14 ਅਪ੍ਰੈਲ ਨੂੰ ਸਿੱਖਿਆ ਮੰਤਰੀ ਨੂੰ ਮਾਸ ਡੈਪੂਟੇਸਨ ਦੇ ਤੌਰ ਤੇ ਮਿਲਾਂਗੇ :ਅਮਨਦੀਪ ਸਰਮਾ
ਜਥੇਬੰਦੀ ਨੂੰ ਤੁਰੰਤ ਮੀਟਿੰਗ ਦੇਣ ਦੀ ਮੰਗ:ਧੀਰਾ
ਪਿਛਲੇ ਲੰਮੇ ਸਮੇਂ ਤੋਂ ਸਿੱਖਿਆ ਮੰਤਰੀ ਪੰਜਾਬ ਨਾਲ ਮੀਟਿੰਗ ਸੰਬੰਧੀ ਐਮ ਐਲ ਏ ਨੂੰ ਮੰਗ ਪੱਤਰ ਦੇਣ ਤੋਂ ਬਾਅਦ ਜਥੇਬੰਦੀ ਨੇ ਇਹ ਫੈਸਲਾ ਕੀਤਾ ਹੈ ਕਿ 14 ਅਪ੍ਰੈਲ ਨੂੰ ਬਰਨਾਲਾ ਵਿਖੇ ਸਿੱਖਿਆ ਮੰਤਰੀ ਮੀਤ ਹੇਅਰ ਨੂੰ ਜਥੇਬੰਦੀ ਦਾ ਇਕ ਵੱਡਾ ਵਫਦ ਮਾਸ ਡੈਪੂਟੇਸਨ ਦੇ ਰੂਪ ਵਿੱਚ ਮਿਲੇਗਾ।
ਜਥੇਬੰਦੀ ਦੇ ਸੂਬਾ ਪ੍ਰਧਾਨ ਅਮਨਦੀਪ ਸ਼ਰਮਾ, ਅਧਿਆਪਕ ਆਗੂ ਰਾਮਨਾਥ ਧੀਰਾਂ ਨੇ ਕਿਹਾ ਕਿ ਜੇਕਰ ਪ੍ਰਾਇਮਰੀ ਅਧਿਆਪਕਾਂ ਦੇ ਮਸਲੇ ਹੱਲ ਨਹੀਂ ਹੁੰਦੀ ਤਾਂ ਜਥੇਬੰਦੀ
ਮੁੜ੍ ਸੰਘਰਸ਼ ਦਾ ਰਸਤਾ ਅਪਣਾਏਗੀ।ਜਥੇਬੰਦੀ ਦੇ ਆਗੂ ਸਤਿੰਦਰ ਸਿੰਘ ਦੁਆਬੀਆਂ ਨੇ ਕਿਹਾ ਕਿ ਪ੍ਰਾਇਮਰੀ ਸਕੂਲਾਂ ਵਿੱਚ ਭਰਤੀ, ਬਦਲੀਆਂ ਅਤੇ ਹੋਰ ਅਹਿਮ ਘਾਟਾਂ ਤੇ ਸਿੱਖਿਆ ਮੰਤਰੀ ਪੰਜਾਬ ਨਾਲ ਵਿਚਾਰ ਚਰਚਾ ਕਰਨ ਸਬੰਧੀ ਪੰਜਾਬ ਭਰ ਦੇ ਅਧਿਆਪਕ ਸਾਥੀ ਬਰਨਾਲਾ ਵਿਖੇ ਆਉਣਗੇ।
ਉਨ੍ਹਾਂ ਮੰਗ ਕੀਤੀ ਕਿ ਮੁੱਖ ਅਧਿਆਪਕ ਜਥੇਬੰਦੀ ਪੰਜਾਬ ਨੂੰ ਤੁਰੰਤ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਦਿੱਤੀ ਜਾਵੇ ਤਾਂ ਜੋ ਪ੍ਰਾਇਮਰੀ ਪੱਧਰ ਦੇ ਅਧਿਆਪਕਾਂ ਦੇ ਮਸਲੇ ਹੱਲ ਕਰਵਾਏ ਜਾ ਸਕਣ।