*ਸਕੂਲਾਂ ਵਿੱਚ ਸੁਧਾਰ ਲਈ ਅਧਿਆਪਕਾਂ ਨੂੰ ਰਸੋਈ ਅਤੇ ਬੈਂਕਾਂ ਦੇ ਕੰਮਾਂ ਤੋਂ ਦੂਰ ਰੱਖਿਆ ਜਾਵੇ-ਈਟੀਟੀ ਅਧਿਆਪਕ ਯੂਨੀਅਨ ਜ਼ਿਲਾਂ ਫਾਜ਼ਿਲਕਾ*
*ਬੱਚੇ ਅਤੇ ਮਾਪੇ ਮੰਗ ਰਹੇ ਨੇ ਕਿਤਾਬਾਂ*
ਜਿਲ੍ਹਾ ਫਾਜ਼ਿਲਕਾ 16 ਅਪ੍ਰੈਲ.--ਈਟੀਟੀ ਅਧਿਆਪਕ ਯੂਨੀਅਨ ਜ਼ਿਲ੍ਹਾ ਫਾਜ਼ਿਲਕਾ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਸੂਬਾ ਕਮੇਟੀ ਮੈਂਬਰ ਸਾਹਿਬ ਰਾਜਾ ਕੋਹਲੀ ਅਤੇ ਜ਼ਿਲ੍ਹਾ ਪ੍ਰਧਾਨ ਸਰਦਾਰ ਕੁਲਦੀਪ ਸਿੰਘ ਸੱਭਰਵਾਲ ਨੇ ਕਿਹਾ ਕਿ ਅੱਜ ਸਰਕਾਰ ਦੇ ਕੁਝ ਨੁਮਾਇੰਦੇ ਇਹ ਸੋਚ ਕੇ ਸਕੂਲਾਂ ਵਿੱਚ ਛਾਪੇ ਮਾਰ ਰਹੇ ਹਨ ਕੇ ਇਕੱਲੇ ਅਧਿਆਪਕਾਂ ਨੂੰ ਹੀ ਰੋਅਬ ਮਾਰ ਕੇ ਸਿੱਖਿਆ ਵਿੱਚ ਸੁਧਾਰ ਹੋ ਜਾਵੇਗਾ। ਇਨ੍ਹਾਂ ਆਗੂਆਂ ਨੇ ਕਿਹਾ ਕਿ ਇਕ ਪਾਸੇ ਤਾਂ ਬੱਚੇ ਅਤੇ ਮਾਪੇ ਕਿਤਾਬਾਂ ਦੀ ਮੰਗ ਕਰ ਰਹੇ ਹਨ ਅਤੇ ਦੂਜੇ ਪਾਸੇ ਸਰਕਾਰੀ ਨੁਮਾਇੰਦੇ ਕੈਮਰੇ ਲੈ ਕੇ ਅਧਿਆਪਕਾਂ ਨੂੰ ਡਰਾ ਧਮਕਾ ਕੇ ਸੁਧਾਰ ਲਿਆਂਦਾ ਜਾ ਰਿਹਾ ਹੈ।
ਜੇਕਰ ਸਰਕਾਰ ਸਕੂਲਾਂ ਵਿੱਚ ਵੱਡੇ ਪੱਧਰ ਤੇ ਸੁਧਾਰ ਲਿਆਉਣਾ ਚਾਹੁੰਦੀ ਹੈ ਤਾਂ ਪਹਿਲਾਂ ਅਧਿਆਪਕਾਂ ਨੂੰ ਰਸੋਈਆਂ ਅਤੇ ਬੈਂਕਾਂ ਦੇ ਕੰਮਾਂ ਤੋਂ ਨਿਜਾਤ ਦਿਵਾਉਣੀ ਪਵੇਗੀ ਤਾਂ ਕਿ ਅਧਿਆਪਕਾਂ ਨੂੰ ਵਾਧੂ ਕੰਮਾਂ ਦੇ ਬੋਝ ਤੋਂ ਕੱਢਿਆ ਜਾਵੇ ਤਾਂ ਕਿ ਅਧਿਆਪਕ ਸਕੂਲ ਦੇ ਕੰਮਾਂ ਅਤੇ ਬੱਚਿਆਂ ਨੂੰ ਪੜ੍ਹਾਉਣ ਵਿਚ ਵਧੇਰੇ ਧਿਆਨ ਦੇ ਸਕਣ, ਬਿਨਾਂ ਗੱਲ ਤੋਂ ਛਾਪੇਮਾਰੀਆਂ ਨਾਲ ਕੋਈ ਸੁਧਾਰ ਨਹੀਂ ਹੋ ਸਕੇਗਾ। ਇੱਥੇ ਵੱਖ ਵੱਖ ਬਲਾਕਾਂ ਦੇ ਪ੍ਰਧਾਨ,, ਰਾਧੇ ਸ਼ਾਮ,ਸੁਭਾਸ਼ ਚੰਦਰ,ਸਿਕੰਦਰ ਸਿੰਘ,ਸੰਜੇ ਪੂਨੀਆ,ਰਾਕੇਸ਼ ਕੋਹਲੀ,ਰਿਸ਼ੂ ਜਸੂਜਾ ਜ਼ਿਲਾਂ ਕਮੇਟੀ ਆਗੂ ਅਮਨਦੀਪ ਸਿੰਘ ਸੋਢੀ, ਅਮਨਦੀਪ ਸਿੰਘ ਬਰਾੜ, ਸਿਮਲਜੀਤ ਸਿੰਘ,ਅਰੁਣ ਕਾਠਪਾਲ, ਵਿਨਯ ਮੱਕੜ,ਰਾਧਾ ਕ੍ਰਿਸ਼ਨ, ਯੋਗਿੰਦਰ ਯੋਗੀ ਰਾਜਦੀਪ ਫੁਟੇਲਾ ਨੇ ਸਾਂਝੇ ਤੌਰ ਤੇ ਕਿਹਾ ਕਿ ਜੇਕਰ ਇਸ ਤਰ੍ਹਾਂ ਵਾਰ ਵਾਰ ਸਰਕਾਰ ਦੇ ਨੁਮਾਇੰਦੇ ਅਧਿਆਪਕਾਂ ਨੂੰ ਬਦਨਾਮ ਕਰਨਗੇ ਤਾਂ ਇਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਭੁਗਤਣੇ ਪੈ ਸਕਦੇ ਹਨ ਅਖੀਰ ਵਿਚ ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਆਪਹੁਦਰੀਆਂ ਕਾਰਵਾਈਆਂ ਤੇ ਰੋਕ ਲਾਵੇ ਨਹੀਂ ਤਾਂ ਅਧਿਆਪਕ ਵਰਗ ਦਾ ਵਿਰੋਧ ਜਲਦ ਹੀ ਇਨ੍ਹਾਂ ਸੱਤਾ ਦੇ ਨਸ਼ੇ ਵਿੱਚ ਚੂਰ ਨੁਮਾਇੰਦਿਆਂ ਦੇ ਸਿਰ ਚੜ੍ਹ ਕੇ ਬੋਲੇਗਾ।