Army recruitment 2022: ਫੌਜ 'ਚ ਸਿਪਾਹੀਆਂ ਦੀ ਭਰਤੀ 18 ਫਰਵਰੀ ਤੋਂ ,8ਵੀਂ ,10ਵੀਂ ਪਾਸ ਉਮੀਦਵਾਰਾਂ ਨੂੰ ਮੌਕਾ, ( ਪੜ੍ਹੋ ਪੂਰੀ ਜਾਣਕਾਰੀ)

 

ਗੁਰਦਾਸਪੁਰ, 5 ਫਰਵਰੀ 


ਸੈਨਾ ਦੀ 126 ਇਨਫੈਂਟਰੀ ਬਟਾਲੀਅਨ ਜੈਕ ਰਾਈਵਲਜ਼ 'ਚ ਹੋਣ ਵਾਲੀ ਭਰਤੀ ਸਬੰਧੀ ਜਾਣਕਾਰੀ ਦਿੰਦੇ ਹੋਏ ਸਬੰਧਤ ਅਧਿਕਾਰੀਆਂ ਨੇ ਦੱਸਿਆ ਕਿ ਸਿਪਾਹੀ (ਜਨਰਲ ਬਿਊਟੀ)ਅਤੇ ਸਿਪਾਹੀ ਟ੍ਰੇਡਮੈਨਾਂ ਦੀਆਂ ਅਸਾਮੀਆਂ ਭਰਨ ਲਈ  ਮਾਧੋਪੁੁੁਰ( MADHOPUR) ਤੇ ਪਠਾਨਕੋਟ( PATHANKOT) ਵਿਖੇ ਭਰਤੀ ਰੈਲੀ ਕੀਤੀ ਜਾ ਰਹੀ ਹੈ। ਇਹ ਰੈਲੀਆਂ 18 ਫਰਵਰੀ ਤੋਂ 23 ਫਰਵਰੀ ਤੱਕ ਹੋਣਗੀਆਂ।




ਉਨ੍ਹਾਂ ਦੱਸਿਆ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ , ਜੰਮੂ-ਕਸ਼ਮੀਰ , ਚੰਡੀਗੜ੍ਹ ਅਤੇ ਐਨ. ਸੀ. ਟੀ. ਦਿੱਲੀ ਦੇ 18-42 ਸਾਲ ਦੇ ਦਸਵੀਂ ਪਾਸ ਉਮੀਦਵਾਰ (ਸਫਾਈ ਵਾਲਿਆਂ ਲਈ ਅੱਠਵੀਂ ਪਾਸ) ਇਸ ਰੈਲੀ ਵਿਚ ਭਾਗ ਲੈ ਸਕਦੇ ਹਨ।


 


 ਉਨ੍ਹਾਂ ਦੱਸਿਆ ਕਿ 18 ਫਰਵਰੀ ਨੂੰ ਸਿਪਾਹੀ (GD ਜਨਰਲ ਡਿਊਟੀ) ਲਈ ਪਠਾਨਕੋਟ, ਹੁਸ਼ਿਆਰਪੁਰ , ਬਰਨਾਲਾ , ਬਠਿੰਡਾ, ਫਰੀਦਕੋਟ, ਫਤਿਹਗੜ੍ਹ ਸਾਹਿਬ , ਫਿਰੋਜ਼ਪੁਰ, ਫਾਜ਼ਿਲਕਾ, ਜਲੰਧਰ , ਕਪੂਰਥਲਾ ਅਤੇ ਲੁਧਿਆਣਾ ਜ਼ਿਲਿਆਂ ਦੇ ਉਮੀਦਵਾਰ ਹਿੱਸਾ ਲੈ ਸਕਦੇ ਹਨ.



 19 ਫਰਵਰੀ ਨੂੰ ਸਿਪਾਹੀ (ਜਨਰਲ ਡਿਊਟੀ GD) ਲਈ ਗੁਰਦਾਸਪੁਰ, ਸ੍ਰੀ ਅੰਮ੍ਰਿਤਸਰ, ਮਾਨਸਾ, ਮੋਗਾ, ਮੁਕਤਸਰ ਸਾਹਿਬ , ਪਟਿਆਲਾ, ਰੂਪਨਗਰ , ਸਾਹਿਬਜ਼ਾਦਾ ਅਜੀਤ ਸਿੰਘ ਨਗਰ , ਸੰਗਰੂਰ, ਸ਼ਹੀਦ ਭਗਤ ਸਿੰਘ ਨਗਰ ਅਤੇ ਤਰਨਤਾਰਨ ਜ਼ਿਲਿਆਂ ਦੇ ਉਮੀਦਵਾਰ ਹਿੰਸਾ ਲੈ ਸਕਦੇ ਹਨ।


 23 ਫਰਵਰੀ ਨੂੰ ਸਿਪਾਹੀ (ਟ੍ਰੇਡਮੈਨ) ਲਈ ਪੰਜਾਬ ਦੇ ਸਾਰੇ ਜ਼ਿਲਿਆਂ ਦੇ ਉਮੀਦਵਾਰ ਹਿੱਸਾ ਲੈ ਸਕਦੇ ਹਨ। 

💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends