ਹੱਕੀ ਮੰਗਾਂ ਲਈ 15 ਮਈ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਨੂੰ ਘੇਰਨਗੇ ਕੰਪਿਊਟਰ ਅਧਿਆਪਕ

 ਹੱਕੀ ਮੰਗਾਂ ਲਈ 15 ਮਈ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਨੂੰ ਘੇਰਨਗੇ ਕੰਪਿਊਟਰ ਅਧਿਆਪਕ



ਨਵਾਂਸ਼ਹਿਰ 13 ਮਈ 2022 ਕੰਪਿਊਟਰ ਅਧਿਆਪਕ ਯੂਨੀਅਨ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਮੀਟਿੰਗ ਬੰਗਾ ਵਿਖੇ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਹੋਈ । ਜਿਸ ਵਿੱਚ ਸਟੇਟ ਕਮੇਟੀ ਮੈਂਬਰ ਰਾਜਵਿੰਦਰ ਲਾਖਾ ਵਿਸ਼ੇਸ਼ ਤੌਰ ਤੇ ਪਹੁੰਚੇ । ਮੀਟਿੰਗ ਵਿੱਚ ਸਰਕਾਰ ਵੱਲੋਂ ਵੋਟਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਨਹੀਂ ਕੀਤੇ ਜੱਥੇਬੰਦੀ ਨੇ ਸਪਸ਼ਟ ਕਰ ਦਿੱਤਾ ਕਿ ਕੰਪਿਊਟਰ ਅਧਿਆਪਕਾਂ ਦੀ ਜਾਇਜ ਮੰਗਾਂ ਲਈ ਸਿੱਖਿਆ ਮੰਤਰੀ ਗੁਰਮੀਤ ਸਿੰਘ ਹੇਅਰ , ਵਿੱਤ ਮੰਤਰੀ ਹਰਪਾਲ ਚੀਮਾ ਅਨੇਕਾਂ ਵਿਧਾਇਕਾਂ ਅਤੇ ਹੋਰ ਮੰਤਰੀਆਂ ਨੂੰ ਮਿਲ ਕੇ ਬੇਨਤੀ ਪੱਤਰਾਂ ਰਾਹੀਂ ਜਾਣੂ ਕਰਵਾ ਚੁੱਕੇ ਹਾਂ । 




ਪਰ ਅਪਣੇ ਆਪ ਨੂੰ ਆਮ ਲੋਕਾਂ ਦੀ ਅਖਵਾਉਣ ਵਾਲੀ ਪੰਜਾਬ ਸਰਕਾਰ ਪੜੇ ਲਿਖੇ ਅਤੇ ਅਧੁਨਿਕ ਯੁੱਗ ਨਾਲ ਜੋੜਨ ਵਾਲੇ ਨਿਰਮਾਤਾਵਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਹੱਲ ਲਈ ਉਹਨਾਂ ਦੇ ਕੰਨ ਤੇ ਜੂਅ ਤਕ ਨਹੀਂ ਸਰਕਦੀ । ਜਥੇਬੰਦੀ ਸਰਕਾਰ ਨਾਲ ਬੈਠ ਕੇ ਸਮੱਸਿਆਵਾਂ ਕਰਨਾ ਚਾਹੁੰਦੀ ਸੀ ਪਰ ਸਰਕਾਰ ਦੇ ਅਤਿਅਲ ਰਵਿਏ ਕਾਰਨ ਅਜੇ ਤੱਕ ਕੰਪਿਊਟਰ ਅਧਿਆਪਕਾਂ ਨੂੰ ਨਵੇਂ ਤਨਖਾਹ ਕਮਿਸ਼ਨ ਅਤੇ ਜੁਲਾਈ 2011 ਦੇ ਪੰਜਾਬ ਸਰਕਾਰ ਦੇ ਕੰਪਿਊਟਰ ਅਧਿਆਪਕਾਂ ਪ੍ਰਤੀ ਕੀਤੇ ਨੋਟੀਫਿਕੇਸ਼ਨ ਨੂੰ ਲਾਗੂ ਨਹੀਂ ਕੀਤਾ ਗਿਆ ਕਰਵਾਉਣਾ ।



 ਪੰਜਾਬ ਸਰਕਾਰ ਦੀ ਇਸ ਟਾਲਮਟੋਲ ਕਰਨ ਦੀ ਨੀਤੀ ਦੇ ਰੋਸ ਵਜੋਂ ਪੰਜਾਬ ਭਰ ਦੇ ਸਮੂਹ ਕੰਪਿਊਟਰ ਅਧਿਆਪਕ ਆਪਣੇ ਪਰਿਵਾਰਾਂ ਸਮੇਤ 15 ਮਈ ਨੂੰ ਬਰਨਾਲਾ ਵਿਖੇ ਸਿਖਿਆ ਮੰਤਰੀ ਨੂੰ ਘੇਰਨ ਲਈ ਸੜਕਾਂ ਤੇ ਉਤਰਨਗੇ ।ਇਸ ਸਮੇਂ ਜਰਨਲ ਸਕੱਤਰ ਸੁਰਿੰਦਰ ਸਹਿਜਲ , ਗੁਰਜੀਤ ਸਿੰਘ ਰਮਨ ਕੁਮਾਰ , ਨਛੱਤਰ ਰਾਮ . ਵਰਿੰਦਰ ਸਿੰਘ , ਜੋਤੀ, ਸ਼ਮਾ ਹਰਵਿੰਦਰ ਕੁਮਾਰ ,ਹਰਮਨ , ਰਜਿੰਦਰ ਬਸਰਾ ਸਤਿੰਦਰ , ਸੁਖਵਿੰਦਰ ਸੁੱਖੀ . ਸਚਿਨ , ਰਮਨ ਕੁਮਾਰ , ਅਤੇ ਸਮੂਹ ਕੰਪਿਊਟਰ ਅਧਿਆਪਕ ਹਾਜ਼ਰ ਸਨ

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends