ਆਪਣੀ ਪੋਸਟ ਇਥੇ ਲੱਭੋ

Sunday, 24 April 2022

'ਚੰਨੀ ਵਾਲੀ ਬੱਕਰੀ' ਫਿਰ ਚਰਚਾ 'ਚ: 21 ਹਜ਼ਾਰ 'ਚ ਖਰੀਦ ਕੇ ਲਿਜਾਣ ਵਾਲੇ ਨੂੰ ਪੁਲਸ ਨੇ ਕੀਤਾ ਗ੍ਰਿਫਤਾਰ

 ਚਮਕੌਰ ਸਾਹਿਬ, 24 ਅਪ੍ਰੈਲ

ਚੰਨੀ ਵਾਲੀ  ਬੱਕਰੀ ਪੰਜਾਬ ਦੇ ਭਦੌੜ ਵਿੱਚ ਫਿਰ ਚਰਚਾ ਵਿੱਚ ਹੈ। ਚੋਣ ਪ੍ਰਚਾਰ ਦੌਰਾਨ ਸਾਬਕਾ ਸੀਐਮ ਚਰਨਜੀਤ ਚੰਨੀ ਨੇ ਇਸ ਬੱਕਰੀ ਦਾ ਦੁੱਧ ਚੋਇਆ   ਸੀ। ਹੁਣ ਇਹ ਬੱਕਰੀ ਵਿਕ  ਗਈ  ਹੈ। ਇਸ ਬੱਕਰੀ ਨੂੰ ਚੰਨੀ ਦੇ ਇਸੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਦੇ ਇੱਕ ਵਿਅਕਤੀ ਨੇ 21 ਹਜ਼ਾਰ ਵਿੱਚ ਖਰੀਦਿਆ ਸੀ। ਹਾਲਾਂਕਿ, ਅਚਾਨਕ ਪੁਲਿਸ ਨੇ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ। ਹਾਲਾਂਕਿ ਪੁਲਸ ਦਾ ਦਾਅਵਾ ਹੈ ਕਿ ਉਸ ਨੂੰ ਕਿਸੇ ਹੋਰ ਮਾਮਲੇ 'ਚ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਪਰਮਜੀਤ ਦੀ ਆਪਣੇ ਭਰਾ ਨਾਲ ਲੜਾਈ ਹੋਈ ਹੈ। ਜਿਸ ਕਾਰਨ ਧਾਰਾ 107/151 ਤਹਿਤ ਕਾਰਵਾਈ ਕੀਤੀ ਗਈ ਹੈ। ਅੱਜ ਐਤਵਾਰ ਹੋਣ ਕਾਰਨ ਉਸ ਨੂੰ ਜ਼ਮਾਨਤ ਨਹੀਂ ਮਿਲ ਸਕੀ। ਉਸ ਨੂੰ ਐਸਡੀਐਮ ਸਾਹਮਣੇ ਪੇਸ਼ ਕੀਤਾ ਜਾਵੇਗਾ

RECENT UPDATES

Today's Highlight