ਆਪਣੀ ਪੋਸਟ ਇਥੇ ਲੱਭੋ

Friday, 13 May 2022

ਵਿਦਿਆਰਥੀਆਂ ਲਈ ਅਹਿਮ ਖ਼ਬਰ: ਸਿੱਖਿਆ ਬੋਰਡ ਵੱਲੋਂ ਬੋਰਡ ਪ੍ਰੀਖਿਆ ਦੀ ਮਿਤੀ 'ਚ ਫਿਰ ਕੀਤਾ ਬਦਲਾਅ

 ਮੋਹਾਲੀ 13 ਮਈ (pb.jobsoftoday.in)

ਸਿੱਖਿਆ ਬੋਰਡ ਵਲੋਂ ਦਸਵੀਂ ਸ਼੍ਰੇਣੀ (ਟਰਮ-2) ਸ਼ੈਸ਼ਨ 2021-22 ਦੌਰਾਨ DA ਕੋਡ ਹਿੰਦੀ (03) ਰੈਗੂਲਰ ਪਰੀਖਿਆਰਥੀਆਂ ਦੀ ਪਰੀਖਿਆ ਵਿੱਚ ਮਿਤੀ ਦੀ  ਤਬਦੀਲੀ ਕੀਤੀ ਗਈ ਹੈ।


ਸਿੱਖਿਆ ਬੋਰਡ ਵੱਲੋਂ ਕਰਵਾਈਆਂ ਜਾ ਰਹੀਆਂ ਦਸਵੀਂ ਸ਼੍ਰੇਣੀ ਦੀਆਂ ਪਰੀਖਿਆਵਾਂ ਮਿਤੀ: 19.05.2022 ਨੂੰ ਸਮਾਪਤ ਹੋ ਰਹੀਆਂ ਹਨ। DA ਕੋਡ ਹਿੰਦੀ (03) ਵਿਸ਼ੇ ਦੇ ਰੈਗੂਲਰ ਪਰੀਖਿਆਰਥੀਆਂ ਦੀ ਮਿਤੀ: 18.05.2022 ਨੂੰ ਹੋਣ ਵਾਲੀ ਪਰੀਖਿਆ ਪ੍ਰਬੰਧਕੀ ਕਾਰਨਾਂ ਕਰਕੇ ਤਬਦੀਲ ਕੀਤੀ ਗਈ ਹੈ।
ਹੁਣ ਇਹ ਪਰੀਖਿਆ ਮਿਤੀ 25.05.2022 ਨੂੰ ਹੋਵੇਗੀ। 


DA ਕੋਡ ਹਿੰਦੀ (03) ਵਿਸ਼ੇ ਦੇ ਰੈਗੂਲਰ ਪਰੀਖਿਆਰਥੀਆਂ ਦੇ ਪ੍ਰਸ਼ਨ ਪੱਤਰ ਮਿਤੀ 23.05.2022 ਨੂੰ ਮੁੱਖ ਦਫਤਰ ਤੋਂ ਖੇਤਰ ਵਿੱਚ ਭੇਜੇ ਜਾਣੇ ਹਨ। 

JOIN TELEGRAM FOR LATEST UPDATE FROM JOBSOFTODAY CLICK HERE


DA ਕੋਡ ਹਿੰਦੀ ਵਿਸ਼ਾ (03) ਓਪਨ ਸਕੂਲ ਪਰੀਖਿਆਰਥੀਆਂ ਦੀ ਪਰੀਖਿਆ ਬੋਰਡ ਵੱਲੋਂ ਜਾਰੀ ਕੀਤੀ ਡੇਟਸ਼ੀਟ ਅਨੁਸਾਰ ਮਿਤੀ: 18.05.2022 ਨੂੰ ਹੀ ਹੋਵੇਗੀ।

ਗ੍ਰਾਮੀਣ ਡਾਕ ਸੇਵਕਾਂ ਦੀ ਭਰਤੀ, 10 ਵੀਂ ਪਾਸ ਉਮੀਦਵਾਰਾਂ ਨੂੰ ਨੌਕਰੀ ਦਾ ਮੌਕਾ, ਜਲਦੀ ਕਰੋ ਅਪਲਾਈRECENT UPDATES

Today's Highlight