*ਚੋਣ ਰੈਲੀਆਂ ਜਾਰੀ ਰੱਖਣ ਅਤੇ ਸਕੂਲ ਬੰਦ ਕਰਨ ਦਾ ਫ਼ੈਸਲਾ ਨਿੰਦਣਯੋਗ -ਕੁਲਦੀਪ ਸਿੰਘ ਸੱਭਰਵਾਲ*
*ਪੰਜਾਬ ਦੀ ਸਕੂਲੀ ਸਿੱਖਿਆ ਅਤੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀਆਂ ਸਰਕਾਰਾਂ -ਸਾਹਿਬ ਰਾਜਾ ਕੋਹਲੀ*
*ਈਟੀਟੀ ਅਧਿਆਪਕ ਯੂਨੀਅਨ ਦੇ ਵੱਲੋਂ ਜਾਰੀ ਕੀਤੇ ਇੱਕ ਬਿਆਨ ਵਿੱਚ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਮਾਪਿਆਂ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਰੋਧੀ ਫੈਸਲੇ ਦਾ ਪੁਰਜ਼ੋਰ ਵਿਰੋਧ ਕੀਤਾ ਗਿਆ*
*ਇਸ ਮੌਕੇ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਸੱਭਰਵਾਲ , ਸਟੇਟ ਕਮੇਟੀ ਮੈਂਬਰ ਸਾਹਿਬ ਰਾਜਾ ਕੋਹਲੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵਧ ਰਹੇ ਮਾਮਲਿਆਂ ਦਾ ਹਵਾਲਾ ਦੇ ਕੇ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜਦਕਿ ਦੂਸਰੇ ਪਾਸੇ ਸਾਰੀਆਂ ਰਾਜਸੀ ਪਾਰਟੀਆਂ ਵੱਲੋਂ ਹਜ਼ਾਰਾਂ ਲੱਖਾਂ ਦੀ ਗਿਣਤੀ ਵਿੱਚ ਵੱਡੀਆਂ -ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ।*
*ਇਸ ਮੌਕੇ ਜ਼ਿਲਾਂ ਕਮੇਟੀ ਮੈਂਬਰ ਅਮਨਦੀਪ ਸਿੰਘ ਸੋਢੀ,ਸਵਿਕਾਰ ਗਾਂਧੀ,ਅਮਨਦੀਪ ਸਿੰਘ ਬਰਾੜ, ਸਿਮਲਜੀਤ ਸਿੰਘ, ਰਾਧਾ ਕ੍ਰਿਸ਼ਨ,ਯੋਗਿੰਦਰ ਯੋਗੀ,ਵਿਨਯ ਮੱਕੜ ਅਰੁਣ ਕਾਠਪਾਲ,ਅਤੇ ਵੱਖ ਵੱਖ ਬਲਾਕਾਂ ਦੇ ਪ੍ਰਧਾਨ ਸੁਭਾਸ਼ ਚੰਦਰ ਕੰਬੋਜ,ਸੰਜੇ ਪੁਨੀਆ, ਸਿਕੰਦਰ ਸਿੰਘ, ਰਾਕੇਸ਼ ਕੋਹਲੀ, ਰਾਧੇ ਸ਼ਾਮ, ਰਿਸ਼ੂ ਜਸੂਜਾ,ਨੇ ਕਿਹਾ ਕਿ ਪੰਜਾਬ ਦੀ ਸਕੂਲੀ ਸਿੱਖਿਆ ਦੇ ਮਿਆਰ ਨੂੰ ਡੇਗਣ ਲਈ ਇਹ ਘਟੀਆ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦਾ ਫਾਜ਼ਿਲਕਾ ਦੇ ਅਧਿਆਪਕਾਂ , ਵਿਦਿਆਰਥੀਆਂ , ਮਾਪਿਆਂ ਅਤੇ ਸਮਾਜਿਕ ਹਿੱਤਾਂ ਦੀ ਰਾਖੀ ਲਈ ਜਾਣੀ ਜਾਂਦੀ ਸਿਰਮੌਰ ਜੱਥੇਬੰਦੀ ਈ ਟੀ ਟੀ ਅਧਿਆਪਕ ਯੁਨੀਅਨ ਵੱਲੋਂ ਸਖਤ ਵਿਰੋਧ ਕੀਤਾ ਜਾਂਦਾ ਹੈ ।*