ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਸਾਰੇ ਵਿਭਾਗਾਂ ਦੇ ਮੁਲਾਜ਼ਮ ਹੋਣਗੇ ਸ਼ਾਮਲ

 28 ਮਾਰਚ ਦੀ ਹੜਤਾਲ ਨੂੰ ਲੈ ਕੇ ਤਿਆਰੀਆਂ ਮੁਕੰਮਲ -:ਮਾਨ

"ਪੁਰਾਣੀ ਪੈਨਸ਼ਨ ਬਹਾਲੀ ਦੀ ਮੰਗ ਨੂੰ ਲੈ ਕੇ ਸਾਰੇ ਵਿਭਾਗਾਂ ਦੇ ਮੁਲਾਜ਼ਮ ਹੋਣਗੇ ਸ਼ਾਮਲ"


ਨਵਾਂ ਸ਼ਹਿਰ,27 ਮਾਰਚ( ਮਾਨ ) : ਰਾਸ਼ਟਰੀ ਪੱਧਰ ਤੇ ਕੰਮ ਕਰ ਰਹੀ ਜੱਥੇਬੰਦੀ ,ਅਖਿਲ ਭਾਰਤੀ ਪੈਨਸ਼ਨ ਬਹਾਲੀ ਸੰਯੁਕਤ ਮੋਰਚਾ, ਵੱਲੋਂ ਪੁਰਾਣੀ ਪੈਂਨਸਨ ਬਹਾਲ ਕਰਾਉਣ ਲਈ ਅਤੇ ਐਨ ਪੀ ਐਸ ਦੇ ਵਿਰੋਧ ਵਿੱਚ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਸੰਬੰਧੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਦੇ ਸਮੂਹ ਮੁਲਾਜਮਾਂ ਦੀ ਇੱਕ ਵਿਸ਼ੇਸ਼ ਮੀਟਿੰਗ ਸਥਾਨਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਈ।ਇਸ ਸੰਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਗੁਰਦਿਆਲ ਮਾਨ ਜਿਲ੍ਹਾ ਕਨਵੀਨਰ ਨੇ ਕਿਹਾ ਕਿ ਪੁਰਾਣੀ ਪੈਨਸ਼ਨ ਦੀ ਬਹਾਲੀ ਦਾ ਮੁੱਦਾ ਮੁਲਾਜਮਾਂ ਦਾ ਅਹਿਮ ਮੁੱਦਾ ਬਣ ਚੁੱਕਾ ਹੈ। ਇਸ ਸਬੰਧੀ ਰਾਸ਼ਟਰੀ ਜੱਥੇਬੰਦੀ ਵੱਲੋਂ 28 ਮਾਰਚ ਨੂੰ ਦੇਸ਼ ਵਿਆਪੀ ਹੜਤਾਲ ਦਾ ਸੱਦਾ ਦਿੱਤਾ ਗਿਆ ਹੈ। ਇਸ ਮੁੱਦੇ ਤੇ ਪੰਜਾਬ ਵਿੱਚ ਲਗਾਤਾਰ ਸੰਘਰਸ਼ ਕਰ ਰਹੀ ਜੱਥੇਬੰਦੀ 'ਪੁਰਾਣੀ ਪੈਂਨਸ਼ਨ ਬਹਾਲੀ ਸੰਘਰਸ਼ ਕਮੇਟੀ' ਨੇ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜਿਲ੍ਹੇ ਅੰਦਰ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਭਾਵੇਂ ਕਿ ਇਹ ਹੜਤਾਲ ਦੇਸ਼ ਵਿਆਪੀ ਹੈ ਪਰ ਇਸ ਹੜਤਾਲ ਰਾਹੀਂ ਅਸੀਂ ਪੰਜਾਬ ਦੀ ਆਪ ਸਰਕਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਜੇ ਮੁਲਾਜ਼ਮ ਵਰਗ ਨੇ ਆਪ ਸਰਕਾਰ ਤੇ ਭਰੋਸਾ ਜਤਾਇਆ ਹੈ ਤਾਂ ਸਰਕਾਰ ਦਾ ਵੀ ਫਰਜ ਬਣਦਾ ਹੈ ਕਿ ਮੁਲਾਜ਼ਮਾਂ ਦੇ ਹੱਕ ਵਿੱਚ ਫੈਸਲੇ ਲਵੇ ਤੇ ਪੁਰਾਣੀ ਪੈਂਨਸ਼ਨ ਬਹਾਲ ਕੀਤੀ ਜਾਵੇ। ਉਨ੍ਹਾਂ ਅੱਗੇ ਦੱਸਿਆ ਕਿ ਅਪ੍ਰੈਲ ਮਹੀਨੇ ਵਿੱਚ ਹਲਕਾ ਪੱਧਰ ਤੇ ਵਿਧਾਇਕਾਂ / ਸੰਸਦ ਮੈਂਬਰਾਂ ਨੂੰ ਪੁਰਾਣੀ ਪੈਂਨਸ਼ਨ ਬਹਾਲ ਕਰਾਉਣ ਲਈ ਮੰਗ ਪੱਤਰ ਦਿੱਤੇ ਜਾਣਗੇ ਅਤੇ 22 ਮਈ ਨੂੰ ਜੰਤਰ ਮੰਤਰ ਦਿੱਲੀ ਵਿਖੇ ਵਿਸ਼ਾਲ ਧਰਨਾ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਜਿੱਥੇ ਰਾਜਸਥਾਨ ਅਤੇ ਛੱਤੀਸਗੜ੍ਹ ਸਰਕਾਰਾਂ ਨੇ ਪੁਰਾਣੀ ਪੈਂਨਸ਼ਨ ਬਹਾਲ ਕਰਨ ਦਾ ਐਲਾਨ ਕੀਤਾ ਹੈ ਹੁਣ ਆਪ ਸਰਕਾਰ ਵੀ ਪਹਿਲ ਦੇ ਅਧਾਰ ਤੇ ਪੰਜਾਬ ਵਿੱਚ ਇਹ ਐਲਾਨ ਕਰੇ। ਇਸ ਮੰਗ ਨੂੰ ਲੈ ਕੇ ਪੂਰਾ ਦੇਸ਼ ਅਤੇ ਹੋਰ ਰਾਜ ਪੰਜਾਬ ਵੱਲ ਦੇਖ ਰਹੇ ਹਨ ਕਿ ਆਪ ਸਰਕਾਰ ਜਰੂਰ ਐਲਾਨ ਕਰੇਗੀ। ਇਸ ਲਈ ਮਾਨਯੋਗ ਮੁੱਖ ਮੰਤਰੀ ਜੀ ਨੂੰ ਅਪੀਲ ਹੈ ਕਿ ਪੁਰਾਣੀ ਪੈਨਸ਼ਨ ਬਹਾਲੀ ਦੀ ਪਹਿਲ ਕਰਦਿਆਂ ਮੁਲਾਜਮਾਂ ਦਾ ਬੁਢਾਪਾ ਸੁਰੱਖਿਅਤ ਕਰੇ। ਮੀਟਿੰਗ ਵਿੱਚ ਕੱਲ ਨੂੰ ਕੀਤੇ ਜਾ ਰੋਸ ਮਾਰਚ ਸੰਬੰਧੀ ਵਿਚਾਰਾਂ ਕੀਤੀਆਂ ਗਈਆ। ਕੱਲ ਦੇ ਰੋਸ ਮਾਰਚ ਵਿੱਚ ਬੀ ਐਡ ਅਧਿਆਪਕ ਫਰੰਟ,ਈ ਟੀ ਟੀ ਯੂਨੀਅਨ,ਬੈਂਕ ਮੁਲਾਜਮ,ਪਟਵਾਰ ਯੂਨੀਅਨ,ਹੈਲਥ ਵਿਭਾਗ,ਐਸ ਸੀ/ਬੀ ਸੀ ਗਜਟਿਡ ਨਾਨ ਗਜਟਿਡ ਫੈਡਰੇਸਨ,ਮਾਸਟਰ ਕੇਡਰ ਯੂਨੀਅਨ,ਐਸ ਸੀ ਅਤੇ ਲੋਕ ਭਲਾਈ ਅਧਿਆਪਕ ਫਰੰਟ, ਰੋਡਵੇਜ਼ ਵਿਭਾਗ,ਵਾਟਰ ਸਪਲਾਈ ਵਿਭਾਗ, ਪੈਨਸ਼ਨਰ ਕਰਮਚਾਰੀ ਯੂਨੀਅਨ ਅਤੇ ਸਾਂਝਾ ਮੋਰਚਾ ਸ਼ਾਮਿਲ ਹੋਵੇਗਾ।ਇਸ ਮੌਕੇ ਗੁਰਦੀਪ ਸਿੰਘ,ਸੰਜੀਵ ਕੁਮਾਰ,ਕਮਲ,ਭੁਪਿੰਦਰ ਸਿੰਘ,ਬਲਕਾਰ ਚੰਦ,ਰਜਿੰਦਰ ਕੁਮਾਰ,ਸ਼ੁਦੇਸ ਕੁਮਾਰ,ਰਵਿੰਦਰ ਲਾਲੀ,ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ।

ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਦੇ ਰੋਸ ਮਾਰਚ ਸੰਬੰਧੀ ਤਿਆਰੀਆਂ ਦਾ ਜ਼ਾਇਜਾ ਲੈਦੇ ਹੋਏ।


💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends