ਪਵਨ ਪੰਕਜ਼ ਦੀ ਪੁਸਤਕ 'ਹਵਾਵਾਂ ਦੇ ਬੋਲ' ਲੋਕ ਅਰਪਣ
ਕਲਾਨੌਰ ( ) ਲੋਕ ਲਿਖਾਰੀ ਸਭਾ ਕਲਾਨੌਰ ਵੱਲੋਂ ਅੱਜ ਇਕ ਸਾਹਿਤਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪਵਨ ਪੰਕਜ਼ ਕੋਟ ਮੀਆਂ ਸਾਹਿਬ ਦੀ ਪੁਸਤਕ 'ਹਵਾਵਾਂ ਦੇ ਬੋਲ' ਗ਼ਜ਼ਲ ਕਾਵਿ ਸੰਗ੍ਰਹਿ ਲੋਕ ਅਰਪਣ ਕੀਤੀ ਗਈ । ਇਸ ਸਮਾਗਮ ਵਿਚ ਸਰਵਸ੍ਰੀ ਮੱਖਣ ਕੁਹਾੜ, ਸੁਲਤਾਨ ਭਾਰਤੀ, ਗੁਰਮੀਤ ਸਿੰਘ ਬਾਜਵਾ, ਡਾ ਰਾਜਵਿੰਦਰ ਕੌਰ ਨਾਗਰਾ, ਐਡਵੋਕੇਟ ਸੁਖਵਿੰਦਰ ਸਿੰਘ ਕਾਹਲੋਂ, ਮੈਡਮ ਗੁਰਮਨਜੀਤ ਕੌਰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਏ। ਗੁਰਮੀਤ ਸਿੰਘ ਬਾਜਵਾ ਨੇ ਪੁਸਤਕ 'ਹਵਾਵਾਂ ਦੇ ਬੋਲ' ਤੇ ਪੇਪਰ ਪਡ਼੍ਹਿਆ ਅਤੇ ਮੱਖਣ ਕੁਹਾੜ, ਡਾ. ਰਾਜਵਿੰਦਰ ਕੌਰ ਨਾਗਰਾ ਤੇ ਸੁਲਤਾਨ ਭਾਰਤੀ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ ਅਤੇ ਕਿਤਾਬ ਦੇ ਹਰ ਪਹਿਲੂ ਤੇ ਨਿੱਠ ਕੇ ਵਿਚਾਰ ਪੇਸ਼ ਕੀਤੇ।
ਮੱਖਣ ਕੁਹਾੜ ਨੇ ਪਵਨ ਪੰਕਜ਼ ਗ਼ਜ਼ਲ ਕਾਵਿ ਸੰਗ੍ਰਹਿ ਤੇ ਵਿਚਾਰ ਪੇਸ਼ ਕਰਦਿਆਂ ਪਵਨ ਪੰਕਜ਼ ਤੇ ਗੁਰਮੀਤ ਸਿੰਘ ਬਾਜਵਾ ਨੂੰ ਵਧਾਈ ਦਿੱਤੀ। ਮੱਖਣ ਕੁਹਾੜ ਨੇ ਕਿਹਾ ਕਿ ਪਵਨ ਪੰਕਜ਼ ਦੀ ਪੁਸਤਕ 'ਹਵਾਵਾਂ ਦੇ ਬੋਲ' 'ਤੇ ਗੁਰਮੀਤ ਸਿੰਘ ਬਾਜਵਾ ਵੱਲੋਂ ਪਡ਼੍ਹਿਆ ਗਿਆ ਪੇਪਰ ਸੱਚਮੁੱਚ ਹੀ ਪੁਸਤਕ ਦਾ ਸਮਤੋਲ ਆਲੋਚਨਾਤਮਕ ਵਿਸ਼ਲੇਸ਼ਣ ਹੈ। ਪਵਨ ਪੰਕਜ਼ ਦਾ ਇਹ ਦੂਸਰਾ ਗ਼ਜ਼ਲ ਕਾਵਿ- ਸੰਗ੍ਰਹਿ ਵਿਦੇਸ਼ ਦੀ ਧਰਤੀ ਤੇ ਕਠਨ ਮਿਹਨਤ ਦੌਰਾਨ ਫੁਰਸਤ ਦੇ ਪਲਾਂ ਦੀ ਨਿਰੰਤਰ ਕਾਵਿ ਸਾਧਨਾ ਹੈ। ਡਾ. ਰਾਜਵਿੰਦਰ ਕੌਰ ਨਾਗਰਾ ਨੇ ਕਿਹਾ ਕਿ ਪਵਨ ਪੰਕਜ਼ ਦੀਆਂ ਗ਼ਜ਼ਲਾਂ ਦਾ ਵਿਸ਼ਾ ਵਾਤਾਵਰਣਿਕ, ਰਾਜਨੀਤਕ ਤੇ ਸਮਾਜਿਕ ਸਰੋਕਾਰਾਂ ਦੇ ਧਰਾਤਲ ਨਾਲ ਜੁੜਿਆ ਹੋਇਆ ਹੈ। ਇਸ ਮੌਕੇ ਹਾਜ਼ਰ ਕਵੀਆਂ ਜਸਵੰਤ ਹਾਂਸ, ਸੁਲਤਾਨ ਭਾਰਤੀ, ਰਾਜਿੰਦਰ ਸਿੰਘ ਰਾਜ ਕਲਾਨੌਰ, ਓਮ ਪ੍ਰਕਾਸ਼ ਭਗਤ, ਪ੍ਰਸ਼ੋਤਮ ਸਿੰਘ ਲੱਲੀ ਰਿਟਾਇਰਡ ਕਮਾਂਡੈਂਟ, ਰਮੇਸ਼ ਕੁਮਾਰ ਜਾਨੂੰ ਨੇ ਆਪਣੀਆਂ ਕਵਿਤਾਵਾਂ ਨੂੰ ਕਲਾਤਮਕ ਢੰਗ ਨਾਲ ਪੇਸ਼ ਕਰਕੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਮੌਕੇ ਪਵਨ ਪੰਕਜ਼ ਦੇ ਦੋਸਤਾਂ ਗੁਰਮੀਤ ਸਿੰਘ ਕੋਟ ਮੀਆਂ ਸਾਹਿਬ, ਅਰੁਨ ਕੁਮਾਰ ਨੇ ਵੀ ਪਵਨ ਪੰਕਜ਼ ਦੇ ਇਸ ਮਹਾਨ ਕਾਰਜ ਦੀ ਸਰਾਹਨਾ ਕਰਦਿਆਂ ਵਧਾਈ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ ਪੱਡਾ, ਇੰਸਪੈਕਟਰ ਜਗਦੀਸ਼ ਸਿੰਘ, ਬਲਜੀਤ ਸਿੰਘ ਸਿੱਧੂ, ਸਚਿਨ ਮਹਾਜਨ, ਚਰਨਜੀਤ ਸਿੰਘ ਚੰਦ , ਕਪੂਰ ਸਿੰਘ ਘੁੰਮਣ, ਬਲਵੰਤ ਸਿੰਘ, ਮਨੋਹਰ ਲਾਲ, ਸਤਨਾਮ ਸਿੰਘ, ਬਲਵਿੰਦਰ ਸਿੰਘ, ਗੁਰਪ੍ਰਦੀਪ ਸਿੰਘ ਹਾਜ਼ਰ ਸਨ