਚ ਬੀਤੇ ਸਮਿਆਂ ਵਿੱਚ ਸਦੀਵੀ ਵਿਛੋੜਾ ਦੇ ਗਏ ਕਿਸਾਨ ਤੇ ਜਨਤਕ ਲਹਿਰ ਦੇ ਸ਼ਹੀਦ ਸਾਥੀ ਦਾਤਾਰ ਸਿੰਘ (ਬਾਨੀ ਪ੍ਰਧਾਨ, ਡੀ.ਟੀ.ਐਫ.) ਅਤੇ ਮਰਹੂਮ ਸਾਥੀ ਅਸ਼ਵਨੀ ਟਿੱਬਾ ਦੇ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਜਿਸ ਮੌਕੇ ਡੀਟੀਐਫ ਆਗੂ ਬਲਵਿੰਦਰ ਕੌਰ ਗੁਰਦਾਸਪੁਰ ਤੋਂ ਇਲਾਵਾ ਡੀਟੀਐਫ ਦੇ ਬਾਨੀ ਜਨਰਲ ਸਕੱਤਰ ਗੁਰਬਖਸ਼ੀਸ਼ ਸਿੰਘ ਬਰਾੜ, ਸਾਬਕਾ ਸੂਬਾ ਪ੍ਰਧਾਨ ਭੁਪਿੰਦਰ ਵੜੈਚ ਅਤੇ ਦਵਿੰਦਰ ਪੂਨੀਆ, ਸਾਬਕਾ ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ ਅਤੇ ਸਾਬਕਾ ਸੂਬਾ ਆਗੂ ਦਰਸ਼ਨ ਮੌੜ ਦੀ ਵਿਸ਼ੇਸ਼ ਹਾਜ਼ਰੀ ਰਹੀ।


      ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਨੇ ਆਪਣੇ ਸੰਦੇਸ਼ ਵਿੱਚ ਆਰਥਿਕਤਾਵਾਦ ਤੋਂ ਸੁਚੇਤ ਰਹਿੰਦਿਆਂ, ਡੀ.ਟੀ.ਐਫ. ਨੂੰ ਇਨਕਲਾਬੀ ਲੀਹਾਂ 'ਤੇ ਅੱਗੇ ਵਧਾਉਣ ਅਤੇ ਸਾਮਰਾਜ ਤੇ ਫਿਰਕਾਪ੍ਰਸਤੀ ਖ਼ਿਲਾਫ਼ ਲੋਕ ਲਹਿਰਾਂ ਦਾ ਸਹਿਯੋਗੀ ਹਿੱਸਾ ਬਣਨ ਦਾ ਸੱਦਾ ਦਿੱਤਾ। ਇਸ ਮੌਕੇ ਪਿਛਲੇ ਸਮੇਂ ਦੌਰਾਨ ਹੋਈ ਸ਼ਰਤਾ ਅਧਾਰਿਤ ਏਕਤਾ ਪ੍ਰਕਿਰਿਆ ਨੂੰ ਸੰਪੂਰਨ ਕਰਦੇ ਹੋਏ, 3582 ਮਾਸਟਰ ਕਾਡਰ ਯੂਨੀਅਨ ਦੇ ਸੂਬਾ ਪ੍ਰਧਾਨ ਦਲਜੀਤ ਸਫੀਪੁਰ ਨੇ ਆਪਣੀ ਜਥੇਬੰਦੀ ਨੂੰ ਡੀ.ਟੀ.ਐਫ. ਦਾ ਅਭਿੰਨ ਹਿੱਸਾ ਬਨਾਉਣ ਦਾ ਐਲਾਨ ਕੀਤਾ। ਜਨਰਲ ਕੌਂਸਲ ਦੌਰਾਨ ਸਾਥੀ ਗੁਰਮੀਤ ਸੁਖਪੁਰ ਨੂੰ ਜਥੇਬੰਦਕ ਵਿਦਾਇਗੀ ਤੇ ਸਨਮਾਨ ਦੇਣ ਉਪਰੰਤ, ਸੂਬਾ ਕਮੇਟੀ ਮੈਂਬਰ ਬੇਅੰਤ ਫੂਲੇਵਾਲ ਦੀ ਸੂਬਾ ਮੀਤ ਪ੍ਰਧਾਨ ਅਤੇ ਨਿਰਮਲ ਚੁਹਾਣਕੇ ਦੀ ਕਾਰਜਕਾਰੀ ਸੂਬਾ ਕਮੇਟੀ ਮੈਂਬਰ ਵਜੋਂ ਚੋਣ ਕੀਤੀ ਗਈ। ਜਨਰਲ ਕੌਂਸਲ ਦੇ ਅੰਤ ਵਿੱਚ ਸੂਬਾ ਪ੍ਰਧਾਨ ਨੇ ਸਰਗਰਮੀਆਂ ਵਿੱਚੋਂ ਮਿਲੇ ਸਬਕ ਤੇ ਸਿੱਟਿਆਂ ਤੇ ਚਰਚਾ ਕਰਦਿਆਂ, ਵਿਭਾਗ ਤੇ ਸਰਕਾਰ ਪੱਧਰ ਦੀਆਂ ਮੰਗਾਂ-ਮਸਲਿਆਂ ਅਤੇ ਜਮਹੂਰੀ ਕਾਰਜਾਂ ਲਈ ਅਧਿਆਪਕਾਂ, ਮੁਲਾਜ਼ਮਾਂ ਤੇ ਹੋਰ ਵਰਗਾਂ ਨਾਲ ਸਾਂਝੇ ਫਰੰਟਾਂ ਵਿੱਚ ਸਿਧਾਂਤਕ ਅਸੂਲਾਂ 'ਤੇ ਪਹਿਰਾ ਦਿੰਦਿਆਂ ਏਕਤਾ ਤੇ ਸੰਘਰਸ਼ ਦੀ ਭਾਵਨਾ ਨੂੰ ਮਜਬੂਤ ਕਰਨ ਦਾ ਸੁਨੇਹਾ ਦਿੱਤਾ। 

ਡੀਟੀਐਫ ਪੰਜਾਬ ਦੀ ਸੂਬਾਈ ਜਨਰਲ ਕੌਂਸਲ ਦੇ ਮੌਕੇ ਹਰਜਿੰਦਰ ਸਿੰਘ ਵਡਾਲਾ ਗੁਰਦਾਸਪੁਰ, ਨਛੱਤਰ ਸਿੰਘ ਗਿੱਲ ਤਰਨਤਾਰਨ, ਕੇਵਲ ਕ੍ਰਿਸ਼ਨ ਪਠਾਨਕੋਟ, ਗੁਰਬਿੰਦਰ ਸਿੰਘ ਖਹਿਰਾ, ਚਰਨਜੀਤ ਸਿੰਘ ਰਾਜਧਾਨ, ਗੁਰਦੇਵ ਸਿੰਘ, ਨਿਰਮਲ ਸਿੰਘ, ਰਾਜੇਸ਼ ਕੁਮਾਰ ਪ੍ਰਾਸ਼ਰ, ਲੈਕਚਰਾਰ ਰਕੇਸ਼, ਨਰਿੰਦਰ ਸਿੰਘ ਮੱਲੀਆਂ, ਕੇਵਲ ਸਿੰਘ, ਮਨੀਸ਼ ਪੀਟਰ, ਬਲਦੇਵ ਮੰਨਣ ਆਦਿ ਤੋਂ ਇਲਾਵਾ ਸੂਬੇ ਦੇ ਲਗਪਗ 220 ਡੈਲੀਗੇਟ ਹਾਜ਼ਰ ਰਹੇ।  

  

Featured post

PSEB 8th Result 2024: 8 ਵੀਂ ਜਮਾਤ ਦਾ ਨਤੀਜਾ ਇਸ ਦਿਨ ਇਥੇ ਕਰੋ ਡਾਊਨਲੋਡ

PSEB 8th Result 2024 : DIRECT LINK Punjab Board Class 8th result 2024  :   ਆਨਲਾਈਨ ਵੈਬਸਾਈਟਾਂ ਨਿਊਜ਼ ਚੈਨਲਾਂ ਵੱਲੋਂ ਅੱਠਵੀਂ ਜਮਾਤ ਦਾ ਨਤੀਜਾ  27 ਅਪ੍...

RECENT UPDATES

Trends