ਲੁਧਿਆਣਾ, 2 ਮਾਰਚ 2022,
ਜ਼ਿਲ੍ਹਾ ਚੋਣ ਅਫ਼ਸਰ ਲੁਧਿਆਣਾ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਜਾਰੀ ਪੋਲਿੰਗ ਅਫ਼ਸਰਾਂ ਨੂੰ ਅਲਗ ਅਲਗ ਮਾਣਭੱਤਾ ਦੇਣ ਤੇ ਸਮੂਹ ਰਿਟਰਨਿੰਗ ਅਫ਼ਸਰਾਂ ਤੋਂ ਜੁਆਬ ਮੰਗਿਆ ਹੈ।
POLLING STAFF HONORARIUM||
PRO STAFF HONORARIUM|| APRO STAFF HONORARIUM|| PO STAFF HONORARIUM|| SUPERVISOR STAFF HONORARIUM|| MICRO OBSERVER STAFF HONORARIUM|| COUNTING STAFF HONORARIUM|| CLASS 4 HONORARIUM HONORARIUM
ਇਹ ਹੁਕਮ ਸੰਧਿਆ ਕਪੂਰ APRO ਵੱਲੋਂ ਪ੍ਰਾਪਤ ਸ਼ਿਕਾਇਤ ਦੇ ਆਧਾਰ ਤੇ ਕੀਤੇ ਗਏ ਹਨ। ਜ਼ਿਲ੍ਹਾ ਚੋਣ ਅਫ਼ਸਰ ਵਲੋਂ ਕਿਹਾ ਗਿਆ ਹੈ ਕਿ ਸ਼ਿਕਾਇਤ ਦੀ ਪੜਤਾਲ ਕਰਵਾ ਕੇ ਪੜਤਾਲੀਆਂ ਰਿਪੋਰਟ ਆਪਣੀ ਸਵੈ ਸਪਸ਼ਟ ਟਿੱਪਣੀ ਸਹਿਤ ਇਸ ਦਫਤਰ ਨੂੰ
ਤੁਰੰਤ ਭੇਜੀ ਜਾਵੇ, ਤਾਂ ਜੋ ਇਸ ਬਾਰੇ ਯੋਗ ਕਾਰਵਾਈ ਕੀਤੀ ਜਾ ਸਕੇ।
ਵਿਧਾਨ ਸਭਾ ਚੋਣਾਂ 2022 ਨੂੰ ਮੁੱਖ ਰੱਖਦੇ ਹੋਏ ਸ਼ਿਕਾਇਤ ਦੀ ਰਿਪੋਰਟ 24 ਘੰਟੇ ਦੇ ਅੰਦਰ-ਅੰਦਰ ਜ਼ਿਲ੍ਹਾ ਚੋਣ ਅਫ਼ਸਰ ਦੇ ਦਫਤਰ ਨੂੰ ਅੰਗ੍ਰੇਜ਼ੀ ਤੇ ਪੰਜਾਬੀ ਵਿੱਚ ਈਮੇਲ ਆਈ ਡੀ ਤੇ ਭੇਜਣੀ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ।
ਸੰਧਿਆ ਕਪੂਰ ਵੱਲੋਂ ਜ਼ਿਲ੍ਹਾ ਚੋਣ ਅਫ਼ਸਰ ਨੂੰ ਕੀਤੀ ਇਹ ਸ਼ਿਕਾਇਤ :
ਸੰਧਿਆ ਕਪੂਰ ਵਲੋਂ ਜ਼ਿਲ੍ਹਾ ਚੋਣ ਅਫ਼ਸਰ ਨੂੰ ਪੁੱਛਿਆ ਗਿਆ ਕਿ: "ਕੀ ਪੋਲਿੰਗ ਸਟਾਫ ਤੋਂ ਸਹਿਮਤੀ ਲਏ ਬਗੈਰ ਹੀ ਉਹਨਾਂ ਨੂੰ ਕਿਫਾਇਤੀ ਰੋਟੀ ਖੁਆਕੇ ਉਹਨਾਂ ਦਾ 300/-
ਕੱਟ ਲਿਆ ਗਿਆ ??
ਕੀ ਰਿਟਰਨਿੰਗ ਅਫਸਰ ਆਪਣੇ ਦਫਤਰ ਦੇ ਚੋਣ ਖਰਚਿਆ ਦੀ ਭਰਪਾਈ ਕਰਨ ਲਈ ਪੋਲਿੰਗ ਸਟਾਫ ਦੇ
ਮਾਨਭੇਟੇ ਤੇ ਹੀ ਅੱਖ ਰੱਖੀ ਬੈਠੇ ਹੁੰਦੇ ਹਨ?
ਕੀ ਸਮਰਾਲੇ ਅਤੇ ਪੀ.ਏ.ਯੂ ਵਾਲੇ ਰਿਟਰਨਿੰਗ ਅਫਸਰਾਂ ਨੂੰ ਚੋਣ ਅਮਲੇ ਨੂੰ ਖਾਣਾ ਖੁਆਉਣ ਲਈ ਅਲੱਗ
ਤੋਂ ਰਾਸ਼ੀ ਜਾਰੀ ਕੀਤੀ ਗਈ ਸੀ ਜੋ ਕਿ ਬਾਕੀਆਂ ਨੂੰ ਨਹੀਂ ਮਿਲੀ ?
ਕੀ ਇਹ ਮਾਨਭੇਟਾ ਨਕਦ ਦੇਣ ਦੀ ਬਜਾਏ ਚੋਣ ਅਮਲੇ ਦੇ ਬੈਂਕ ਖਾਤਿਆਂ ਵਿੱਚ ਜਾਣਾ ਨਹੀਂ ਬਣਦਾ
ਸੀ?
ਰਿਹਰਸਲ ਸਥਾਨ ਤੇ ਖਾਣਾ ਮੁਹੱਈਆ ਕਰਵਾਉਣ ਲਈ ਸਿੱਧਾ ਕਿਸੇ ਢਾਬੇ ਵਾਲੇ ਨੂੰ ਹੀ ਕਿਉਂ ਨਹੀਂ ਕਹਿ
ਦਿੱਤਾ ਜਾਦਾਂ ਤਾਂ ਜੋ ਜਿਸ ਨੇ ਖਾਣਾ ਖਾਣਾ ਹੋਵੇ ਉਹ ਖਾਣੇ ਦੀ ਅਦਾਇਗੀ ਕਰਕੇ ਖਾਣਾ ਖਾ ਲਵੇ?
POLLING STAFF HONORARIUM||
PRO STAFF HONORARIUM|| APRO STAFF HONORARIUM|| PO STAFF HONORARIUM|| SUPERVISOR STAFF HONORARIUM|| MICRO OBSERVER STAFF HONORARIUM|| COUNTING STAFF HONORARIUM|| CLASS 4 HONORARIUM HONORARIUM
ਕੀ ਧਾਰਮਿਕ ਸਥਾਨਾਂ ਤੋਂ ਲੰਗਰ ਦਾ ਖਾਣਾ ਨਹੀਂ ਖੁਆਇਆ ਜਾ ਸਕਦਾ ?
ਕੀ ਕਈ ਜਗਾ ਰਿਟਰਨਿੰਗ ਅਫਸਰਾਂ ਵੱਲੋਂ ਧਾਰਮਿਕ ਸਥਾਨਾਂ ਤੋਂ ਕਿਫਾਇਤੀ ਖਾਣਾ ਮੰਗਵਾ ਕੇ ਚੋਣ ਅਮਲੇ
ਦੇ 300/- ਤਾਂ ਨਹੀਂ ਡਕਾਰ ਲਏ ਗਏ ?
ਸੰਧਿਆ ਕਪੂਰ ਵੱਲੋਂ ਬੇਨਤੀ ਕੀਤੀ ਗਈ ਕਿ ਉਪਰੋਕਤ ਤੱਥਾਂ ਦੀ ਪੜਤਾਲ ਕੀਤੀ ਜਾਵੇ ਅਤੇ ਇਸ ਸਬੰਧੀ ਰਿਪੋਰਟਾਂ ਸਬੰਧਤ
ਰਿਟਰਨਿੰਗ ਅਫਸਰਾਂ ਤੋਂ ਤਲਬ ਕੀਤੀਆਂ ਜਾਣ ਜੀ ਤਾਂ ਜੋ ਆਪਜੀ ਵੱਲੋਂ ਭੇਜੇ ਗਏ ਮਿਹਨਤਾਨੇ ਦੀ ਚੋਣ
ਅਮਲੇ ਦੇ ਸਿੱਧੇ ਖਾਤਿਆਂ ਵਿੱਚ ਅਦਾਇਗੀ ਹੋਵੇ ਅਤੇ ਰਿਟਰਨਿੰਗ ਅਫ਼ਸਰਾਂ ਵੱਲੋਂ ਕੀਤੀ ਜਾਂਦੀ ਨਾਜਾਇਜ਼
ਕਟੌਤੀ ਨੂੰ ਰੋਕਿਆ ਜਾ ਸਕੇ ਜੀ ।
Also read: