ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਕਰਨ ਦੀ ਮੰਗ
ਪਿਛਲੇ ਲੰਮੇ ਸਮੇਂ ਤੋਂ ਉਡੀਕ ਰਹੇ ਹਾਂ ਮਾਸਟਰ ਕਾਡਰ ਦੀਆਂ ਤਰੱਕੀਆਂ: ਅਮਨਦੀਪ ਸ਼ਰਮਾ ਸੂਬਾ ਪ੍ਰਧਾਨ ਪੰਜਾਬ
ਪਿਛਲੇ ਲੰਮੇ ਸਮੇਂ ਤੋਂ ਪ੍ਰਾਇਮਰੀ ਤੋਂ
ਮਾਸਟਰ ਕਾਡਰ ਦੇ ਵੱਖ ਵੱਖ ਵਿਸ਼ਿਆਂ ਦੀਆਂ ਤਰੱਕੀਆਂ ਦਾ ਮਸਲਾ ਪੈਂਡਿੰਗ ਪਿਆ ਹੈ । ਜਿਸ ਸਬੰਧੀ ਅਧਿਆਪਕਾਂ ਦੀ ਸਕਰੂਟਨੀ ਤਕ ਹੋ ਚੁੱਕੀ ਹੈ ਪ੍ਰੰਤੂ ਅਜੇ ਤੱਕ ਕਿਸੇ ਵੀ ਅਧਿਆਪਕ ਨੂੰ ਪ੍ਰਮੋਟ ਨਹੀਂ ਕੀਤਾ ਗਿਆ ਹੈ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ ਨੇ ਨਵੇਂ ਬਣੇ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਕੀਤੀ ਹੈ ਕਿ ਪ੍ਰਾਇਮਰੀ ਕਾਡਰ ਤੋਂ ਮਾਸਟਰ ਕਾਡਰ ਦੇ ਵੱਖ ਵੱਖ ਵਿਸ਼ਿਆਂ ਦੀਆਂ ਚਾਰ ਹਜ਼ਾਰ ਦੇ ਕਰੀਬ ਤਰੱਕੀਆ ਤੁਰੰਤ ਕੀਤੀਆਂ ਜਾਣ। ਇਨ੍ਹਾਂ ਵਿੱਚੋਂ ਬਹੁਤੇ ਵਿਸ਼ਿਆਂ ਦੀਆਂ ਸਕਰੂਟਨੀਆ ਤੱਕ ਹੋ ਚੁੱਕੀਆਂ ਹਨ ਸਿਰਫ ਆਰਡਰ ਜਾਰੀ ਕਰਨੇ ਬਾਕੀ ਹਨ।
ਉਨ੍ਹਾਂ ਕਿਹਾ ਕਿ ਮਾਸਟਰ ਕਾਡਰ ਦੀਆਂ ਸੀਨੀਅਰਤਾ ਸੂਚੀਆਂ ਤੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਦੋ ਕੇਸ ਚੱਲ ਰਹੇ ਹਨ ਜਿਨ੍ਹਾਂ ਦੀ ਅਗਲੀ ਸੁਣਵਾਈ ਅਠਾਈ ਅਪ੍ਰੈਲ ਹੈ। ਇਨ੍ਹਾਂ ਦੋਵੇਂ ਕੇਸਾਂ ਦਾ ਮੁੱਖ ਕਾਰਨ ਪ੍ਰਾਇਮਰੀ ਤੋਂ ਮਾਸਟਰ ਕਾਡਰ ਦੀਆਂ ਤਰੱਕੀਆਂ ਕਰਦੇ ਸਮੇਂ ਅਧਿਆਪਕਾਂ ਦੀ ਸਰਵਿਸ ਪੀਰੀਅਡ ਨੂੰ ਅੱਖੋਂ ਓਹਲੇ ਕਰਕੇ ਸੀਨੀਅਰਤਾ ਸੂਚੀਆਂ ਜਾਰੀ ਕਰਨਾ ਹੈ।
ਮੁੱਖ ਅਧਿਆਪਕ ਜਥੇਬੰਦੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਤਿੰਦਰ ਸਿੰਘ ਦੁਆਬੀਆਂ ਨੇ ਕਿਹਾ ਕਿ ਸੀਨੀਅਰਤਾ ਸੂਚੀਆਂ ਵਿੱਚ ਸੋਧ ਕਰਨ ਉਪਰੰਤ ਮਾਸਟਰ ਕਾਡਰ ਦੀਆਂ ਤਰੱਕੀਆਂ ਤੁਰੰਤ ਕੀਤੀਆਂ ਜਾਣ ਤਾਂ ਜੋ ਪਿਛਲੇ ਲੰਮੇ ਸਮੇਂ ਤੋਂ ਤਰੱਕੀਆਂ ਨੂੰ ਉਡੀਕ ਰਹੇ ਅਧਿਆਪਕਾਂ ਨੂੰ ਇਨਸਾਫ ਮਿਲ ਸਕੇ।