Wednesday, 9 March 2022

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ: 12 ਮਾਰਚ ਤੱਕ ਅਧਿਕਾਰੀਆਂ ਨੂੰ ਸਟੇਸ਼ਨ ਛੱਡਣ ਦੀ ਮਨਾਹੀ

 ਵਿਧਾਨ ਸਭਾ ਚੋਣਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ, ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਵਲੋਂ 12 ਮਾਰਚ ਤੱਕ ਅਧਿਕਾਰੀਆਂ ਨੂੰ ਸਟੇਸ਼ਨ ਨਾ ਛੱਡਣ ਦੇ ਹੁਕਮ ਜਾਰੀ ਕੀਤੇ ਹਨ।

 


ਚੋਣ ਅਫ਼ਸਰ ਵਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ

"ਪੰਜਾਬ ਵਿਧਾਨ ਸਭਾ ਚੋਣਾ, 2022 ਦੀਆਂ ਵੋਟਾਂ ਦੀ ਗਿਣਤੀ ਦਾ ਕੰਮ ਮਿਤੀ 10.03.2022 ਨੂੰ ਮੁਕੰਮਲ ਹੋ ਜਾਵੇਗਾ, ਜਿਸ ਉਪਰੰਤ ਜਿੱਤਣ ਵਾਲੀ ਪਾਰਟੀਆਂ ਵੱਲੋਂ ਜਿਲ੍ਹਾ ਲੁਧਿਆਣਾ ਦੀਆਂ ਅਲੱਗ-ਅਲੱਗ ਜਗ੍ਹਾ ਵਿਖੇ ਖੁਸ਼ੀ ਦਾ ਜ਼ਸਨ ਮਨਾਇਆ ਜਾਵੇਗਾ, ਇਨ੍ਹਾਂ ਜਸ਼ਨਾਂ ਦੇ ਮੱਦੇਨਜ਼ਰ ਅਮਨ ਕਾਨੂੰਨ ਦੀ ਵਿਵਸਥਾ ਬਣਾਏ ਰੱਖਣ ਲਈ ਅਤੇ ਲੋਕ ਹਿੱਤ ਵਿੱਚ ਸ਼ਾਤੀ ਕਾਇਮ ਰੱਖਣ ਲਈ ਜਿਲ੍ਹਾ ਲੁਧਿਆਣਾ ਦੇ ਸਮੂਹ ਉਪ ਮੰਡਲ ਮੈਜਿਸਟਰੇਟ, ਸਮੂਹ ਤਹਿਸੀਲਦਾਰ, ਸਮੂਹ ਨਾਇਬ ਤਹਿਸੀਲਦਾਰ ਮਿਤੀ 10.03.2022 ਤੋਂ 12.03.2022 ਤੱਕ ਆਪਣੇ ਸਟੈਂਸ਼ਨਾਂ ਤੇ ਹਾਜ਼ਰ ਰਹਿਣਗੇ। ਇਸ ਤੋਂ ਇਵਾਲਾ ਜੇਕਰ ਕਿਸੇ ਉਪ ਮੰਡਲ ਮੈਜਿਸਟਰੇਟ, ਜਿਲ੍ਹਾ ਲੁਧਿਆਣਾ ਨੂੰ ਵਾਧੂ ਮੈਜਿਸਟਰੇਟ ਦੀ ਜਰੂਰਤ ਮਹਿਸੂਸ ਹੋਵੇ ਤਾਂ ਇਸ ਦਫਤਰ ਨਾਲ ਰਾਬਤਾ ਕਾਇਮ ਕੀਤਾ ਜਾਵੇ। ਇਹ ਹੁਕਮ ਤੁਰੰਤ ਲਾਗੂ ਹੋਣਗੇ।""Trending

RECENT UPDATES

Today's Highlight