Wednesday, 26 January 2022

Online transfer: ਬਦਲੀ ਹੋਏ ਈ.ਟੀ.ਟੀ. ਅਧਿਆਪਕਾਂ ਦੀ ਹੋ ਰਹੀ ਖੱਜਲ-ਖੁਆਰੀ


ਬਦਲੀ ਹੋਏ ਈ.ਟੀ.ਟੀ. ਅਧਿਆਪਕਾਂ ਦੀ ਹੋ ਰਹੀ ਖੱਜਲ-ਖੁਆਰੀ


 ਪੰਜਾਬ ਦੇ ਈ.ਟੀ.ਟੀ. ਅਧਿਆਪਕਾਂ ਦੀ ਬਦਲੀ ਹੋਏ ਨੂੰ ਤਕਰੀਬਨ ਇੱਕ ਸਾਲ ਹੋ ਗਿਆ ਹੈ। ਇਹ ਬਦਲੀ ਸਿੱਖਿਆ ਵਿਭਾਗ ਦੁਆਰਾ ਬਣਾਈ ਗਈ ਆਨਲਾਈਨ ਟੀਚਰ ਟ੍ਰਾਂਸਫਰ ਪਾਲਿਸੀ ਅਧੀਨ ਮੈਰਿਟ ਅੰਕ ਦੇ ਅਧਾਰ 'ਤੇ ਹੋਈ ਸੀ ਅਤੇ ਬਦਲੀ ਲਾਗੂ ਕਰਨ ਲਈ, ਜਿਨ੍ਹਾਂ ਦੀਬਦਲੀ ਹੋਏ ਈ.ਟੀ.ਟੀ. ਅਧਿਆਪਕਾਂ ਦੀ ਹੋ ਰਹੀ ਖੱਜਲ-ਖੁਆਰੀ

Also read:


 ਬਦਲੀ ਬਾਹਰੀ ਜ਼ਿਲ੍ਹਿਆਂ ਵਿੱਚ ਹੋਈ ਸੀ, ਉਹਨਾਂ ਨੂੰ ਸਕੂਲ ਜੁਆਇੰਨ ਕਰਵਾਉਣ ਉਪਰੰਤ ਵਾਪਿਸ ਡੈਪੂਟੇਸ਼ਨਾਂ 'ਤੇ ਬੁਲਾਕੇ ਮਾਨਸਿਕ ਤੌਰ 'ਤੇ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਕੀ ਅਸੀਂ ਦੇਸ਼ ਦੇ ਨਾਗਰਿਕ ਨਹੀਂ ਹਾਂ? ਸਾਡੇ ਨਾਲ ਐਨਾ ਵਿਤਕਰਾ ਕਿਉਂ ਕੀਤਾ ਜਾਂਦਾ ਹੈ। ਅੱਜ ਵੀ ਵਾਰ-ਵਾਰ ਇਲੈਕਸ਼ਨ ਕਮਿਸ਼ਨਰ ਵੱਲ ਬੇਨਤੀਆਂ ਕਰਨ 'ਤੇ ਸਿੱਖਿਆ ਵਿਭਾਗ ਵੱਲੋਂ ਅਤੇ ਇਲੈਕਸ਼ਨ ਕਮਿਸ਼ਨਰ ਵੱਲੋਂ ਡੈਪੂਟੇਸ਼ਨਾਂ ਤੋਂ ਅਤੇ ਸਕੂਲ ਤੋਂ ਫਾਰਗ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਠੋਸ ਕਦਮ ਚੁੱਕਿਆ ਗਿਆ।


ਸਾਡੀ ਬਦਲੀ ਆਪਣੇ ਪਿੱਤਰੀ ਜਿਲ੍ਹੇ ਵਿੱਚ ਹੋਈ ਹੈ ਅਤੇ ਡੈਪੂਟੇਸ਼ਨਾਂ ਲਈ ਘਰ ਤੋਂ 250-300 ਕਿਲੋਮੀਟਰ ਦੀ ਦੂਰੀ ਤੇ ਸਕੂਲ ਜਾਣਾ ਪੈਦਾ। ਧੁੰਦ ਅਤੇ ਠੰਢ ਹੋਣ ਕਾਰਨ ਆਉਣ-ਜਾਣ ਲੱਗਿਆ ਕੋਈ ਜਾਨੀ-ਮਾਲੀ ਨੁਕਸਾਨ ਵੀ ਹੋ ਸਕਦਾ। ਇਸ ਦਾ ਫਿਰ ਜਿੰਮੇਵਾਰ ਕੌਣ ਹੋਵੇਗਾ? ਚੋਣਾਂ ਦੇ ਚੱਲਦੇ ਇੱਕ ਅਧਿਆਪਕ ਦੀ ਤਿੰਨ ਜਗ੍ਹਾਂ ਤੇ ਡਿਊਟੀ ਆਉਣ ਕਾਰਨ ਬਿਨ੍ਹਾਂ ਵਜ੍ਹਾ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। ਇੱਕ ਚੋਣ ਡਿਊਟੀ ਬਦਲੀ ਹੋਏ ਪਿੱਤਰੀ ਜ਼ਿਲ੍ਹੇ, ਦੂਜਾ ਡੈਪੂਟੇਸ਼ਨ ਤੇ ਆਈ ਚੋਣ ਡਿਊਟੀ ਜਾਂ ਬੀ.ਐੱਲ.ਓ ਅਤੇ ਤੀਜਾ ਸਕੂਲ ਡੈਪੂਟੇਸ਼ਨ ਤੇ ਬੁਲਾਇਆ ਜਾ ਰਿਹਾ ਹੈ। Also read;

ਇਸ ਮਾਨਸਿਕ ਖੱਜਲ-ਖੁਆਰੀ ਨੂੰ ਬੰਦ ਕੀਤਾ ਜਾਵੇ ਅਤੇ ਬਦਲੀ ਹੋਏ ਈ.ਟੀ.ਟੀ. ਅਧਿਆਪਕਾਂ ਨੂੰ ਅੰਤਰ ਜ਼ਿਲ੍ਹਾਂ ਡੈਪੂਟੇਸ਼ਨਾਂ ਤੋਂ ਮੁਕਤ ਕੀਤਾ ਜਾਵੇ ਅਤੇ ਵਾਪਿਸ ਪਿੱਤਰੀ ਸਕੂਲ ਵਿਖੇ ਭੇਜਿਆ ਜਾਵੇ ਤਾਂ ਜੋ ਅਧਿਆਪਕ ਆਪਣੀ ਦੋਵੇਂ ਡਿਊਟੀਆਂ ਸਹਿਜੇ ਰੂਪ ਨਾਲ ਨਿਭਾ ਸਕਣ।ਜਸਵਿੰਦਰ ਸੇਖੜਾਾ,  ਮੰਗਲ ਸਿੰਘ ਮੋਗਾ, ਮਨਦੀਪ ਥਿੰਦ ਸਰਬਜੀਤ ਸਿੰਘ, ਰਮਨ ਚੌਧਰੀ ਮੋਗਾ, ਭਾਵੜਾ ਕੁਲਵਿੰਦਰ ਪਟਿਆਲ ਪਰਮਜੀਤ ਸਿੰਘ,ਹਰਜਿੰਦਰ ਪਟਿਆਲਾ, ਦੀਪ ਕੰਬੋਜ ਥਿੰਦ, ਗੁਰਦੀਪ ਡੋਡ*ਸਤਨਾਮ ਮੋਹਾਲੀ*ਇੰਦਰਜੀਤ ਆਨੰਦਪੁਰ ਸਾਹਿਬ*ਗੁਰਪ੍ਰੀਤ ਮੋਰਿੰਡ*ਇੰਨਕਲਾਬ ਗਿੱਲ*ਗੁਰਵੀਰ ਅਮਲੋਹ, ਪਰਮਜੀਤ ਸਿੰਘ ਮਾਛੀਵਾੜਾ, *ਜਗਮੀਤ ਢਾਬਾ*ਮਨਦੀਪ ਜੋਗੀ*ਦਵਿੰਦਰ ਸਿੰਘ*ਲਵਲੀ ਰੋਪੜ*ਸੁਖਵਿੰਦਰ ਸਿੰਘ ਮਾਨਸਾ*ਜਗਦੇਵ ਅੰਮ੍ਰਿਤਸਰ*ਰਣਜੀਤ ਅੰਮ੍ਰਿਤਸਰ*ਅਮਨ ਬਰਨਾਲਾ*ਸਤਵੀਰ ਦਾਖ਼ਲ*ਮਨਦੀਪ ਮੂੰਣਕ*ਗੁਰਪ੍ਰੀਤ ਬਠਿੰਡਾ ,ਵਿਕਾਸ ਕੁਮਾਰ ਬਲਕਰਨ ਬਠਿੰਡਾ,ਮੁਨੀਸ਼ ਜਲਾਲਾਬਾਦ,ਸਤਵੀਰ ਜਾਖ਼ਲ, ਮੁਨੀਸ਼ ਤਰਨਤਾਰਨ, ਵਿਕਰਮ ਸਿੰਘ, ਮੁਨੀਸ਼ ਅਸਾਲ, ਪਰਮਜੀਤ ਭਾਠਾ, ਅਸ਼ੋਕ ਰੋੜਾਂਵਾਲੀ,ਸੁਰਿੰਦਰ ਟਾਹਲੀ ਵਾਲਾ,ਪਰਮਜੀਤ, ਸੁਰਿੰਦਰ ਬਬਲੀ,ਮਨਦੀਪ ਮੂਣਕ, ਬੂਟਾ ਸਿੰਘ, ਲਖਵੀਰ ਸਿੰਘ, ਵਿਕਾਸ ਕੁਮਾਰ, ਹੀਰਾ ਲਾਲ, ਵਿਨੋਦ ਤਰਨਤਾਰਨ ਸੋਹਣ ਡੋਬ ,ਮੋਨਿਕਾ ਅਬੋਹਰ,ਦੀਪ ਸਿਖਾ ਪ੍ਰਵੀਨ ਕੁਮਾਰ, ਨਿਸ਼ਾ ਰਾਣੀ, ਮੋਨਿਕਾ ਤਰਨਤਾਰਨ, ਸਤਪਾਲ ਰਾਮ ਸਿੰਘ ਵਾਲਾ,ਅਜੀਤ ਭਾਊਵਾਲ, ਅਸ਼ੋਕ ਭਿੱਖੀਵਿੰਡ, ਹਰਪ੍ਰੀਤ ਕੌਰ,ਕਿਰਨ ਬਾਲਾ,ਰਾਜ ਕੌਰ,ਆਸ਼ਾ ਰਾਣੀ,ਹਰਦੀਪ ਕੌਰ, ਸੀਮਾ ਰਾਣੀ,ਸਵਰਨ ਕੌਰ, ਮੋਨਿਕਾ,ਅਲੀਸਾ ਰਾਣੀ, ਮਮਤਾ,ਰਾਣੀ, ਆਦਿ ਹਾਜ਼ਰ ਸਨ।*

Trending

RECENT UPDATES

Today's Highlight