ਮੋਹਾਲੀ, 7 ਫਰਵਰੀ 2022
ਪੰਜਾਬ ਵਿੱਚ ਅੱਜ ਤੋਂ ਸਕੂਲ ਖੋਲ੍ਹ ਦਿੱਤੇ ਗਏ ਹਨ। ਪੰਜਾਬ ਸਰਕਾਰ ਨੇ ਛੇਵੀਂ ਜਮਾਤ ਤੋਂ ਕਾਲਜ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਹਾਲਾਂਕਿ, ਸਕੂਲ 5ਵੀਂ ਜਮਾਤ ਤੋਂ ਘੱਟ ਦੇ ਬੱਚਿਆਂ ਲਈ ਬੰਦ ਰਹੇਗਾ।
ਪੰਜਾਬ ਸਰਕਾਰ ਦੇ ਤਾਜ਼ਾ ਹੁਕਮਾਂ ਤਹਿਤ ਯੂਨੀਵਰਸਿਟੀਆਂ, ਕਾਲਜਾਂ, ਕੋਚਿੰਗ ਸੈਂਟਰਾਂ, ਲਾਇਬ੍ਰੇਰੀਆਂ ਅਤੇ ਸਿਖਲਾਈ ਸੰਸਥਾਵਾਂ ਸਮੇਤ ਸਾਰੇ ਵਿਦਿਅਕ ਅਦਾਰੇ ਖੋਲ੍ਹ ਦਿੱਤੇ ਗਏ ਹਨ। ਹਾਲਾਂਕਿ, ਵਿਦਿਆਰਥੀ ਜੇਕਰ ਚਾਹੁਣ ਤਾਂ ਔਨਲਾਈਨ ਵੀ ਪੜ੍ਹ ਸਕਦੇ ਹਨ।
ਪਿਛਲੇ ਕਲ ਤੋਂ ਇਕ ਨੋਟੀਫਿਕੇਸ਼ਨ ਨੂੰ ਵਾਇਰਲ ਕੀਤਾ ਜਾ ਰਿਹਾ ਹੈ, ਜੋ ਕਿ ਜਾਅਲੀ ਹੈ। ਇਸ ਜਾਅਲੀ ਨੋਟੀਫਿਕੇਸ਼ਨ ਜਿਸ ਉਪਰ 6 ਫਰਵਰੀ( evening) ਮਿਤੀ ਅੰਕਿਤ ਹੈ , ਅੱਜ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਨੋਟੀਫਿਕੇਸ਼ਨ ਦੇ ਨਾਲ ਸਕੂਲ 15 ਫਰਵਰੀ ਤੱਕ ਬੰਦ ਅਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ 50% ਸਮਰੱਥਾ ਨਾਲ ਸਕੂਲ਼ਾਂ ਨੂੰ ਖੋਲ੍ਹਣ ਸਬੰਧੀ ਪੱਤਰ ਜਾਰੀ।
- PSEB TERM 2 : ਓਪਨ ਸਕੂਲਾਂ ਦੇ ਵਿਦਿਆਰਥੀਆਂ ਲਈ ਸਿਲੇਬਸ ਅਤੇ ਪ੍ਰਸ਼ਨ ਪੱਤਰ
- https://bit.ly/3guosY5
- ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਟਰਮ 2 ਪ੍ਰੀਖਿਆਵਾਂ ਲਈ ਮਾਡਲ/ਸੈਂਪਲ ਪ੍ਰਸ਼ਨ ਪੱਤਰ ਜਾਰੀ , (PSEB TERM-2 SAMPLE PAPER)
- https://bit.ly/3gsLvSY
ਆਪਣੇ ਪਾਠਕਾਂ ਨੂੰ ਦੱਸ ਦੇਈਏ ਕਿ ਇਹ ਪੱਤਰ ਬਿਲਕੁਲ ਜਾਅਲੀ ਹੈ, ਪੰਜਾਬ ਸਰਕਾਰ ਵੱਲੋਂ ਸਕੂਲਾਂ ਨੂੰ 15 ਫਰਵਰੀ ਤੱਕ ਬੰਦ ਕਰਨ ਸਬੰਧੀ ਕੋਈ ਵੀ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਕੂਲ ਸਿਰਫ 5ਵੀਂ ਜਮਾਤਾਂ ਤੱਕ ਬੰਦ ਹਨ। ਸਰਕਾਰ ਨੇ ਛੇਵੀਂ ਜਮਾਤ ਤੋਂ 12 ਵੀਂ ਤੱਕ ਸਕੂਲਾਂ ਅਤੇ ਕਾਲਜਾਂ ਨੂੰ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ।
- PSEB TERM 02 : ਸਿਲੇਬਸ ਅਤੇ ਪ੍ਰਸ਼ਨ ਪੱਤਰ
- PSEB TERM 01 : (ਲਿੰਕ) ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦੇਖੋ