ਸਮੂਹ ਸੈਂਟਰ ਹੈਡ ਟੀਚਰਾਂ ਅਤੇ ਬਲਾਕ ਮਾਸਟਰ ਟ੍ਰੇਨਰਾਂ ਦੀ ਇੱਕ ਦਿਨਾਂ ਵਰਕਸ਼ਾਪ ਆਯੋਜਿਤ

 ਨਿਪੁੰਨ ਭਾਰਤ ਮਿਸ਼ਨ ਵਰਕਸ਼ਾਪ 


ਸਮੂਹ ਸੈਂਟਰ ਹੈਡ ਟੀਚਰਾਂ ਅਤੇ ਬਲਾਕ ਮਾਸਟਰ ਟ੍ਰੇਨਰਾਂ ਦੀ ਇੱਕ ਦਿਨਾਂ ਵਰਕਸ਼ਾਪ ਆਯੋਜਿਤ 


ਨਿਪੁੰਨ ਭਾਰਤ ਮਿਸ਼ਨ ਤਹਿਤ ਕਰਵਾਈਆਂ ਜਾਣਵਾਲੀਆਂ ਗਤੀਵਿਧੀਆਂ ਅਤੇ ਟੀਚਾ ਪ੍ਰਾਪਤੀ ਲਈ ਦਿੱਤੀ ਗਈ ਜਾਣਕਾਰੀ 


ਪਠਾਨਕੋਟ, 5 ਜਨਵਰੀ (  ਬਲਕਾਰ ਅੱਤਰੀ      ) 


ਸਿੱਖਿਆ ਮੰਤਰੀ ਪਰਗਟ ਸਿੰਘ ਦੀ ਰਹਿਨੁਮਾਈ ਅਤੇ ਡੀ.ਜੀ.ਐੱਸ.ਈ. ਪ੍ਰਦੀਪ ਕੁਮਾਰ ਅਗਰਵਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਅਧਿਆਪਕਾਂ ਦੀ ਨਿਪੁੰਨ ਭਾਰਤ ਮਿਸ਼ਨ ਤਹਿਤ ਕਰਵਾਈ ਜਾਣ ਵਾਲੀ ਸਿਖਲਾਈ ਸਬੰਧੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ/ ਐ. ਸਿੱ) ਜਸਵੰਤ ਸਿੰਘ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਸਮੂਹ ਸੀਐਚਟੀ ਅਤੇ ਬਲਾਕ ਮਾਸਟਰ ਟ੍ਰੇਨਰਾਂ ਦੀ ਇੱਕ ਰੋਜ਼ਾ ਵਿਸ਼ੇਸ਼ ਸਿਖਲਾਈ ਵਰਕਸ਼ਾਪ ਦਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਐਫਸੀ ਅਤੇ ਬਲਾਕ ਸਿੱਖਿਆ ਦਫ਼ਤਰ ਨਰੋਟ ਜੈਮਲ ਸਿੰਘ ਵਿਖੇ ਆਯੋਜਨ ਕੀਤਾ ਗਿਆ। 


ਸਿਖਲਾਈ ਵਰਕਸ਼ਾਪ ਦੌਰਾਨ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਵਨੀਤ ਮਹਾਜਨ ਅਤੇ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਾਜੇਸ਼ ਕੁਮਾਰ ਰਾਹੀਂ ਸਮੂਹ ਸੈਂਟਰ ਹੈਡ ਟੀਚਰਾਂ ਅਤੇ ਬਲਾਕ ਮਾਸਟਰ ਟ੍ਰੇਨਰਾਂ ਨੂੰ ਬੁਨਿਆਦੀ ਸਾਖਰਤਾ ਅਤੇ ਸੰਖਿਆ ਗਿਆਨ ਬਾਰੇ ਕੀਤੀ ਯੋਜਨਾਬੰਦੀ ਅਤੇ ਇਸਨੂੰ ਸਕੂਲਾਂ ਵਿੱਚ ਉਚਿਤ ਢੰਗ ਨਾਲ ਲਾਗੂ ਕਰਵਾ ਕੇ ਮਿੱਥੇ ਟੀਚਿਆਂ ਨੂੰ ਪ੍ਰਾਪਤ ਕਰਨ ਦੀ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਵਰਕਸ਼ਾਪ ਦੌਰਾਨ ਵਿਭਾਗ ਵੱਲੋਂ ਸ਼ੁਰੂ ਕੀਤੀ ਗਈ ਸੌ ਦਿਨਾਂ ਪੜ੍ਹਣ ਮੁਹਿੰਮ ਦੇ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਅਤੇ ਲੋੜੀਂਦੇ ਨਤੀਜੇ ਪ੍ਰਾਪਤ ਕਰਨ ਲਈ ਤਿਆਰ ਕੀਤੇ ਹਫ਼ਤਾਵਾਰੀ ਯੋਜਨਾਬੰਦੀ ਬਾਰੇ ਵਿੱਚ ਵੀ ਵਿਸਤਾਰ ਵਿੱਚ ਜਾਣਕਾਰੀ ਦਿੱਤੀ ਗਈ। 


ਇਸ ਤੋਂ ਇਲਾਵਾ ਸਮੂਹ ਅਧਿਆਪਕਾਂ ਨੂੰ ਵਿਭਾਗ ਵੱਲੋਂ ਚਲਾਈ ਜਾ ਰਹੀ ਦਾਖ਼ਲਾ ਮੁਹਿੰਮ ਵਿੱਚ ਹੋਰ ਤੇਜ਼ੀ ਲਿਆਉਣ ਲਈ ਵੀ ਜ਼ਿਲ੍ਹਾ, ਬਲਾਕ ਅਤੇ ਸਕੂਲ ਪੱਧਰ 'ਤੇ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਵੀ ਰਿਸੋਰਸ ਪਰਸਨਾਂ ਨੇ ਜਾਣਕਾਰੀ ਦਿੱਤੀ। 


ਇਸ ਸਿਖਲਾਈ ਵਰਕਸ਼ਾਪ ਦੌਰਾਨ ਨਿਪੁੰਨ ਭਾਰਤ ਮਿਸ਼ਨ ਮੁਹਿੰਮ ਸਬੰਧੀ ਓਰੀਐਂਟੇਸ਼ਨ, ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਦਾਖਲੇ ਅਤੇ ਹੋਰ ਗਤੀਵਿਧੀਆਂ, ਸਾਖਰਤਾ ਅਤੇ ਪੜ੍ਹਨ ਮੁਹਿੰਮ, ਸਪਲੀਮੈਂਟਰੀ ਰੀਡਿੰਗ ਮਟੀਰੀਅਲ ਸਬੰਧੀ ਜਾਣਕਾਰੀ ਵੀ ਸਾਂਝੀ ਕੀਤੀ ਗਈ। 


ਇਸ ਸਿਖਲਾਈ ਵਰਕਸ਼ਾਪ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ ਪਠਾਨਕੋਟ ਜਸਵੰਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਵੀ ਸੰਬੋਧਨ ਕੀਤਾ। 

ਬਲਾਕ ਨਰੋਟ ਜੈਮਲ ਸਿੰਘ ਵਿਖੇ ਬਲਾਕ ਪਠਾਨਕੋਟ-1, ਪਠਾਨਕੋਟ-2, ਬਮਿਆਲ ਅਤੇ ਨਰੋਟ ਜੈਮਲ ਸਿੰਘ ਦੇ ਸੈਂਟਰ ਹੈਡ ਟੀਚਰਾਂ ਅਤੇ ਬਲਾਕ ਮਾਸਟਰ ਟ੍ਰੇਨਰਾਂ ਨੇ ਭਾਗ ਲਿਆ, ਜਦਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੇਐਫਸੀ ਵਿਖੇ ਬਲਾਕ ਪਠਾਨਕੋਟ-3, ਧਾਰ-1 ਅਤੇ ਧਾਰ-2 ਦੇ ਸੈਂਟਰ ਹੈਡ ਟੀਚਰਾਂ ਨੇ ਭਾਗ ਲਿਆ। ਸਿਖਲਾਈ ਵਰਕਸ਼ਾਪ ਵਿੱਚ ਦੀਪਕ ਸੈਣੀ, ਅਜੈ ਕੁਮਾਰ, ਗੁਰਬਚਨ ਸਿੰਘ ਅਤੇ ਅਧੀਰ ਮਹਾਜਨ ਨੇ ਬਤੌਰ ਰਿਸੋਰਸ ਪਰਸਨ ਕੰਮ ਕੀਤਾ। 

ਇਸ ਮੌਕੇ ਤੇ ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਜ਼ਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਬੀਐਮਟੀ ਬਿਸੰਬਰ ਦਾਸ, ਬੀਐਮਟੀ ਰਾਜ ਕੁਮਾਰ, ਬੀਐਮਟੀ ਸ਼ਾਮ ਲਾਲ, ਬੀਐਮਟੀ ਮੁਨੀਸ਼ ਕੁਮਾਰ, ਸੀਐਚਟੀ ਅੰਜੂ ਬਾਲਾ, ਸੀਐਚਟੀ ਤਿਲਕ ਰਾਜ, ਸੀਐਚਟੀ ਸੁਨੀਲ ਕੁਮਾਰ ਆਦਿ ਹਾਜ਼ਰ ਸਨ।

ਨਿਪੁੰਨ ਭਾਰਤ ਮਿਸ਼ਨ ਵਰਕਸ਼ਾਪ ਦੌਰਾਨ ਸੈਂਟਰ ਹੈਡ ਟੀਚਰਾਂ ਅਤੇ ਬਲਾਕ ਮਾਸਟਰ ਟ੍ਰੇਨਰਾਂ ਨੂੰ ਟ੍ਰੇਨਿੰਗ ਦਿੰਦੇ ਹੋਏ ਰਿਸੋਰਸ ਪਰਸਨ।


💐🌿Follow us for latest updates 👇👇👇

Featured post

Punjab School Holidays announced in January 2026

Punjab Government Office / School Holidays in January 2026 – Complete List Punjab Government Office / School Holidays in...

RECENT UPDATES

Trends