ਆਪਣੀ ਪੋਸਟ ਇਥੇ ਲੱਭੋ

Tuesday, 3 May 2022

ਮੁੱਖ ਅਧਿਆਪਕ ਜਥੇਬੰਦੀ ਵੱਲੋਂ ਪੰਜਾਬ ਭਰ ਵਿਚ ਕਨਵੈਨਸ਼ਨਾਂ ਸੁਰੂ:ਅਮਨਦੀਪ ਸਰਮਾ

 ਮੁੱਖ ਅਧਿਆਪਕ ਜਥੇਬੰਦੀ ਵੱਲੋਂ ਪੰਜਾਬ ਭਰ ਵਿਚ ਕਨਵੈਨਸ਼ਨਾਂ ਸੁਰੂ:ਅਮਨਦੀਪ ਸਰਮਾ

8 ਮਈ ਨੂੰ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਵੇਗੀ ਜਥੇਬੰਦੀ ਦੀ ਕਨਵੈਨਸ਼ਨ:ਸਤਿੰਦਰ ਦੁਆਬਿਆ

      ਮੁੱਖ ਅਧਿਆਪਕ ਜਥੇਬੰਦੀ ਪੰਜਾਬ ਵੱਲੋਂ ਪੰਜਾਬ ਭਰ ਦੇ ਜ਼ਿਲ੍ਹਿਆਂ ਵਿੱਚ ਕਨਵੈਨਸ਼ਨਾਂ ਕਰਵਾ ਕੇ ਅਧਿਆਪਕਾਂ ਨੂੰ ਲਾਮਬੰਦ ਕਰਨ ਸਬੰਧੀ ਪ੍ਰੋਗਰਾਮ ਤੈਅ ਕੀਤਾ ਗਿਆ ਹੈ।ਜਥੇਬੰਦੀ ਪੰਜਾਬ ਦੀ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਸੂਬਾ ਜੋਆਇੰਟ ਸਕੱਤਰ ਰਾਕੇਸ਼ ਕੁਮਾਰ ਬਰੇਟਾ ਨੇ ਗੱਲਬਾਤ ਕਰਦਿਆਂ ਦੱਸਿਆ ਕਿ 8 ਮਈ ਤੋਂ ਪਹਿਲੀ ਕਨਵੈਨਸ਼ਨ ਬਲਾਚੌਰ ਵਿਖੇ ਰੱਖੀ ਗਈ ਹੈ।

      ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆ ਨੇ ਦੱਸਿਆ ਕਿ 23 ਮਈ ਨੂੰ ਮਲੇਰਕੋਟਲਾ ਵਿਖੇ ਅਤੇ ਜੂਨ ਦੇ ਮਹੀਨੇ ਹੁਸ਼ਿਆਰਪੁਰ ਅਤੇ ਪਠਾਨਕੋਟ ,ਜੁਲਾਈ ਦੇ ਮਹੀਨੇ ਮਾਨਸਾ ਬਠਿੰਡਾ ਸੰਗਰੂਰ ਅਤੇ ਪਟਿਆਲਾ ਇਸਦੇ ਨਾਲ ਹੀ ਅਗਸਤ, ਸਤੰਬਰ ਤੱਕ ਪੰਜਾਬ ਭਰ ਦੇ ਸਾਰੇ ਜ਼ਿਲ੍ਹਿਆਂ ਵਿੱਚ ਜਥੇਬੰਦੀ ਦੀਆਂ ਕਨਵੈਨਸ਼ਨਾਂ ਕਰਵਾ ਕੇ ਅਧਿਆਪਕਾਂ ਨੂੰ ਲਾਮਬੰਦ ਕੀਤਾ ਜਾਵੇਗਾ।       ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਜਸ਼ਨਦੀਪ ਸਿੰਘ ਕੁਲਾਣਾ ਰਗਵਿੰਦਰ ਸਿੰਘ ਧੂਲਕਾ ਨੇ ਦੱਸਿਆ ਕਿ ਇਨ੍ਹਾਂ ਕਨਵੈਨਸ਼ਨਾਂ ਦੇ ਵਿਚ ਨਵੀਂ ਸਿੱਖਿਆ ਨੀਤੀ ,ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਵਾਉਣਾ ,ਪੇਂਡੂ ਭੱਤਾ,ਡੀ ਏ ਦੀਆਂ ਕਿਸ਼ਤਾਂ, ਪਰਖਕਾਲ, ਅਧਿਆਪਕਾਂ ਦੀਆਂ ਬਦਲੀਆਂ ਦੀ ਪਾਲਿਸੀ ,ਅਧਿਆਪਕਾਂ ਦੀਆਂ ਤਰੱਕੀਆਂ, ਪ੍ਰੀ ਪ੍ਰਾਇਮਰੀ ਸਿੱਖਿਆ ਵਾਸਤੇ ਵਿਸ਼ੇਸ਼ ਉਪਰਾਲੇ ,ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਪਾਰਟ ਟਾਈਮ ਸਵੀਪਰਾਂ ਲਈ ਬਜਟ ਜਾਰੀ ਕਰਨਾ,4-9-14 ਸਕੀਮ ਸੁਰੂ ਕਰਨਾ, ਪੰਜਾਬ ਭਰ ਦੇ ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਭਰਤੀ ਆਦਿ ਮਸਲਿਆਂ ਤੇ ਗੱਲਬਾਤ ਕੀਤੀ ਜਾਵੇਗੀ।

     ਜਥੇਬੰਦੀ ਦੇ ਸੂਬਾ ਪ੍ਰਚਾਰ ਸਕੱਤਰ ਗੁਰਜੰਟ ਸਿੰਘ ਬੱਛੋਆਣਾ ਨੇ ਕਿਹਾ ਕਿ ਪੰਜਾਬ ਭਰ ਦੇ ਅਧਿਆਪਕਾਂ ਨੂੰ ਕਨਵੈਨਸ਼ਨਾਂ ਸਬੰਧੀ ਜਾਣਕਾਰੀ ਮੁਹੱਈਆ ਕਰਵਾ ਦਿੱਤੀ ਹੈ ਅਤੇ ਉਨ੍ਹਾਂ ਜਥੇਬੰਦੀ ਦੀ ਸਮੂਹ ਟੀਮ ਨੂੰ ਕਨਵੈਨਸਨ ਸਬੰਧੀ ਲਾਮਬੰਦ ਕੀਤਾ ਗਿਆ ਹੈ।

    ਜਥੇਬੰਦੀ ਦੇ ਸਟੇਟ ਆਗੂ ਦਲੀਪ ਕੁਮਾਰ ਅਤੇ ਜਸਪਾਲ ਬਲਾਚੌਰ ਨੇ ਦੱਸਿਆ ਕਿ 8 ਮਈ ਦੀ ਬਲਾਚੌਰ ਵਿਖੇ ਹੋਣ ਵਾਲੀ ਕਨਵੈਨਸ਼ਨ ਦੀਆਂ ਤਿਆਰੀਆਂ ਮੁਕੰਮਲ ਕਰ ਲਈਅ‍ਾ ਹਨ। ਉਨ੍ਹਾਂ ਕਿਹਾ ਕਿ ਇਸ ਕਨਵੈਨਸ਼ਨ ਦਾ ਮੁੱਖ ਉਦੇਸ਼ ਅਧਿਆਪਕਾਂ ਨੂੰ ਪ੍ਰਾਇਮਰੀ ਕਾਡਰ ਦੀਆਂ ਸਮੱਸਿਆਵਾਂ ਸਬੰਧੀ ਜਾਗਰੂਕ ਕਰਨਾ ਅਤੇ ਉਹਨਾਂ ਨੂੰ ਹੱਲ ਕਰਵਾਉਣ ਦੇ ਯਤਨ ਕਰਨਾ ਹੈ।

RECENT UPDATES

Today's Highlight