*ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੀ ਡਾਇਰੈਕਟਰ (ਐਲੀਮੈਂਟਰੀ) ਨਾਲ ਹੋਈ ਮੀਟਿੰਗ।*
*ਅਹਿਮ ਮੰਗਾਂ ਤੇ ਹੋਈ ਵਿਸਥਾਰਤ ਗੱਲਬਾਤ ।*
*ਐਲੀਮੈਂਟਰੀ ਟੀਚਰਜ ਯੂਨੀਅਨ ਪੰਜਾਬ (ਰਜਿ) ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਦੀ ਪ੍ਰਧਾਨਗੀ ਹੇਠ ਡੀ ਪੀ ਆਈ (ਐਲੀਮੈਂਟਰੀ) ਦਫਤਰ ਵਿਖੇ ਡੀ ਪੀ ਆਈ ਤਰਫੋ ਸਹਾਇਕ ਡਾਇਰੈਕਟਰ ਸ: ਮਹਿੰਦਰ ਸਿੰਘ ਜੀ ਨੇ ਕੀਤੀ ਮੀਟਿੰਗ ਚ ਵੱਖ ਵੱਖ ਡੀਲਿੰਗ ਹੈਂਡ ਮੌਜੂਦ ਸਨ ।
ਜਿਸ ਵਿੱਚ ਵਿਭਾਗੀ ਮੰਗਾਂ ਚੋਣ ਜਾਬਤੇ ਵਿੱਚ ਰੁੱਕੀਆਂ ਪਰਮੋਸ਼ਨਾਂ ਅੰਮ੍ਰਿਤਸਰ ,ਪਟਿਆਲਾ,ਲੁਧਿਆਣਾ ,ਰੋਪੜ ਸਮੇਤ ਹੋਰ ਬਾਕੀ ਜਿਲਿਆ ਚ ਹੈੱਡਟੀਚਰ /ਸੈਂਟਰ ਹੈੱਡਟੀਚਰ ਅਤੇ ਇਸਤੋਂ ਇਲਾਵਾ ਮਾਸਟਰ ਕੇਡਰ ਪ੍ਰਮੋਸ਼ਨਾ ਜਲਦ ਬਦਲੀਆ ਤੋਂ ਪਹਿਲਾਂ ਕਰਨ, ਵਿਦਿਆਰਥੀਆਂ ਨੂੰ ਕਿਤਾਬਾਂ ਮੁਹੱਈਆ ਕਰਵਾਉਣ ਸਬੰਧੀ,ਪਿਛਲੇ ਸਾਲਾ ਚ ਹੋਈਆ ਸਾਰੀਆਂ ਬਦਲੀਆ ਤੁਰੰਤ ਲਾਗੂ ਕਰਨ ,ਰਹਿੰਦੀਆ ਤਨਖਾਹਾਂ ਅਤੇ ਬਕਾਇਆ ਲਈ ਜਲਦ ਬਜਟ ਜਾਰੀ ਕਰਨ ,ਸੈਟਰ ਪੱਧਰ ਤੇ ਸੀ, ਐਚ ਟੀ ਦਾ ਕੰਮ ਸੁਖਾਲਾ ਕਰਨ ਲਈ ਡਾਟਾ ਐਂਟਰੀ ਆਪ੍ਰੇਟਰ ਕਮ ਕੰਪਿਊਟਰ ਟੀਚਰ ਦੇਣ ਸਬੰਧੀ. PFMS ਦਾ ਕੰਮ ਸੁਖਾਲਾ ਕਰਨ ਅਤੇ 31 ਮਾਰਚ ਨੂੰ ਵਾਪਸ ਹੋਈਆਂ ਗ੍ਰਾਂਟਾਂ ਦੁਬਾਰਾ ਦੇਣ ਸਬੰਧੀ ਅਤੇ ਜਿਲ੍ਹਾ ਪ੍ਰੀਸ਼ਦ ਅਧਿਆਪਕਾਂ ਦੇ ਸਮੇਂ ਦੇ ਰਹਿੰਦੇ ਬਕਾਏ ਅਤੇ ਹੋਰ ਬਾਕੀ ਬਕਾਏ ਜਲਦ ਦੇਣ ਸਬੰਧੀ ਵਿਸਥਾਰਤ ਗੱਲਬਾਤ ਕਰਦਿਆਂ ਵੱਖ ਵੱਖ ਡੀਲਿੰਗ ਹੈਂਡਜ ਨੂੰ ਇਹਨਾਂ ਮੰਗਾਂ ਦੀ ਪੂਰਤੀ ਲਈ ਚੱਲ ਰਹੀ ਪ੍ਰਕ੍ਰਿਆ ਤੋ ਯੂਨੀਅਨ ਆਗੂਆ ਨੂੰ ਜਾਣੂ ਕਰਾਉਦਿਆਂ ਪ੍ਰਕ੍ਰਿਆ ਤੇਜ ਕਰਨ ਲਈ ਕਿਹਾ ।ਮਾਸਟਰ ਕਾਡਰ ਪ੍ਰੋਮੋਸ਼ਨ ਜਲਦ ਕਰਨ ਤੇ ਇਹਨਾਂ ਪ੍ਰਮੋਸ਼ਨਾ ਵਾਂਗ ਪ੍ਰਾਇਮਰੀ ਪੱਧਰ ਤੇ ਕੰਮ ਕਰਦੇ ਫਾਈਨ ਆਰਟਸ ਕੁਆਲੀਫੀਕੇਸ਼ਨਜ ਪੂਰੀ ਕਰਦੇ ਅਧਿਆਪਕਾਂ ਨੂੰ ਆਰਟ ਕਰਾਫਟ ਅਧਿਆਪਕ ਵੱਜੋ ਪ੍ਰਮੋਟ ਕਰਨ ਤੋਂ ਇਲਾਵਾ ਵਿਕੇਸ਼ਨਲ ਦੀ ਯੋਗਤਾ ਪੂਰੀ ਕਰਦੇ ਵੀ ਪ੍ਰਮੋਟ ਕਰਨ ਦੀ ਪੁਰਜੋਰ ਮੰਗ ਕੀਤੀ* ।
*ਇਸ ਤੋ ਇਲਾਵਾ ਸਰਕਾਰ ਪੱਧਰ ਦੀਆ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ,ਪ੍ਰੀ ਪ੍ਰਾਇਮਰੀ ਅਧਿਆਪਕ ਭਰਤੀ ਕਰਨ ਅਤੇ ਪ੍ਰਾਇਮਰੀ ਪੱਧਰ ਦੀ ਨਵੀ ਭਰਤੀ ,ਸਕੂਲਾਂ ਦੀਆ ਰਹਿੰਦੀਆਂ ਜਰੂਰਤਾਂ ਪੂਰੀਆ ਕਰਨ ਅਤੇ ਸਫਾਈ ਸੇਵਿਕਾ /ਚੌਕੀਦਾਰ ਦੇਣ ਸਬੰਧੀ , ਹਰੇਕ ਸਕੂਲ ਚ ਹੈਡ ਟੀਚਰਜ ਦੇਣ ,ਖਤਮ ਕੀਤੀਆ 1904 ਪੋਸਟਾਂ ਜਲਦ ਬਹਾਲ ਕਰਨ ,ਤੇ ਵਿੱਤ ਸਬੰਧੀ , ਪ੍ਰਾਇਮਰੀ ਅਧਿਆਪਕਾਂ/ਹੈਡ ਟੀਚਰਜ/ਸੈਟਰ ਹੈਡ ਟੀਚਰਜ/ਬੀ ਪੀ ਈ ਓਜ ਨੂੰ ਪੇ- ਕਮਿਸਨ ਵੱਲੋ ਦਿੱਤੇ ਪੇ- ਸਕੇਲ ਤੇ ਵੱਧ ਗੁਣਾਂਕ ਲਾਗੂ ਕਰਨ,ਰਹਿੰਦੇ ਭੱਤੇ -ਪੇਂਡੂ ਭੱਤਾ , ਬਾਰਡਰ ਏਰੀਆ ਭੱਤਾ, ਹੈਂਡੀਕੈਪਡ ਤੇ ਹੋਰ ਰਹਿੰਦੇ ਭੱਤੇ ਤੁਰੰਤ ਲਾਗੂ ਕਰਨ ,ਨਵੀ ਭਰਤੀ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਬਣਦੇ ਸਕੇਲ ਲਾਗੂ ਕੀਤੇ ਜਾਣ /ਏ ਸੀ ਪੀ ਸਕੀਮ ਲਾਗੂ ਕਰਕੇ ਅਗਲਾ ਗ੍ਰੇਡ ਦੇਣ ਸਬੰਧੀ ਵਿਚਾਰ ਚਰਚਾ ਕਰਦਿਆ ਸਰਕਾਰ ਦੇ ਧਿਆਨ ਵਿੱਚ ਲਿਆਕੇ ਤੁਰੰਤ ਹੱਲ ਕਰਨ ਦੀ ਗੱਲਬਾਤ ਹੋਈ ।*
*ਇਸ ਵਫਦ ਵਿੱਚ ਸੂਬਾਈ ਆਗੂ ਸਤਵੀਰ ਸਿੰਘ ਰੌਣੀ ਗੁਰਿੰਦਰ ਸਿੰਘ ਘੁੱਕੇਵਾਲੀ ਪ੍ਰੀਤ ਭਗਵਾਨ ਸਿੰਘ ਫਰੀਦਕੋਟ ਤਰਸੇਮ ਲਾਲ ਜਲੰਧਰ ਸੁਖਦੇਵ ਸਿੰਘ ਬੈਨੀਪਾਲ ਦੀਦਾਰ ਸਿੰਘ ਪਟਿਆਲਾ ਮਨੋਜ ਘਈ ਰਿਸ਼ੀ ਕੁਮਾਰ ,ਜਤਿੰਦਰ ਪੰਡਤ ਮੋਰਿੰਡਾ ਸੁਖਵਿੰਦਰ ਸਿੰਘ ਅਮਨਦੀਪ ਸਿੰਘ ਭੰਗੂ ਗੁਰਪ੍ਰੀਤ ਸਿੰਘ ਵੇਰਕਾ ਸੁਖਦੀਪ ਸਿੰਘ ਆੜ੍ਹਤੀ ਤੇ ਹੋਰ ਵੱਖ ਵੱਖ ਜਿਲਿਆ ਦੇ ਆਗੂ ਸ਼ਾਮਿਲ ਸਨ ।*
*ਮੀਟਿੰਗ ਉਪਰੰਤ ਸੂਬਾਈ ਆਗੂਆਂ ਵੱਲੋ ਯੂਨੀਅਨ ਦੀ ਆਪਣੀ ਵੱਖਰੀ ਮੀਟਿੰਗ ਕਰਦਿਆ ਇਹ ਫੈਸਲਾ ਕੀਤਾ ਕਿ ਸਰਕਾਰ ਪੱਧਰ ਦੀਆ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ,ਪ੍ਰੀ- ਪ੍ਰਾਇਮਰੀ ਅਧਿਆਪਕ ਭਰਤੀ ਕਰਨ ਅਤੇ ਪ੍ਰਾਇਮਰੀ ਪੱਧਰ ਦੀ ਨਵੀ ਭਰਤੀ ,ਸਕੂਲਾਂ ਦੀਆ ਰਹਿੰਦੀਆਂ ਜਰੂਰਤਾਂ ਪੂਰੀਆ ਕਰਨ ਅਤੇ ਸਫਾਈ ਸੇਵਿਕਾ /ਚੌਕੀਦਾਰ ਦੇਣ ਸਬੰਧੀ , ਹਰੇਕ ਸਕੂਲ ਚ ਹੈਡ ਟੀਚਰਜ ਦੇਣ ,ਖਤਮ ਕੀਤੀਆ 1904 ਪੋਸਟਾਂ ਜਲਦ ਬਹਾਲ ਕਰਨ ,ਤੇ ਵਿੱਤ ਸਬੰਧੀ , ਪ੍ਰਾਇਮਰੀ ਅਧਿਆਪਕਾਂ/ਹੈਡ ਟੀਚਰਜ/ਸੈਟਰ ਹੈਡ ਟੀਚਰਜ/ਬੀ ਪੀ ਈ ਓਜ ਨੂੰ ਪੇ ਕਮਿਸਨ ਵੱਲੋ ਦਿੱਤੇ ਪੇ ਸਕੇਲ ਤੇ ਵੱਧ ਗੁਣਾਂਕ ਲਾਗੂ ਕਰਨ,ਰਹਿੰਦੇ ਭੱਤੇ -ਪੇਂਡੂ ਭੱਤਾ , ਬਾਰਡਰ ਏਰੀਆ ਭੱਤਾ ਤੇ ਹੋਰ ਰਹਿੰਦੇ ਭੱਤੇ ਤੁਰੰਤ ਲਾਗੂ ਕਰਨ ,ਨਵੀ ਭਰਤੀ ਤੇ ਕੇਂਦਰੀ ਪੈਟਰਨ ਸਕੇਲ ਬੰਦ ਕਰਕੇ ਬਣਦੇ ਸਕੇਲ ਲਾਗੂ ਕੀਤੇ ਜਾਣ /ਏ ਸੀ ਪੀ ਸਕੀਮ ਲਾਗੂ ਕਰਕੇ ਅਗਲਾ ਗ੍ਰੇਡ ਦੇਣ ਸਬੰਧੀ ਪੰਜਾਬ ਭਰ ਦੇ ਕੈਬਨਿਟ ਮੰਤਰੀਆਂ ਨੂੰ ਮੰਗ ਪੱਤਰ ਮਈ ਦੇ ਪਹਿਲੇ ਹਫਤੇ ਦਿਤੇ ਜਾਣਗੇ* ।