```
PSTET 2011 QUESTION PAPER -1 SOLVED CHECK YOUR SCORE
PARAGRAPH
ਹੇਠ ਲਿਖੇ ਪੈਰੇ ਨੂੰ ਧਿਆਨ ਨਾਲ ਪੜ੍ਹ ਕੇ ਹੇਠਾਂ ਦਿੱਤੇ ਪ੍ਰਸ਼ਨਾਂ ਦੇ ਚਾਰ ਉੱਤਰਾਂ ਵਿਚੋਂ ਇਕ ਠੀਕ ਉੱਤਰ ਦਿਓ-(Q. 31-38) ਅੱਜ ਸਾਡੇ ਸਮਾਜ ਦੀ ਹਾਲਤ ਉਸ ਤਰ੍ਹਾਂ ਦੀ ਹੋ ਗਈ ਹੈ
ਜਿਹੜੀ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਸੀ। ਧਰਮ ਦੀ ਦਰਵਰਤੋਂ ਆਪਣੇ ਨਿੱਜੀ ਸੁਆਰਥਾਂ ਵਾਸਤੇ ਹੋ ਗਈ ਹੈ ਜਿਸਦੇ ਨਤੀਜੇ ਬਹੁਤ ਭਿਆਨਕ ਨਿਕਲ ਰਹੇ ਹਨ। ਝੂਠ, ਕਤਲੇਆਮ, ਭ੍ਰਿਸ਼ਟਾਚਾਰ, ਹੇਰਾਫੇਰੀਆਂ ਅਤੇ ਹੈਵਾਨੀਅਤ ਦਾ ਬੋਲਬਾਲਾ ਹੋ ਗਿਆ ਹੈ। ਗੱਲ ਕੀ ਇਨਸਾਨੀਅਤ ਮਰ ਗਈ ਹੈ ਅਤੇ ਗੁੰਡਾ-ਰਾਜ ਪ੍ਰਧਾਨ ਹੋ ਗਿਆ ਹੈ। ਇਹ ਸਭ ਕੁੱਝ ਪੈਸੇ ਅਤੇ ਸ਼ੁਹਰਤ ਵਾਸਤੇ ਹੋ ਰਿਹਾ ਹੈ। ਅਹਦੇ ਅਤੇ ਕਰਸੀਆਂ ਦੀ ਭੁੱਖ ਨੇ ਮਨੁੱਖ ਨੂੰ ਜਾਨਵਰ ਬਣਾ ਦਿੱਤਾ ਹੈ। ਮਾਇਆ ਇਕੱਠੀ ਕਰਨ ਲਈ ਹਰ ਇਕ ਤਰ੍ਹਾਂ ਦਾ ਜਾਇਜ਼-ਨਜ਼ਾਇਜ਼ ਤਰੀਕਾ ਵਰਤਿਆ ਜਾ ਰਿਹਾ ਹੈ, ਜਿਸ ਵਿਚ ਆਪਣਿਆਂ ਨਾਲ ਬਈਮਾਨੀਆਂ ਅਤੇ ਦਗੇਬਾਜੀਆਂ ਕੀਤੀਆਂ ਜਾ ਰਹੀਆਂ ਹਨ। ਪਿਓ-ਪੁੱਤਰ ਅਤੇ ਭਰਾਵਾਂ-ਭਰਾਵਾਂ ਦੀ ਜਾਇਦਾਦ ਖਾਤਰ ਲੜਾਈ ਕਤਲਾਂ ਤੱਕ ਪਹੁੰਚ ਜਾਂਦੀ ਹੈ। ਰਿਸ਼ਤੇ ਨਾਤਿਆਂ ਵਿਚ ਮਿਠਾਸ ਨਹੀਂ ਰਹੀ ਜਿਸਦੇ ਸਿੱਟੇ ਵਜੋਂ, ਧੀਆਂ-ਪੁੱਤਰ, ਬੇਮੁਹਾਰੇ ਹੋ ਗਏ ਹਨ ਅਤੇ ਮਾਪਿਆਂ ਦਾ ਅਪਮਾਨ ਕੀਤਾ ਜਾ ਰਿਹਾ ਹੈ। ਹਾਂ, ਦਾਜ ਦੀ ਖਾਤਰ ਬਲੀ ਚੜ੍ਹ ਰਹੀਆਂ ਹਨ, ਭਰੂਨ ਹੱਤਿਆ ਤੇਜ਼ੀ ਨਾਲ ਵੱਧ ਰਹੀ ਹੈ। ਦਿਨ-ਦਿਹਾੜੇ ਲੁੱਟਾਂ, ਖੋਹਾਂ, ਚੋਰੀਆਂ-ਡਾਕੇ ਅਤੇ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ। ਫ਼ਿਰੋਤੀ ਨਾ ਮਿਲਣ ਦੀ ਸ਼ਰਤ ਵਿਚ, ਮਾਸੂਮ ਬੱਚਿਆਂ ਦਾ ਬੇ-ਰਹਿਮੀ ਨਾਲ ਕਤਲ ਕੀਤਾ ਜਾ ਰਿਹਾ ਹੈ। ਹਸਪਤਾਲਾਂ ਵਿਚ ਮਰੀਜ਼ਾਂ ਦੀ ਜਾਨ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਇਨਸਾਨੀਅਤ ਇੱਥੋਂ ਤੱਕ ਮਰ ਚੁੱਕੀ ਹੈ ਕਿ ਜਿਊਂਦਿਆਂ ਨਾਲ ਤਾਂ ਹੇਰਾ-ਫੇਰੀਆਂ ਹੋ ਹੀ ਰਹੀਆਂ ਹਨ, ਮੁਰਦਿਆਂ ਨੂੰ ਵੀ ਬਖਸ਼ਿਆ ਨਹੀਂ ਜਾ ਰਿਹਾ। ਕਾਤਲ ਬਰੀ ਹੋ ਰਹੇ ਹਨ ਅਤੇ ਬੇ-ਗੁਨਾਹ ਫਾਂਸੀ ਚੜ੍ਹ ਰਹੇ ਹਨ। ਸ਼ਾਸਕ-ਵਰਗ ਦੇ ਘੁਟਾਲਿਆਂ ਦੇ ਅਤੇ ਵਸੀਲਿਆਂ ਤੋਂ ਵੱਧ ਜਾਇਦਾਦ ਬਣਾਉਣ ਦੇ ਕੇਸ ਚੱਲ ਰਹੇ ਹਨ। ਧਰਮ ਦੇ ਨਾਂ 'ਤੇ ਡੇਰਾਵਾਦ ਹੋਂਦ ਵਿਚ ਆ ਚੁੱਕਾ ਹੈ, ਜਿਹੜਾ ਧਰਮ ਦੀ ਆੜ ਵਿਚ ਹਰੇਕ ਬੁਰਾਈ ਨੂੰ ਸਹਿਜੇ ਹੀ ਅੰਜਾਮ ਦੇ ਰਿਹਾ ਹੈ। ਮਦਰ ਟੈਰੇਸਾ ਅਤੇ ਭਗਤ ਪੂਰਨ ਸਿੰਘ ਦੀਆਂ ਉਦਾਹਰਨਾਂ ਸਿਰਫ਼ ਕਿਤਾਬਾਂ ਦੇ ਪੰਨਿਆਂ ਦਾ ਸ਼ਿੰਗਾਰ ਬਣ ਕੇ ਰਹਿ ਗਈਆਂ ਹਨ।
ENGLISH PARAGRAPH
Read the passage carefully and answer the questions (Q. 61-67) that follow, by choosing the best alternative:
In these times of worldwide skyrocketing energy costs, experts are turning to perhaps the only energy source that is still immune to price fluctuations: the Sun. Economic necessity appears to be largely responsible for the rapidly growing acceptance of solar-heat, as an alternative source. Electricity has been a clean and versatile form of energy, that continues to grow in importance for lighting, heating and cooking, and for powering our increasingly automated and computerized society. The demand for electricity is expected to grow more in future than the average trend in the past. A mix of energy so is required as hedge, against shortages in any area, and the electricity supply companies are taking a second look at renewable generating technologies, particularly those, based in the sun. Every 15 minutes, the sun delivers to earth radiant energy to meet all mankind's power needs for a full year. But harnessing this energy, is complicated by two properties of sunlight: its diffuseness and its variability with time of day, season and weather conditions. These factors pose formidable technical challenges for the efficient conversion of solar radiation into bulk, utility grade electric power. Nevertheless, solar technologies are attractive to utilities because they are environment-friendly and offer a low regulatory risk, limited capital risk, and less lead time