ਘਰੇਲੂ ਬਿਜਲੀ ਖਪਤਕਾਰਾਂ ਦੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਬਿੱਲ ਹੋਣਗੇ ਮਾਫ-ਕੈਬਨਿਟ ਮੰਤਰੀ

 

ਪੰਜਾਬ ਸਰਕਾਰ ਲੋਕਹਿੱਤ ਵਿਚ ਲੈ ਰਹੀ ਹੈ ਜਿਕਰਯੋਗ ਫੈਸਲੇ-ਹਰਜੋਤ ਬੈਂਸ

ਘਰੇਲੂ ਬਿਜਲੀ ਖਪਤਕਾਰਾਂ ਦੇ ਪ੍ਰਤੀ ਮਹੀਨਾ 300 ਯੂਨਿਟ ਬਿਜਲੀ ਬਿੱਲ ਹੋਣਗੇ ਮਾਫ-ਕੈਬਨਿਟ ਮੰਤਰੀ 

2 ਕਿਲੋਵਾਟ ਘਰੇਲੂ ਬਿਜਲੀ ਖਪਤਕਾਰਾਂ ਦੇ 31 ਦਸੰਬਰ 2021 ਤੱਕ ਦੇ ਸਾਰੇ ਬਕਾਏ ਵੀ ਹੋਣਗੇ ਮਾਫ

ਇੱਕ ਮਹੀਨੇ ਵਿਚ ਸਰਕਾਰ ਨੇ ਪੇਸ਼ ਕੀਤਾ ਆਪਣਾ ਰਿਪੋਰਟ ਕਾਰਡ 

ਲੋਕਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਲਈ ਕੈਬਨਿਟ ਮੰਤਰੀ ਲਗਾਤਾਰ ਹਲਕੇ ਵਿਚ ਕਰ ਰਹੇ ਹਨ ਜਨਤਕ ਬੈਠਕਾਂ

ਗੰਭੀਰਪੁਰ,ਸ੍ਰੀ ਅਨੰਦਪੁਰ ਸਾਹਿਬ 17 ਅਪ੍ਰੈਲ ()

ਸ੍ਰੀ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਕਾਨੂੰਨੀ ਅਤੇ ਵਿਧਾਨਿਕ ਮਾਮਲੇ, ਖਾਣਾਂ ਅਤੇ ਭੂ-ਵਿਗਿਆਨ, ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲੇ ਅਤੇ ਜੇਲ੍ਹ ਵਿਭਾਗ ਪੰਜਾਬ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲੋਕਹਿੱਤ ਵਿਚ ਜਿਕਰਯੋਗ ਫੈਸਲੇ ਲੈ ਰਹੀ ਹੈ, ਆਪਣੇ 30 ਦਿਨਾ ਦੇ ਕਾਰਜਕਾਲ ਦਾ ਰਿਪੋਰਟ ਕਾਰਡ ਸੂਬੇ ਦੇ ਲੋਕਾਂ ਦੇ ਸਾਹਮਣੇ ਪੇਸ਼ ਕਰ ਦਿੱਤਾ ਹੈ। ਲੋਕਾਂ ਨਾਲ ਕੀਤਾ ਹਰ ਵਾਅਦਾ ਪੜਾਅ ਵਾਰ ਪੂਰਾ ਕੀਤਾ ਜਾਵੇਗਾ ਅਤੇ ਲੋਕਾਂ ਦੇ ਮਸਲੇ ਹੱਲ ਕਰਨ ਲਈ ਪੂਰੀ ਜਿੰਮੇਵਾਰੀ ਨਾਲ ਕੰਮ ਕਰਾਂਗੇ।




   ਸ੍ਰੀ.ਬੈਂਸ ਅੱਜ ਗੰਭੀਰਪੁਰ ਵਿਚ ਆਮ ਲੋਕਾਂ ਦੀਆਂ ਮੁਸ਼ਕਿਲਾ ਸੁਣ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਸਾਡੇ ਹਲਕੇ ਵਿਚ ਸਾਡਾ.ਐਮ.ਐਲ.ਏ.ਸਾਡੇ ਵਿਚ ਪ੍ਰੋਗਰਾਮ ਤਹਿਤ ਆਮ ਲੋਕਾਂ ਦੀਆਂ ਨਿੱਜੀ ਅਤੇ ਸਾਝੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਲਗਾਤਾਰ ਬੈਠਕਾਂ ਕੀਤੀਆਂ ਜਾ ਰਹੀਆਂ ਹਨ। ਬੀਤੀ ਸ਼ਾਮ ਸਤਲੁਜ ਸਦਨ ਨੰਗਲ ਵਿਚ ਇਲਾਕੇ ਦੇ ਲੋਕਾਂ/ਪਤਵੰਤਿਆਂ ਨਾਲ ਵਿਸ਼ੇਸ ਬੈਠਕਾਂ ਦਾ ਦੌਰ ਜਾਰੀ ਰਿਹਾ, ਜਿਸ ਵਿਚ ਨਗਰ ਦੀਆਂ ਸਾਝੀਆ ਸਮੱਸਿਆਵਾਂ ਤੇ ਆਮ ਲੋਕਾਂ ਦੀਆਂ ਨਿੱਜੀ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਹੋਇਆ ਅਤੇ ਢੁਕਵੇ ਲੋੜੀਦੇ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ। 

       ਪੰਜਾਬ ਸਰਕਾਰ ਵਲੋਂ ਬੀਤੇ 30 ਦਿਨਾਂ ਵਿਚ ਲੋਕਹਿੱਤ ਦੇ ਲਏ ਫੈਸਲਿਆਂ ਦਾ ਜਿਕਰ ਕਰਦੇ ਹੋਏ ਸ੍ਰੀ ਬੈਂਸ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਵਲੋਂ ਦਿੱਲੀ ਵਿਚ ਕੀਤੇ ਸੁਧਾਰਾਂ ਦੀ ਲੀਹ ਤੇ ਚੱਲਦੇ ਹੋਏ, ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਨੇ ਐਟੀ ਕੁਰੈਪਸ਼ਨ ਐਕਸ਼ਨ ਲਾਈਨ ਦੀ ਸੁਰੂਆਤ ਕਰ ਦਿੱਤੀ ਹੈ, 25 ਹਜ਼ਾਰ ਨਵੀਆਂ ਸਰਕਾਰੀ ਨੌਕਰੀਆਂ ਵਿਚ ਭਰਤੀ ਦਾ ਐਲਾਨ ਕੀਤਾ ਹੈ ਅਤੇ 25 ਹਜ਼ਾਰ ਠੇਕਾ ਅਧਾਰਤ ਮੁਲਾਜਮ ਰੈਗੂਲਰ ਕੀਤੇ ਜਾਣਗੇ।ਉਨ੍ਹਾਂ ਨੇ ਰਾਸ਼ਨ ਦੀ ਘਰਾਂ ਤੱਕ ਡਿਲੀਵਰੀ ਕਰਨ ਦਾ ਫੈਸਲਾ ਲਿਆ ਹੈ। ਪੰਜਾਬ ਸਰਕਾਰ ਨੇ ਪ੍ਰਾਈਵੇਟ ਸਕੂਲਾ ਨੂੰ ਫੀਸਾਂ ਨਾ ਵਧਾਉਣ ਲਈ ਕਿਹਾ ਹੈ, ਐਂਟੀ ਗੈਂਗਸਟਰ ਟਾਸਕ ਫੋਰਸ ਦਾ ਗਠਨ ਕੀਤਾ ਹੈ ਅਤੇ ਐਸ.ਐਸ.ਪੀ ਤੇ ਪੁਲਿਸ ਕਮਿਸ਼ਨਰ ਨੂੰ ਗੈਂਗਸਟਰਾਂ ਵਿਰੁੱਧ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।ਪੰਜਾਬ ਸਰਕਾਰ ਨੇ ਪੇਂਡੂ ਵਿਕਾਸ ਫੰਡ ਲਈ 1 ਹਜ਼ਾਰ ਕਰੋੜ ਰੁਪਏ ਤੋ ਵੱਧ ਪ੍ਰਾਪਤ ਕੀਤੇ ਹਨ ਅਤੇ ਕਿਸਾਨਾਂ ਨੂੰ 101 ਕਰੋੜ ਰੁਪਏ ਤੋ ਵੱਧ ਦਾ ਮੁਆਵਜ਼ਾ ਜਾਰੀ ਕੀਤਾ ਹੈ। 

   ਸ੍ਰੀ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਆਮ ਲੋਕਾਂ ਦੇ ਹਿੱਤ ਲਈ ਇੱਕ ਵੱਡਾ ਫੈਸਲਾ ਲੈਂਦੇ ਹੋਏ ਘਰੇਲੂ ਬਿਜਲੀ ਖਪਤਕਾਰਾਂ ਲਈ 300 ਯੂਨਿਟ ਪ੍ਰਤੀ ਮਹੀਨਾਂ ਬਿਜਲੀ ਦੇ ਬਿੱਲ ਮਾਫ ਕਰਨ ਦਾ ਐਲਾਨ ਕੀਤਾ ਹੈ। ਦੋ ਮਹੀਨੇ ਵਿਚ 600 ਯੂਨਿਟ ਬਿਜਲੀ ਦੀ ਖਪਤ ਹੋਣ ਤੱਕ ਉਪਭੋਗਤਾ ਨੂੰ ਕੋਈ ਬਿੱਲ ਨਹੀ ਦੇਣਾ ਪਵੇਗਾ। ਜਿਹੜੇ ਬਿਜਲੀ ਖਪਤਕਾਰ ਦੋ ਕਿਲੋਵਾਟ ਬਿਜਲੀ ਲੋਡ ਵਾਲਿਆਂ ਦਾ 31 ਦਸੰਬਰ ਤੱਕ ਬਿਜਲੀ ਦਾ ਬਕਾਇਆ ਬਿੱਲ ਨਹੀ ਭਰਿਆ ਹੈ, ਉਨ੍ਹਾਂ ਦਾ ਬਕਾਇਆ ਬਿਜਲੀ ਬਿੱਲ ਮਾਫ ਕੀਤਾ ਹੈ। ਕਮਰਸ਼ੀਅਲ ਅਤੇ ਇੰਡਸਟ੍ਰੀਅਲ ਬਿਜਲੀ ਬਿੱਲਾਂ ਵਿਚ ਕੋਈ ਵਾਧਾਂ ਨਹੀ ਕੀਤਾ ਹੈ ਅਤੇ ਕਿਸਾਨਾਂ ਨੂੰ ਮੋਟਰਾਂ ਉਤੇ ਬਿਜਲੀ ਮੁਫਤ ਦੀ ਸਹੂਲਤ ਜਾਰੀ ਰੱਖੀ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹੇ ਵੀ ਵਾਅਦੇ ਆਮ ਆਦਮੀ ਪਾਰਟੀ ਨੇ ਸੂਬੇ ਦੇ ਲੋਕਾਂ ਨਾਲ ਕੀਤੇ ਹਨ, ਉਹ ਹਰ ਵਾਅਦਾ ਪੂਰਾ ਕਰਾਗੇ। ਜਨਤਕ ਬੈਠਕਾਂ ਵਿਚ ਹਲਕੇ ਦੇ ਲੋਕਾਂ ਦੀਆਂ ਮੁਸ਼ਕਿਲਾ ਹੱਲ ਕਰਨ ਲਈ ਅਧਿਕਾਰੀਆਂ ਨੂੰ ਨਿਰਦੇਸ ਦਿੰਦੇ ਹੋਏ, ਸ੍ਰੀ ਬੈਸ ਨੇ ਕਿਹਾ ਕਿ ਆਮ ਤੌਰ ਤੇ ਲੋਕਾਂ ਨੂੰ ਦਫਤਰਾਂ ਵਿਚ ਬੇਲੋੜੀ ਖੱਜਲ ਖੁਆਰੀ ਹੁੰਦੀ ਹੈ, ਜੋ ਕਿ ਉਨ੍ਹਾਂ ਦੇ ਸਮੇ ਤੇ ਪੈਸੇ ਦੀ ਬਰਬਾਦੀ ਕਰਦੀ ਹੈ, ਇਸ ਲਈ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਸਮੇ ਸਿਰ ਕੀਤਾ ਜਾਵੇ, ਉਨ੍ਹਾਂ ਨੇ ਕਿਹਾ ਕਿ ਅਸੀ ਹਰ ਵਰਗ ਦੀ ਭਲਾਈ ਲਈ ਵਚਨਬੱਧ ਹਾਂ।ਅੱਜ ਸ੍ਰੀ ਬੈਂਸ ਨੇ ਗੰਭੀਰਪੁਰ ਵਿਚ ਲੋਕਾਂ ਦੀਆਂ ਮੁਸਕਿਲਾ/ਸਮੱਸਿਆਵਾਂ ਸੁਣੀਆਂ ਅਤੇ ਹਾਜ਼ਰ ਅਧਿਕਾਰੀਆਂ ਨੂੰ ਢੁਕਵੇ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਇਸੇ ਤਰਾਂ ਦੀਆਂ ਬੈਠਕਾਂ ਬੀਤੀ ਸ਼ਾਮ ਸਤਲੁਜ ਸਦਨ ਨੰਗਲ ਵਿਚ ਵੀ ਆਯੋਜਿਤ ਕੀਤੀਆਂ ਗਈਆਂ। 

ਇਸ ਮੌਕੇ ਸੋਹਣ ਸਿੰਘ ਬੈਂਸ, ਬਚਿੱਤਰ ਸਿੰਘ, ਜਿਲ੍ਹਾ ਪ੍ਰਧਾਨ ਹਰਮਿੰਦਰਪਾਲ ਸਿੰਘ ਢਾਹੇ, ਈ.ਓ ਗੁਰਦੀਪ ਸਿੰਘ,ਐਸ.ਡੀ.ਓ ਰਾਜੇਸ਼ ਸ਼ਰਮਾ, ਜਸਪ੍ਰੀਤ ਸਿੰਘ ਜੇ.ਪੀ, ਸੈਨੇਟਰੀ ਇੰਸਪੈਕਟਰ ਮਦਨ ਲਾਲ, ਵਿਜੇ ਕੁਮਾਰ ਲੇਖਾਕਾਰ, ਬਾਬੂ ਚਮਨ ਲਾਲ, ਗੁਰਮੇਲ ਸਿੰਘ, ਜਗਮੀਤ ਸਿੰਘ, ਜਸਵਿੰਦਰ ਸਿੰਘ, ਹਰਮਿੰਦਰ ਸਿੰਘ ਬੀਕਾਪੁਰ ਆਦਿ ਹਾਜ਼ਰ ਸਨ।

Featured post

PSEB 10th result 2024 Date and link for downloading result

PSEB 10th result 2024 Date and link for downloading result Hello students! Waiting for Punjab Board 10th Result 2024 ? Don't worr...

RECENT UPDATES

Trends