ਸ.ਸ.ਸ.ਸਮਾਰਟ ਸਕੂਲ ਪਾਤੜਾਂ ਦੇ ਅਧਿਆਪਕਾਂ ਦੀ ਪ੍ਰੇਰਨਾ ਸਦਕਾ ਵਿਦਿਆਰਥੀਆਂ ਵੱਲੋਂ ਲਗਾਇਆ ਸਮਾਜਿਕ- ਅੰਗਰੇਜ਼ੀ ਮੇਲਾ ਆਪਣੀ ਅਭੁੱਲ ਯਾਦ ਛੱਡ ਗਿਆ
ਪਟਿਆਲਾ 8 ਮਾਰਚ -( ਅਨੂਪ) ਡੀ.ਪੀ.ਆਈ. ਐਲੀਮੈਂਟਰੀ-ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਪਟਿਆਲਾ ਹਰਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਯੋਗ ਅਗਵਾਈ ਹੇਠ ਡਾ. ਜਤਿੰਦਰ ਕੁਮਾਰ ਬਾਂਸਲ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਤੜਾ ਦੀ ਦੇਖ-ਰੇਖ ਵਿੱਚ ਸਕੂਲ ਵਿਖੇ ਸਮਾਜਿਕ ਅਤੇ ਅੰਗਰੇਜ਼ੀ ਵਿਸ਼ੇ ਨਾਲ਼ ਸੰਬੰਧਿਤ ਮੇਲਾ ਛੇਵੀਂ ਜਮਾਤ ਅਤੇ ਇਸ ਤੋਂ ਉੱਪਰ ਦੀਆਂ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਕਰਵਾਇਆ ਗਿਆ, ਜਿਨ੍ਹਾਂ ਦਾ ਪ੍ਰਬੰਧ ਅਤੇ ਸੰਚਾਲਨ ਚਾਰੂ ਮੋਹਨ, ਸਮਿੱਤ ਕੁਮਾਰ, ਕਮਲਜੀਤ ਕੌਰ,ਰਣਵੀਰ ਕੌਰ, ਮੀਨਾ ਰਾਣੀ ਅਤੇ ਹਰਬੰਸ ਲਾਲ ਅਧਿਆਪਕਾਂ ਦੁਆਰਾ ਬਹੁਤ ਵਧੀਆ ਤਰੀਕੇ ਨਾਲ਼ ਕੀਤਾ ਗਿਆ ਅਤੇ ਵਿਦਿਆਰਥੀਆਂ ਨੇ ਵੀ ਬਹੁਤ ਵੱਡੇ ਪੱਧਰ 'ਤੇ ਭਾਗ ਲਿਆ। ਦਫਤਰ ਜ਼ਿਲ੍ਹਾ ਸਿੱਖਿਆ ਅਫਸਰ ਪਟਿਆਲਾ ਵੱਲੋਂ ਦੀਪਕ ਵਰਮਾ ਜ਼ਿਲ੍ਹਾ ਮੈਂਟਰ (ਅੰਗਰੇਜ਼ੀ) ਨੇ ਵਿਜ਼ਿਟ ਕਰਕੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਮੌਕੇ ਜਿੱਥੇ ਵਿਦਿਆਰਥੀਆਂ ਨੇ ਵੱਖ ਵੱਖ ਤਰ੍ਹਾਂ ਦੇ ਮਾਡਲ ਤਿਆਰ ਕੀਤੇ ਹਨ, ਉਥੇ ਨਾਲ ਹੀ ਵਿਦਿਆਰਥੀਆਂ ਨੇ ਔਰਤ ਦੀ ਮੱਧਕਾਲੀਨ ਅਤੇ ਅੱਜ ਦੀ ਸਥਿਤੀ ਨੂੰ ਦਰਸਾਉਂਦੇ ਹੋਏ ਨਾਟਕ ਵੀ ਪੇਸ਼ ਕੀਤੇ।
ਈ.ਵੀ.ਐਮ ਦਾ ਵਰਕਿੰਗ ਮਾਡਲ, ਚੋਣ ਪ੍ਰੀਕ੍ਰਿਆ ਅਤੇ ਬਹੁਤ ਹੀ ਗੰਭੀਰ, ਹਾਸਰਸ ਰੂਪ ਵਿਚ ਤਿਆਰ ਕੀਤਾ ਨਾਟਕ, ਲਿੰਗ ਸਮਾਨਤਾ ਉਤੇ ਰੋਲ ਪਲੇਅ ਨੂੰ ਐਸ ਐਸ ਮਾਸਟਰ ਸਮਿੱਤ ਕੁਮਾਰ ਦੀ ਅਗਵਾਈ ਅਤੇ ਦੇਖ ਰੇਖ ਹੇਠ ਬਹੁਤ ਹੀ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੇ ਗਏ।
ਪ੍ਰਿੰਸੀਪਲ ਡਾ .ਜਤਿੰਦਰ ਕੁਮਾਰ ਬਾਂਸਲ ਅਤੇ ਉਨ੍ਹਾਂ ਦੇ ਸਕੂਲ ਦੇ ਸਟਾਫ ਦੁਆਰਾ ਇਨ੍ਹਾਂ ਮੇਲਿਆਂ ਦੇ ਆਯੋਜਨ ਸਬੰਧੀ ਬਹੁਤ ਖੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ ਕਿਉਂਕਿ ਇਸ ਨਾਲ ਵਿਦਿਆਰਥੀ ਆਪਣੇ ਵਿਸ਼ੇ ਨੂੰ ਰੁਚੀ ਅਤੇ ਸਾਰਥਿਕਤਾ ਨਾਲ ਪੜ੍ਹਦੇ ਹਨ।
ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਪਾਤੜਾਂ ਦੇ ਸਟਾਫ ਦੀ ਮਿਹਨਤ ਸਦਕਾ ਵਿਦਿਆਰਥੀਆਂ ਵੱਲੋਂ ਬਹੁਤ ਹੀ ਬਿਹਤਰੀਨ ਵਰਕ ਸਕੂਲ ਪੱਧਰ 'ਤੇ ਸਕੂਲ ਮੁਖੀ ਦੁਆਰਾ ਮੇਲੇ ਵਿਚ ਸ਼ਾਮਲ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਗਏ ਤਾਂ ਜੋ ਵਿਦਿਆਰਥੀਆਂ ਦਾ ਉਤਸ਼ਾਹ ਅਤੇ ਰੁਚੀ ਬਣੀ ਰਹੇ। ਇਸ ਮੌਕੇ ਬੂਟੀ ਸੇਠ ਅਤੇ ਬਲਰਾਮ ਕੁਮਾਰ ਬੀ.ਐੱਮ ਨੇ ਇਹਨਾਂ ਸਕੂਲਾਂ ਵਿੱਚ ਚਲਦੇ ਮੇਲਿਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ਼ ਨੇਪਰੇ ਚਾੜਿਆ। ਦੀਪਕ ਵਰਮਾ ਜ਼ਿਲ੍ਹਾ ਮੈਂਟਰ ਪਟਿਆਲਾ ਨੇ ਦੱਸਿਆ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸ਼ਮੂਲੀਅਤ ਬਹੁਤ ਹੀ ਸ਼ਲਾਘਾਯੋਗ ਰਹੀ।