ਮੁੱਖ ਮੰਤਰੀ ਭਗਵੰਤ ਮਾਨ ਦੇ OSD ( ਵਿਸ਼ੇਸ਼ ਕਾਰਜ ਅਫ਼ਸਰ) ਦੀ ਨਿਯੁਕਤੀ, ਹੁਕਮ ਜਾਰੀ

 

ਬੱਸਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਬੱਸਾਂ ਦੀ ਚੈਕਿੰਗ ਅਤੇ ਸਕੂਲੀ ਬੱਸਾਂ ਵਿੱਚ ਸੁਰੱਖਿਆ ਮਾਪਦੰਡਾਂ ਪੂਰੇ ਨਾ ਹੋਣ ਕਾਰਨ 05 ਸਕੂਲੀ ਬੱਸਾਂ ਦੇ ਚਲਾਣ ਕੀਤੇ

 

 ਬੱਸਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਬੱਸਾਂ ਦੀ ਚੈਕਿੰਗ ਅਤੇ ਸਕੂਲੀ ਬੱਸਾਂ ਵਿੱਚ ਸੁਰੱਖਿਆ ਮਾਪਦੰਡਾਂ ਪੂਰੇ ਨਾ ਹੋਣ ਕਾਰਨ 05 ਸਕੂਲੀ ਬੱਸਾਂ ਦੇ ਚਲਾਣ ਕੀਤੇ


ਸੁਰੱਖਿਆ ਮਾਪਦੰਡਾਂ ਅਨੁਸਾਰ ਸਕੂਲੀ ਬੱਸਾਂ ਵਿੱਚ ਸੀਸੀਟੀਵੀ ਕੈਮਰੇ ਹੋਣੇ ਲਾਜਮੀ : ਜਿਲ੍ਹਾ ਬਾਲ ਸੁਰੱਖਿਆ ਅਫ਼ਸਰ


ਮਾਲੇਰਕੋਟਲਾ 31 ਮਾਰਚ :


                   ਅੱਜ ਸਕੂਲੀ ਬੱਸਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਜ਼ ਦੇ ਹੁਕਮਾਂ ਤਹਿਤ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਨਵਨੀਤ ਕੌਰ ਤੂਰ ਦੀ ਅਗਵਾਈ ਹੇਠ ਗਠਿਤ ਟੀਮ ਵੱਲੋ ਸਹਿਰ ਮਾਲੇਰਕੋਟਲਾ ਦੇ ਪ੍ਰਾਈਵੇਟ ਸਕੂਲਾਂ ਪ੍ਰਬੰਧਕਾਂ ਵੱਲੋ ਚਲਾਈਆਂ ਜਾ ਰਹੀਆਂ ਬੱਸਾਂ ਦੀ ਚੈਕਿੰਗ ਕੀਤੀ ਗਈ । ਉਨ੍ਹਾਂ ਦੱਸਿਆ ਕਿ ਇਹ ਚੈਕਿੰਗ ਸਕੂਲੀ ਬੱਚਿਆ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਅਧਿਕਾਰਾਂ ਨੂੰ ਲੈ ਕੇ ਸਕੂਲੀ ਬੱਸਾਂ ਵਿੱਚ ਮਾਪਦੰਡਾਂ ਨੂੰ ਯਕੀਨੀ ਬਣਾਉਣ ਲਈ ਚੈਕਿੰਗ ਕੀਤੀ ਗਈ ਹੈ ।ਉਨ੍ਹਾਂ ਦੱਸਿਆ ਕਿ ਬੱਸਾਂ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਲੈ ਕੇ 20 ਬੱਸਾਂ ਦੀ ਚੈਕਿੰਗ ਕੀਤੀ ਗਈ ਅਤੇ 05 ਸਕੂਲੀ ਬੱਸਾਂ ਵਿੱਚ ਸੁਰੱਖਿਆ ਮਾਪਦੰਡਾਂ ਪੂਰੇ ਨਾ ਹੋਣ ਕਾਰਨ ਚਲਾਣ ਕੀਤੇ ਗਏ।


               ਉਨ੍ਹਾਂ ਦੱਸਿਆ ਕਿ ਸੁਰੱਖਿਆ ਮਾਪਦੰਡਾਂ ਅਨੁਸਾਰ ਸਕੂਲੀ ਬੱਸਾਂ ਵਿੱਚ ਸੀਸੀਟੀਵੀ ਕੈਮਰੇ ਹੋਣੇ ਲਾਜਮੀ ਚਾਹੀਦੇ ਹਨ ਅਤੇ ਬੱਸਾਂ ਵਿੱਚ ਸਪੀਡ ਗਵਰਨਰ ਫਿਟ ਹੋਣਾ ਚਾਹੀਦਾ ਹੈ।ਸਕੂਲ ਬੱਸ ਜਾਂ ਵੈਨ ਦਾ ਰੰਗ ਕਾਨੂੰਨ ਮੁਤਾਬਿਕ ਪੀਲਾ ਹੋਣਾ ਚਾਹੀਦਾ ਹੈ ਅਤੇ ਫਾਸਟਏਡ ਬੋਕਸ ਹੋਣਾ ਜਰੂਰੀ ਹੈ। ਉਨ੍ਹਾ ਹੋਰ ਕਿਹਾ ਕਿ ਬੱਸ ਚਾਲਕ ਕੋਲ ਬੱਸ ਫਿਟਨੈਸ ਸਰਟੀਫਿਕੇਟ ਪ੍ਰਦੂਸ਼ਣ ਸਰਟੀਫਿਕੇਟ ,ਪਰਮਿਟ ,ਡਰਾਵਿੰਗ ਲਾਇਸੈਸ ਆਦਿ ਸਰਟੀਫਿਕੇਟ ਹੋਣੇ ਚਾਹੀਦੇ ਹਨ।


                              ਉਨ੍ਹਾਂ ਹੋਰ ਦੱਸਿਆ ਕਿ ਬੱਸਾਂ ਵਿੱਚ ਜੀ. ਪੀ.ਐਸ. ਸਿਸਟਮ , ਸਟਾਫ਼ ਸਿਗਨਲ ਅਲਾਰਮ,ਬੱਸ ਚਾਲਕ ਕੋਲ ਬੱਚਿਆ ਦੇ ਨਾਂ-ਪਤੇ ਅਤੇ ਉਨ੍ਹਾ ਦੇ ਮਾਪਿਆ ਦੀ ਫੋਨ ਸੂਚੀ ਹੋਣਾ ਹੋਣੀ ਲਾਜਮੀ ਹੈ । ਸਕੂਲੀ ਬੱਸਾਂ ਵਿੱਚ ਪੀਣ ਵਾਲੇ ਪਾਣੀ ਪ੍ਰਬੰਧ ਆਦਿ ਦੀ ਸਹੂਲਤ ਉਪਲਬਧ ਹੋਣਾ ਜਰੂਰੀ ਹੈ। ਇਸ ਦੌਰਾਨ ਟ੍ਰੈਫਿਕ ਇੰਚਾਰਜ ਮੁਹੰਮਦ ਅਸਰਾਰ , ਕਰਨਜੀਤ ਸਿੰਘ ਟ੍ਰੈਫ਼ਿਕ ਇੰਚਾਰਜ, ਜ਼ੋਤੀ ਮਲਹੋਤਰਾ,ਰੁਪਿੰਦਰ ਕੌਰ,ਰੁਪਿੰਦਰ ਸਿੰਘ ਵੀ ਮੌਜੂਦ ਸਨ ।

BREAKING NEWS: ਪੰਜਾਬ ਸਰਕਾਰ ਨੇ 13 ਐਸ ਐਸ ਪੀ ਦੇ ਕੀਤੇ ਤਬਾਦਲੇ, ਦੇਖੋ ਸੂਚੀ

ਪੰਜਾਬ ਸਰਕਾਰ ਨੇ ਪੁਲਸ ਵਿਭਾਗ ਵਿਚ ਵੱਡੀ ਫੇਰਬਦਲ ਕਰਦਿਆਂ 13 ਐਸਐਸਪੀ ਦੇ ਤਬਾਦਲੇ ਕੀਤੇ ਹਨ। 

CABINET DECISION TODAY: 1 ਅਪ੍ਰੈਲ ਤੋਂ ਕਿਸਾਨਾਂ ਨੂੰ ਮੁਹਈਆ ਕਰਵਾਏ ਜਾਣਗੇ ਡਿਜੀਟਲ ਜੇ-ਫਾਰਮ

 PUNJAB CABINET DECISION TODAY 




PUNJAB CABINET DECISION 31st March : ਪੰਜਾਬ ਕੈਬਨਿਟ ਦੇ ਫੈਸਲੇ

ਚੰਡੀਗੜ੍ਹ 31 ਮਾਰਚ 

PUNJAB CABINET DECISION TODAY 

ਚੰਡੀਗੜ੍ਹ 31 ਮਾਰਚ 

 ਨਵੀਂ ਬਣੀ ਪੰਜਾਬ ਸਰਕਾਰ ਵੱਲੋਂ ਅੱਜ ਦੂਜੀ ਕੈਬਨਿਟ ਮੀਟਿੰਗ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ।
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਮੰਤਰੀ ਮੰਡਲ ਨੇ ਵੀਰਵਾਰ ਨੂੰ 1 ਅਪ੍ਰੈਲ ਤੋਂ 30 ਜੂਨ, 2022 ਤੱਕ ਦੀ ਮਿਆਦ ਲਈ ਸਾਲ 2022-23 ਲਈ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ।


ਇਸ ਸਬੰਧੀ ਫੈਸਲਾ ਅੱਜ ਸ਼ਾਮ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੀ ਪ੍ਰਧਾਨਗੀ ਹੇਠ ਮੁੱਖ ਮੰਤਰੀ ਦਫ਼ਤਰ ਵਿਖੇ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ।

ਹੋਰ ਅਪਡੇਟ ਥੋੜੀ ਦੇਰ ਤੱਕ...

 CABINET MEETING: ਕਿਸਾਨਾਂ ਲਈ ਇੱਕ ਹੋਰ ਵੱਡਾ ਫ਼ੈਸਲਾ




CM ਸਰਦਾਰ @BhagwantMann ਦੀ ਅਗਵਾਈ ਵਿੱਚ ਪੰਜਾਬ ਦੇ ਭਖ਼ਦੇ ਮਸਲਿਆਂ ਸਬੰਧੀ ਕੈਬਨਿਟ ਮੀਟਿੰਗ ਸ਼ੁਰੂ ਹੋਈ

16 ਵੀੱ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 1 ਅਪ੍ਰੈਲ ਨੂੰ

 ਪੰਜਾਬ ਵਿਧਾਨ ਸਭਾ ਦਾ ਸੈਸ਼ਨ  1 ਅਪ੍ਰੈਲ ਨੂੰ
ਚੰਡੀਗੜ੍ਹ ,31 ਮਾਰਚ 

 ਸਪੀਕਰ ਸੰਧਵਾਂ ਨੇ ਪੰਜਾਬ ਦੇ ਸਾਰੇ ਵਿਧਾਨ ਸਭਾ ਮੈਂਬਰਾਂ ਨੂੰ ਸ਼ੁੱਕਰਵਾਰ ਸਵੇਰੇ 10 ਵਜੇ  ਸਪੈਸ਼ਲ ਬੈਠਕ ਦੇ ਪਹਿਲੇ ਸੈਸ਼ਨ 'ਚ ਮੌਜੂਦ ਰਹਿਣ ਲਈ ਕਿਹਾ ਹੈ। ਇਸ ਸੰਬੰਧੀ ਉਨ੍ਹਾਂ ਨੇ ਆਪਣੇ ਟਵਿੱਟਰ ਪੇਜ਼ 'ਤੇ ਇੱਕ  ਪੋਸਟ ਵੀ  ਸਾਂਝੀ ਕੀਤੀ ਹੈ।


 

 

UNSPENT GRANTS LIABILITY : ਅੱਜ ਰਾਤ 12 ਵਜੇ ਗ੍ਰਾਂਟਾਂ ਦਾ ਬਕਾਇਆ ਹੋਵੇਗਾ ਜ਼ੀਰੋ, ਸਿੱਖਿਆ ਵਿਭਾਗ ਵੱਲੋਂ ਜ਼ਿਮੇਂਦਾਰੀ ਕੀਤੀ ਤੈਅ

 


CABINET MEETING: ਕੈਬਨਿਟ ਮੀਟਿੰਗ ਅੱਜ,ਕਈ ਅਹਿਮ ਫੈਸਲਿਆਂ 'ਤੇ ਲਗੇਗੀ ਮੋਹਰ

 ਚੰਡੀਗੜ੍ਹ 31 ਮਾਰਚ 


ਪੰਜਾਬ ਕੈਬਨਿਟ ਦੀ ਮੀਟਿੰਗ ਅੱਜ : CM ਭਗਵੰਤ ਮਾਨ ਦੀ ਅਗਵਾਈ 'ਚ ਹੋਵੇਗੀ ਕੈਬਨਿਟ ਦੀ ਮੀਟਿੰਗ; ਕਈ ਅਹਿਮ ਫੈਸਲਿਆਂ 'ਤੇ ਮੋਹਰ 

ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ (ਆਪ) ਵਲੋਂ  ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਮੰਤਰੀ ਮੰਡਲ ਦੀ ਮੀਟਿੰਗ  ਸ਼ਾਮ 4 ਵਜੇ ਪੰਜਾਬ ਸਿਵਲ ਸਕੱਤਰੇਤ, ਚੰਡੀਗੜ੍ਹ ਵਿਖੇ ਹੋਵੇਗੀ। ਮੀਟਿੰਗ ਦੇ ਏਜੰਡੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਸੀਐਮ ਮਾਨ ਨੇ ਹਾਲ ਹੀ ਵਿੱਚ ਕਈ ਐਲਾਨ ਕੀਤੇ ਹਨ, ਜਿਨ੍ਹਾਂ ਨੂੰ ਕੈਬਨਿਟ ਤੋਂ ਮਨਜ਼ੂਰੀ ਮਿਲ ਸਕਦੀ ਹੈ।


ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਅਹਿਮ ਐਲਾਨ, ਜਿਨ੍ਹਾਂ ਤੇ ਮੋਹਰ ਲੱਗਣ ਦੀ ਸੰਭਾਵਨਾ:

ਪ੍ਰਾਈਵੇਟ ਸਕੂਲ ਨਵੇਂ ਸੈਸ਼ਨ ਵਿੱਚ ਦਾਖ਼ਲਾ ਫੀਸਾਂ ਨਹੀਂ ਵਧਾਉਣਗੇ। ਕਿਤਾਬਾਂ ਅਤੇ ਕੱਪੜੇ ਕਿਸੇ ਵਿਸ਼ੇਸ਼ ਦੁਕਾਨ ਤੋਂ ਉਪਲਬਧ ਨਹੀਂ ਹੋਣਗੇ।

ਪੰਜਾਬ ਵਿੱਚ ਠੇਕੇ ਅਤੇ ਆਊਟਸੋਰਸਿੰਗ ’ਤੇ ਕੰਮ ਕਰਦੇ 35 ਹਜ਼ਾਰ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ।

25 ਹਜ਼ਾਰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣਗੀਆਂ। ਜਿਸ ਵਿੱਚ 10 ਹਜ਼ਾਰ ਦੀ ਭਰਤੀ ਸਿਰਫ਼ ਪੰਜਾਬ ਪੁਲਿਸ ਵਿੱਚ ਹੀ ਹੋਵੇਗੀ।

ਸਸਤੇ ਰਾਸ਼ਨ ਦੀ ਡੋਰ ਸਟੈਪ ਡਿਲੀਵਰੀ ਹੋਵੇਗੀ। ਸਰਕਾਰ ਕਾਰਡਧਾਰਕਾਂ ਨੂੰ ਉਨ੍ਹਾਂ ਦੇ ਘਰ ਰਾਸ਼ਨ ਦੀ ਹੋਮ ਡਿਲੀਵਰੀ ਕਰੇਗੀ।


Also read: 1 ਅਪ੍ਰੈਲ ਤੋਂ ਬਦਲੇਗਾ ਸਕੂਲਾਂ ਦਾ ਸਮਾਂ


BIG BREAKING: ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ,ਅਧੀਨ ਸੇਵਾਂਵਾਂ ਚੋਣ ਬੋਰਡ ਕੀਤਾ ਭੰਗ

Chandigarh , 31 ਮਾਰਚ 2022

ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਹੋਏ ਅਧੀਨ ਸੇਵਾਵਾਂ ਚੋਣ ਬੋਰਡ ਨੂੰ ਭੰਗ ਕਰ ਦਿੱਤਾ ਹੈ। ਪੰਜਾਬ ਸਰਕਾਰ ਦੇ ਇਸ ਫੈਸਲੇ ਤੇ ਬੋਰਡ ਵੱਲੋਂ ਕੀਤੀਆਂ ਜਾ ਰਹੀਆਂ ਭਰਤੀਆਂ ਤੇ ਤਲਵਾਰ ਲਟਕ ਸਕਦੀ ਹੈ।

JOIN TELEGRAM FOR LATEST UPDATE


 ਪ੍ਰੰਤੂ ਪ੍ਰਾਪਤ ਜਾਣਕਾਰੀ ਅਨੁਸਾਰ   ਬਹੁਤ ਜਲਦੀ ਨਵੇਂ ਚੇਅਰਮੈਨ ਅਤੇ ਮੈਂਬਰ ਨਿਯੁਕਤ ਕੀਤੇ ਜਾਣਗੇ। ਇਸ ਨਾਲ ਚੱਲ ਰਹੀਆਂ ਭਰਤੀਆਂ ਤੇ ਕੋਈ ਅਸਰ ਨਹੀਂ ਪਵੇਗਾ।  




ਪੜ੍ਹੋ ਨੋਟੀਫਿਕੇਸ਼ਨ
 

BFSU RECRUITMENT 2022; ਬਾਬਾ ਫ਼ਰੀਦ ਯੂਨੀਵਰਸਿਟੀ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ , ਨੋਟੀਫਿਕੇਸ਼ਨ ਜਾਰੀ,

II BABA FARID UNIVERSITY FARIDKOT RECRUITMENT 2022 II

II BFSU RECRUITMENT 2022;  Detail of posts II  

II BABA FARID UNIVERSITY FARIDKOT RECRUITMENT 2022  Qualification & Experience , Age limit II 

II BABA FARID UNIVERSITY FARIDKOT RECRUITMENT 2022 :  LAST DATE II 
II BABA FARID UNIVERSITY FARIDKOT RECRUITMENT 2022 : OFFICIAL NOTIFICATION, APPLICATION FORM II

Applications are invited on or before 13.04.2022 from eligible candidates for the recruitment to the posts of different posts on regular basis at Guru Gobind Singh Medical College & Hospital, Faridkot (Constituent college/institution of the University). 



BFSU RECRUITMENT 2022;  Detail of posts 

Name of Post          No. of Posts    Category wise detail  

Medical Officer (Nuclear Medicine)  01 UR-01 

Lecturer (SLP/Sp&Hg) 01 SC-01  

Cardiac Cath Lab Technician 02 UR-01, SC-01
Radiographer 05 UR-01 SC(R&O)-01 SC(M/B)-Female-01 Ex-Serviceman-01 PH-01 

Speech Therapist 01 UR-01 04 


BABA FARID UNIVERSITY FARIDKOT RECRUITMENT 2022  Qualification & Experience:- 

1. Medical Officer (Nuclear Medicine) MBBS Degree from a institution recognized by the National Medical Commission. Preference will be given to candidate having experience in Nuclear Medicine. 

2. Lecturer (SLP/Sp&Hg) M.Sc (Audiology)/M.Sc (Speech Language Pathology)/MASLP/M.Sc (Speech and Hearing) degree from RCI recognized after BASLP degree. 

3. Cardiac Cath Lab Technician B.Sc (Medical) from a recognized institution/University with five years experience in relevant filed. OR B.SC. (Cath Lab Technology) from a recognized Institution/University with three years experience in relevant field.

4. Radiographer 

1. 10+2 or its equivalent from recognized board/University/Institution with Science 

2. B.Sc. in Radiography from a recognized University/ Institution. 

3. Two years experience in CT & MRI 

5. Speech Therapist 

1. 10+2 with Science from a recognized Board/University/Institution. 

2. Bachelor's degree Audiology and Speech Language Pathology. 




BABA FARID UNIVERSITY FARIDKOT RECRUITMENT 2022 :Application Fees

 1. The applicant must enclose demand draft of Non-refundable in favour of The Registrar, Baba Farid University of Health Sciences, Faridkot payable at Faridkot as under:- Application fee for Sr. No. 01 to 05 Rs. 1770/-(Fee Rs. 1500+ GST Rs. 270 @ 18%) For SC Category Rs. 885/- (Fee Rs. 750+GST Rs. 135 @ 18%) 

BABA FARID UNIVERSITY FARIDKOT RECRUITMENT 2022 : Age limit.

3. Upper Age limit: Age calculated as on 01st January 2022. Upper age limit is 37 years. Relaxation in upper age limit as per Punjab Govt. Rules and as per the orders of Hon'ble High Court Punjab & Haryana, Chandigarh passed in CWP 1565 of 2013. 

4. The application on prescribed proforma must accompany self attested copies of certificates for proof of date of birth, marks sheet, degree, experience, category certificate (if applicable), residence proof, etc. 

BABA FARID UNIVERSITY FARIDKOT RECRUITMENT 20222: Last  Date for application: 

5. Last date and time of receipt of application form (Hard Copy) at the office of the  Registrar, Baba Farid University of Health Sciences, Sadiq Road, Faridkot 13.04.2022 upto 05.00 PM

IMPORTANT LINKS 

BABA FARID UNIVERSITY FARIDKOT RECRUITMENT 2022 OFFICIAL NOTIFICATION :  https://www.bfuhs.ac.in/careers/advt_1_22/Advt_%20No1_22.pdf

BABA FARID UNIVERSITY FARIDKOT RECRUITMENT 2022 OFFICIAL WEBSITE

https://www.bfuhs.ac.in/ 

BABA FARID UNIVERSITY FARIDKOT RECRUITMENT 2022 APPLICATION FORM

https://www.bfuhs.ac.in/careers/advt_1_22/Advt_%20App1_22.pdf


PSEB SCHOOL TIME : 1 ਅਪ੍ਰੈਲ ਤੋਂ ਬਦਲਿਆ ਸਕੂਲਾਂ ਦਾ ਸਮਾਂ

।।Govt school timing in Punjab 2022।।

।।Govt school timings in Punjab from 1st March 2022।।

PUNJAB SCHOOL TIME : ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਪਹਿਲੀ ਅਪ੍ਰੈਲ  ਤੋਂ ਬਦਲ ਜਾਵੇਗਾ।


(Pb.jobsoftoday, 30 ਮਾਰਚ 2022)

ਸਾਬਕਾ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਵੱਲੋਂ 30 ਮਾਰਚ 2020 ਨੂੰ ਜਾਰੀ ਪੱਤਰ (ਮੀਮੋ ਨੰਬਰ 19/1-20 ਸੈ:ਸਿ:(2) 202099409 ਮਿਤੀ: ਐਸ.ਏ.ਐਸ.ਨਗਰ:- 30 - 3- 2020) ਅਨੁਸਾਰ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਹੇਠ ਲਿਖੇ ਅਨੁਸਾਰ ਹੋਵੇਗਾ-

ਪਾਓ ਹਰ ਅਪਡੇਟ ਮੋਬਾਈਲ ਤੇ, ਜੁਆਇੰਨ ਕਰੋ ਟੈਲੀਗਰਾਮ ਚੈਨਲ, ਜੁਆਇੰਨ ਕਰਨ ਲਈ ਇਥੇ ਕਲਿੱਕ ਕਰੋ


PSEB BOARD EXAM DATE SHEET 2022

  1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲਾਂ ਦਾ ਸਮਾਂ

1 ਅਪ੍ਰੈਲ ਤੋਂ 30 ਸਤੰਬਰ ਤੱਕ ਸਕੂਲਾਂ ਦਾ ਸਮਾਂ ਇਸ ਤਰ੍ਹਾਂ ਹੋਵੇਗਾ।  ਸਮੂਹ ਪ੍ਰਾਇਮਰੀ ਸਕੂਲ ਸਵੇਰੇ 8.00 ਵਜੇ ਤੋਂ 2.00 ਵਜੇ ਤੱਕ ਖੁੁੱਲਣਗੇ ਅਤੇ ਸਮੂਹ ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ  ਵੀ ਸਵੇਰੇ 8.00 ਵਜੇ ਤੋਂ 2.00 ਵਜੇ ਤੱਕ ਦਾ  ਹੀ ਹੋਵੇਗਾ।


 1 ਅਕਤੂਬਰ ਤੋਂ 31 ਅਕਤੂਬਰ ਤੱਕ ਸਕੂਲਾਂ ਦਾ ਸਮਾਂ : 1 ਅਕਤੂਬਰ ਤੋਂ 31 ਅਕਤੂਬਰ ਤੱਕ ਸਕੂਲ ਸਮੂਹ ਪ੍ਰਾਇਮਰੀ ਸਕੂਲਾਂ ਦਾ ਸਮਾਂ 8.30 ਵਜੇ ਤੋਂ 2.30 ਵਜੇ ਤੱਕ ਖੁੁੱਲਣਗੇ ਅਤੇ ਸਮੂਹ ਮਿਡਲ ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ ਸਵੇਰੇ 8.30 ਵਜੇ ਤੋਂ 2.50 ਵਜੇ ਤੱਕ ਹੋਵੇਗਾ


 


NISHTHA ANSWER KEY DOWNLOAD HERE

Also read: PSEB  BOARD EXAM 2022

PSEB  BOARD EXAM: SYLLABUS FOR NON BOARD CLASSESS 

https://bit.ly/3op0JNq 

PSEB TERM-2 : 5ਵੀਂ, 8ਵੀਂ,10ਵੀਂ ਅਤੇ 12ਵੀਂ ਜਮਾਤਾਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ ਪੈਟਰਨ ਜਾਰੀ, ਕਰੋ ਡਾਊਨਲੋਡ 

https://bit.ly/3B2Dde7 

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ Term 2 ਪ੍ਰੀਖਿਆਵਾਂ ਲਈ ਗਾਈਡਲਾਈਨਜ਼ 

https://bit.ly/3uy89BF 


PSEB TERM 2 : ਓਪਨ ਸਕੂਲਾਂ ਦੇ ਵਿਦਿਆਰਥੀਆਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ 

https://bit.ly/3guosY5 


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਰਮ 2 ਪ੍ਰੀਖਿਆਵਾਂ ਲਈ ਮਾਡਲ/ਸੈਂਪਲ ਪ੍ਰਸ਼ਨ ਪੱਤਰ ਜਾਰੀ , (PSEB TERM-2 SAMPLE PAPER) 

https://bit.ly/3gsLvSY

AIIMS BILASPUR RECRUITMENT 2022: एम्स बिलासपुर में नर्सों व अन्य पदों पर भर्ती, जल्दी करें आवेदन

 

SCHOOL ON SALE: ਸਰਕਾਰੀ ਸਕੂਲ ਦੀ ਨਿਲਾਮੀ ਹੋਈ ਰੱਦ, ਪਾਵਰਕੌਮ ਵਲੋਂ ਇਸ਼ਤਿਹਾਰ ਵਾਪਸ

ਰੋਪੜ ਦੇ ਸਰਕਾਰੀ ਸਕੂਲ ਦੀ ਹੁਣ ਨਿਲਾਮੀ ਨਹੀਂ ਹੋਵੇਗੀ। ਪਾਵਰਕੌਮ ਨੇ ‘ਆਪ’ ਸਰਕਾਰ ਦੇ ਹੁਕਮਾਂ ਮਗਰੋਂ ਇਹ ਨਿਲਾਮੀ ਰੱਦ ਕਰ ਦਿੱਤੀ ਹੈ। ਪਾਵਰਕੌਮ ਨੇ ਸਕੂਲ ਦੀ ਨਿਲਾਮੀ ਲਈ ਪਹਿਲਾਂ ਜਾਰੀ ਕੀਤਾ ਇਸ਼ਤਿਹਾਰ ਵਾਪਸ ਲੈ ਲਿਆ ਹੈ। 

ALSO READ:



 ਅਕਾਲੀ ਦਲ ਨੇ ਆਮ ਆਦਮੀ ਪਾਰਟੀ (ਆਪ) ਦੇ ਸਿੱਖਿਆ ਮਾਡਲ 'ਤੇ ਸਵਾਲ ਚੁੱਕੇ ਹਨ। ਅਕਾਲੀ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਨੇ ਮੁੱਖ ਮੰਤਰੀ ਭਗਵੰਤ ਮਾਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਸਕੂਲ ਨੂੰ ਨਵੇਂ ਸਿਰੇ ਤੋਂ ਸ਼ੁਰੂ ਕਰਕੇ ਸਿੱਖਿਆ ਦਿੱਤੀ ਜਾਵੇ।

 

PSEB RESULT DECLARED: ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਦਾ ਨਤੀਜਾ ਕੀਤਾ ਘੋਸ਼ਿਤ, ਇਥੇ ਕਰੋ ਚੈਕ

PSEB BOARD EXAM RESULT 10TH CLASS 2022
ਮੋਹਾਲੀ 30 ਮਾਰਚ 2022

ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ  ਮੈਟ੍ਰਿਕੁਲੇਸ਼ਨ ਪੱਧਰੀ ਵਿਸ਼ਾ ਪੰਜਾਬੀ ਦੀ ਪ੍ਰੀਖਿਆ ਤਹਿਤ 4 ਅਤੇ 5 ਮਾਰਚ ਨੂੰ ਕਰਵਾਈ ਗਈ ਸੀ। ਇਹ ਪ੍ਰੀਖਿਆ ਹਰੇਕ ਤੀਜੇ ਮਹੀਨੇ ਬਾਅਦ ਵਿੱਚ ਕਰਵਾਈ ਜਾਂਦੀ ਹੈ। 



ਸਿੱਖਿਆ ਬੋਰਡ ਵੱਲੋਂ 4-5 ਮਾਰਚ ਨੂੰ ਕਰਵਾਈ ਗਈ ਇਸ   ਪ੍ਰੀਖਿਆ ਦਾ ਨਤੀਜਾ ਮੰਗਲਵਾਰ 29 ਮਾਰਚ ਨੂੰ ਆਨ-ਲਾਈਨ ਘੋਸ਼ਿਤ ਕਰ ਦਿੱਤਾ ਗਿਆ ਹੈ। ਇਹ ਨਤੀਜਾ   ਬੋਰਡ ਦੀ ਵੈਬਸਾਈਟ WWW.pseb.ac.in 'ਤੇ ਅਪਲੋਡ ਕਰ ਦਿੱਤਾ ਗਿਆ ਹੈ।  ਸਬੰਧਤ ਪ੍ਰੀਖਿਆਰਥੀ ਬੋਰਡ ਦੀ ਵੈਬਸਾਈਟ Www.pseb.ac.in ਤੇ ਆਪਣਾ ਨਤੀਜਾ ਦੇਖ ਸਕਦੇ ਹਨ।

LINK FOR PSEB 10TH RESULT

ਨਤੀਜਾ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ।

ਵੱਡੀ ਖ਼ਬਰ: ਅਣਵਰਤੀ ਗ੍ਰਾਂਟਾਂ ਨੂੰ 31 ਮਾਰਚ ਤੋਂ ਪਹਿਲਾਂ ਖ਼ਜ਼ਾਨੇ ਵਿੱਚ ਜਮ੍ਹਾਂ ਕਰਵਾਉਣ ਦੇ ਹੁਕਮ

NISHTHA ANSWER KEZY IN PUNJABI MODULE 8TH, 9TH,10TH


PSEB 10TH RESULT: SEE HERE

SCHOOL TEACHER RECRUITMENT : ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਅਧਿਆਪਕਾਂ ਦੀਆਂ 4743 ਅਸਾਮੀਆਂ ਤੇ ਭਰਤੀ ਲਈ ਅਪਲਾਈ ਕਰਨ ਮਿਤੀ'ਚ ਕੀਤਾ ਵਾਧਾ

ਸਿੱਖਿਆ ਵਿਭਾਗ, ਪੰਜਾਬ ਵੱਲੋਂ ਵੱਖ-ਵੱਖ ਮਿਤੀਆਂ ਨੂੰ ਦਿੱਤੇ ਵਿਗਿਆਪਨਾਂ ਵਿੱਚ 343 ਲੈਕਚਰਾਰ, 4161 ਮਾਸਟਰ ਕਾਡਰ ਅਤੇ 250 ਆਰਟ ਐਂਡ ਕਰਾਫਟ ਅਧਿਆਪਕਾਂ ਦੀਆਂ ਨਵੀਆਂ/ਬੈਕਲਾਗ ਅਸਾਮੀਆਂ ਦੀ ਭਰਤੀ ਸਬੰਧੀ ਉਮੀਦਵਾਰਾਂ ਪਾਸੋਂ ਮਿਤੀ 31-03-2022 ਤੱਕ ਆਨਲਾਈਨ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ।



 ਉਮੀਦਵਾਰਾਂ ਵੱਲੋਂ ਪ੍ਰਾਪਤ ਪ੍ਰਤੀਬੇਨਤੀਆਂ ਅਨੁਸਾਰ ਅਪਲਾਈ ਕਰਨ ਵਿੱਚ ਆ ਰਹੀਆਂ ਤਕਨੀਕੀ ਮੁਸਕਿਲਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਆਨ-ਲਾਈਨ ਅਪਲਾਈ ਕਰਨ ਦੀ ਮਿਤੀ ਵਿੱਚ 20-04-2022 ਤੱਕ ਵਾਧਾ ਕੀਤਾ ਗਿਆ ਹੈ। ਬਾਕੀ ਸ਼ਰਤਾਂ ਅਤੇ ਬਾਲਾਂ (Terms and Conditions) ਵਿਭਾਗ ਦੀ ਵੈੱਬ-ਸਾਇਟ www.educationrecruitmentboard.com ਤੇ ਉਪਲੱਬਧ ਵਿਗਿਆਪਨ ਅਨੁਸਾਰ ਹੀ ਹੋਣਗੀਆਂ।

ਬ੍ਰਮ ਸ਼ੰਕਰ ਜਿੰਪਾ ਦੇ ਭਰੋਸੇ ਮਗਰੋਂ ਮਾਲ ਵਿਭਾਗ ਦੇ ਸਟਾਫ਼ ਨੇ ਹੜਤਾਲ ਵਾਪਸ ਲਈ

 ਬ੍ਰਮ ਸ਼ੰਕਰ ਜਿੰਪਾ ਦੇ ਭਰੋਸੇ ਮਗਰੋਂ ਮਾਲ ਵਿਭਾਗ ਦੇ ਸਟਾਫ਼ ਨੇ ਹੜਤਾਲ ਵਾਪਸ ਲਈ 


ਚੰਡੀਗੜ੍ਹ, 30 ਮਾਰਚ:



ਪੰਜਾਬ ਦੇ ਮਾਲ, ਮੁੜ ਵਸੇਬਾ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਦੇ ਦਖ਼ਲ ਅਤੇ ਭਰੋਸੇ ਮਗਰੋਂ ਮਾਲ ਵਿਭਾਗ ਦੇ ਸਟਾਫ ਨੇ ਅੱਜ ਆਪਣੀ ਹੜਤਾਲ ਖ਼ਤਮ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਕੈਬਨਿਟ ਮੰਤਰੀ ਨੂੰ ਭਰੋਸਾ ਦਿੱਤਾ ਕਿ ਉਹ ਤੁਰੰਤ ਕੰਮ 'ਤੇ ਵਾਪਸ ਪਰਤ ਰਹੇ ਹਨ ਅਤੇ ਜਨਤਾ ਨੂੰ ਪੂਰੇ ਪਾਰਦਰਸ਼ੀ ਢੰਗ ਨਾਲ ਨਿਰਵਿਘਨ ਸੇਵਾਵਾਂ ਪ੍ਰਦਾਨ ਕਰਨਗੇ।  


 


ਇਥੇ ਪੰਜਾਬ ਭਵਨ ਵਿਖੇ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਨਾਲ ਮੀਟਿੰਗ ਦੌਰਾਨ ਮਾਲ ਮੰਤਰੀ ਨੇ ਐਸੋਸੀਏਸ਼ਨ ਦੇ ਨੁਮਾਇੰਦਿਆਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ’ਤੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਵਡੇਰੇ ਜਨਤਕ ਹਿੱਤਾਂ ਲਈ ਤੁਰੰਤ ਆਪਣੇ ਦਫ਼ਤਰਾਂ ਵਿੱਚ ਜਾ ਕੇ ਕੰਮ ਸ਼ੁਰੂ ਕਰਨਾ ਚਾਹੀਦਾ ਹੈ।


 


ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਮੁਲਾਜ਼ਮਾਂ ਦੀ ਭਲਾਈ ਲਈ ਵਚਨਬੱਧ ਹੈ ਅਤੇ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੀਆਂ ਮੰਗਾਂ ਨੂੰ ਮੁੱਖ ਮੰਤਰੀ ਕੋਲ ਉਠਾਇਆ ਜਾਵੇਗਾ ਤਾਂ ਜੋ ਇਨ੍ਹਾਂ ਦਾ ਜਲਦੀ ਹੱਲ ਕੱਢਿਆ ਜਾ ਸਕੇ। ਇਸ ਮੀਟਿੰਗ ਦੌਰਾਨ ਵਧੀਕ ਮੁੱਖ ਸਕੱਤਰ-ਕਮ-ਵਿੱਤੀ ਕਮਿਸ਼ਨਰ ਮਾਲ ਸ੍ਰੀ ਵਿਜੈ ਕੁਮਾਰ ਜੰਜੂਆ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

ਸਰਕਾਰ ਬਣਨ ਤੋਂ ਬਾਅਦ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ 9 ਅਹੁਦੇਦਾਰਾਂ ਸਮੇਤ ਮੰਡੀ ਬੋਰਡ, ਪੀ.ਆਰ.ਟੀ.ਸੀ. ਅਤੇ ਪਨਕੋਫੈੱਡ ਦੇ ਚੇਅਰਮੈਨਾਂ ਵੱਲੋਂ ਅਸਤੀਫੇ

 ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ 9 ਅਹੁਦੇਦਾਰਾਂ ਸਮੇਤ ਮੰਡੀ ਬੋਰਡ, ਪੀ.ਆਰ.ਟੀ.ਸੀ. ਅਤੇ ਪਨਕੋਫੈੱਡ ਦੇ ਚੇਅਰਮੈਨਾਂ ਵੱਲੋਂ ਅਸਤੀਫੇ


 ਚੰਡੀਗੜ੍ਹ, 30 ਮਾਰਚ


        ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਗਠਨ ਤੋਂ ਬਾਅਦ ਵੱਖ-ਵੱਖ ਬੋਰਡਾਂ ਤੇ ਕਾਰਪੋਰੇਸ਼ਨਾਂ ਦੇ 9 ਗੈਰ-ਸਰਕਾਰੀ ਅਹੁਦੇਦਾਰ ਅਸਤੀਫਾ ਦੇ ਚੁੱਕੇ ਹਨ।


ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇਕ ਬੁਲਾਰੇ ਨੇ ਦੱਸਿਆ ਕਿ ਇਨ੍ਹਾਂ ਬੋਰਡਾਂ ਤੇ ਕਾਰਪੋਰੇਸ਼ਨਾਂ ਤੋਂ ਅਸਤੀਫਾ ਦੇ ਚੁੱਕੇ ਅਹੁਦੇਦਾਰਾਂ ਵਿਚ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਪਨਕੋਫੈੱਡ ਦੇ ਚੇਅਰਮੈਨ ਅਵਤਾਰ ਸਿੰਘ ਅਤੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਸਤਵਿੰਦਰ ਸਿੰਘ ਵੀ ਸ਼ਾਮਲ ਹਨ।


ਇਨ੍ਹਾਂ ਤੋਂ ਇਲਾਵਾ ਪੰਜਾਬ ਲਘੂ ਉਦਯੋਗ ਤੇ ਬਰਾਮਦ ਨਿਗਮ (ਪੀ.ਐਸ.ਆਈ.ਈ.ਸੀ.) ਦੇ ਡਾਇਰੈਕਟਰ ਹਰਮੇਸ਼ ਚੰਦਰ, ਇਨਫੋਟੈੱਕ ਦੇ ਉਪ ਚੇਅਰਮੈਨ ਕਾਰਤਿਕ ਵਡੇਰਾ, ਡਾਇਰੈਕਟਰ ਮਨਜੀਤ ਸਿੰਘ ਸਰੋਆ, ਸਤੀਸ਼ ਕਾਂਸਲ, ਸੁਰਜੀਤ ਸਿੰਘ ਭੂਨ ਅਤੇ ਡਾ. ਨਰੇਸ਼ ਪਰੂਥੀ ਵੀ ਅਸਤੀਫਾ ਦੇ ਚੁੱਕੇ ਹਨ।

OFFICIAL NOTIFICATION GNDU RECRUITMENT 2022: ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ, ਆਫਿਸਿਅਲ ਨੋਟੀਫਿਕੇਸ਼ਨ ਜਾਰੀ

 

GURU NANAK DEV UNIVERSITY, AMRITSAR  RECRUITMENT 2022


 GNDU INVITE APPLICATION FOR Advertisement No. 1/2022




Online applications are invited for the various Teaching and Non- Teaching posts in the  GURU NANAK DEV UNIVERSITY, AMRITSAR.

Important dates: 
Online registration of application for these posts will start w.e.f. 30.03.2022 and 

Online registration of application end on 13.04.2022. 

Last Date for submitting application is 20.4.2022. 
 Hard Copy of the Online submitted application is 20.04.2022. 


Important links :
 Official Website: htttp://www.gndu.ac.in.




Math Olympiad ਦੀ unspent grant ਨੂੰ ਵਰਤਣ ਦੀ ਮੰਜੂਰੀ

 

BREAKING NEWS: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਾਈਵੇਟ ਸਕੂਲਾਂ ਵਾਰੇ 2 ਵੱਡੇ ਫੈਸਲੇ

 

ਮੋਹਾਲੀ 30 ਮਾਰਚ

ਪੰਜਾਬ ਵਿੱਚ ਇਸ ਸਾਲ ਪ੍ਰਾਈਵੇਟ ਸਕੂਲ ਨਹੀਂ ਵਧਾ ਸਕਦੇ ਫੀਸਾਂ, ਮਾਪਿਆਂ ਨੂੰ ਨਹੀਂ ਕਿਹਾ ਜਾ ਸਕਦਾ ਕਿਤਾਬਾਂ, ਪਹਿਰਾਵਾ ਕਿਸੇ ਖਾਸ ਦੁਕਾਨ ਤੋਂ ਖਰੀਦਣ ਲਈ।


ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਸਿੱਖਿਆ ਨੂੰ ਲੈ ਕੇ ਦੋ ਵੱਡੇ ਫੈਸਲੇ ਲਏ ਹਨ

BOOKS AND SCHOOL DRESS 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ     ਮਾਪੇ ਆਪਣੀ ਸਹੂਲਤ ਅਨੁਸਾਰ ਕਿਤਾਬ-ਡਰੈਸ  ਖਰੀਦ ਸਕਣਗੇ।




ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਧਾਉਣ 'ਤੇ ਪਾਬੰਦੀ

ਸਰਕਾਰ ਨੇ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਵਧਾਉਣ 'ਤੇ ਰੋਕ ਲਗਾ ਦਿੱਤੀ ਹੈ। ਇਸ ਸੈਸ਼ਨ ਵਿੱਚ ਹੋਣ ਵਾਲੇ ਦਾਖ਼ਲਿਆਂ ਵਿੱਚ ਫੀਸਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ।


LIVE : ਭਗਵੰਤ ਮਾਨ ਸਰਕਾਰ ਵੱਲੋਂ ਅੱਜ ਵੱਡੇ ਫੈਸਲੇ


DA ENHANCED: ਸਰਕਾਰ ਨੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਡੀਏ ਚ ਕੀਤਾ ਵਾਧਾ

ਕੇਂਦਰੀ ਮੰਤਰੀ ਮੰਡਲ ਨੇ ਸੱਤਵੇਂ ਤਨਖਾਹ ਕਮਿਸ਼ਨ (7ਵੇਂ ਤਨਖਾਹ ਕਮਿਸ਼ਨ) ਦੇ ਆਧਾਰ 'ਤੇ ਤਨਖਾਹ ਅਤੇ ਪੈਨਸ਼ਨ ਪ੍ਰਾਪਤ ਕਰਨ ਵਾਲੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਦਿੱਤੇ ਜਾਣ ਵਾਲੇ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਵਿੱਚ ਤਿੰਨ ਫੀਸਦੀ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਸ ਵਾਧੇ ਦੇ ਲਾਗੂ ਹੋਣ ਤੋਂ ਬਾਅਦ ਹੁਣ ਕੇਂਦਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ 31 ਫੀਸਦੀ ਦੀ ਬਜਾਏ 34 ਫੀਸਦੀ ਮਹਿੰਗਾਈ ਭੱਤਾ ਦਿੱਤਾ ਜਾਵੇਗਾ। ਵਧਦੀ ਮਹਿੰਗਾਈ ਦਰਮਿਆਨ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਤਿੰਨ ਫੀਸਦੀ ਵਧ ਰਿਹਾ ਹੈ।

 

ਸਿੱਖਿਆ ਬੋਰਡ ਵੱਲੋਂ ਸੀ.ਸੀ.ਈ ਅੰਕ ਅਪਲੋਡ ਕਰਨ ਦੀ ਮਿਤੀ,ਚ ਕੀਤਾ ਵਾਧਾ

BREAKING NEWS: ਪੰਜਾਬ ਸਰਕਾਰ ਨੇ ਨਗਰ ਸੁਧਾਰ ਟਰੱਸਟ ਕੀਤੇ ਭੰਗ, ਹੁਕਮ ਜਾਰੀ

 

ਪੰਜਾਬ   ਸਰਕਾਰ ਨੇ ਸਾਰੇ ਇੰਪਰੂਵਮੈਂਟ ਟਰੱਸਟਾਂ ਨੂੰ ਭੰਗ ਕਰ ਦਿੱਤਾ ਹੈ। ਜਿਸ ਤੋਂ ਬਾਅਦ ਕਾਂਗਰਸ ਸਰਕਾਰ ਦੇ ਸਮੇਂ ਤੋਂ ਨਿਯੁਕਤ ਕੀਤੇ ਗਏ ਸਾਰੇ ਚੇਅਰਮੈਨ ਅਤੇ ਟਰੱਸਟੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ। ਨਵਾਂ ਚੇਅਰਮੈਨ ਦੀ ਨਿਯੁਕਤੀ ਤੱਕ, ਸਬੰਧਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਟਰੱਸਟ ਦੇ ਕੰਮ ਦੀ ਨਿਗਰਾਨੀ ਕਰਨਗੇ। 


ਉਨ੍ਹਾਂ ਨੂੰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਦਾ ਚਾਰਜ ਦਿੱਤਾ ਗਿਆ ਹੈ।

ਅਧਿਆਪਕਾਂ ਨੂੰ ਟੈਂਕੀਆਂ ਤੇ ਉਤਾਰ ਕੇ ਲਿਆਵਾਂਗੇ ਕਲਾਸ ਰੂਮਾਂ ਵਿੱਚ, ਦੇਖੋ ਵੀਡਿਉ

 ਅਧਿਆਪਕਾਂ ਨੂੰ ਟੈਂਕੀਆਂ ਤੇ ਉਤਾਰ ਕੇ ਲਿਆਵਾਂਗੇ ਕਲਾਸ ਰੂਮਾਂ ਵਿੱਚ, ਦੇਖੋ ਵੀਡਿਉ.


ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਧਿਆਪਕਾਂ ਤੋਂ ਸਿਰਫ ਪੜਾਉਣ ਦਾ ਕੰਮ ਲਿਆ ਜਾਵੇਗਾ, ਬਾਕੀ ਕੰਮਾਂ ਲਈ ਨੌਜਵਾਨ ਮੁੰਡੇ ਕੁੜੀਆਂ ਨੂੰ ਭਰਤੀ ਕਰਾਂਗੇ।

ਦੇਖੋ ਵੀਡਿਉ


ਵਿਦਿਆਰਥੀ/ਅਧਿਆਪਕ ਰਹਿਣ ਸੁਚੇਤ, ਡੀ.ਜੀ.ਲਾਕਰ ਸਰਟੀਫਿਕੇਟ ਦੀ ਮਾਨਤਾ ਵਾਰੇ ਫੇਕ ਨਿਊਜ਼ ਤੇ ਕੰਟਰੋਲਰ ਪ੍ਰੀਖਿਆਵਾਂ ਵਲੋਂ ਸਪਸ਼ਟੀਕਰਨ ਜਾਰੀ

 ਮੋਹਾਲੀ, 30 ਮਾਰਚ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਡੀ.ਜੀ.ਲਾਕਰ ਵਾਲੇ ਸਰਟੀਫਿਕੇਟ ਦੀ ਮਾਨਤਾ ਬਾਰੇ , ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਪੋਸਟ ਸਬੰਧੀ ਸਪਸ਼ਟੀਕਰਨ ਜਾਰੀ ਕੀਤਾ ਗਿਆ ਹੈ।


ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੰਟਰੋਲਰ ਪ੍ਰੀਖਿਆਵਾਂ ਨੇ ਦੱਸਿਆ ਕਿ   ਇੱਕ Fake News ਸੋਸ਼ਲ ਮੀਡੀਆ ਤੇ ਪਾਈ ਗਈ ਹੈ। ਜਿਸ ਵਿੱਚ ਇਹ ਲਿਖਿਆ ਹੈ ਕਿ ਕਰੋਨਾ ਕਾਲ ਵਿੱਚ ਦਸਵੀਂ ਅਤੇ ਬਾਰਵੀਂ ਜਮਾਤ ਪਾਸ ਕਰਨ ਵਾਲੇ ਬੱਚਿਆ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੱਕੇ ਸਰਟੀਫਿਕੇਟ ਅਪਲਾਈ ਕਰਨ ਦੀ ਆਖਰੀ ਮਿਤੀ 31 ਮਾਰਚ 2022 ਹੈ, ਡਿਜੀਲਾਕਰ ਵਾਲੇ ਸਰਟੀਫਿਕੇਟ ਨਹੀਂ ਚਲਣਗੇ।



 ਕੰਟਰੋਲਰ ਪ੍ਰੀਖਿਆਵਾਂ ਵਲੋਂ ਇਸ ਸਬੰਧੀ ਸਪੱਸ਼ਟ ਕੀਤਾ ਗਿਆ  ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਡੀ.ਜੀ.ਲਾਕਰ ਤੋਂ ਪਾਏ ਗਏ ਸਰਟੀਫਿਕੇਟ ਨਾਲ ਨੱਥੀ ਭਾਰਤ ਸਰਕਾਰ ਦੇ ਰਾਜ ਪੱਤਰ ਅਤੇ ਨੌਟੀਫਿਕੇਸ਼ਨ (REGD. NO, D. L.-33004/99) ਅਨੁਸਾਰ ਇਹ ਸਰਟੀਫਿਕੇਟ ਸਹੀ ਹਨ ਅਤੇ ਇਹ ". Issuing certificates or documents in Digital Locker System and accepting certificates or documents shared from Digital Locker Account at par with Physical Documents. ਹਨ।

 ਸੋਸ਼ਲ ਮੀਡੀਆ ਤੇ ਪਾਈ ਇਸ Fake News ਦਾ ਖੰਡਨ ਕੀਤਾ  ਗਿਆ ਹੈ । 

ਚੰਡੀਗੜ੍ਹ ਦੇ ਮੁਲਾਜ਼ਮਾਂ ਤੇ ਕੇਂਦਰ ਦੇ ਰੂਲ ਲਾਗੂ, ਅਧਿਸੂਚਨਾ ਜਾਰੀ

 

DAV COLLEGE CHANDIGARH RECRUITMENT 2022: ਡੀਏਵੀ ਕਾਲਜ ਚੰਡੀਗੜ੍ਹ ਵਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ,

 MCM D.A.V. COLLEGE FOR WOMEN RECRUITMENT 2022

 MCM D.A.V. COLLEGE FOR WOMEN, SECTOR-36A, CHANDIGARH  Invites Applications from Women candidates for regular posts of Asstt. Professor in the subjects as follows within 30 days from the date of publication of this advertisement on the Prescribed Proforma, obtainable from its Office and the concerned College on payment of Rs.250/- in Cash or by bank Draft in favour of "Secretary, DAV College Managing Committee, New Delhi" or by post with a self addressed Rs.25/- stamped envelop. 


 Grant-in aid posts: Commerce-2. English-1, Physical Education-1, Pol. Science-1, Physics-1 

 Self-financed Posts Economics-1, Math-1 

How to apply: Interested in can apply by filling the application form. The form can also be downloaded from the College Website www.mcmdavcw-chd.edu and be submitted alongwith a bank draft Rs. 250/- per form to Managing Committee Office. 




 Eligibility:- Candidates with the qualifications/conditions laid down by the UGC/State Govt./Panjab University, may send their application through Registered post/Speed-post or in person and a copy of the application be also sent to the Dean, College Development Council, Panjab University, Chandigarh.



Submission of Application Forms:- Application attached with (1) copies of the testimonials/degree (ii) "No Objection Certificate", from the present employer and API Score with all relevant documents, will alone be entertained on or before the due date. 




PUNJAB PRISON RECRUITMENT 2022: ਪੰਜਾਬ ਜੇਲ ਵਿਭਾਗ ਵੱਲੋਂ ਵੱਖ ਵੱਖ ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ

JAIL VIBHAG RECRUITMENT IN PUNJAB 


RECRUITMENT NOTICE Applications are invited for following vacancies for Retail Outlets of Indian Oil Corporation Ltd. at Central Jail Ludhiana, Patiala, District Jail Sangrur, Rupnagar, Nabha and Retail Outlet of Bharat Petroleum Corporation Ltd. at New District Jail Nabha: 



SKILLED POST 
Managers/Supervisors/ Cashiers/Accountants
Qualification :10+2
Number of  Vacancies: 12 

Semi-Skilled 

Fuel Boys 
Matriculation 
Number of  Vacancies :35 



Air Boys/Housekeeping 
Number of  Vacancies : 13 

Security Guards
qualification  : No minimum qualification
Number of  Vacancies: 09 


 Important Information:
Last date for receiving  applications through :07.04.2022

 Address for sending applications: 
 O/o Superintendents of above mentioned jails, as per applicant's preferred job location. 


 Mode of recruitment:  Interviews to be conducted by Selection Committee .
Date and venue of Interview;  11.04.2022 at the O/o Principal, Punjab Jail  Training School, Patiala.


 Candidates must bring their orginal certificates of educational qualification in interview Salaries as per Minimum Wages Act. This advertisement is also uploaded in the official website of Dept. of Prisons, Punjab, i.e. www.prisons.punjab.gov.in 



ਨਾਨ ਬੋਰਡ ਜਮਾਤਾਂ ਦੀ ਪ੍ਰੀਖਿਆਵਾਂ ਤੇ ਨਤੀਜੇ ਸਬੰਧੀ ਜਾਅਲੀ ਪੱਤਰ ਵਾਇਰਲ

 

ਸਮੱਗਰਾ ਸਿੱਖਿਆ ਅਭਿਆਨ ਅਧੀਨ ਕਮਰਿਆਂ ਦੀ ਉਸਾਰੀ ਲਈ ਦਿਸ਼ਾ ਨਿਰਦੇਸ਼ ਜਾਰੀ

 

Download complete instruction here

ਮੁਲਾਜ਼ਮਾਂ/ਪੈਨਸ਼ਨਰਾਂ ਲਈ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਸਮੂਹ ਖਜ਼ਾਨਾ ਅਫਸਰਾਂ ਨੂੰ ਜਾਰੀ ਕੀਤੇ ਨਵੇਂ ਆਦੇਸ਼

PSEB 8TH ADMIT CARD: ਸਿੱਖਿਆ ਬੋਰਡ ਵੱਲੋਂ ਅਠਵੀਂ ਜਮਾਤ ਦੇ ਰੋਲ ਨੰਬਰ ਜਾਰੀ, ਕਰੋ ਡਾਊਨਲੋਡ

 


PSEB 8TH ADMIT CARD: ਸਿੱਖਿਆ ਬੋਰਡ ਵੱਲੋਂ ਮਾਰਚ ਪ੍ਰੀਖਿਆਵਾਂ 2022 ਅਠਵੀਂ ਜਮਾਤ ਦੇ ਰੋਲ ਨੰਬਰ ਜਾਰੀ ਕੀਤੇ ਹਨ।  ਰੋਲ ਨੰਬਰ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ। 


ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜਮਾਤ ਅਨੁਸਾਰ ਪਾਠਕ੍ਰਮ ਦੇ ਵਿਸ਼ਾ ਸੂਝ-ਬੂਝ ਵਧਾਉਣ ਲਈ ਉਪਰਾਲਿਆਂ ਨੂੰ ਵਧਾਇਆ ਜਾਣਾ ਜਰੂਰੀ - ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ

 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਜਮਾਤ ਅਨੁਸਾਰ ਪਾਠਕ੍ਰਮ ਦੇ ਵਿਸ਼ਾ ਸੂਝ-ਬੂਝ ਵਧਾਉਣ ਲਈ ਉਪਰਾਲਿਆਂ ਨੂੰ ਵਧਾਇਆ ਜਾਣਾ ਜਰੂਰੀ - ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ


ਸੀਨੀਅਰ ਸੈਕੰਡਰੀ ਜਮਾਤਾਂ ਦੇ ਵਿਦਿਆਰਥੀਆਂ ਦੀ ਮਿਆਰੀ ਸਿੱਖਿਆ ਲਈ ਇਕ ਦਿਨਾ ਵਰਕਸ਼ਾਪ ਆਯੋਜਿਤ 


ਐੱਸ ਏ ਐੱਸ ਨਗਰ 29 ਮਾਰਚ ( )


ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਰਹਿਨੁਮਾਈ ਵਿੱਚ ਸਕੱਤਰ ਸਕੂਲ ਸਿੱਖਿਆ ਪੰਜਾਬ ਅਜੋਏ ਸ਼ਰਮਾ ਦੀ ਦੇਖ-ਰੇਖ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਵਿਸ਼ੇਸ਼ ਵਰਕਸ਼ਾਪ ਦਾ ਆਯੋਜਨ ਮੁੱਖ ਦਫ਼ਤਰ ਦੇ ਕਾਨਫਰੰਸ ਹਾਲ ਵਿੱਚ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਵੱਖ ਵੱਖ ਜਮਾਤਾਂ ਵਿੱਚ ਪਾਠਕ੍ਰਮ ਦੇ ਵਿਸ਼ਾ ਵਸਤੂ ਦੀ ਸੂਝ-ਬੂਝ ਵਧਾਉਣ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸਬੰਧੀ ਚਰਚਾ ਕੀਤੀ ਗਈ। 



ਇਸ ਵਰਕਸ਼ਾਪ ਵਿੱਚ ਸ਼ਮੂਲੀਅਤ ਕਰਦਿਆਂ ਸਕੱਤਰ ਸਕੂਲ ਸਿੱਖਿਆ ਅਜੋਏ ਸ਼ਰਮਾ ਨੇ ਕਿਹਾ ਕਿ ਬੱਚਿਆਂ ਨੂੰ ਸੀਨੀਅਰ ਸੈਕੰਡਰੀ ਜਮਾਤਾਂ ਵਿੱਚ ਸਟਰੀਮ ਦੀ ਚੋਣ ਲਈ ਸਕੂਲ ਮੁਖੀ ਅਤੇ ਅਧਿਆਪਕ ਸਹੀ ਅਗਵਾਈ ਦੇਣ ਤਾਂ ਜੋ ਸੀਨੀਅਰ ਸੈਕੰਡਰੀ ਜਮਾਤਾਂ ਵਿੱਚ ਵੱਖ ਵੱਖ ਸਟਰੀਮਾਂ ਵਿੱਚ ਦਾਖ਼ਲਾ ਵਧ ਸਕੇ। ਸ੍ਰੀ ਸ਼ਰਮਾ ਨੇ ਕਿਹਾ ਕਿ ਨਵੇਂ ਦਾਖ਼ਲ ਬੱਚਿਆਂ ਅਤੇ ਸਟਰੀਮ ਦੀ ਚੋਣ ਕਰ ਚੁੱਕੇ ਵਿਦਿਆਰਥੀਆਂ ਨੂੰ ਸਕੂਲਾਂ ਵਿੱਚ ਸਥਾਪਤ ਕਿਤਾਬ ਬੈਂਕਾਂ ਵਿੱਚੋਂ ਮੁਫ਼ਤ ਅਤੇ ਸਮੇਂ ਤੇ ਪਾਠ ਪੁਸਤਕਾਂ ਅਤੇ ਹੋਰ ਸਹਾਇਕ ਪੜ੍ਹਨ ਸਮੱਗਰੀ ਮੁਹੱਈਆ ਕਰਵਾਈ ਜਾਵੇ।

ਇਸ ਮੌਕੇ ਪ੍ਰਦੀਪ ਕੁਮਾਰ ਅਗਰਵਾਲ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਨੇ ਕਿਹਾ ਕਿ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਅਧਿਆਪਕਾਂ ਅਤੇ ਸਕੂਲ ਮੁਖੀਆਂ ਦਾ ਯੋਗਦਾਨ ਹੈ।

ਇਸ ਵਰਕਸ਼ਾਪ ਦੌਰਾਨ ਡਾ. ਜਰਨੈਲ ਸਿੰਘ ਕਾਲੇਕੇ ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਪੰਜਾਬ, ਡਾ. ਮਨਿੰਦਰ ਸਿੰਘ ਸਰਕਾਰੀਆ ਸਹਾਇਕ ਡਾਇਰੈਕਟਰ, ਜਸਵਿੰਦਰ ਕੌਰ ਸਹਾਇਕ ਡਾਇਰੈਕਟਰ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ ਅਤੇ ਵੱਖ-ਵੱਖ ਵਿਸ਼ਿਆਂ ਦੇ ਲੈਕਚਰਾਰ ਵੀ ਮੌਜੂਦ ਸਨ।

ਪੰਜਾਬ ਸਰਕਾਰ ਨੇ ਚੰਡੀਗੜ੍ਹ ਵਿੱਚ 10 ਕੈਬਨਿਟ ਮੰਤਰੀਆਂ ਨੂੰ ਸਰਕਾਰੀ ਰਿਹਾਇਸ਼ ਕੀਤੀ ਅਲਾਟ

 ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅੱਜ ਚੰਡੀਗੜ੍ਹ ਵਿੱਚ 10 ਕੈਬਨਿਟ ਮੰਤਰੀਆਂ ਨੂੰ ਸਰਕਾਰੀ ਰਿਹਾਇਸ਼ ਅਲਾਟ ਕਰ ਦਿੱਤੀ ਹੈ।



GOVERNMENT SCHOOL PROMOTION: ਪੰਜਾਬ ਸਰਕਾਰ ਸਕੂਲਾਂ ਦੀ ਪ੍ਰਮੋਸ਼ਨਾਂ ਅਤੇ ਦਾਖ਼ਲੇ ਲਈ ਮੀਡੀਆ ਤੇ ਲੱਖਾਂ ਰੁਪਏ ਕਰੇਗੀ ਖਰਚ

 

ਮਾਨ ਸਰਕਾਰ ਜਲਦੀ ਤੋਂ ਜਲਦੀ ਰਾਜਸਥਾਨ ਅਤੇ ਛੱਤੀਸਗੜ੍ਹ ਦੀ ਤਰਜ 'ਤੇ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰੇ - ਸੀ ਪੀ ਐੱਫ ਯੂਨੀਅਨ, ਪੰਜਾਬ

 ਸੀ.ਪੀ.ਐਫ਼ ਕਰਮਚਾਰੀ ਯੂਨੀਅਨ ਪੰਜਾਬ ਦੀ ਪਟਿਆਲਾ ਇਕਾਈ ਵੱਲੋਂ ਆਮ ਆਦਮੀ ਪਾਰਟੀ ਦੇ ਹਲਕਾ ਘਨੌਰ ਦੇ ਐੱਮ.ਐੱਲ.ਏ ਗੁਰਲਾਲ ਘਨੌਰ ਨੂੰ ਪੁਰਾਣੀ ਪੈਨਸ਼ਨ ਬਹਾਲੀ  ਲਈ ਯਾਦ ਦਿਵਾਓ ਮੰਗ ਪੱਤਰ ਦਿੱਤਾ 

ਮਾਨ ਸਰਕਾਰ ਜਲਦੀ ਤੋਂ ਜਲਦੀ ਰਾਜਸਥਾਨ ਅਤੇ ਛੱਤੀਸਗੜ੍ਹ ਦੀ ਤਰਜ 'ਤੇ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰੇ - ਸੀ ਪੀ ਐੱਫ ਯੂਨੀਅਨ, ਪੰਜਾਬ 


ਪਟਿਆਲਾ 29 ਮਾਰਚ (     ) ਸੀ.ਪੀ.ਐਫ਼ ਕਰਮਚਾਰੀ ਯੂਨੀਅਨ ਪੰਜਾਬ ਵੱਲੋਂ ਪੂਰੇ ਪੰਜਾਬ ਵਿੱਚ ਨਵੀਂ ਬਣੀ ਸਰਕਾਰ ਆਮ ਆਦਮੀ ਪਾਰਟੀ ਦੇ ਸਾਰੇ ਵਿਧਾਇਕਾਂ ਨੂੰ ਪੁਰਾਣੀ ਪੈਨਸ਼ਨ  ਬਹਾਲੀ ਲਈ ਯਾਦ ਪੱਤਰ ਸੌਂਪੇ ਜਾ ਰਹੇ ਹਨ। ਇਸ ਐਕਸ਼ਨ ਦੀ ਲਗਾਤਾਰਤਾ ਵਿੱਚ ਅਨੂਪ ਸ਼ਰਮਾ  ਮੀਤ ਪ੍ਰਧਾਨ ਪੰਜਾਬ ਅਤੇ ਮੇਜਰ ਸਿੰਘ ਮੀਤ ਪ੍ਰਧਾਨ ਪਟਿਆਲਾ, ਰਾਕੇਸ਼ ਕੁਮਾਰ ਪ੍ਰਧਾਨ ਸੀ.ਪੀ.ਐੱਫ ਯੂਨੀਅਨ ਪੰਜਾਬੀ ਯੂਨੀਵਰਿਟੀ ਇਕਾਈ ਅਤੇ ਨਵਦੀਪ ਚਾਨੀ ਕੈਸ਼ੀਅਰ ਬੀ ਐਂਡ ਸੀ, ਯੂਨੀਅਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਅਗਵਾਈ ਵਿੱਚ ਜ਼ਿਲ੍ਹਾ ਪਟਿਆਲਾ ਦੇ ਹਲਕਾ ਘਨੌਰ ਦੇ ਵਿਧਾਇਕ ਗੁਰਲਾਲ ਘਨੌਰ ਜੀ ਨੂੰ ਮਾਣਯੋਗ, ਮੁੱਖ ਮੰਤਰੀ ਪੰਜਾਬ ਜੀ ਦੇ ਨਾਂ ਯਾਦ ਪੱਤਰ ਸੌਂਪਿਆ ਗਿਆ। ਇਸ ਮੌਕੇ ਅਨੂਪ ਸ਼ਰਮਾ ਸੀਨੀਅਰ ਮੀਤ ਪ੍ਰਧਾਨ ਪੰਜਾਬ  ਨੇ ਕਿਹਾ ਕਿ ਅਗਰ ਆਪ ਸਰਕਾਰ ਪੰਜਾਬ ਦੇ  ਲਗਭਗ ਦੋ ਲੱਖ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਦੀ ਹੈ ਤਾਂ ਸਰਕਾਰ ਦੇ ਖ਼ਜ਼ਾਨੇ ਵਿੱਚ 13 ਹਜ਼ਾਰ ਕਰੋੜ ਵਾਪਸ ਆਉਣਗੇ ਅਤੇ ਜੋ ਹਰ ਮਹੀਨੇ ਸਰਕਾਰ ਵੱਲੋਂ 14% ਸ਼ੇਅਰ ਜੋ ਕਰੋੜਾਂ ਵਿਚ ਬਣਦਾ ਹੈ ਪ੍ਰਾਈਵੇਟ ਕੰਪਨੀਆਂ ਨੂੰ ਭੇਜ ਰਹੇ ਹਨ, ਉਹ ਵੀ ਸਰਕਾਰ ਦੇ ਖਜ਼ਾਨੇ ਵਿੱਚ ਹੀ ਰਹਿਣਗੇ।




 ਜਿਸ ਨੂੰ ਸਰਕਾਰ ਪੰਜਾਬ ਦੀ ਜਨਤਾ ਦੀ ਭਲਾਈ ਦੇ ਕੰਮਾਂ ਵਿੱਚ ਲਗਾ ਸਕਦੀ ਹੈ। ਇਸ ਮੌਕੇ 'ਤੇ ਮੇਜਰ ਸਿੰਘ ਸੀਨੀਅਰ ਮੀਤ ਪ੍ਰਧਾਨ ਪਟਿਆਲਾ   ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਰਕਾਰ ਬਣਨ ਤੋਂ ਪਹਿਲਾਂ ਇਹ ਵਾਅਦਾ ਕੀਤਾ ਸੀ ਕਿ ਪੰਜਾਬ ਵਿੱਚ ਆਪ ਦੀ ਸਰਕਾਰ ਬਣਦੇ ਹੀ 01-01-2004 ਤੋਂ ਬਾਅਦ ਭਰਤੀ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਕੀਤੀ ਜਾਵੇਗੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਨੇ 2018 ਵਿੱਚ ਐੱਨ.ਐੱਮ.ਓ.ਪੀ.ਐੱਸ ਵੱਲੋਂ ਦਿੱਲੀ ਵਿਖੇ ਕੀਤੀ  ਨੈਸ਼ਨਲ ਲੈਵਲ ਦੀ ਰੈਲੀ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਸਮਰਥਨ ਕੀਤਾ ਸੀ ਅਤੇ ਦਿੱਲੀ ਵਿਧਾਨ ਸਭਾ 'ਚ ਬਿੱਲ ਵੀ ਪਾਸ ਕੀਤਾ ਸੀ। ਇਸ ਮੌਕੇ ਨਵਦੀਪ ਚਾਨੀ  ਨੇ ਕਿਹਾ ਕਿ ਅੱਜ ਪੰਜਾਬ ਵਿੱਚ ਸਰਕਾਰ ਬਣਨ ਦਾ ਕਾਰਨ ਵੀ ਮੁਲਾਜ਼ਮਾਂ ਦੀ ਪੁਰਾਣੀਆਂ ਸਰਕਾਰਾਂ ਦੀ ਗ਼ਲਤ ਨੀਤੀਆਂ ਹਨ। ਇੱਕ ਮੁਲਾਜ਼ਮ ਜੋਂ ਭਾਰੀ ਭਰਕਮ ਟੈਸਟ ਦੇ ਕੇ ਸਰਕਾਰੀ ਨੌਕਰੀ ਪ੍ਰਾਪਤ ਕਰਕੇ ਵੀ ਬੁਢਾਪੇ ਦੀ ਸਮਾਜਿਕ ਸੁਰੱਖਿਆ ਰੂਪੀ ਪੁਰਾਣੀ ਪੈਂਨਸ਼ਨ ਤੋਂ ਵਾਝਾਂ ਹੈ।  ਰਾਕੇਸ਼ ਕੁਮਾਰ ਪ੍ਰਧਾਨ ਸੀ.ਪੀ.ਐੱਫ ਯੂਨੀਅਨ ਪੰਜਾਬੀ ਯੂਨੀਵਰਿਟੀ ਇਕਾਈ ਨੇ ਕਿਹਾ ਕਿ ਮਾਨ ਸਰਕਾਰ ਜਲਦੀ ਤੋਂ ਜਲਦੀ ਪੁਰਾਣੀ ਪੈਂਨਸ਼ਨ ਬਹਾਲੀ ਸੰਬੰਧੀ ਨੋਟੀਫੀਕੇਸ਼ਨ ਜਾਰੀ ਕਰੇ ਤਾਂ ਜੋਂ ਜਿੱਥੇ ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ ਜਾਵੇ ਉੱਥੇ 'ਜੋਂ ਕਿਹਾ ਓਹ ਕੀਤਾ' ਦੇ ਤਹਿਤ ਆਪ ਪਾਰਟੀ ਦਾ ਕਦ ਰਾਜਨੀਤਕ ਤੌਰ ਤੇ ਰਾਸ਼ਟਰੀ ਪੱਧਰ 'ਤੇ ਵਧੇ। ਇਸ ਕਰਕੇ ਪੰਜਾਬ ਦੇ ਸਮੂਹ ਮੁਲਾਜ਼ਮਾਂ ਦਾ ਗੁਹਾਰ ਹੈ ਕਿ ਮਾਨ ਸਰਕਾਰ ਜਲਦੀ ਤੋਂ ਜਲਦੀ ਰਾਜਸਥਾਨ ਅਤੇ ਛੱਤੀਸਗੜ੍ਹ ਦੀ ਤਰਜ 'ਤੇ ਮੁਲਾਜਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰੇ । ਇਸ ਮੌਕੇ ਸੰਦੀਪ ਸਿੰਘ ਅਤੇ ਹਰਮੀਤ ਸਿੰਘ ਮੌਜੂਦ ਸਨ।

ਹੜਤਾਲ ਦੇ ਦੂਸਰੇ ਦਿਨ ਵੀ ਸਾਂਝੇ ਫਰੰਟ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਾਲ ਰੈਲੀ

 ਹੜਤਾਲ ਦੇ ਦੂਸਰੇ ਦਿਨ ਵੀ ਸਾਂਝੇ ਫਰੰਟ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਾਲ ਰੈਲੀ 

  

ਅੰਮ੍ਰਿਤਸਰ, 29 ਮਾਰਚ...  

ਟਰੇਡ ਯੂਨੀਅਨਾਂ ਵੱਲੋਂ 28-29 ਮਾਰਚ ਦੀ ਮਜ਼ਦੂਰ ਹੜਤਾਲ ਦੇ ਦੂਸਰੇ ਦਿਨ ਪੰਜਾਬ ਯੂ.ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਦੇ ਬੈਨਰ ਹੇਠ ਦੇ ਸੈਂਕੜੇ ਮੁਲਾਜ਼ਮਾਂ ਵੱਲੋਂ ਅੱਜ ਜ਼ਿਲ੍ਹਾ ਪ੍ਰੀਸ਼ਦ ਦਫ਼ਤਰ ਅੰਮ੍ਰਿਤਸਰ ਵਿਖੇ ਭਰਵੀਂ ਰੈਲੀ ਕੀਤੀ ਗਈ।




ਰੈਲੀ ਨੂ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਕਨਵੀਨਰ ਅਸ਼ਵਨੀ ਅਵਸਥੀ, ਗੁਰਦੀਪ ਸਿੰਘ ਬਾਜਵਾ, ਸਰਬਜੀਤ ਕੌਰ ਛੱਜਲਵੱਡੀ, ਮਮਤਾ ਸ਼ਰਮਾਂ, ਕਰਮਜੀਤ ਕੇ ਪੀ, ਗੁਰਬਿੰਦਰ ਸਿੰਘ ਖਹਿਰਾ, ਗੁਰਵੰਤ ਕੌਰ ਲੋਪੋਕੇ ਅਤੇ ਸੁੱਚਾ ਸਿੰਘ ਟਰਪਈ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਜ਼ਦੂਰ ਪੱਖੀ 42 ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਕਾਰਪੋਰੇਟ ਪੱਖੀ ਚਾਰ ਲੇਬਰ ਕੋਡ ਪਾਸ ਕੀਤੇ ਜਾ ਚੁੱਕੇ ਹਨ। ਉਹਨਾ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਕਾਰਨ ਕਿਰਤੀ ਲੋਕਾਂ ਦੀਆਂ ਦੁਸ਼ਵਾਰੀਆਂ 'ਚ ਕਈ ਗੁਣਾਂ ਵਾਧਾ ਹੋ ਚੁੱਕਾ ਹੈ। 



ਸਾਂਝੇ ਫਰੰਟ ਦੇ ਆਗੂਆਂ ਜਰਮਨਜੀਤ ਸਿੰਘ, ਮੰਗਲ ਸਿੰਘ ਟਾਂਡਾ, ਹਰਿੰਦਰ ਕੁਮਾਰ ਐਮਾਂ, ਹਰਪ੍ਰੀਤ ਸੋਹੀਆਂ, ਲਖਵਿੰਦਰ ਸਿੰਘ ਗਿੱਲ, ਕਿਰਨਜੀਤ ਕੌਰ ਅਜਨਾਲਾ, ਰਜਵੰਤ ਕੌਰ ਵੇਰਕਾ, ਅਤੇ ਦਲਜੀਤ ਕੌਰ ਸੁਲਤਾਨਵਿੰਡ ਨੇ ਮਾਣ ਭੱਤਾ ਵਰਕਰਾਂ ਨੂੰ ਘੱਟੋ ਘੱਟ ਉਜ਼ਰਤਾਂ ਕਾਨੂੰਨ ਦੇ ਘੇਰੇ ਹੇਠ ਲਿਆਉਣ, ਪੰਜਾਬ ਅੰਦਰ 70 ਹਜ਼ਾਰ ਤੋਂ ਵਧੇਰੇ ਕੱਚੇ, ਠੇਕਾ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਪੱਕੇ ਕਰਨ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਵੱਖ ਵੱਖ ਵਿਭਾਗਾਂ ਅੰਦਰ ਖਾਲੀ ਪਈਆਂ ਡੇਢ ਲੱਖ ਅਸਾਮੀਆਂ 'ਤੇ ਭਰਤੀ ਕਰਨ ਦੀਆਂ ਮੰਗਾਂ ਨੂੰ ਲੈਕੇ ਮਾਣ ਭੱਤਾ ਵਰਕਰਾਂ, ਕੱਚੇ ਵਰਕਰਾਂ ਅਤੇ ਮੁਲਾਜ਼ਮਾਂ ਸਾਹਮਣੇ ਸੰਘਰਸ਼ ਤੋਂ ਬਗੈਰ ਹੋਰ ਕੋਈ ਰਾਹ ਨਹੀਂ ਹੈ।

ਰੈਲੀ ਨੂੰ ਗੁਰਦੇਵ ਸਿੰਘ ਬਾਸਰਕੇ, ਇੰਦਰਪ੍ਰੀਤ ਸਿੰਘ, ਨਿਰਮਲ ਸਿੰਘ, ਸਰਬਜੀਤ ਕੌਰ ਤਰਸਿੱਕਾ, ਕਰਮਜੀਤ ਕੌਰ ਗਦਲੀ, ਬਲਦੇਵ ਮੰਨਣ, ਅਵਤਾਰਜੀਤ ਸਿੰਘ, ਹਰਮਨਦੀਪ ਭੰਗਾਲੀ, ਕੰਵਲਜੀਤ ਕੌਰ ਲਸ਼ਕਰੀ ਨੰਗਲ ਅਤੇ ਇੰਦਰਜੀਤ ਰਿਸ਼ੀ ਵੀ ਸ਼ਾਮਲ ਸਨ।


Featured post

SOE - MERITORIOUS SCHOOL ADMISSION LINK 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ

SOE - MERITORIOUS  SCHOOL ADMISSION 2025 : ਸਕੂਲ ਆਫ਼ ਐਮੀਨੈਂਸ ਅਤੇ ਮੈਰਿਟੋਰੀਅਸ ਸਕੂਲਾਂ ਲਈ ਸਾਂਝੀ ਦਾਖਲਾ ਪ੍ਰੀਖਿਆਵਾਂ ਦਾ ਐਲਾਨ  ਚੰਡੀਗੜ੍ਹ, 22 ਜਨਵਰੀ 20...

RECENT UPDATES

Trends