ਝੂਠ ਬੋਲ ਕੇ ਅਤੇ ਸਿਫਾਰਿਸ਼ਾ ਰਾਹੀਂ ਚੁਣਾਵੀ ਡਿਊਟੀ ਤੋਂ ਛੋਟ ਮੰਗਣ ਵਾਲੇ ਕਰਮਚਾਰੀਆਂ ਖਿਲਾਫ ਕੀਤੀ ਜਾ ਰਹੀ ਹੈ ਸਖਤ ਕਾਰਵਾਈ- ਜ਼ਿਲ੍ਹਾ ਚੋਣ ਅਫਸਰ
ਫਿਰੋਜ਼ਪੁਰ 8 ਫਰਵਰੀ
ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਇਹ ਦੇਖਿਆ ਜਾ ਰਿਹਾ ਹੈ ਕਿ ਵਿਧਾਨਸਭਾ ਚੋਣਾਂ ਵਿਚ ਡਿਊਟੀ ਤੋਂ ਗੁਰੇਜ਼ ਕਰਨ ਲਈ ਕਈ ਅਧਿਕਾਰੀ/ਕਰਮਚਾਰੀ ਸਿਫਾਰਿਸ਼ਾਂ ਰਾਹੀਂ ਜਾਂ ਹੋਰ ਤਰੀਕਿਆਂ ਦੇ ਨਾਲ ਛੁੱਟੀ ਲੈਣ ਲਈ ਅਰਜ਼ੀਆ ਦੇ ਰਹੇ ਹਨ, ਜੋ ਕਿ ਪੂਰੀ ਤਰ੍ਹਾਂ ਨਾਲ ਗਲਤ ਹੈ।
ਉਨ੍ਹਾਂ ਨੇ ਕਿਹਾ ਕਿ ਜਿਹੜੇ ਅਧਿਕਾਰੀ/ਕਰਮਚਾਰੀ ਨੇ ਬਿਨ੍ਹਾਂ ਕਿਸੇ ਕਾਰਨ ਜਾਂ ਝੂਠ ਬੋਲ ਕੇ ਚੁਣਾਵੀ ਡਿਊਟੀ ਤੋਂ ਛੋਟ ਲੈਣ ਸਬੰਧੀ ਨਿਵੇਦਨ ਕਰਦੇ ਹਨ ਜਾਂ ਕੀਤਾ ਹੈ। ਉਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਸਬੰਧਿਤ ਵਿਭਾਗਾਂ ਦੇ ਸਕੱਤਰ ਸਹਿਬਾਨਾਂ ਨੂੰ ਸਖਤ ਕਾਰਵਾਈ ਸਬੰਧੀ ਲਿਖਿਆ ਜਾ ਰਿਹਾ ਹੈ।
- PSEB TERM 02 : ਸਿਲੇਬਸ ਅਤੇ ਪ੍ਰਸ਼ਨ ਪੱਤਰ
- PSEB TERM 01 : (ਲਿੰਕ) ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦੇਖੋ