ਫਰਜ਼ੀ ਪੱਤਰਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਅਸਮੰਜਸ'ਚ ਪਾਇਆ

 

ਫਰਜ਼ੀ ਪੱਤਰਾਂ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ  ਨੂੰ ਅਸਮੰਜਸ'ਚ ਪਾਇਆ 

ਚੰਡੀਗੜ੍ਹ 7 ਮਾਰਚ 2022:( pb.jobsoftoday.in)

ਸਿੱਖਿਆ ਵਿਭਾਗ ਦੇ ਨਾਮ ਤੇ ਫਰਜੀ/ ਜਾਅਲੀ ਨੋਟੀਫਿਕੇਸ਼ਨ/ ਪੱਤਰ ਜਾਰੀ ਕਰ , ਕੁਝ ਸ਼ਰਾਰਤੀ ਅਨਸਰਾਂ ਨੇ ਅਧਿਆਪਕਾਂ ਨੂੰ ਅਸਮੰਜਸ ' ਚ ਪਾਇਆ ਹੈ।

ਹਰ ਵਾਰ ਇਹ ਸ਼ਰਾਰਤੀ ਅਨਸਰ ਇਸ ਤਰ੍ਹਾਂ ਦੀਆਂ ਪੋਸਟਾਂ ਵਾਇਰਲ ਕਰਦੇ ਹਨ ਕਿ ਅਧਿਆਪਕ, ਅਤੇ  ਵਿਦਿਆਰਥੀਆਂ ਨੂੰ ਸਮਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਇਸ ਤੋਂ ਪਹਿਲਾਂ ਵੀ ਕਈ ਵਾਰ ਜਿਵੇਂ ਕਿ ਪ੍ਰੀ ਬੋਰਡ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਹਨ, ਅਨੇਕਾਂ ਉਦਾਹਰਨਾਂ ਹਨ ਜਦੋਂ ਇਹਨਾਂ ਅਨਸਰਾਂ ਨੇ ਅਧਿਆਪਕਾਂ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਹੈ।

SCIENCE OLYMPIAD ANSWER KEY: PUNJAB SCIENCE OLYMPIAD ANSWER KEY DOWNLOAD HERE


ਹੁਣ 6 ਮਾਰਚ ਸ਼ਾਮ ਤੋਂ ਇਕ ਪੱਤਰ ਨੂੰ ਵਾਇਰਲ ਕੀਤਾ ਜਾ ਰਿਹਾ ਹੈ ਜਿਸ ਵਿਚ ਲਿਖਿਆ ਗਿਆ ਹੈ ਕਿ ਨਾਨ ਬੋਰਡ ਜਮਾਤਾਂ ਦੀਆਂ ਪ੍ਰੀਖਿਆਵਾਂ  ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਤੀਜੀ, ਚੌਥੀ, ਛੇਵੀਂ, ਸੱਤਵੀਂ , ਨੌਵੀਂ ਅਤੇ ਗਿਆਰਵੀਂ ਸ਼੍ਰੇਣੀ ਟਰਮ-2 ਦੀ ਪਰੀਖਿਆਵਾਂ ਮਾਰਚ /ਅਪ੍ਰੈਲ-2022 ਤੋਂ ਸ਼ੁਰੂ ਕਾਰਵਾਈਆਂ ਜਾ ਰਹੀਆਂ ਹਨ, ਇਹਨਾਂ ਸਾਰੀਆਂ ਸ਼੍ਰੇਣੀਆਂ ਦੀਆਂ ਪਰੀਖਿਆਵਾਂ ਮਿਤੀ 16-3-2022 ਤੋਂ 31-3-2022 ਤੱਕ ਕਰਵਾਈਆਂ ਜਾ ਰਹੀਆਂ ਹਨ। ਇਹਨਾ ਸ਼੍ਰੇਣੀਆਂ ਦੀ ਪ੍ਰੋਯੋਗੀ ਪਰੀਖਿਆ ਨਹੀਂ ਲਈ ਜਾਵੇਗੀ । ਇਹ ਪਰੀਖਿਆਵਾਂ ਕੋਵਿਡ-19ਨੂੰ ਧਿਆਨ ਵਿੱਚ ਰੱਖਦੇ ਕਰਵਾਈਆਂ ਜਾਣਗੀਆਂ। ਤੀਜੀ  ਅਤੇ ਚੌਥੀ, ਛੇਵੀਂ ਅਤੇ ਸੱਤਵੀਂ, ਨੌਵੀਂ ਅਤੇ ਗਿਆਰਵੀਂ ਦੀ ਡੇਟਸ਼ੀਟ ਅਲੱਗ ਅਲੱਗ ਜ਼ਾਰੀ ਕੀਤੀ ਜਾਵੇਗੀ |





ਇਸ ਪੱਤਰ ਦੀ ਸ਼ਬਦਾਵਲੀ ਤੋਂ ਹੀ ਸਪੱਸ਼ਟ ਹੈ ਕਿ ਇਹ ਪੱਤਰ ਬਿਲਕੁਲ ਜਾਅਲੀ ਹੈ ,ਇਸ ਪੱਤਰ ਉਪਰ ਕੀਤੇ ਜੇ.ਆਰ. ਮਹਿਰੋਕ ਕੰਟਰੋਲਰ ਪ੍ਰੀਖਿਆਵਾਂ ਦੇ ਹਸਤਾਖਰ ਵੀ ਜਾਅਲੀ ਹਨ।

ਇਸ ਪੱਤਰ ਨੂੰ ਬਿਨਾਂ ਕਿਸੇ ਜਾਂਚ/ ਪੜਤਾਲ ਤੋਂ ਹੀ ਅਧਿਆਪਕਾਂ , ਸਕੂਲ ਮੁਖੀਆਂ ਅਤੇ  ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਵਲੋਂ ਵੀ ਵਾਟਸਅਪ ਗਰੁੱਪਾਂ  ਵਿੱਚ  ਸ਼ੇਅਰ ਕੀਤਾ ਗਿਆ । ਜਿਵੇਂ ਹੀ ਸਿਖਿਆ ਅਧਿਕਾਰੀਆਂ ਨੇ ਇਹ ਪੱਤਰ ਸ਼ੇਅਰ ਕੀਤਾ ਉਸ ਤੋਂ ਬਾਅਦ ਇਹ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ।



ਇਸ ਪੱਤਰ ਦੀ ਜਾਂਚ ਇਸ ਲਈ ਵੀ ਜ਼ਰੂਰੀ ਸਨ ਕਿਉਂਕਿ ਇਹ ਪੱਤਰ ਐਤਵਾਰ 6 ਮਾਰਚ ਨੂੰ ਜਾਰੀ ਕੀਤਾ ਗਿਆ , ਸਿੱਖਿਆ ਅਧਿਕਾਰੀਆਂ/ ਅਧਿਆਪਕਾਂ ਨੂੰ ਅਤੇ ਆਮ ਲੋਕ ਵੀ ਜਾਣਦੇ ਹਨ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਸਿੱਖਿਆ ਬੋਰਡ ਬੰਦ ਹੁੰਦਾ ਹੈ। ਪ੍ਰਤੂੰ ਕਿਸੇ ਨੇ ਵੀ ਧਿਆਨ ਦੇਣ ਦੀ ਲੋੜ ਮਹਿਸੂਸ ਨਹੀਂ ਕੀਤੀ , ਜਿਸ ਕਾਰਨ ਸਮੂਹ ਅਧਿਆਪਕਾਂ , ਵਿਦਿਆਰਥੀਆਂ ਤੱਕ ਗ਼ਲਤ ਜਾਣਕਾਰੀ ਪਹੁੰਚਾਈ ਗਈ।




ਇਸ ਤਰ੍ਹਾਂ ਦੇ ਜਾਅਲੀ ਪੱਤਰ ਹਰ ਵਾਰ ਵਾਇਰਲ ਹੋਣਾ , ਬਹੁਤ ਹੀ ਨਿੰਦਣਯੋਗ ਹੈ, ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਚਾਹੀਦਾ ਹੈ ਕਿ , ਜੋ ਸ਼ਰਾਰਤੀ ਅਨਸਰ ਇਹ ਕੰਮ ਕਰਦੇ ਹਨ ਉਹਨਾਂ ਵਿਰੁੱਧ ਕਾਰਵਾਈ ਕਰਨ।

ਆਪਣੇ ਪਾਠਕਾਂ ਨੂੰ ਅਪੀਲ ਹੈ ਕਿ ਸਹੀ ਜਾਣਕਾਰੀ ਲਈ ਸਿੱਖਿਆ ਵਿਭਾਗ ਦੀ ਵੈਬਸਾਈਟ ਜਾਂ pb.jobsoftoday.in ਤੇ ਵਿਜ਼ਿਟ ਕੀਤਾ ਜਾਵੇ।


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

HOLIDAY ANNOUNCED: ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ

 ਪੰਜਾਬ ਸਰਕਾਰ ਨੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਗੁਰਪੂਰਬ ਮੌਕੇ ਸਥਾਨਕ ਛੁੱਟੀ ਦਾ ਐਲਾਨ ਕੀਤਾ ਅੰਮ੍ਰਿਤਸਰ, 16 ਅਕਤੂਬਰ 2024 ( ਜਾਬਸ ਆਫ ਟੁਡੇ) ਪੰਜਾਬ ਸਰਕਾਰ ਨੇ ਸ਼੍ਰੀ...

RECENT UPDATES

Trends