ਸ.ਸ. ਸ.ਸਕੂਲ , ਖਿਲਚੀਆਂ ਦੇ ਐਨ.ਸੀ.ਸੀ. ਕੈਡਿਟਾਂ ਵੱਲੋਂ ਜਲ ਬਚਾਓ ਰੈਲੀ ਕੱਢੀ।
5 ਅਪ੍ਰੈਲ ( ) ਅੰਮ੍ਰਿਤਸਰ 11 ਪੰਜਾਬ ਐਨ..ਸੀ.ਸੀ. ਬਟਾਲੀਅਨ ਦੇ ਕਮਾਂਡਿੰਗ ਅਫਸਰ ਕਰਨਲ ਕਰਨੈਲ ਸਿੰਘ ਜੀ ਦੇ ਆਦੇਸ਼ਾਂ ਤੇ ਪ੍ਰਿੰਸੀਪਲ ਸ੍ਰੀ ਰਾਜੀਵ ਕੱਕੜ (ਪੀ.ਈ ਐਸ.-1) ਜੀ ਦੀ ਰਹਿਨੁਮਾਈ ਹੇਠ ਟਰੁੱਪ ਨੰਬਰ 195 ਐੱਨ.ਸੀ.ਸੀ.JD/JW ਦੇ ਕੈਡਿਟਾਂ ਵਲੋਂ ਜਲ ਬਚਾਓ ਰੈਲੀ ਦਾ ਦਾ ਆਯੋਜਨ ਚੀਫ਼ ਅਫ਼ਸਰ ਅਸ਼ਵਨੀ ਅਵਸਥੀ ਦੀ ਅਗਵਾਈ ਹੇਠ ਕੀਤਾ ਗਿਆ ।
ਇਸ ਰੈਲੀ ਨੂੰ ਕੱਢਣ ਦਾ ਮੁੱਖ ਉਦੇਸ਼ ਜਲ ਬਚਾਉਣ ਅਤੇ ਇਸ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਸੀ ।ਇਸ ਮੌਕੇ ਕੈਡਿਟਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਿੰਸੀਪਲ ਸ੍ਰੀ ਰਾਜੀਵ ਕੱਕੜ ਤੇ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਦੁਨੀਆਂ ਵਿਚ 3.4% ਪਾਣੀ ਹੀ ਪੀਣ ਯੋਗ ਹੈ ਅਤੇ ਬਾਕੀ ਪਾਣੀ ਨਦੀਆਂ ਦੇ ਸਮੁੰਦਰਾਂ ਵਿੱਚ ਪਾਇਆ ਜਾਂਦਾ ਹੈ ਜੋ ਕਿ ਖਾਰਾ ਅਤੇ ਲੂਣਾ ਹੈ । ਇਸ ਪੀਣ ਯੋਗ ਪਾਣੀ ਨੂੰ ਜੋ ਕਿ ਧਰਤੀ ਹੇਠ ਜਾਂ ਤਲਾਬਾਂ ਰਾਹੀਂ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ ਇਸ ਨੂੰ ਬਚਾਉਣਾ ਅਤਿਅੰਤ ਹੀ ਜ਼ਰੂਰੀ ਹੈ। ਉਨ੍ਹਾਂ ਸਾਰੇ ਕੈਡਿਟਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਅਕਸਰ ਪਿੰਡਾਂ ਸ਼ਹਿਰਾਂ ਵਿਚ ਨਲ ਜਾਂ ਟੂਟੀਆਂ ਚਲਦੇ ਰਹਿਣ ਕਾਰਨ ਪਾਣੀ ਬੇਵਜ੍ਹਾ ਵਹਿੰਦਾ ਰਹਿੰਦਾ ਹੈ ਅਤੇ ਨਾਲੀਆਂ ਅਤੇ ਗੰਦੇ ਨਾਲਿਆਂ ਵਿੱਚ ਚਲਾ ਜਾਂਦਾ ਹੈ ।
ਪਾਣੀ ਦੇ ਇਸ ਗੰਧਲੇਪਣ ਕਾਰਣ ਕੈਂਸਰ, ਪੇਚਿਸ ਅਤੇ ਪੇਟ ਰੋਗ ਵਰਗੀਆਂ ਬਿਮਾਰੀਆਂ ਫੈਲ ਜਾਂਦੀਆਂ ਹਨ ਅਤੇ ਧਰਤੀ ਲਗਾਤਾਰ ਪਾਣੀ ਦੇ ਵਹਿਣ ਕਾਰਨ ਧਰਤੀ ਹੇਠਲਾ ਜਲ ਸਤਰ ਘਟਦਾ ਜਾ ਰਿਹਾ ਹੈ। ਇਸ ਨੂੰ ਬਚਾਉਣ ਲਈ ਜ਼ਿਆਦਾ ਤੋਂ ਜ਼ਿਆਦਾ ਦਰੱਖਤ ਲਗਾਉਣੇ ਚਾਹੀਦੇ ਹਨ ਤਾਂ ਜੋ ਬਾਰਿਸ਼ ਵੱਧ ਤੋਂ ਵੱਧ ਹੋਵੇ ਅਤੇ ਧਰਤੀ ਦਾ ਭੌਂ ਖੁਰਨ ਨਾ ਹੋਏ ।ਘਰਾਂ ਵਿਚ ਸਾਫ-ਸਫਾਈ, ਕਾਰਾਂ ਅਤੇ ਗੱਡੀਆਂ ਧੋਂਦੇ ਸਮੇਂ ਘੱਟ ਤੋਂ ਘੱਟ ਪਾਣੀ ਦੀ ਵਰਤੋਂ ਕਰਿਆ ਕਰੋ ।ਇਸ ਮੌਕੇ ਪ੍ਰਿੰਸੀਪਲ ਸ੍ਰੀ ਰਾਜੀਵ ਕੱਕੜ, ਸ੍ਰੀਮਤੀ ਗੁਰਿੰਦਰ ਕੌਰ, ਸ੍ਰੀਮਤੀ ਕਿਰਨਦੀਪ, ਸ੍ਰੀਮਤੀ ਸ਼ਾਂਤਾ ਕਪੂਰ, ਸ੍ਰੀਮਤੀ ਪਰਮਿੰਦਰ ਕੌਰ, ਸ੍ਰੀਮਤੀ ਸੁਖਬੀਰ ਕੌਰ, ਸ. ਹਰਜਸਮੀਤ ਸਿੰਘ, ਸ. ਚਰਨਜੀਤ ਸਿੰਘ, ਸ.ਗੁਰਬੰਤਾ ਸਿੰਘ, ਸ੍ਰੀਮਤੀ ਵੰਦਨਾ ਪੁਰੀ, ਸ.ਇੰਦਰਬੀਰ ਸਿੰਘ,ਸ੍ਰੀਮਤੀ ਸ਼ਾਲਿਨੀ ਜੋਸ਼ੀ, ਸ੍ਰੀਮਤੀ ਰਵਜੋਤ ਕੌਰ, ਸ੍ਰੀ ਅਸ਼ਵਨੀ ਅਵਸਥੀ, ਸ੍ਰੀਮਤੀ ਸੁਖਨੰਦਨ ਕੌਰ, ਸ੍ਰੀਮਤੀ ਵਿਨੋਦ ਮਹਿਤਾ ਮਿਸ ਭਾਰਤੀ ਸ਼ਰਮਾ, ਸ੍ਰੀਮਤੀ ਮੀਨੂੰ ਠਾਕੁਰ, ਸ੍ਰੀਮਤੀ ਨਵਨੀਤ ਕੌਰ ਰੰਧਾਵਾ, ਸ੍ਰੀਮਤੀ ਸਰਵਜੀਤ ਕੌਰ, ਸ੍ਰੀ ਗੌਰਵ ਮਲਹੋਤਰਾ ,ਸ੍ਰੀਮਤੀ ਸੁਖਜੀਤ ਕੌਰ, ਸ੍ਰੀਮਤੀ ਖ਼ੁਸ਼ਮਿੰਦਰ ਕੌਰ, ਸ਼੍ਰੀਮਤੀ ਮੀਨੂ ਮਲਹੋਤਰਾ ਇਸ ਮੌਕੇ ਤੇ ਹਾਜ਼ਰ ਸਨ।