ਜ਼ਿਲ੍ਹਾ ਸਵੀਪ ਟੀਮ ਵੱਲੋਂ ' ਆਪਣੇ ਬੂਥ ਨੂੰ ਜਾਣੋ ‘ ਪ੍ਰੋਗਰਾਮ ਤਹਿਤ ਚ ਬੂਥ ਨੰ: 98 ਸਰਕਾਰੀ ਮਿਡਲ ਸਕੂਲ ਮਡਿਆਲਾ ਵਿਖੇ ਵੋਟਰਾਂ ਨੂੰ ਕੀਤਾ ਜਾਗਰੂਕ

 * ਜ਼ਿਲ੍ਹਾ ਸਵੀਪ ਟੀਮ ਵੱਲੋਂ ' ਆਪਣੇ ਬੂਥ ਨੂੰ ਜਾਣੋ ‘ ਪ੍ਰੋਗਰਾਮ ਤਹਿਤ ਚ ਬੂਥ ਨੰ: 98 ਸਰਕਾਰੀ ਮਿਡਲ ਸਕੂਲ ਮਡਿਆਲਾ ਵਿਖੇ ਵੋਟਰਾਂ ਨੂੰ ਕੀਤਾ ਜਾਗਰੂਕ *


*ਸਵੀਪ ਟੀਮ ਵੱਲੋਂ ਜ਼ਿਲ੍ਹੇ ਅੰਦਰ 25 ਬੂਥਾਂ ਤੇ ਕਰਵਾਏ ਜਾ ਰਹੇ ਹਨ ' ਆਪਣੇ ਬੂਥ ਨੂੰ ਜਾਣੋ ‘ ਪ੍ਰੋਗਰਾਮ *


*ਸ੍ਰੀ ਹਰਗਿਬਿੰਦਪੁਰ 09 ਫ਼ਰਵਰੀ (, ਗਗਨਦੀਪ ਸਿੰਘ             ) *




*ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫ਼ਾਕ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਜ਼ਿਲ੍ਹਾ ਨੋਡਲ ਅਫ਼ਸਰ ਸਵੀਪ ਕਮ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਹਰਪਾਲ ਸਿੰਘ ਸੰਧਾਵਾਲੀਆ ਦੀ ਅਗਵਾਈ ਵਿੱਚ ਅੱਜ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਵਿਖੇ ਬੂਥ ਨੰ: 98 ਵਿਖੇ ` ਆਪਣੇ ਬੂਥ ਨੂੰ ਜਾਣੋ ‘ ਪ੍ਰੋਗਰਾਮ ਕਰਵਾਇਆਂ ਗਿਆ ਜਿਸ ਸੈਕਟਰ ਅਫ਼ਸਰ ਪ੍ਰਿੰਸੀਪਲ ਰਜਨੀ ਬਾਲਾ ਸ਼ੋਸ਼ਲ ਵਿੱਚ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਕੇ ਵੋਟਰਾਂ ਨੂੰ ਬਿਨਾ ਕਿਸੇ ਲਾਲਚ ਤੇ ਬਿਨਾ ਭੇਦ-ਭਾਵ ਤੋਂ ਵੋਟ ਪਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸਫ਼ਾਕ ਦੀਆ ਹਦਾਇਤਾਂ ਤੇ ਅਮਲ ਕਰਦਿਆਂ ਜ਼ਿਲ੍ਹਾ ਸਵੀਪ ਟੀਮ ਵੱਲੋਂ ਜ਼ਿਲ੍ਹੇ ਦੇ 7 ਵਿਧਾਨ ਸਭਾ ਹਲਕਿਆਂ ਦੇ 25 ਬੂਥ , ਜਿੱਥੇ ਪਿਛਲੀਆਂ ਚੋਣਾਂ ਵਿੱਚ 50% ਤੋਂ ਘੱਟ ਵੋਟਾਂ ਪੋਲ ਹੋਈਆ ਸਨ , ਉੱਥੇ ਵੋਟਰਾਂ ਨੂੰ ਜਾਗਰੂਕ ਕਰਨ ਲਈ ‘ ਆਪਣੇ ਬੂਥ ਨੂੰ ਜਾਣੋ ‘ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਹੈ। ਇਸ ਲੜ੍ਹੀ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਬੂਥ ਨੰ: 98 ਦੇ ਹਾਜ਼ਰ ਵੋਟਰਾਂ ਨਾਲ ਗੱਲਬਾਤ ਕਰਕੇ ਵੱਡੇ ਪੱਧਰ ਤੇ ਮੱਤ-ਦਾਨ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਪ੍ਰਸ਼ਾਸਨ ਵੱਲੋਂ 20 ਫ਼ਰਵਰੀ ਨੂੰ ਪੋਲਿੰਗ ਬੂਥਾਂ ਤੇ ਵੋਟਾਂ ਵਾਲੇ ਦਿਨ ਦਿੱਤੀਆਂ ਜਾਣ ਵਾਲ਼ੀਆਂ ਸਹੂਲਤਾਂ , ਵੀ.ਵੀ.ਪੈਟ. ਤੇ ਈ.ਵੀ.ਐਮ ਮਸ਼ੀਨਾਂ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਸ਼ੋਸਲ ਮੀਡੀਆ ਕੋਆਰਡੀਨੇਡਰ ਸਵੀਪ ਗਗਨਦੀਪ ਸਿੰਘ ਵੱਲੋਂ ਹਾਜ਼ਰ ਵੋਟਰਾਂ ਤੋਂ ਪ੍ਰਣ ਲਿਆ ਕਿ ਉਹ ਵੋਟ ਪ੍ਰਤੀਸ਼ਤਾ ਵਧਾਉਣ ਲਈ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਪਰਮਿੰਦਰ ਸਿੰਘ ਘੁਮਾਣ ਸੈਕਟਰ ਅਫਸਰ, ਸਰਬਜੀਤ ਸਿੰਘ ਇੰਚਾਰਜ ਸਰਕਾਰੀ ਸਮਾਰਟ ਮਿਡਲ ਸਕੂਲ ਮੰਡਿਆਲਾ, ਵਰਿੰਦਰ ਸਿੰਘ ਸਹਾਇਕ ਸੈਕਟਰ ਅਫਸਰ,ਬੀ.ਐਲ.ਓ. ਅਮਨਦੀਪ ਕੋਰ ਅਤੇ ਗੁਰਮੇਲ ਸਿੰਘ ,ਰਜਨਦੀਪ ਕੋਰ, ਮਨਦੀਪ ਕੋਰ, ਜੀ.ਉ.ਜੀ. ਟੀਮ ਮੈਂਬਰ ਗੁਰਨਾਮ ਸਿੰਘ ਆਦਿ ਹਾਜ਼ਰ ਸਨ। *

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends